BREAKING NEWS
ਪੰਜਾਬ ਸਰਕਾਰ ਆਪਣੇ ਸੰਵਿਧਾਨਕ ਅਧਿਕਾਰਾਂ ਅਤੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕਰੇਗੀ: ਹਰਪਾਲ ਸਿੰਘ ਚੀਮਾਸਿਆਸੀ ਦਫ਼ਤਰ ਕਾਨੂੰਨ ਤੋਂ ਉੱਪਰ ਨਹੀਂ, ਦੋਸ਼ੀਆਂ ਖ਼ਿਲਾਫ਼ ਹੋਵੇ ਕਾਨੂੰਨੀ ਕਾਰਵਾਈ: ਡਾ. ਅਮਨਦੀਪ ਕੌਰ ਅਰੋੜਾਖੇਡਾਂ ਵਤਨ ਪੰਜਾਬ ਦੀਆਂ' ਦਾ ਚੌਥਾ ਸੀਜ਼ਨ ਕੱਲ੍ਹ ਤੋਂ ਬਠਿੰਡਾ ਤੋਂ ਹੋਵੇਗਾ ਸ਼ੁਰੂ, ਰਿਕਾਰਡ ਸ਼ਮੂਲੀਅਤ ਦੀ ਉਮੀਦ: ਬਲਤੇਜ ਪੰਨੂਮੀਰੀ ਪੀਰੀ ਖਾਲਸਾ ਮਾਰਚ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਨੰਦਪੁਰ ਸਾਹਿਬ ਲਈ ਹੋਇਆ ਰਵਾਨਾਖੁਦ ਨੂੰ ‘ਪੰਜਾਬ ਦੇ ਪਾਣੀਆਂ ਦੇ ਰਾਖੇ’ ਕਹਾਉਣ ਵਾਲੇ ਦੱਸਣ ਕਿ ਪੰਜਾਬ ਦਾ ਪਾਣੀ ਕਿੱਥੇ ਜਾ ਰਿਹਾ ਸੀ: ਬਲਤੇਜ ਪੰਨੂਪ੍ਰਧਾਨ ਮੰਤਰੀ ਮੋਦੀ ਕੇਂਦਰੀ ਏਜੰਸੀਆਂ ਬਾਰੇ ਸਹੀ ਸਨ, ਅੱਜ ਈਡੀ ਅਤੇ ਸੀਬੀਆਈ ਭਾਜਪਾ ਦੇ ਤੋਤੇ ਹਨ: ਅਮਨ ਅਰੋੜਾ

ਮਨੋਰੰਜਨ

ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਬੇਟੀ ਡੌਲੀ ਗੁਲੇਰੀਆ ਦੇ ਪਤੀ ਕਰਨਲ ਸ਼ਰਨਜੀਤ ਸਿੰਘ ਗੁਲੇਰੀਆ ਦਾ ਨਵੀਂ ਦਿੱਲੀ ਵਿੱਚ ਦੇਹਾਂਤ

ਕੌਮੀ ਮਾਰਗ ਬਿਊਰੋ | September 07, 2026 09:32 PM

ਲੁਧਿਆਣਾ-ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਬੇਟੀ ਡੌਲੀ ਗੁਲੇਰੀਆ ਨੂੰ ਸਦਮਾ ਪੁੱਜਿਆ ਹੈ। ਉਨ੍ਹਾਂ ਦੇ ਪਤੀ ਕਰਨਲ ਸ਼ਰਨਜੀਤ ਸਿੰਘ ਗੁਲੇਰੀਆ ਦਾ ਨਵੀਂ ਦਿੱਲੀ ਵਿੱਚ ਦੇਹਾਂਤ ਹੋ ਗਿਆ ਹੈ। ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਰਨਲ ਸ਼ਰਨਜੀਤ ਸਿੰਘ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਪ੍ਰੋ. ਗਿੱਲ ਨੇ ਕਿਹਾ ਹੈ ਕਿ ਗੁਲੇਰੀਆ ਪਰਿਵਾਰ ਨੇ ਸੰਗੀਤ ਦੇ ਖੇਤਰ ਵਿੱਚ ਨਾਮਣਾ ਖੱਟਿਆ ਹੈ ਉੱਥੇ ਭਾਰਤੀ ਸੈਨਾ ਵਿੱਚ ਵੀ ਇਨ੍ਹਾਂ ਦੀ ਤੀਜੀ ਪੀੜ੍ਹੀ ਸੀ।
1940 ਦੇ ਜਨਮੇ ਕਰਨਲ ਗੁਲੇਰੀਆ ਹਸਮੁਖ ਸੁਭਾਅ, ਸਹਿਯੋਗੀ ਅਤੇ ਸਾਹਿੱਤਕ ਸੱਭਿਆਚਾਰਕ ਰੁਚੀਆਂ ਵਾਲੇ ਸਨ। ਮੈਨੂੰ ਮਾਣ ਹੈ ਕਿ ਸਰਦਾਰਨੀ ਸੁਰਿੰਦਰ ਕੋਰ ਦੇ ਮਗਰੋਂ ਡੌਲੀ ਗੁਲੇਰੀਆ ਪਰਿਵਾਰ ਨਾਲ ਮੇਰਾ ਪਰਿਵਾਰਕ ਰਿਸ਼ਤਾ ਹੈ। ਕਰਨਲ ਗੁਲੇਰੀਆ ਦਾ ਅੱਜ ਨਵੀਂ ਦਿੱਲੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਪ੍ਰੋ. ਗੁਰਭਜਨ ਸਿੰਘ ਗਿੱਲ ਤੋਂ. ਇਲਾਵਾ ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤੀ ਪ੍ਰਧਾਨ ਡਾ. ਦੀਪਕ ਮਨਮੋਹਨ ਸਿੰਘ, ਸਕੱਤਰ ਜਨਰਲ ਸਹਿਜਪ੍ਰੀਤ ਸਿੰਘ ਮਾਂਗਟ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਦਲਜੀਤ ਸ਼ਾਹੀ ਤੇ ਗੁਰਭੇਜ ਸਿੰਘ ਗੋਰਾਇਆ ਨੇ ਡੌਲੀ ਗੁਲੇਰੀਆ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

Have something to say? Post your comment

 
 
 
 

ਮਨੋਰੰਜਨ

ਮਿਠਾਈ ਦੀ ਦੁਕਾਨ ਤੋਂ ਧਰਮਾ ਪ੍ਰੋਡਕਸ਼ਨ ਤੱਕ, ਯਸ਼ ਜੌਹਰ ਨੇ ਬਾਲੀਵੁੱਡ ਦੀ ਗਲੋਬਲ ਅਕਸ ਨੂੰ ਕਿਵੇਂ ਬਦਲਿਆ

'ਗੋਲਮਾਲ' ਦੇ ਮਜ਼ਾਕ ਤੋਂ ਲੈ ਕੇ 'ਆਨੰਦ' ਦੀ ਭਾਵਨਾਤਮਕਤਾ ਤੱਕ ਹਰ ਰੰਗ 'ਚ ਰਿਸ਼ੀਕੇਸ਼ ਮਾਹਿਰ ਸੀ

ਸਲਮਾਨ ਦੀਆਂ ਮੁਸ਼ਕਲਾਂ ਵਧੀਆਂ, ਚੰਡੀਗੜ੍ਹ ਦੀ ਅਦਾਲਤ ਨੇ ਧੋਖਾਧੜੀ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ

ਪਿੰਡ-ਪਿੰਡ ਦੂ ਕਹਾਣੀ " ਛੜੇ ਭਗਤ " ਆ ਰਹੀ ਆ 21 ਨੂੰ

ਗੋਵਿੰਦਾ ਨਾਲ ਵਿਵਾਦ ਦੌਰਾਨ ਸੁਨੀਤਾ ਆਹੂਜਾ ਬਾਂਦਰਾ ਫੈਮਿਲੀ ਕੋਰਟ ਪਹੁੰਚੀ

ਜੈਕੀ ਸ਼ਰਾਫ ਨੇ ਗੁਲਜ਼ਾਰ ਨੂੰ ਜਨਮਦਿਨ ਦੀਆਂ ਵਿਸ਼ੇਸ਼ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, "ਤੁਸੀਂ ਸਾਡੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ ਹੈ

ਗੈਰੇਜ ਵਿੱਚ ਕੰਮ ਕਰਨ ਵਾਲੇ ਗੁਲਜ਼ਾਰ ਬਾਲੀਵੁੱਡ ਦੇ ਮਹਾਨ ਗੀਤਕਾਰ ਬਣ ਗਏ

ਜੈਨ ਜੀ ਦੇ ਹੱਥਾਂ ਵਿੱਚ ਦੇਸ਼ ਦਾ ਭਵਿੱਖ - ਸ਼ੇਰ ਦੀ ਤਰ੍ਹਾਂ ਪਿੱਛੇ ਹਟ ਕੇ ਲਗਾਉਗੇ ਉੱਚੀ ਛਾਲ -ਰਾਜਕੁਮਾਰ ਸੰਤੋਸ਼ੀ

ਜਿੰਮੀ ਸ਼ੇਰਗਿੱਲ ਨਾਲ ਸਕ੍ਰੀਨ ਸਾਂਝੀ ਕਰਕੇ ਖੁਸ਼ ਹੋਈ ਦੀਆ ਮਿਰਜ਼ਾ

ਮੇਰਾ ਹੀਰੋ ਪੱਗ ਬੰਨ੍ਹਦਾ ਹੈ- ਸ਼ਿਲਪਾ ਸ਼ੈੱਟੀ ਆਪਣੇ ਪਤੀ ਰਾਜ ਕੁੰਦਰਾ ਦੀ ਫਿਲਮ ਦੇਖ ਕੇ ਬਹੁਤ ਖੁਸ਼ ਹੋਈ, ਉਸਨੇ ਲਿਖਿਆ