BREAKING NEWS
ਕੂੜੇ ਦੇ ਵੱਡੇ ਢੇਰਾਂ ਤੋਂ ਨਿਜਾਤ ਪਾਉਣ ਲਈ ਸਾਰੇ ਸ਼ਹਿਰਾਂ ਵਿੱਚ ਘਰੋ-ਘਰੀ ਜਾ ਕੇ ਕੂੜਾ ਇਕੱਠਾ ਕਰਨਾ ਸ਼ੁਰੂ : ਹਰਜੋਤ ਸਿੰਘ ਬੈਂਸਇਮਾਨਦਾਰ ਟੈਕਸ ਦਾਤਾਵਾਂ ਨੂੰ ਹਮੇਸ਼ਾ ਸਹੂਲਤ ਮਿਲੇਗੀ, ਪਰ ਭਗਵੰਤ ਮਾਨ ਸਰਕਾਰ ਵੱਲੋਂ ਟੈਕਸ ਚੋਰੀ ਪ੍ਰਤੀ ਜ਼ੀਰੋ ਟਾਲਰੈਂਸ ਦੀ ਵਚਨਬੱਧਤਾ: ਹਰਪਾਲ ਸਿੰਘ ਚੀਮਾਪੰਜਾਬ ਸਰਕਾਰ ਆਪਣੇ ਸੰਵਿਧਾਨਕ ਅਧਿਕਾਰਾਂ ਅਤੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕਰੇਗੀ: ਹਰਪਾਲ ਸਿੰਘ ਚੀਮਾਸਿਆਸੀ ਦਫ਼ਤਰ ਕਾਨੂੰਨ ਤੋਂ ਉੱਪਰ ਨਹੀਂ, ਦੋਸ਼ੀਆਂ ਖ਼ਿਲਾਫ਼ ਹੋਵੇ ਕਾਨੂੰਨੀ ਕਾਰਵਾਈ: ਡਾ. ਅਮਨਦੀਪ ਕੌਰ ਅਰੋੜਾਖੇਡਾਂ ਵਤਨ ਪੰਜਾਬ ਦੀਆਂ' ਦਾ ਚੌਥਾ ਸੀਜ਼ਨ ਕੱਲ੍ਹ ਤੋਂ ਬਠਿੰਡਾ ਤੋਂ ਹੋਵੇਗਾ ਸ਼ੁਰੂ, ਰਿਕਾਰਡ ਸ਼ਮੂਲੀਅਤ ਦੀ ਉਮੀਦ: ਬਲਤੇਜ ਪੰਨੂਮੀਰੀ ਪੀਰੀ ਖਾਲਸਾ ਮਾਰਚ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਨੰਦਪੁਰ ਸਾਹਿਬ ਲਈ ਹੋਇਆ ਰਵਾਨਾ

ਨੈਸ਼ਨਲ

ਸੰਗਤ ਦੀ ਸਹੂਲਤ ਲਈ ਗੁਰਦੁਆਰਾ ਬੰਗਲਾ ਸਾਹਿਬ ’ਚ ਕੜਾਹ ਪ੍ਰਸਾਦਿ ਪਰਚੀ ਲਈ ਲਗੀ ਆਟੋਮੈਟਿਕ ਸੈਲਫ਼-ਸਰਵਿਸ ਮਸ਼ੀਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 08, 2026 07:38 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੰਗਤ ਦੀ ਸਹੂਲਤ ਲਈ ਕੜਾਹ ਪ੍ਰਸਾਦਿ ਦੀ ਪਰਚੀ ਪ੍ਰਾਪਤ ਕਰਨ ਵਾਸਤੇ ਆਟੋਮੈਟਿਕ ਸੈਲਫ਼-ਸਰਵਿਸ ਮਸ਼ੀਨ ਸਥਾਪਿਤ ਕੀਤੀ ਗਈ ਹੈ। ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਮਸ਼ੀਨ ਦੀ ਸ਼ੁਰੂਆਤ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੱਲੋਂ ਅਰਦਾਸ ਉਪਰੰਤ ਕੀਤੀ ਗਈ। ਇਹ ਮਸ਼ੀਨ ਐਕਸਿਸ ਬੈਂਕ ਵੱਲੋਂ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਸ਼ੀਨ ’ਤੇ ਮੌਜੂਦ ਕਿਊਆਰ ਕੋਡ ਰਾਹੀਂ ਸੰਗਤ ਬਿਨਾਂ ਲਾਈਨ ਵਿੱਚ ਲੱਗਿਆਂ ਕੜਾਹ ਪ੍ਰਸਾਦਿ ਦੀ ਪਰਚੀ ਆਸਾਨੀ ਨਾਲ ਪ੍ਰਾਪਤ ਕਰ ਸਕੇਗੀ। ਗੁਰਪੁਰਬਾਂ ਅਤੇ ਛੁੱਟੀ ਵਾਲੇ ਦਿਨਾਂ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚਣ ਵਾਲੀ ਸੰਗਤ ਲਈ ਇਹ ਸਹੂਲਤ ਵਿਸ਼ੇਸ਼ ਤੌਰ ’ਤੇ ਲਾਹੇਵੰਦ ਰਹੇਗੀ। ਕਾਲਕਾ ਅਤੇ ਕਾਹਲੋਂ ਨੇ ਕਿਹਾ ਕਿ ਸੰਗਤ ਦੀ ਸਹੂਲਤ ਅਤੇ ਬਿਹਤਰ ਸੇਵਾ ਨੂੰ ਧਿਆਨ ਵਿੱਚ ਰੱਖਦਿਆਂ ਆਉਣ ਵਾਲੇ ਸਮੇਂ ਵਿੱਚ ਦਿੱਲੀ ਦੇ ਹੋਰ ਗੁਰਦੁਆਰਾ ਸਾਹਿਬਾਨ ਵਿਖੇ ਵੀ ਅਜਿਹੀਆਂ ਮਸ਼ੀਨਾਂ ਸਥਾਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਇਸ ਉਪਰਾਲੇ ਲਈ ਐਕਸਿਸ ਬੈਂਕ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।

Have something to say? Post your comment

 
 
 
 

ਨੈਸ਼ਨਲ

ਕਾਮਯਾਬੀਆਂ ਦਾ ਸਿਹਰਾ ਆਪਣੇ ਸਿਰ, ਨਾਕਾਮੀਆਂ ਦਾ ਦੋਸ਼ ਦੂਜਿਆਂ ’ਤੇ ਕਿਉਂ.?’ ਸਰਨਾ ਨੇ ਪੁੱਛਿਆ ਕਾਲਕਾ ਨੂੰ

ਕਾਲਕਾ-ਕਾਹਲੋਂ ਦੂਜਿਆਂ ’ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਕਾਰਗੁਜ਼ਾਰੀ  ਵੇਖਣ - ਸੰਤ ਮੀਤ ਸਿੰਘ

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਨੁਮਾਇੰਦੇਆਂ ਨੇ ਕੀਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ

ਆਰ.ਐੱਸ.ਐੱਸ. ਮੁਖੀ ਨੂੰ ਯੂਕੇ ਦੇ ਗੁਰਦੁਆਰਾ ਸਾਹਿਬ ’ਚ ਵਿਸ਼ੇਸ਼ ਸਨਮਾਨ ਦੇਣ ਵਾਲਿਆਂ ’ਤੇ ਅਮਰੀਕਨ ਸਿੱਖ ਆਗੂਆਂ ਨੇ ਚੁੱਕੇ ਗੰਭੀਰ ਸਵਾਲ

ਸੱਤਿਆ ਨਿਕੇਤਨ ਘਟਨਾ 'ਤੇ ਦਿੱਲੀ ਹਾਈ ਕੋਰਟ ਦਾ ਸਖ਼ਤ ਰੁਖ਼-ਦਿੱਲੀ ਯੂਨੀਵਰਸਿਟੀ ਸਮੇਤ ਛੇ ਲੋਕਾਂ ਨੂੰ ਜਾਰੀ ਕੀਤੇ ਨੋਟਿਸ

ਰਾਹੁਲ ਗਾਂਧੀ ਨੇ ਸੱਤਿਆ ਨਿਕੇਤਨ ਨੂੰ ਲੈ ਕੇ ਭਾਜਪਾ 'ਤੇ ਹਮਲਾ -"ਕੋਈ ਰੋਕਥਾਮ ਨਹੀਂ,  ਸਿਰਫ਼ ਬਿਆਨਬਾਜ਼ੀ

ਸੱਤਿਆ ਨਿਕੇਤਨ ਹਾਦਸਾ: ਦੋਸ਼ੀ ਪੀਜੀ ਆਪਰੇਟਰ ਪਤਨੀ ਅਤੇ ਪੁੱਤਰ ਸਮੇਤ ਗ੍ਰਿਫ਼ਤਾਰ

ਨਾਮੀ ਵਕੀਲ ਸ੍ਰ. ਬਲਵੰਤ ਸਿੰਘ ਢਿੱਲੋਂ ਕੋਟਭਾਰਾ ਨਹੀਂ ਰਹੇ, ਅੰਤਮ ਸੰਸਕਾਰ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹੋਏ ਹਾਜਰ

ਸਰਨਾ ਦੇ ਦਾਅਵਿਆਂ ’ਤੇ ਕਾਲਕਾ-ਕਾਹਲੋਂ ਦਾ ਤਿੱਖਾ ਪਲਟਵਾਰ, ਸੰਗਤ ਪਹਿਲਾਂ ਵੀ ਨਕਾਰ ਚੁੱਕੀ, ਹੁਣ ਫਿਰ ਹਾਰ ਲਈ ਰਹਿਣ ਤਿਆਰ

ਤਾਮਿਲ ਭਾਸ਼ਾ ਵਿੱਚ ਸਿੱਖ ਦਰਸ਼ਨ ਅਤੇ ਵਿਚਾਰਧਾਰਾ ਨੂੰ ਪੇਸ਼ ਕਰਨ ਵਾਲੀ ਕਿਤਾਬ ‘ਕੈਪਟਿਵੇਟਿੰਗ ਸਿੰਪਲ ਹਾਰਟਸ’ ਹੋਈ ਜਾਰੀ