BREAKING NEWS
ਪੰਜਾਬ ਸਰਕਾਰ ਆਪਣੇ ਸੰਵਿਧਾਨਕ ਅਧਿਕਾਰਾਂ ਅਤੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕਰੇਗੀ: ਹਰਪਾਲ ਸਿੰਘ ਚੀਮਾਸਿਆਸੀ ਦਫ਼ਤਰ ਕਾਨੂੰਨ ਤੋਂ ਉੱਪਰ ਨਹੀਂ, ਦੋਸ਼ੀਆਂ ਖ਼ਿਲਾਫ਼ ਹੋਵੇ ਕਾਨੂੰਨੀ ਕਾਰਵਾਈ: ਡਾ. ਅਮਨਦੀਪ ਕੌਰ ਅਰੋੜਾਖੇਡਾਂ ਵਤਨ ਪੰਜਾਬ ਦੀਆਂ' ਦਾ ਚੌਥਾ ਸੀਜ਼ਨ ਕੱਲ੍ਹ ਤੋਂ ਬਠਿੰਡਾ ਤੋਂ ਹੋਵੇਗਾ ਸ਼ੁਰੂ, ਰਿਕਾਰਡ ਸ਼ਮੂਲੀਅਤ ਦੀ ਉਮੀਦ: ਬਲਤੇਜ ਪੰਨੂਮੀਰੀ ਪੀਰੀ ਖਾਲਸਾ ਮਾਰਚ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਨੰਦਪੁਰ ਸਾਹਿਬ ਲਈ ਹੋਇਆ ਰਵਾਨਾਖੁਦ ਨੂੰ ‘ਪੰਜਾਬ ਦੇ ਪਾਣੀਆਂ ਦੇ ਰਾਖੇ’ ਕਹਾਉਣ ਵਾਲੇ ਦੱਸਣ ਕਿ ਪੰਜਾਬ ਦਾ ਪਾਣੀ ਕਿੱਥੇ ਜਾ ਰਿਹਾ ਸੀ: ਬਲਤੇਜ ਪੰਨੂਪ੍ਰਧਾਨ ਮੰਤਰੀ ਮੋਦੀ ਕੇਂਦਰੀ ਏਜੰਸੀਆਂ ਬਾਰੇ ਸਹੀ ਸਨ, ਅੱਜ ਈਡੀ ਅਤੇ ਸੀਬੀਆਈ ਭਾਜਪਾ ਦੇ ਤੋਤੇ ਹਨ: ਅਮਨ ਅਰੋੜਾ

ਨੈਸ਼ਨਲ

ਤਾਮਿਲ ਭਾਸ਼ਾ ਵਿੱਚ ਸਿੱਖ ਦਰਸ਼ਨ ਅਤੇ ਵਿਚਾਰਧਾਰਾ ਨੂੰ ਪੇਸ਼ ਕਰਨ ਵਾਲੀ ਕਿਤਾਬ ‘ਕੈਪਟਿਵੇਟਿੰਗ ਸਿੰਪਲ ਹਾਰਟਸ’ ਹੋਈ ਜਾਰੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 07, 2026 07:24 PM

ਨਵੀਂ ਦਿੱਲੀ - ਤਾਮਿਲਨਾਡੂ ਵਿੱਚ ਪਹਿਲੀ ਵਾਰ ਸਿੱਖ ਦਰਸ਼ਨ ਅਤੇ ਵਿਚਾਰਧਾਰਾ ਨੂੰ ਤਾਮਿਲ ਭਾਸ਼ਾ ਵਿੱਚ ਪੇਸ਼ ਕਰਨ ਵਾਲੀ ਕਿਤਾਬ ‘ਕੈਪਟਿਵੇਟਿੰਗ ਸਿੰਪਲ ਹਾਰਟਸ’ ਜਾਰੀ ਕੀਤੀ ਗਈ। ਅੰਗਰੇਜ਼ੀ ਵਿੱਚ ਭਜਨ ਸਿੰਘ ਵੱਲੋਂ ਲਿਖੀ ਇਸ ਕਿਤਾਬ ਦਾ ਤਾਮਿਲ ਅਨੁਵਾਦ ਐਡਵੋਕੇਟ ਸਰਦਾਰ ਜੀਵਨ ਸਿੰਘ ਨੇ ਕੀਤਾ ਹੈ। ਸਾਬਕਾ ਯੂਨੀਵਰਸਿਟੀ ਵਾਈਸ- ਚਾਂਸਲਰ ਜਵਾਹਰ ਨੇਸਨ ਨੇ ਸੀਨੀਅਰ ਸਿੱਖਿਆ ਸ਼ਾਸਤਰੀਆਂ, ਸਮਾਜ ਸੁਧਾਰਕਾਂ ਅਤੇ ਨਾਰੀਵਾਦੀ ਕਾਰਕੁਨਾਂ ਦੀ ਮੌਜੂਦਗੀ ਵਿੱਚ ਕਿਤਾਬ ਰਿਲੀਜ਼ ਕੀਤੀ। ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਤਾਮਿਲਨਾਡੂ ਵਿੱਚ ਅਜਿਹੇ ਵਿਚਾਰਧਾਰਕ ਅਤੇ ਸੰਸਥਾਗਤ ਯਤਨਾਂ ਦੀ ਘਾਟ ਹੈ, ਜੋ ਮਜ਼ਬੂਤ ਰਾਜਨੀਤਿਕ ਤੇ ਸੱਭਿਆਚਾਰਕ ਮੁੱਲਾਂ ਨੂੰ ਉਤਸ਼ਾਹਿਤ ਕਰ ਸਕਣ। ਉਨ੍ਹਾਂ ਆਸ ਪ੍ਰਗਟਾਈ ਕਿ ਤਾਮਿਲ ਭਾਸ਼ਾ ਵਿੱਚ ਸਿੱਖ ਦਰਸ਼ਨ ਦੀ ਇਹ ਪੇਸ਼ਕਾਰੀ ਆਉਣ ਵਾਲੇ ਸਮੇਂ ਵਿੱਚ ਵੱਡੀ ਵਿਚਾਰਧਾਰਕ ਚਰਚਾ ਨੂੰ ਜਨਮ ਦੇਵੇਗੀ। ਸਮਾਗਮ ਵਿੱਚ ਸ਼ਾਮਲ ਬੁੱਧੀਜੀਵੀਆਂ ਅਤੇ ਸਮਾਜਿਕ ਕਾਰਕੁਨਾਂ ਨੇ ਸਿੱਖ ਪਛਾਣ ਨੂੰ ਹਿੰਦੂਤਵ ਅਤੇ ਬ੍ਰਾਹਮਣਵਾਦੀ ਵਿਚਾਰਧਾਰਾਵਾਂ ਤੋਂ ਵੱਖਰੇ ਵਿਚਾਰਧਾਰਕ ਸਰੂਪ ਵਜੋਂ ਪੇਸ਼ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਤਾਮਿਲਨਾਡੂ ਦੇ ਲੋਕਾਂ ਤੱਕ ਸਿੱਖ ਫਲਸਫੇ, ਮਨੁੱਖੀ ਬਰਾਬਰੀ ਅਤੇ ਸਮਾਜਿਕ ਨਿਆਂ ਦੇ ਸੰਦੇਸ਼ ਨੂੰ ਸੱਭਿਆਚਾਰਕ ਅਤੇ ਰਾਜਨੀਤਿਕ ਪੱਧਰ ’ਤੇ ਪਹੁੰਚਾਉਣ ਲਈ ਸਰਗਰਮੀ ਨਾਲ ਕੰਮ ਕਰਨ ਦਾ ਫੈਸਲਾ ਵੀ ਕੀਤਾ ਗਿਆ।

Have something to say? Post your comment

 
 
 
 

ਨੈਸ਼ਨਲ

ਨਾਮੀ ਵਕੀਲ ਸ੍ਰ. ਬਲਵੰਤ ਸਿੰਘ ਢਿੱਲੋਂ ਕੋਟਭਾਰਾ ਨਹੀਂ ਰਹੇ, ਅੰਤਮ ਸੰਸਕਾਰ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹੋਏ ਹਾਜਰ

ਸਰਨਾ ਦੇ ਦਾਅਵਿਆਂ ’ਤੇ ਕਾਲਕਾ-ਕਾਹਲੋਂ ਦਾ ਤਿੱਖਾ ਪਲਟਵਾਰ, ਸੰਗਤ ਪਹਿਲਾਂ ਵੀ ਨਕਾਰ ਚੁੱਕੀ, ਹੁਣ ਫਿਰ ਹਾਰ ਲਈ ਰਹਿਣ ਤਿਆਰ

ਲੰਡਨ ਦੇ ਗੁਰਦੁਆਰਾ ਸਾਹਿਬ 'ਚ ਆਰਐਸਐਸ ਮੁਖੀ ਦੀ ਗੁਪਤ ਫੇਰੀ 'ਤੇ ਭੜਕਿਆ ਸਿੱਖਾਂ ਦਾ ਗੁੱਸਾ

ਦਿੱਲੀ 'ਚ ਵੱਡੇ ਸਿਆਸੀ ਉਲਟਫ਼ੇਰ ਦੀ ਤਿਆਰੀ, ਕੁਰਸੀ ਬਚਾਉਣ ਵਾਲਿਆਂ ਨੂੰ ਸੰਗਤ ਸਿਖਾਏਗੀ ਸਬਕ: ਪਰਮਜੀਤ ਸਿੰਘ ਵੀਰਜੀ

ਗੁਰੂ ਘਰ ਕੋਈ ਸਰਕਾਰੀ ਦਫ਼ਤਰ ਨਹੀਂ, ਗੁਰਦੁਆਰਿਆਂ ਦੀ ਧਾਰਮਿਕ ਖੁਦਮੁਖਤਿਆਰੀ ਦੀ ਰਾਖੀ ਦਾ ਐਲਾਨ

ਜਹਾਂਗੀਰਪੁਰੀ ’ਚ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ, ਦਿੱਲੀ ਕਮੇਟੀ ਦੇ ਤਾਲਕਟੋਰਾ ਦੇ ਇਕੱਠ ਨੂੰ ਦਿੱਤੀ ਵੱਡੀ ਸਿਆਸੀ ਚੁਣੌਤੀ

ਸਿੱਖ ਮਸਲਿਆਂ ’ਤੇ ਵਾਅਦੇ ਨਾ ਨਿਭਾਏ ਤਾਂ ਯੂਕੇ ਦੇ ਲੇਬਰ ਪਾਰਟੀ ਨੂੰ ਚੋਣਾਂ ’ਚ ਭੁਗਤਣਾ ਪਵੇਗਾ ਖ਼ਮਿਆਜ਼ਾ: ਦਬਿੰਦਰਜੀਤ ਸਿੰਘ

ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਦੀਆਂ ਸੜਕਾਂ ਦੀ ਮਾੜੀ ਹਾਲਤ 'ਤੇ ਸਵਾਲ ਉਠਾਏ

ਭਾਜਪਾ ਨੇ ਸਿੱਖ ਨੌਜਵਾਨਾਂ 'ਤੇ 'ਹਿਰਾਸਤ ਵਿੱਚ ਤਸ਼ੱਦਦ' ਨੂੰ ਲੈ ਕੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ, ਜਾਂਚ ਦੀ ਮੰਗ ਕੀਤੀ

ਪੰਜਾਬ ਸਰਕਾਰ ਕਾਲੇ ਝੰਡਿਆਂ ਤੋਂ ਨਹੀਂ, ਲੋਕਾਂ ਦੇ ਸਵਾਲਾਂ ਤੋਂ ਰਹੀ ਹੈ ਡਰ- ਬੀਬੀ ਰਣਜੀਤ ਕੌਰ