BREAKING NEWS
ਨੌਜਾਵਨਾਂ ਦੀ ਸਰਗਰਮ ਭਾਗੀਦਾਰੀ ਜੀਵੰਤ ਤੇ ਮਜ਼ਬੂਤ ਜਮਹੂਰੀਅਤ ਦਾ ਆਧਾਰ : ਸੀਈਓ ਅਨਿੰਦਿਤਾ ਮਿਤਰਾਰਾਹੁਲ ਗਾਂਧੀ ਦਿੱਲੀ ਵਿੱਚ ਬੈਠ ਕੇ 'ਐਕਸ' 'ਤੇ ਸਿਆਸੀ ਬਿਆਨਬਾਜ਼ੀ ਕਰਨ ਦੀ ਬਜਾਏ ਪਿੰਡ ਆ ਕੇ ਜ਼ਮੀਨੀ ਹਕੀਕਤ ਵੇਖਣ: ਬਰਿੰਦਰ ਕੁਮਾਰ ਗੋਇਲਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੇ ਨਾਲ ਖੜ੍ਹੀ ਹੈ, ਹਰ ਜਾਇਜ਼ ਮੰਗ ਪੂਰੀ ਕਰਨ ਲਈ ਵਚਨਬੱਧ: ਅਮਨ ਅਰੋੜਾਕੂੜੇ ਦੇ ਵੱਡੇ ਢੇਰਾਂ ਤੋਂ ਨਿਜਾਤ ਪਾਉਣ ਲਈ ਸਾਰੇ ਸ਼ਹਿਰਾਂ ਵਿੱਚ ਘਰੋ-ਘਰੀ ਜਾ ਕੇ ਕੂੜਾ ਇਕੱਠਾ ਕਰਨਾ ਸ਼ੁਰੂ : ਹਰਜੋਤ ਸਿੰਘ ਬੈਂਸਇਮਾਨਦਾਰ ਟੈਕਸ ਦਾਤਾਵਾਂ ਨੂੰ ਹਮੇਸ਼ਾ ਸਹੂਲਤ ਮਿਲੇਗੀ, ਪਰ ਭਗਵੰਤ ਮਾਨ ਸਰਕਾਰ ਵੱਲੋਂ ਟੈਕਸ ਚੋਰੀ ਪ੍ਰਤੀ ਜ਼ੀਰੋ ਟਾਲਰੈਂਸ ਦੀ ਵਚਨਬੱਧਤਾ: ਹਰਪਾਲ ਸਿੰਘ ਚੀਮਾਪੰਜਾਬ ਸਰਕਾਰ ਆਪਣੇ ਸੰਵਿਧਾਨਕ ਅਧਿਕਾਰਾਂ ਅਤੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕਰੇਗੀ: ਹਰਪਾਲ ਸਿੰਘ ਚੀਮਾ

ਨੈਸ਼ਨਲ

ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਕਮੇਟੀ ਮੋਹਰੀ ਭੂਮਿਕਾ ਨਿਭਾਏਗੀ: ਕਾਲਕਾ, ਕਾਹਲੋਂ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 09, 2026 07:56 PM

ਨਵੀਂ ਦਿੱਲੀ- ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਉਲੀਕੇ ਜਾਣ ਵਾਲੇ ਹਰ ਸੰਘਰਸ਼ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਧ-ਚੜ੍ਹ ਕੇ ਸਹਿਯੋਗ ਦੇਵੇਗੀ। ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਚੰਡੀਗੜ੍ਹ ਵਿਖੇ ਮੋਰਚੇ ਦੀ ਅਹਿਮ ਮੀਟਿੰਗ ਦੌਰਾਨ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਅੱਜ ਸਿੱਖ ਕੌਮ ਦਾ ਸਭ ਤੋਂ ਵੱਡਾ ਮਸਲਾ ਹੈ ਅਤੇ ਇਸ ਲਈ ਦਿੱਲੀ ਕਮੇਟੀ ਹਰ ਜ਼ਿੰਮੇਵਾਰੀ ਅੱਗੇ ਹੋ ਕੇ ਨਿਭਾਏਗੀ। ਉਨ੍ਹਾਂ ਮਾਰਚ ਨੂੰ ਦੇਸ਼-ਵਿਆਪੀ ਬਣਾਉਣ ਲਈ ਯੂ.ਪੀ., ਉੱਤਰਾਖੰਡ, ਮੱਧ ਪ੍ਰਦੇਸ਼ ਸਮੇਤ ਵੱਖ-ਵੱਖ ਸੂਬਿਆਂ ਤੋਂ ਸਿੱਖਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਅਤੇ ਸੋਸ਼ਲ ਮੀਡੀਆ ਦਾ ਮਜ਼ਬੂਤ ਵਿੰਗ ਬਣਾਉਣ ’ਤੇ ਵੀ ਜ਼ੋਰ ਦਿੱਤਾ। ਕਾਲਕਾ ਨੇ ਮੋਰਚੇ ਨੂੰ ਸਿਆਸੀ ਮਕਸਦ ਵਾਲੇ ਤੱਤਾਂ ਅਤੇ ਸੰਭਾਵੀ ਏਜੰਸੀ ਘੁਸਪੈਠ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਢੇ ਤਿੰਨ ਸਾਲਾਂ ਤੋਂ ਚੱਲ ਰਿਹਾ ਇਹ ਸੰਘਰਸ਼ ਹੁਣ ਨਿਰਣਾਇਕ ਮੋੜ ’ਤੇ ਪਹੁੰਚਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬੰਦੀ ਸਿੰਘਾਂ ਨੇ ਦਹਾਕਿਆਂ ਜੇਲ੍ਹਾਂ ਵਿੱਚ ਗੁਜ਼ਾਰੇ ਹਨ, ਉਨ੍ਹਾਂ ਦੇ ਮਾਮਲੇ ਨੂੰ ਨਿੱਜੀ ਜਾਂ ਸਿਆਸੀ ਹਿੱਤਾਂ ਤੋਂ ਉੱਪਰ ਰੱਖਣਾ ਸਮੇਂ ਦੀ ਲੋੜ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਨਾਲ ਗੱਲਬਾਤ ਲਈ ਬਣਾਈ ਜਾਣ ਵਾਲੀ ਟੀਮ ਨੂੰ ਦਿੱਲੀ ਕਮੇਟੀ ਵੱਲੋਂ ਜਿਹੜੀ ਵੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਉਹ ਪੂਰੀ ਤਨਦੇਹੀ ਨਾਲ ਨਿਭਾਈ ਜਾਵੇਗੀ।

Have something to say? Post your comment

 
 
 
 

ਨੈਸ਼ਨਲ

ਮਹਿਲਾ ਸਟਾਫ਼ ਨੂੰ ਹਟਾਉਣ ’ਤੇ ਬੀ.ਏ.ਪੀ.ਐੱਸ. ਘਿਰੀ, ਔਰਤਾਂ ਦੀ ਭੂਮਿਕਾ ’ਤੇ ਉਠੇ ਸਵਾਲ

ਭਾਰਤ-ਦੱਖਣੀ ਅਫਰੀਕਾ ਤਰਜੀਹੀ ਵਪਾਰ ਸਮਝੌਤੇ ਲਈ ਕਰਨਗੇ ਰਾਹ ਪੱਧਰਾ

ਆਨਲਾਈਨ ਗੇਮਿੰਗ ਤੇ ਨਸ਼ਿਆਂ ਖ਼ਿਲਾਫ਼ ਨੈਸ਼ਨਲ ਅਕਾਲੀ ਦਲ ਛੇੜੇਗਾ ਜਨਅੰਦੋਲਨ : ਪੰਮਾ

ਸਰਨਾ ਨੇ ਬੀਬੀ ਕਿਰਨਜੋਤ ਕੌਰ ਨੂੰ ਘੇਰਿਆ, ਸਿਆਸੀ ਲਾਹੇ ਲਈ ਕੀਤੀ ਜਾ ਰਹੀ ਬਿਆਨਬਾਜ਼ੀ

ਸਰਕਾਰੀ ਅਸਫਲਤਾਵਾਂ 'ਤੇ ਸਵਾਲ ਉਠਾਉਣ ਵਾਲਿਆਂ ਨੂੰ ਧਮਕੀਆਂ ਅਤੇ ਪਰੇਸ਼ਾਨੀ ਦਾ ਕਰਨਾ ਪੈ ਰਿਹਾ ਹੈ ਸਾਹਮਣਾ -ਰਾਹੁਲ ਗਾਂਧੀ

ਸੰਗਤ ਦੀ ਸਹੂਲਤ ਲਈ ਗੁਰਦੁਆਰਾ ਬੰਗਲਾ ਸਾਹਿਬ ’ਚ ਕੜਾਹ ਪ੍ਰਸਾਦਿ ਪਰਚੀ ਲਈ ਲਗੀ ਆਟੋਮੈਟਿਕ ਸੈਲਫ਼-ਸਰਵਿਸ ਮਸ਼ੀਨ

ਕਾਮਯਾਬੀਆਂ ਦਾ ਸਿਹਰਾ ਆਪਣੇ ਸਿਰ, ਨਾਕਾਮੀਆਂ ਦਾ ਦੋਸ਼ ਦੂਜਿਆਂ ’ਤੇ ਕਿਉਂ.?’ ਸਰਨਾ ਨੇ ਪੁੱਛਿਆ ਕਾਲਕਾ ਨੂੰ

ਕਾਲਕਾ-ਕਾਹਲੋਂ ਦੂਜਿਆਂ ’ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਕਾਰਗੁਜ਼ਾਰੀ  ਵੇਖਣ - ਸੰਤ ਮੀਤ ਸਿੰਘ

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਨੁਮਾਇੰਦੇਆਂ ਨੇ ਕੀਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ

ਆਰ.ਐੱਸ.ਐੱਸ. ਮੁਖੀ ਨੂੰ ਯੂਕੇ ਦੇ ਗੁਰਦੁਆਰਾ ਸਾਹਿਬ ’ਚ ਵਿਸ਼ੇਸ਼ ਸਨਮਾਨ ਦੇਣ ਵਾਲਿਆਂ ’ਤੇ ਅਮਰੀਕਨ ਸਿੱਖ ਆਗੂਆਂ ਨੇ ਚੁੱਕੇ ਗੰਭੀਰ ਸਵਾਲ