BREAKING NEWS
ਬਾਬਾ ਹਰਭਜਨ ਸਿੰਘ ਭਾਰਤੀ ਫੌਜ ਦਾ ਇੱਕ ਅਦਿੱਖ ਸਿਪਾਹੀ ਜੋ ਕਰਦਾ ਰਾਖੀ- ਚੀਨੀ ਫੌਜ ਵੀ ਝੁਕਾਉਂਦੀ ਹੈ ਸਤਿਕਾਰ ਨਾਲ ਆਪਣਾ ਸਿਰਪੰਜਾਬ-ਯੂ.ਏ.ਈ. ਦਰਮਿਆਨ ਮਜ਼ਬੂਤ ਰਿਸ਼ਤੇ ਦੁਵੱਲੇ ਵਪਾਰ ਅਤੇ ਗਲੋਬਲ ਮਾਰਕੀਟ ਏਕੀਕਰਨ ਨੂੰ ਦੇਣਗੇ ਉਤਸ਼ਾਹ: ਅਮਨ ਅਰੋੜਾਮੁੱਖ ਮੰਤਰੀ ਮਾਨ ਵੱਲੋਂ ਫਸਲੀ ਰਹਿੰਦ-ਖੂੰਹਦ ਦੇ ਸਥਾਈ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਸੀ.ਆਈ.ਆਈ. ਨਾਲ ਮਿਲ ਕੇ ਕੰਮ ਕਰਨ ਦੀ ਵਕਾਲਤਨੌਜਾਵਨਾਂ ਦੀ ਸਰਗਰਮ ਭਾਗੀਦਾਰੀ ਜੀਵੰਤ ਤੇ ਮਜ਼ਬੂਤ ਜਮਹੂਰੀਅਤ ਦਾ ਆਧਾਰ : ਸੀਈਓ ਅਨਿੰਦਿਤਾ ਮਿਤਰਾਰਾਹੁਲ ਗਾਂਧੀ ਦਿੱਲੀ ਵਿੱਚ ਬੈਠ ਕੇ 'ਐਕਸ' 'ਤੇ ਸਿਆਸੀ ਬਿਆਨਬਾਜ਼ੀ ਕਰਨ ਦੀ ਬਜਾਏ ਪਿੰਡ ਆ ਕੇ ਜ਼ਮੀਨੀ ਹਕੀਕਤ ਵੇਖਣ: ਬਰਿੰਦਰ ਕੁਮਾਰ ਗੋਇਲਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੇ ਨਾਲ ਖੜ੍ਹੀ ਹੈ, ਹਰ ਜਾਇਜ਼ ਮੰਗ ਪੂਰੀ ਕਰਨ ਲਈ ਵਚਨਬੱਧ: ਅਮਨ ਅਰੋੜਾ

ਨੈਸ਼ਨਲ

ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਨਵੇਂ ਜੋੜਾ ਘਰ ਤੇ ਦਫ਼ਤਰ ਦਾ ਉਦਘਾਟਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 10, 2026 09:48 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦੱਖਣੀ ਦਿੱਲੀ ਸਥਿਤ ਇਤਿਹਾਸਕ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਨਵੇਂ ਜੋੜਾ ਘਰ ਅਤੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਬਚਨ ਸਿੰਘ ਜੀ, ਬਾਬਾ ਸੁਰਿੰਦਰ ਸਿੰਘ ਜੀ ਅਤੇ ਉਨ੍ਹਾਂ ਦੀ ਸੰਪਰਦਾ ਦੇ ਸੇਵਾਦਾਰਾਂ ਵੱਲੋਂ ਇਹ ਨਵਾਂ ਜੋੜਾ ਘਰ ਅਤੇ ਦਫ਼ਤਰ ਬਹੁਤ ਹੀ ਸੁੰਦਰ ਢੰਗ ਨਾਲ ਤਿਆਰ ਕੀਤੇ ਗਏ ਹਨ। ਅਰਦਾਸ ਉਪਰੰਤ ਇਨ੍ਹਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਤੋਂ ਇਲਾਵਾ ਕਮੇਟੀ ਦੇ ਅਹੁਦੇਦਾਰ, ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਗੱਲਬਾਤ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਨਵੇਂ ਜੋੜਾ ਘਰ ਦੇ ਨਾਲ-ਨਾਲ ਨਵੇਂ ਦਫ਼ਤਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਦਫ਼ਤਰ ਵਿੱਚ ਕਿਤਾਬਾਂ ਦੀ ਸੁਚੱਜੀ ਸਾਂਭ-ਸੰਭਾਲ ਲਈ ਵਿਸ਼ੇਸ਼ ਪ੍ਰਬੰਧ ਕਰਨ ਦੇ ਨਾਲ-ਨਾਲ ਹੋਰ ਲੋੜੀਂਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ। ਇਸੇ ਤਰ੍ਹਾਂ ਜੋੜਾ ਘਰ ਦੇ ਨੇੜੇ ਹੱਥ ਧੋਣ ਲਈ ਵਾਸ਼ਬੇਸਿਨ ਅਤੇ ਹੋਰ ਲੋੜੀਂਦੇ ਪ੍ਰਬੰਧ ਵੀ ਸੁਚੱਜੇ ਢੰਗ ਨਾਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੱਛਮੀ ਦਿੱਲੀ ਤੋਂ ਲੈ ਕੇ ਦੱਖਣੀ ਦਿੱਲੀ ਤੱਕ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਇਤਿਹਾਸਕ ਗੁਰੂ ਘਰ ਵਿਖੇ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ। ਉਨ੍ਹਾਂ ਕਿਹਾ ਕਿ ਕਮੇਟੀ ਦਾ ਟੀਚਾ ਗੁਰਪੁਰਬ ਤੋਂ ਪਹਿਲਾਂ ਇਹ ਕੰਮ ਮੁਕੰਮਲ ਕਰਨ ਦਾ ਸੀ ਅਤੇ ਅਕਾਲ ਪੁਰਖ ਦੀ ਬਖ਼ਸ਼ਿਸ਼ ਸਦਕਾ ਇਹ ਕਾਰਜ ਸਮੇਂ ਸਿਰ ਸੰਪੂਰਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 12 ਸਤੰਬਰ ਨੂੰ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਸੰਗਤਾਂ ਵੱਲੋਂ ਵੱਡੀ ਪੱਧਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨਗੀਆਂ। ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਸਰਦਾਰ ਗੁਰਮੀਤ ਸਿੰਘ ਭਾਟੀਆ, ਸਰਦਾਰ ਕੁਲਦੀਪ ਸਿੰਘ ਸਾਹਨੀ, ਸਰਦਾਰ ਹਰਜੀਤ ਸਿੰਘ ਬੇਦੀ, ਸਰਦਾਰ ਮਨਜੀਤ ਸਿੰਘ ਅਤੇ ਹੋਰ ਪਤਵੰਤੇ ਤੇ ਸੰਗਤਾਂ ਵੀ ਹਾਜ਼ਰ ਸਨ।

Have something to say? Post your comment

 
 
 
 

ਨੈਸ਼ਨਲ

ਕੈਂਚੀ ਧਾਮ ਤੋਂ ਦੁਨੀਆ ਤੱਕ ਫੈਲੀ ਪ੍ਰਸਿੱਧੀ ਫਿਰ ਵਰਿੰਦਾਵਨ ਵਿੱਚ ਹੀ ਕਿਉਂ ਲਈ ਨੀਮ ਕਰੋਲੀ ਬਾਬਾ ਨੇ ਮਹਾਸਮਾਧੀ

ਬਾਬਾ ਹਰਭਜਨ ਸਿੰਘ ਭਾਰਤੀ ਫੌਜ ਦਾ ਇੱਕ ਅਦਿੱਖ ਸਿਪਾਹੀ ਜੋ ਕਰਦਾ ਰਾਖੀ- ਚੀਨੀ ਫੌਜ ਵੀ ਝੁਕਾਉਂਦੀ ਹੈ ਸਤਿਕਾਰ ਨਾਲ ਆਪਣਾ ਸਿਰ

ਪੰਜਾਬ-ਯੂ.ਏ.ਈ. ਦਰਮਿਆਨ ਮਜ਼ਬੂਤ ਰਿਸ਼ਤੇ ਦੁਵੱਲੇ ਵਪਾਰ ਅਤੇ ਗਲੋਬਲ ਮਾਰਕੀਟ ਏਕੀਕਰਨ ਨੂੰ ਦੇਣਗੇ ਉਤਸ਼ਾਹ: ਅਮਨ ਅਰੋੜਾ

ਬੰਦੀ ਸਿੰਘ ਰਿਹਾਈ ਮੋਰਚੇ ਨੂੰ ਦਿੱਲੀ ਲਿਆਉਣ ਦੀ ਉਠੀ ਮੰਗ

ਸਿੱਖ ਸੰਘਰਸ਼ ਦੇ ਔਖੇ ਦੌਰ ’ਚ ਨੌਜਵਾਨਾਂ ਦੀ ਢਾਲ ਬਣੇ ਵਕੀਲ ਬਲਵੰਤ ਸਿੰਘ ਢਿੱਲੋਂ, ਕੌਮ ਉਨ੍ਹਾਂ ਦੀ ਦੇਣ ਨਹੀਂ ਭੁਲਾ ਸਕਦੀ: ਬਾਬਾ  ਮਹਿਰਾਜ/ਕੋਟਭਾਰਾ

ਮਹਿਲਾ ਸਟਾਫ਼ ਨੂੰ ਹਟਾਉਣ ’ਤੇ ਬੀ.ਏ.ਪੀ.ਐੱਸ. ਘਿਰੀ, ਔਰਤਾਂ ਦੀ ਭੂਮਿਕਾ ’ਤੇ ਉਠੇ ਸਵਾਲ

ਭਾਰਤ-ਦੱਖਣੀ ਅਫਰੀਕਾ ਤਰਜੀਹੀ ਵਪਾਰ ਸਮਝੌਤੇ ਲਈ ਕਰਨਗੇ ਰਾਹ ਪੱਧਰਾ

ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਕਮੇਟੀ ਮੋਹਰੀ ਭੂਮਿਕਾ ਨਿਭਾਏਗੀ: ਕਾਲਕਾ, ਕਾਹਲੋਂ

ਆਨਲਾਈਨ ਗੇਮਿੰਗ ਤੇ ਨਸ਼ਿਆਂ ਖ਼ਿਲਾਫ਼ ਨੈਸ਼ਨਲ ਅਕਾਲੀ ਦਲ ਛੇੜੇਗਾ ਜਨਅੰਦੋਲਨ : ਪੰਮਾ

ਸਰਨਾ ਨੇ ਬੀਬੀ ਕਿਰਨਜੋਤ ਕੌਰ ਨੂੰ ਘੇਰਿਆ, ਸਿਆਸੀ ਲਾਹੇ ਲਈ ਕੀਤੀ ਜਾ ਰਹੀ ਬਿਆਨਬਾਜ਼ੀ