ਨੈਸ਼ਨਲ

104 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਰੋਕਣ ਦਾ ਮਾਮਲਾ ਗਰਮਾਇਆ—ਸਰਨਾ ਨੇ ਮੰਗੀ ਡੂੰਘੀ ਜਾਂਚ, ਪੈਸੇ ਲੈਣ ਵਾਲਿਆਂ ਤੋਂ ਹਿਸਾਬ ਮੰਗਿਆ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 11, 2026 08:11 PM

ਨਵੀਂ ਦਿੱਲੀ - ਭਾਰਤ ਵਿਚਲੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਆ ਰਹੇ ਪਾਕਿਸਤਾਨ ਦੇ 104 ਸਿੱਖ ਸ਼ਰਧਾਲੂਆਂ ਨੂੰ ਫੈਸਲਾਬਾਦ ਹਵਾਈ ਅੱਡੇ ’ਤੇ ਆਖਰੀ ਸਮੇਂ ਰੋਕੇ ਜਾਣ ’ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਘਟਨਾ ਨੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ ਹੈ। ਸਰਨਾ ਨੇ ਕਿਹਾ ਕਿ ਜਦੋਂ ਇਨ੍ਹਾਂ ਸ਼ਰਧਾਲੂਆਂ ਨੇ ਭਾਰਤ ਸਰਕਾਰ ਤੋਂ ਬਕਾਇਦਾ ਵੀਜ਼ੇ ਪ੍ਰਾਪਤ ਕੀਤੇ ਹੋਏ ਸਨ ਤਾਂ ਉਨ੍ਹਾਂ ਨੂੰ ਧਾਰਮਿਕ ਯਾਤਰਾ ਲਈ ਭਾਰਤ ਆਉਣ ਦੇ ਰਸਤੇ ਵਿੱਚ ਇਸ ਤਰ੍ਹਾਂ ਦੀ ਰੁਕਾਵਟ ਪੈਦਾ ਹੋਣਾ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜੇ ਵਾਹਗਾ ਸਰਹੱਦ ਰਸਤੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਸੀ ਤਾਂ ਘੱਟੋ-ਘੱਟ ਹਵਾਈ ਯਾਤਰਾ ਸਬੰਧੀ ਸਾਰੀਆਂ ਸ਼ਰਤਾਂ ਅਤੇ ਇਜਾਜ਼ਤਾਂ ਪਹਿਲਾਂ ਹੀ ਸਪੱਸ਼ਟ ਹੋਣੀਆਂ ਚਾਹੀਦੀਆਂ ਸਨ। ਆਖਰੀ ਪਲ ’ਤੇ ਯਾਤਰਾ ਰੋਕਣਾ ਉਨ੍ਹਾਂ ਸ਼ਰਧਾਲੂਆਂ ਲਈ ਬੇਹੱਦ ਦੁਖਦਾਈ ਹੈ, ਜਿਨ੍ਹਾਂ ਦੀ ਯਾਤਰਾ ਸਿਰਫ਼ ਧਾਰਮਿਕ ਸ਼ਰਧਾ ਨਾਲ ਜੁੜੀ ਹੋਈ ਸੀ। ਸਰਨਾ ਨੇ ਕਿਹਾ ਕਿ ਇਹ ਲੋਕ ਸੈਲਾਨੀ ਨਹੀਂ, ਸਗੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਦੀ ਤਾਂਘ ਲੈ ਕੇ ਆਉਣ ਵਾਲੇ ਸ਼ਰਧਾਲੂ ਹਨ ਅਤੇ ਧਾਰਮਿਕ ਯਾਤਰਾਵਾਂ ਨੂੰ ਅਜਿਹੀਆਂ ਅਣਸਪੱਸ਼ਟ ਵਿਵਸਥਾਵਾਂ ਦਾ ਸ਼ਿਕਾਰ ਨਹੀਂ ਬਣਾਇਆ ਜਾਣਾ ਚਾਹੀਦਾ।
ਓਨ੍ਹਾ ਕਿਹਾ ਇਸ ਮਾਮਲੇ ਵਿੱਚ ਦੁਬਈ ਰਾਹੀਂ ਭਾਰਤ ਆ ਕੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਵਾਉਣ ਦੇ ਨਾਂ ’ਤੇ ਕਥਿਤ ਤੌਰ ’ਤੇ ਰਕਮ ਵਸੂਲਣ ਅਤੇ ਬਾਅਦ ਵਿੱਚ ਭਾਰਤ ਦਾਖ਼ਲੇ ਸਬੰਧੀ ਪੈਦਾ ਹੋਈ ਸਥਿਤੀ ਨੇ ਸਿੱਖ ਹਲਕਿਆਂ ਵਿੱਚ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸਰਨਾ ਨੇ ਪੂਰੇ ਮਾਮਲੇ ਦੀ ਨਿਰਪੱਖ, ਡੂੰਘੀ ਅਤੇ ਤੱਥਾਂ ’ਤੇ ਆਧਾਰਿਤ ਜਾਂਚ ਦੀ ਮੰਗ ਕਰਦਿਆਂ ਡੀ.ਐੱਸ.ਜੀ.ਐੱਮ.ਸੀ. ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਨਜ਼ਦੀਕੀ ਸਾਥੀ ਦੱਸੇ ਜਾਂਦੇ ਪਰਮਜੀਤ ਸਿੰਘ ਚੰਢੋਕ ਦੀ ਭੂਮਿਕਾ ਦੀ ਵੀ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਸਿੱਧੇ ਸਵਾਲ ਖੜ੍ਹੇ ਕੀਤੇ ਕਿ ਜੇ ਸ਼ਰਧਾਲੂਆਂ ਕੋਲ ਲੋੜੀਂਦੇ ਦਸਤਾਵੇਜ਼, ਵੀਜ਼ੇ ਅਤੇ ਪਰਮਿਟ ਮੌਜੂਦ ਸਨ ਤਾਂ ਉਨ੍ਹਾਂ ਨੂੰ ਰਸਤੇ ਵਿੱਚ ਕਿਉਂ ਰੋਕਿਆ ਗਿਆ? ਸ਼ਰਧਾਲੂਆਂ ਤੋਂ ਪੈਸੇ ਕਿਸ ਨੇ ਲਏ, ਕਿਸ ਦੇ ਭਰੋਸੇ ’ਤੇ ਲਏ, ਕਿਸ ਦੀ ਮਨਜ਼ੂਰੀ ਨਾਲ ਯਾਤਰਾ ਦਾ ਪ੍ਰਬੰਧ ਹੋਇਆ ਅਤੇ ਜਦੋਂ ਯਾਤਰਾ ਰੁਕ ਗਈ ਤਾਂ ਇਕੱਠੀ ਕੀਤੀ ਰਕਮ ਦਾ ਕੀ ਬਣਿਆ? ਸਰਨਾ ਨੇ ਕਿਹਾ ਕਿ ਮਾਮਲੇ ਨੂੰ ਦਬਾਉਣ ਦੀ ਥਾਂ ਹਰ ਪੱਖ ਦਾ ਹਿਸਾਬ ਸੰਗਤ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਹ ਸਪੱਸ਼ਟ ਕੀਤਾ ਜਾਵੇ ਕਿ ਕੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਲੀਡਰਸ਼ਿਪ ਨੂੰ ਇਸ ਕਥਿਤ ਵਿਵਸਥਾ ਦੀ ਪੂਰੀ ਜਾਣਕਾਰੀ ਸੀ ਜਾਂ ਨਹੀਂ। ਜੇਕਰ ਜਾਂਚ ਦੌਰਾਨ ਕਿਸੇ ਪੱਧਰ ’ਤੇ ਸ਼ਰਧਾਲੂਆਂ ਤੋਂ ਗਲਤ ਢੰਗ ਨਾਲ ਰਕਮ ਵਸੂਲਣ, ਲਾਪਰਵਾਹੀ ਜਾਂ ਧੋਖਾਧੜੀ ਦੇ ਤੱਥ ਸਾਹਮਣੇ ਆਉਂਦੇ ਹਨ ਤਾਂ ਜ਼ਿੰਮੇਵਾਰ ਵਿਅਕਤੀਆਂ ਦੀ ਜਵਾਬਦੇਹੀ ਤੈਅ ਕਰਕੇ ਪੂਰੀ ਰਕਮ ਦਾ ਹਿਸਾਬ ਜਨਤਕ ਕਰਨ ਦੀ ਮੰਗ ਵੀ ਸਰਨਾ ਨੇ ਕੀਤੀ ਹੈ।

Have something to say? Post your comment

 
 
 
 

ਨੈਸ਼ਨਲ

ਦਿੱਲੀ ਕਮੇਟੀ ਚੋਣ ਦੀਆਂ ਬਣ ਰਹੀਆਂ ਨਵੀਂ ਵੋਟਰ ਸੂਚੀਆਂ ’ਚ ਵੱਡਾ ਝੋਲ? ਕਿਤੇ ਸੰਗਤ ਦੇ ਨਾਮ ਗਾਇਬ, ਕਿਤੇ ਇਲਾਕੇ ’ਚ ਨਾਮ - ਵੀਰਜੀ

ਆਖ਼ਰੀ ਮੌਕੇ 104 ਸਿੱਖ ਸ਼ਰਧਾਲੂਆਂ ਨੂੰ ਰੋਕਣ ’ਤੇ ਦਿੱਲੀ ਕਮੇਟੀ ਵੱਲੋਂ ਪਾਕਿਸਤਾਨ ਸਰਕਾਰ ਦੀ ਨਿਖੇਧੀ

ਬ੍ਰਿਕਸ ਐਗਰੀ ਪੋਰਟਲ ਜਲਦ ਹੋਵੇਗਾ ਲਾਂਚ: ਸਾਹਨੀ

ਪੀਜੀ ਦੀ ਆੜ ਵਿੱਚ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਬਰਦਾਸ਼ਤ ਨਹੀਂ, ਸਰਕਾਰ ਬਣਾਏ ਵਿਦਿਆਰਥੀਆਂ ਲਈ ਸੁਰੱਖਿਅਤ ਹੋਸਟਲ: ਪਰਮਜੀਤ ਸਿੰਘ ਪੰਮਾ

ਅਕਾਲੀ ਭਾਜਪਾ ਗੱਠਜੋੜ ਦੀ ਗੱਲਬਾਤ ਜਾਰੀ ਹੈ- ਜੇ ਇਕੱਠੇ ਹੋ ਗਏ ਤਾਂ ਸੱਤਾ ਤੱਕ ਪਹੁੰਚਣਾ ਮੁਸ਼ਕਿਲ ਨਹੀਂ - ਰਾਮਦਾਸ ਅਠਾਵਲੇ

ਕੈਂਚੀ ਧਾਮ ਤੋਂ ਦੁਨੀਆ ਤੱਕ ਫੈਲੀ ਪ੍ਰਸਿੱਧੀ ਫਿਰ ਵਰਿੰਦਾਵਨ ਵਿੱਚ ਹੀ ਕਿਉਂ ਲਈ ਨੀਮ ਕਰੋਲੀ ਬਾਬਾ ਨੇ ਮਹਾਸਮਾਧੀ

ਬਾਬਾ ਹਰਭਜਨ ਸਿੰਘ ਭਾਰਤੀ ਫੌਜ ਦਾ ਇੱਕ ਅਦਿੱਖ ਸਿਪਾਹੀ ਜੋ ਕਰਦਾ ਰਾਖੀ- ਚੀਨੀ ਫੌਜ ਵੀ ਝੁਕਾਉਂਦੀ ਹੈ ਸਤਿਕਾਰ ਨਾਲ ਆਪਣਾ ਸਿਰ

ਪੰਜਾਬ-ਯੂ.ਏ.ਈ. ਦਰਮਿਆਨ ਮਜ਼ਬੂਤ ਰਿਸ਼ਤੇ ਦੁਵੱਲੇ ਵਪਾਰ ਅਤੇ ਗਲੋਬਲ ਮਾਰਕੀਟ ਏਕੀਕਰਨ ਨੂੰ ਦੇਣਗੇ ਉਤਸ਼ਾਹ: ਅਮਨ ਅਰੋੜਾ

ਬੰਦੀ ਸਿੰਘ ਰਿਹਾਈ ਮੋਰਚੇ ਨੂੰ ਦਿੱਲੀ ਲਿਆਉਣ ਦੀ ਉਠੀ ਮੰਗ

ਸਿੱਖ ਸੰਘਰਸ਼ ਦੇ ਔਖੇ ਦੌਰ ’ਚ ਨੌਜਵਾਨਾਂ ਦੀ ਢਾਲ ਬਣੇ ਵਕੀਲ ਬਲਵੰਤ ਸਿੰਘ ਢਿੱਲੋਂ, ਕੌਮ ਉਨ੍ਹਾਂ ਦੀ ਦੇਣ ਨਹੀਂ ਭੁਲਾ ਸਕਦੀ: ਬਾਬਾ  ਮਹਿਰਾਜ/ਕੋਟਭਾਰਾ