ਅੰਮ੍ਰਿਤਸਰ - ਸੀਨੀਅਰ ਅਕਾਲੀ ਆਗੂ ਸ੍ਰ ਬਲਵਿੰਦਰ ਸਿੰਘ ਭੂੰਦੜ ਨੇ ਪੰਜਾਬ ਸਰਕਾਰ ਤੇ ਤਨੰਜ ਕਰਦਿਆਂ ਕਿਹਾ ਕਿ ਇਸ ਸਰਕਾਰ ਦੀ ਕਾਰਗੁਜਾਰੀ ਦੇਖ ਕੇ ਇਸ ਨੂੰ ਮਨਫੀ ਜੀਰੋ ਨੰਬਰ ਦਿੱਤਾ ਜਾ ਰਿਹਾ ਹੈ।ਪੰਜਾਬ ਵਿਚ ਹਲਾਤ ਬਦ ਤੋ ਬਦਤਰ ਹੋ ਚੁੱਕੇ ਹਨ। ਅੱਜ ਪੱਤਰਕਾਰਾਂ ਨਾਲ ਗਲ ਕਰਦਿਆਂ ਸ੍ਰ ਭੂੰਦੜ ਨੇ ਕਿਹਾ ਕਿ ਸਰਕਾਰ ਪੰਜਾਬ ਦਾ ਖਜਾਨਾਂ ਦਿੱਲੀ ਤੇ ਲੁਟਾ ਰਹੀ ਹੈ। ਸਰਕਾਰ ਦੇ ਮੰਤਰੀ ਵਿਧਾਇਕ ਤਰਾਂ ਤਰਾਂ ਦੇ ਮਾਮਲਿਆਂ ਵਿਚ ਘਿਰੇ ਹੋਏ ਹਨ। 10 ਸਾਲ ਤੋ ਪੰਜਾਬ ਵਿਚ ਅਕਾਲੀ ਸਰਕਾਰ ਨਹੀ ਹੈ ਫਿਰ ਵੀ ਪੰਜਾਬ ਅਵਿਚ 600 ਦੇ ਕਰੀਬ ਬੇਅਦਬੀ ਦੇ ਕੇਸ ਸਾਹਮਣੇ ਆਏ।ਬੇਅਦਬੀ ਮਾਮਲੇ ਤੇ ਬੋਲਦਿਆਂ ਸ੍ਰ ਭੂੰਦੜ ਨੇ ਕਿਹਾ ਕਿ ਸਰਕਾਰ ਹੁਣ ਤਕ ਕੀਤੀ ਪੜਤਾਲ ਦੀ ਰਿਪੋਰਟ ਜਨਤਕ ਕਰੇ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ।ਇਹਨਾਂ ਦਾ ਆਪਣਾ ਇਕ ਵਿਧਾਇਕ ਬੇਅਦਬੀ ਚ ਦੋਸ਼ੀ ਪਾਇਆ ਗਿਆ। ਖੁਦ ਨਸ਼ੇ ਤੇ ਵਪਾਰ ਕਰਦੇ ਹਨ। ਪੰਜਾਬ ਵਿਚ ਅੰਨੀ ਕਰਪਸ਼ਨ ਹੈ ਜਿਸ ਦੇ ਤਾਰ ਮੁੱਖ ਮੰਤਰੀ ਦੇ ਘਰ ਤਕ ਪਹੰੁਚ ਗਏ। ਜੇਕਰ ਕੋਈ ਨਸ਼ਿਆ ਦੇ ਖਿਲਾਫ ਅਵਾਜ ਚੁਕਦਾ ਹੈ ਤਾਂ ਉਹਨੂੰ ਕੁੱਟ ਕੁੱਟ ਕੇ ਮਰਨ ਦੀ ਸਥਿਤੀ ਵਿਚ ਪਹੰੁਚਾ ਦਿੱਤਾ ਜਾਂਦਾ। ਸ੍ਰ ਭੂੰਦੜ ਨੇ ਕਿਹਾ ਕਿ ਸਾਰੇ ਵਜ਼ੀਰ ਫਸ ਰਹੇ ਹਨ।ਜਿਸ ਦਿਨ ਈਡੀ ਨੇ ਰਾਜਦੀਪ ਨੂੰ ਹੱਥ ਪਾ ਲਿਆ ਤਾਂ ਸਣੇ ਕੇਜਰੀਵਾਲ ਸਾਰੇ ਨੇ ਹੀ ਜੇਲ ਵਿਚ ਜਾਣਗੇ। ਉਨਾਂ ਕਿਹਾ ਕਿ ਪਹਿਲਾਂ ਕਾਂਗਰਸ ਤੇ ਫਿਰ ਆਮ ਆਦਮੀ ਪਾਰਟੀ ਦੇ ਕਾਰਜਕਾਲ ਵਿਚ ਪੰਜਾਬ ਦਾ ਭਾਰੀ ਨੁਕਸਾਨ ਹੋਇਆ ਹੈ।ਇਨਾਂ ਦੋਹਾਂ ਪਾਰਟੀਆਂ ਕੋਲ ਪੰਜਾਬ ਲਈ ਕੋਈ ਪ੍ਰੋਗਰਾਮ ਨਹੀ ਹੈ। ਅਕਾਲੀ ਦਲ ਦੀ ਸਰਕਾਰ ਸਮੇ ਪੰਜਾਬ ਤਰਕੀ ਦੀਆਂ ਨਵੀਆਂ ਮੰਜਿਲਾ ਸਰ ਕਰ ਰਿਹਾ ਸੀ। ਉਨਾਂ ਕਿਹਾ ਕਿ ਹੁਣ ਮੇਰੇ ਖਿਆਲ ਮੁਤਾਬਿਕ ਸੰਗਤ ਨੇ ਬਹੁਤ ਸਾਰੇ ਤਜਰਬੇ ਕਰ ਲਏ, ਆਪ ਵਾਲਿਆਂ ਦਾ ਪੰਜ ਸਾਲ ਦੇਖ ਲਿਆ, ਕੈਪਟਨ ਅਮਰਿੰਦਰ ਸਿੰਘ ਦੇ ਪੰਜ ਸਾਲ ਦੇਖ ਲਏ, ਜਿਸ ਨੇ ਗੁਟਕੇ ਤੇ ਸੋਹ ਖਾਧੀ ਇਹਨਾਂ ਨੇ ਗਰੰਟੀਆਂ ਦਿੱਤੀਆਂ ਅੱਜ ਤੱਕ ਦੱਸ ਸਾਲਾਂ ਚ ਕੋਈ ਵਾਅਦਾ ਪੂਰਾ ਨਹੀ ਹੋਇਆ ।