ਪੰਜਾਬ

ਪੰਜਾਬ ਦੇ ਲੋਕਾਂ ਨੇ ਬਹੁਤ ਤਜੁਰਬੇ ਕਰ ਲਏ, ਹੁਣ ਲੋਕ ਇਨਾਂ ਨੂੰ ਮੂੰਹ ਨਹੀ ਲਾਉਣਗੇ ਭੂੰਦੜ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | September 12, 2026 07:38 PM

ਅੰਮ੍ਰਿਤਸਰ - ਸੀਨੀਅਰ ਅਕਾਲੀ ਆਗੂ ਸ੍ਰ ਬਲਵਿੰਦਰ ਸਿੰਘ ਭੂੰਦੜ ਨੇ ਪੰਜਾਬ ਸਰਕਾਰ ਤੇ ਤਨੰਜ ਕਰਦਿਆਂ ਕਿਹਾ ਕਿ ਇਸ ਸਰਕਾਰ ਦੀ ਕਾਰਗੁਜਾਰੀ ਦੇਖ ਕੇ ਇਸ ਨੂੰ ਮਨਫੀ ਜੀਰੋ ਨੰਬਰ ਦਿੱਤਾ ਜਾ ਰਿਹਾ ਹੈ।ਪੰਜਾਬ ਵਿਚ ਹਲਾਤ ਬਦ ਤੋ ਬਦਤਰ ਹੋ ਚੁੱਕੇ ਹਨ। ਅੱਜ ਪੱਤਰਕਾਰਾਂ ਨਾਲ ਗਲ ਕਰਦਿਆਂ ਸ੍ਰ ਭੂੰਦੜ ਨੇ ਕਿਹਾ ਕਿ ਸਰਕਾਰ ਪੰਜਾਬ ਦਾ ਖਜਾਨਾਂ ਦਿੱਲੀ ਤੇ ਲੁਟਾ ਰਹੀ ਹੈ। ਸਰਕਾਰ ਦੇ ਮੰਤਰੀ ਵਿਧਾਇਕ ਤਰਾਂ ਤਰਾਂ ਦੇ ਮਾਮਲਿਆਂ ਵਿਚ ਘਿਰੇ ਹੋਏ ਹਨ। 10 ਸਾਲ ਤੋ ਪੰਜਾਬ ਵਿਚ ਅਕਾਲੀ ਸਰਕਾਰ ਨਹੀ ਹੈ ਫਿਰ ਵੀ ਪੰਜਾਬ ਅਵਿਚ 600 ਦੇ ਕਰੀਬ ਬੇਅਦਬੀ ਦੇ ਕੇਸ ਸਾਹਮਣੇ ਆਏ।ਬੇਅਦਬੀ ਮਾਮਲੇ ਤੇ ਬੋਲਦਿਆਂ ਸ੍ਰ ਭੂੰਦੜ ਨੇ ਕਿਹਾ ਕਿ ਸਰਕਾਰ ਹੁਣ ਤਕ ਕੀਤੀ ਪੜਤਾਲ ਦੀ ਰਿਪੋਰਟ ਜਨਤਕ ਕਰੇ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ।ਇਹਨਾਂ ਦਾ ਆਪਣਾ ਇਕ ਵਿਧਾਇਕ ਬੇਅਦਬੀ ਚ ਦੋਸ਼ੀ ਪਾਇਆ ਗਿਆ। ਖੁਦ ਨਸ਼ੇ ਤੇ ਵਪਾਰ ਕਰਦੇ ਹਨ। ਪੰਜਾਬ ਵਿਚ ਅੰਨੀ ਕਰਪਸ਼ਨ ਹੈ ਜਿਸ ਦੇ ਤਾਰ ਮੁੱਖ ਮੰਤਰੀ ਦੇ ਘਰ ਤਕ ਪਹੰੁਚ ਗਏ। ਜੇਕਰ ਕੋਈ ਨਸ਼ਿਆ ਦੇ ਖਿਲਾਫ ਅਵਾਜ ਚੁਕਦਾ ਹੈ ਤਾਂ ਉਹਨੂੰ ਕੁੱਟ ਕੁੱਟ ਕੇ ਮਰਨ ਦੀ ਸਥਿਤੀ ਵਿਚ ਪਹੰੁਚਾ ਦਿੱਤਾ ਜਾਂਦਾ। ਸ੍ਰ ਭੂੰਦੜ ਨੇ ਕਿਹਾ ਕਿ ਸਾਰੇ ਵਜ਼ੀਰ ਫਸ ਰਹੇ ਹਨ।ਜਿਸ ਦਿਨ ਈਡੀ ਨੇ ਰਾਜਦੀਪ ਨੂੰ ਹੱਥ ਪਾ ਲਿਆ ਤਾਂ ਸਣੇ ਕੇਜਰੀਵਾਲ ਸਾਰੇ ਨੇ ਹੀ ਜੇਲ ਵਿਚ ਜਾਣਗੇ। ਉਨਾਂ ਕਿਹਾ ਕਿ ਪਹਿਲਾਂ ਕਾਂਗਰਸ ਤੇ ਫਿਰ ਆਮ ਆਦਮੀ ਪਾਰਟੀ ਦੇ ਕਾਰਜਕਾਲ ਵਿਚ ਪੰਜਾਬ ਦਾ ਭਾਰੀ ਨੁਕਸਾਨ ਹੋਇਆ ਹੈ।ਇਨਾਂ ਦੋਹਾਂ ਪਾਰਟੀਆਂ ਕੋਲ ਪੰਜਾਬ ਲਈ ਕੋਈ ਪ੍ਰੋਗਰਾਮ ਨਹੀ ਹੈ। ਅਕਾਲੀ ਦਲ ਦੀ ਸਰਕਾਰ ਸਮੇ ਪੰਜਾਬ ਤਰਕੀ ਦੀਆਂ ਨਵੀਆਂ ਮੰਜਿਲਾ ਸਰ ਕਰ ਰਿਹਾ ਸੀ। ਉਨਾਂ ਕਿਹਾ ਕਿ ਹੁਣ ਮੇਰੇ ਖਿਆਲ ਮੁਤਾਬਿਕ ਸੰਗਤ ਨੇ ਬਹੁਤ ਸਾਰੇ ਤਜਰਬੇ ਕਰ ਲਏ, ਆਪ ਵਾਲਿਆਂ ਦਾ ਪੰਜ ਸਾਲ ਦੇਖ ਲਿਆ, ਕੈਪਟਨ ਅਮਰਿੰਦਰ ਸਿੰਘ ਦੇ ਪੰਜ ਸਾਲ ਦੇਖ ਲਏ, ਜਿਸ ਨੇ ਗੁਟਕੇ ਤੇ ਸੋਹ ਖਾਧੀ ਇਹਨਾਂ ਨੇ ਗਰੰਟੀਆਂ ਦਿੱਤੀਆਂ ਅੱਜ ਤੱਕ ਦੱਸ ਸਾਲਾਂ ਚ ਕੋਈ ਵਾਅਦਾ ਪੂਰਾ ਨਹੀ ਹੋਇਆ ।

Have something to say? Post your comment

 
 
 
 

ਪੰਜਾਬ

ਟਰੰਪ ਵੱਲੋਂ ਸਿੱਖ ਡਰਾਈਵਰਾਂ ਪ੍ਰਤੀ ਨਫ਼ਰਤ ਭਰੇ ਵਿਚਾਰਾਂ ’ਤੇ ਮਾਨ ਦਾ ਤਿੱਖਾ ਵਿਰੋਧ

ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫ਼ੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ ਅੱਜ ਦੁਪਹਿਰ 12 ਵਜੇ ਬਟਾਲਾ ਵਿੱਚ ਸੁਰਗਵਾਸ

ਬੀਬੀਐਨ ਦਾ ਉਦਯੋਗਿਕ ਕੂੜਾ ਸਤਲੁਜ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ, ਪੰਜਾਬ ਵਿੱਚ ਕੈਂਸਰ ਫੈਲਾ ਰਿਹਾ ਹੈ: ਦਿਨੇਸ਼ ਚੱਢਾ

ਸਾਕਾ ਸਾਰਾਗੜ੍ਹੀ ਦੀ 129 ਵੀਂ ਵਰੇਗੰਢ ਬੜੇ ਉਤਸ਼ਾਹ ਨਾਲ ਮਨਾਈ ਗਈ

ਯੂਰਪ ਤੋਂ ਪੰਜਾਬ ਪੁਲਿਸ ਵੱਲੋਂ ਪਹਿਲੀ ਵਾਰ ਹਵਾਲਗੀ

ਅਮਰੀਕਾ ਸਰਕਾਰ ਵੱਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਨਾਉਣਾ ਮੰਦਭਾਗਾ- ਸ਼੍ਰੋਮਣੀ ਕਮੇਟੀ

ਨੇਪਾਲ ’ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਰਾਹਤ ਸਮੱਗਰੀ ਦੇ 4 ਟਰੱਕ ਰਵਾਨਾ

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸੰਗਤ ਨੂੰ ਪਹਿਲੇ ਪ੍ਰਕਾਸ਼ ਪੁਰਬ ਦੀ ਦਿੱਤੀ ਵਧਾਈ

ਕੁੰਬੜਾ ਵਿੱਚ ਜਲਦੀ ਹੀ ਬਣਾਇਆ ਜਾਵੇਗਾ ਖੇਡ ਸਟੇਡੀਅਮ- ਮੇਅਰ ਸਰਬਜੀਤ ਸਿੰਘ

ਭਾਜਪਾ ਪ੍ਰਧਾਨ ਨਿਤਿਨ ਨਵੀਨ 18 ਸਤੰਬਰ ਨੂੰ ਪਠਾਨਕੋਟ ਤੋਂ 'ਨਸ਼ਾ ਮੁਕਤ ਪੰਜਾਬ ਯਾਤਰਾ' ਨੂੰ ਹਰੀ ਝੰਡੀ ਦਿਖਾਉਣਗੇ