ਪੰਜਾਬ

ਸ਼ੋ੍ਰਮਣੀ ਕਮੇਟੀ ਦੇ ਮੈਂਬਰ ਚਾਵਲਾ ਦੇ ਖਿਲਾਫ ਵਿਦੇਸ਼ੀ ਔਰਤ ਨਾਲ ਜਬਰ ਜਨਾਹ ਦੀ ਐਫ ਆਈ ਆਰ ਦਰਜ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | September 17, 2026 07:25 PM


ਅੰਮ੍ਰਿਤਸਰ, ਸ੍ਰੀ ਅਨੰਦਪੁਰ ਸਾਹਿਬ -ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇਕ ਮੈਂਬਰ ਤੇ ਕਥਿਤ ਤੌਰ ਤੇ ਇਕ ਵਿਦੇਸ਼ੀ ਔਰਤ ਨਾਲ ਜਿਨਸੀ ਸੰਬਧ ਬਣਾਉਣ ਦੀਆਂ ਖ਼ਬਰਾ ਨੇ ਹਰ ਪੰਥ ਦਰਦੀ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਇਹ ਕਮੇਟੀ ਮੈਂਬਰ ਮਸੰਦਾਂ ਤੇ ਮਹੰਤਾਂ ਦੇ ਕਾਲੇ ਕਾਰਨਾਮਿਆਂ ਨੂੰ ਵੀ ਮਾਤ ਪਾ ਰਹੇ ਹਨ। ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਦੇ ਖਿਲਾਫ ਦਰਜ ਐਫ ਆਈ ਆਰ ਨੰਬਰ 50 ਪਿਛਲੇ ਦਿਨੀ ਸ੍ਰੀ ਅਨੰਦਪੁਰ ਸਾਹਿਬ ਥਾਨੇ ਵਿਚ ਦਰਜ ਹੋਣ ਦੀਆਂ ਖ਼ਬਰਾਂ ਅੱਜ ਪੂਰਾ ਦਿਨ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਇਸ ਐਫ ਆਈ ਆਰ ਵਿਚ ਕੁਝ ਹੋਰ ਆਗੂਆਂ ਤੇ ਇਕ ਧਾਰਮਿਕ ਸ਼ਖਸ਼ੀਅਤ ਦਾ ਨਾਮ ਵੀ ਸ਼ਾਮਲ ਹੈ।ਇਸ ਮਾਮਲੇ ਵਿਚ ਦਰਜ ਐਫ ਆਈ ਆਰ ਨੰਬਰ 50 ਵਿਚ ਵਿਦੇਸ਼ੀ ਔਰਤ ਨੇ ਪੁਲੀਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਉਸ ਨੂੰ ਸ਼ੋ੍ਰਮਣੀ ਕਮੇਟੀ ਵਲੋ 28 ਨਵੰਬਰ 2025 ਤੋਂ ਉਸ ਦੀ ਰਿਹਾਇਸ਼ ਦਾ ਪ੍ਰਬੰਧ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ ਸੀ। 27 ਫਰਵਰੀ 2026 ਤੋਂ 16 ਅਗਸਤ 2026 ਤੱਕ ਉਹ ਭਾਈ ਬਚਿੱਤਰ ਸਿੰਘ ਯਾਤਰੀ ਨਿਵਾਸ ਦੇ ਕਮਰਾ ਨੰਬਰ 20 ਵਿੱਚ ਰਹੀ। 16 ਅਗਸਤ 2026 ਤੋਂ ਉਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਕਮਰਾ ਨੰਬਰ 107 ਵਿੱਚ ਉਸ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਐਫਆਈਆਰ ਦੇ ਵਿੱਚ ਬੀਬੀ ਨੇ ਦਸਿਆ ਕਿ ਕੁਝ ਦਿਨਾਂ ਤੋਂ ਉਸਦੀ ਸਿਹਤ ਖਰਾਬ ਸੀ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੇ ਆਪਣੇ ਸੇਵਾਦਾਰ ਤੇ ਡਰਾਈਵਰ ਰਾਹੀ 19 ਅਗਸਤ 2026 ਨੂੰ ਸਵੇਰੇ ਮੋਹਾਲੀ ਦਵਾਈ ਲੈਣ ਭੇਜਿਆ ਸੀ। ਐਫਆਈਆਰ ਵਿੱਚ ਉਸ ਨਾਲ ਅੱਗੇ ਦਸਿਆ ਕਿ ਆਪਣੇ ਉੱਪਰ ਹੋ ਰਹੇ ਤਸ਼ੱਦਦ ਨੂੰ ਨਾ ਸਹਾਰਦੇ ਹੋਏ ਉਸਨੇ ਆਪਣਾ ਦਰਦ ਬਿਆਨ ਕਰਨ ਦਾ ਫੈਸਲਾ ਲਿਆ।ਉਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਉਸ ਦੇ ਨਾਲ ਅਸ਼ਲੀਲ ਗੱਲਾਂ ਕਰਦਾ ਸੀ ਅਤੇ ਧਮਕੀਆਂ ਦਿੰਦਾ ਸੀ। ਦੇਰ ਰਾਤ ਉਹਨਾਂ ਨੂੰ ਅਸ਼ਲੀਲ ਗੱਲਾਂ ਕਰਨ ਲਈ ਫੋਨ ਕੀਤਾ ਜਾਂਦਾ ਸੀ ਜੇਕਰ ਮੈਂ ਫੋਨ ਕੱਟ ਦਿੰਦੀ ਤਾਂ ਮੈਨੂੰ ਗੰਦ ਬੋਲਦਾ ਸੀ। 10 ਅਪ੍ਰੈਲ 2026 ਨੂੰ ਆਪਣੀ ਰਿਹਾਇਸ਼ ਦੇ ਕਮਰਾ ਨੰਬਰ ਤਿੰਨ ਵਿੱਚ ਬੁਲਾ ਕੇ ਚਾਵਲਾ ਨੇ ਮੇਰੇ ਨਾਲ ਜਬਰੀ ਬਲਾਤਕਾਰ ਕੀਤਾ। ਫਿਰ 14 ਅਪ੍ਰੈਲ 2026 ਨੂੰ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਦੇ ਕਮਰਾ ਨੰਬਰ 104 ਵਿੱਚ ਬਲਾਤਕਾਰ ਕੀਤਾ। ਮੇਰੇ ਵਿਰੋਧ ਕਰਨ ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਜਾਂਦੀ ਸੀ। 6 ਮਈ 2026 ਨੂੰ ਮੇਰੇ ਨਾਲ ਜ਼ਬਰਦਸਤੀ ਕਰਕੇ ਰਾਤ ਨੂੰ 8:30 ਵਜੇ ਚਾਵਲਾ ਆਪਣੀ ਗੱਡੀ ਵਿੱਚ ਬਿਠਾ ਕੇ ਅੰਮ੍ਰਿਤਸਰ ਲੈ ਗਿਆ। ਉੱਥੇ ਗੁਰੂ ਅਰਜਨ ਦੇਵ ਨਿਵਾਸ ਦੇ ਕਮਰਾ ਨੰਬਰ 56 ਵਿੱਚ ਮੇਰੇ ਨਾਲ ਮੁੜ ਬਲਾਤਕਾਰ ਕੀਤਾ। 26 ਮਈ 2026 ਨੂੰ ਗੈਸਟ ਹਾਊਸ ਦੇ ਕਮਰਾ ਨੰਬਰ ਤਿੰਨ ਵਿੱਚ ਵੀ ਬਲਾਤਕਾਰ ਕੀਤਾ। ਉਨਾਂ ਦਸਿਆ ਕਿ ਮੇਰੇ ਹਰ ਵਾਰ ਵਿਰੋਧ ਕਰਨ ਦਾ ਉਸ ਤੇ ਕੋਈ ਅਸਰ ਨਹੀਂ ਹੁੰਦਾ, ਬਲਕਿ ਮੈਨੂੰ ਕਿਹਾ ਜਾਂਦਾ ਸੀ ਕਿ ਮੈਂ ਪਤਾ ਨਹੀਂ ਕਿੰਨੇ ਬੰਦੇ ਮਾਰ ਦਿੱਤੇ ਤੂੰ ਕਿਹੜੇ ਬਾਗ ਦੀ ਮੂਲੀ ਹੈ ਜੇ ਤੂੰ ਮੇਰੇ ਖਿਲਾਫ ਬੋਲੀ ਤਾਂ ਤੈਨੂੰ ਵੀ ਮਾਰ ਦਿਆਂਗਾ। ਉਹਨਾਂ ਆਪਣੀ ਐਫਆਈਆਰ ਦੇ ਵਿੱਚ ਅੱਗੇ ਬਿਆਨ ਦਿੰਦਿਆਂ ਹੋਇਆ ਕਿਹਾ ਕਿ ਮੈਂ ਕਈ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਨਾਲ ਲਗਾਇਆ ਗਿਆ ਸੇਵਾਦਾਰ ਹਰ ਵਾਰ ਮੈਨੂੰ ਬਚਾ ਲੈਂਦਾ ਸੀ।ਇਹ ਗੱਲ ਮੈਂ ਕਿਸੇ ਨੂੰ ਦੱਸ ਵੀ ਨਹੀਂ ਸੀ ਸਕਦੀ। ਗਲਤ ਕੰਮ ਹੋਣ ਤੋਂ ਬਾਅਦ ਕਈ ਵਾਰ ਮੈਂ ਬੇਹੋਸ਼ ਵੀ ਹੋਈ ਜਿਸ ਤੋਂ ਬਾਅਦ ਦੋਸ਼ੀ ਮੇਰੇ ਨਾਲ ਲਗਾਏ ਸੇਵਾਦਾਰ ਰਾਹੀਂ ਭਾਈ ਜੈਤਾ ਜੀ ਹਸਪਤਾਲ ਲਿਜਾ ਕੇ ਮੇਰਾ ਇਲਾਜ ਕਰਵਾਉਂਦਾ ਰਿਹਾ। ਬੜੀ ਹਿੰਮਤ ਨਾਲ ਮੈਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਜੀ ਸਹਾਇਕ ਅਵਤਾਰ ਸਿੰਘ ਨੂੰ ਇਹ ਸਾਰੀ ਜਾਣਕਾਰੀ ਦਿੱਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਦੱਸਿਆ। ਕੋਈ ਪੁਖਤਾ ਹਾਲ ਨਹੀਂ ਹੋਇਆ। ਇਹਨਾਂ ਸਾਰਿਆਂ ਵੱਲੋਂ ਦੋਸ਼ੀ ਵੱਲੋਂ ਮੈਨੂੰ ਬਾਰ-ਬਾਰ ਧਮਕਾਇਆ ਗਿਆ ਅਤੇ ਤੰਗ ਪਰੇਸ਼ਾਨ ਕੀਤਾ ਗਿਆ। ਦੂਸਰਾ ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਮਲਕੀਤ ਸਿੰਘ, ਮੇਜਰ ਸਿੰਘ ਕਵੀਸ਼ਰ ਨੇ ਬਹੁਤ ਗੰਦ ਲਿਖ ਕੇ ਅਤੇ ਅਸ਼ਲੀਲ ਫੋਟੋਆਂ ਵੀ ਭੇਜੀਆਂ। ਇੱਕ ਮੋਹਨ ਸਿੰਘ ਡਰਾਈਵਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਅਸ਼ਲੀਲ ਮੈਸੇਜ ਭੇਜੇ ਜਿਸ ਦੇ ਪਰੂਫ ਮੇਰੇ ਕੋਲ ਹਨ, ਇਹਨਾਂ ਸਾਰਿਆਂ ਬਾਰੇ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕਈ ਵਾਰ ਦੱਸਿਆ ਪਰੂਫ ਵੀ ਦਿਖਾਏ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ। ਅਖੀਰ ਮੈਂ ਇਨਸਾਫ ਲਈ ਪੁਲਿਸ ਕੋਲ ਆਈ ਹਾਂ । ਪੁਲਿਸ ਨੇ ਇਸ ਮਾਮਲੇ ਦੇ ਉੱਤੇ ਕਾਰਵਾਈ ਕਰਦਿਆਂ ਬੀ ਐਨ ਐਸ ਦੀ ਧਾਰਾ 64, 127(2) 351 (2) ਦੇ ਤਹਿਤ ਐਫ ਆਈ ਆਰ ਨੰਬਰ 50 ਦਰਜ ਕਰ ਲਈ ਹੈ।ਇਹ ਖ਼ਬਰ ਸ਼ੋਸ਼ਲ ਮੀਡੀਆ ਤੇ ਜਨਤਕ ਹੁੰਦੇ ਸਾਰ ਹੀ ਸ੍ਰ ਅਮਰਜੀਤ ਸਿੰਘ ਚਾਵਲਾ ਨੇ ਆਪਣੇ ਸਾਰੇ ਆਹੁਦਿਆਂ ਤੋ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਤੇ ਇਸ ਐਫ ਆਈ ਆਰ ਨੂੰ ਉਨਾਂ ਦੇ ਖਿਲਾਫ ਸ਼ਾਜਿਸ਼ ਦਸਿਆ।ਉਨਾਂ ਕਿਹਾ ਕਿ ਉਨਾਂ ਦੀ ਕ੍ਰਿਦਾਰਕੁਸ਼ੀ ਕਰਨ ਦੀ ਕੋਸ਼ਿਸ਼ ਹੈ।ਉਹ ਸੰਤ ਜਰਨੈਲ ਸਿੰਘ ਖ਼ਾਲਸਾ ਦੇ ਨੇੜੇ ਦੇ ਸਾਥੀ ਰਹੇ ਹਨ ਤੇ ਉਨਾਂ ਦਾ ਪੂਰਾ ਜੀਵਨ ਸ਼ੰਘਰਸ਼ ਵਿਚ ਬੀਤੀਆ ਹੈ। ਉਨਾਂ ਇਸ ਐਫ ਆਈ ਆਰ ਨੂੰ ਸਿਆਸੀ ਰਜਿੰਸ਼ ਕਰਾਰ ਦਿੱਤਾ। ਇਸ ਸਾਰੇ ਮਾਮਲੇ ਤੇ ਜਿਲ੍ਹਾ ਪੁਲੀਸ ਵਲੋ ਕਿਸੇ ਤਰਾਂ ਦੀ ਟਿਪਣੀ ਕਰਨ ਤੋ ਇਨਕਾਰ ਕਰਦਿਆਂ ਕਿਹਾ ਕਿ ਇਸ ਸੰਬਧੀ ਅੱਜ ਕੋਈ ਜਾਣਕਾਰੀ ਪ੍ਰਦਾਨ ਨਹੀ ਕੀਤੀ ਜਾ ਸਕਦੀ।ਰੂਪ ਨਗਰ ਪੁਲੀਸ ਬੇਸ਼ਕ ਇਸ ਮਾਮਲੇ ਨੂੰ ਦਬਾਉਣ ਵਿਚ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਪਰ ਇਹ ਮਾਮਲਾ ਅੱਜ ਸ਼ੋਸ਼ਲ ਮੀਡੀਆ ਤੇ ਸੁਰਖੀਆਂ ਬਣ ਕੇ ਛਾਇਆ ਰਿਹਾ।

Have something to say? Post your comment

 
 
 
 

ਪੰਜਾਬ

ਕਿਸ਼ਾਉ ਡੈਮ ਅਤੇ ਉੱਪਰੀ ਯਮੁਨਾ ਦੀ ਨਵੀਂ ਵਿਵਸਥਾ ਵਿੱਚੋਂ ਪੰਜਾਬ ਨੂੰ ਬਾਹਰ ਰੱਖਣਾ ਗੰਭੀਰ ਸਵਾਲ ਖੜੇ ਕਰਦਾ ਹੈ — ਗਿਆਨੀ ਹਰਪ੍ਰੀਤ ਸਿੰਘ

ਬੇਅਦਬੀ ਕਨੂੰਨ ਬਾਰੇ ਗੱਲਬਾਤ ਦਾ ਰਾਹ ਖੁੱਲ੍ਹਾ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਰਾਜ਼ਾਂ ਦੀ ਪਾਲਣਾ ਜ਼ਰੂਰੀ- ਜਥੇਦਾਰ ਗੜਗੱਜ

ਮਾਨਸਿਕ ਸਿਹਤ ਦਾ ਇਲਾਜ ਉਦੋਂ ਤੱਕ ਨਾ ਟਲੇ, ਜਦੋਂ ਤੱਕ ਪਰਿਵਾਰ ਪੂਰੀ ਤਰ੍ਹਾਂ ਟੁੱਟਣ ਦੀ ਸਥਿਤੀ ਵਿੱਚ ਨਾ ਪਹੁੰਚ ਜਾਵੇ: ਡਾ. ਬਲਬੀਰ ਸਿੰਘ

ਸ਼ੋਸ਼ਲ ਮੀਡੀਆ ਤੇ ਬਹਿਰੀਨ ਨਿਵਾਸੀ ਔਰਤ ਨੂੰ ਕਾਮੁਕ ਸੁਨੇਹੇ ਭੇਜਣ ਦੇ ਮਾਮਲੇ ਵਿਚ ਵਧੀਕ ਹੈਡ ਗ੍ਰੰਥੀ ਮਲਕੀਤ ਸਿੰਘ ਮੁਅਤਲ

ਦੋਸ਼ੀ ਚਾਹੇ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਜਲਦ ਹੀ ਪੁਲਿਸ ਦੀ ਹਿਰਾਸਤ 'ਚ ਹੋਵੇਗਾ: ਹਰਭਜਨ ਸਿੰਘ ਈਟੀਓ

ਮਾਨ ਸਰਕਾਰ ਵਲੋਂ 'ਜਾਗਤ ਜੋਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ' ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਤਾਲਮੇਲ ਲਈ ਕਮੇਟੀ ਦਾ ਗਠਨ

ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਇਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਸੀ: ਬਲਤੇਜ ਪੰਨੂ

ਚੰਡੀਗੜ੍ਹ ਚ ਸਿਹਤ ਸੇਵਾਵਾਂ ਦੀਆਂ ਅਸਾਮੀਆਂ ਦੀ ਨਵੀਂ ਵੰਡ ਪੰਜਾਬ ਨਾਲ ਵੱਡਾ ਧੋਖਾ — ਗਿਆਨੀ ਹਰਪ੍ਰੀਤ ਸਿੰਘ

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਪੰਜਾਬ ਯੂਨੀਵਰਸਿਟੀ ਵੱਲੋਂ 'ਫੈਸਟਸ਼੍ਰਿਫਟ: ਏ ਟ੍ਰਿਬਿਊਟ ਟੂ ਦ ਅਕਾਦਮਿਕ ਲੀਡਰਸ਼ਿਪ ਐਂਡ ਮੈਂਟਰਸ਼ਿਪ ਆਫ਼ ਪ੍ਰੋ. ਭੀਮ ਐੱਸ. ਦਹੀਆ' ਲੋਕ ਅਰਪਣ