ਪੰਜਾਬ

ਗੈਂਗਸਟਰਾਂ ਤੇ ਗੁੰਡਿਆਂ ਤੋਂ ਡਰੀ ਹੋਈ ਹੈ ਪੰਜਾਬ ਪੁਲਿਸ – ਜਾਖੜ

ਕੌਮੀ ਮਾਰਗ ਬਿਊਰੋ | September 19, 2026 07:26 PM

ਚੰਡੀਗੜ੍ਹ- ਪੰਜਾਬ ਵਿੱਚ ਅਪਰਾਧੀਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਰਿਹਾ, ਸਗੋਂ ਪੁਲਿਸ ਹੀ ਗੈਂਗਸਟਰਾਂ ਅਤੇ ਗੁੰਡਿਆਂ ਦੇ ਖੌਫ ਤੋਂ ਡਰੀ ਬੈਠੀ ਹੈ।’’, ਇਹ ਸ਼ਬਦ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਹਨ, ਜੋ ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਇੱਕ ਟਵੀਟ ਰਾਹੀਂ ਪ੍ਰਗਟਾਏ ਹਨ।

ਦਰਅਸਲ ਭਾਜਪਾ ਆਗੂ ਪੰਜਾਬ ਵਿੱਚ ਪੁਲਿਸ ਮੁਲਾਜ਼ਮਾਂ ਉੱਤੇ ਲਗਾਤਾਰ ਹਮਲਿਆਂ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਮੁਲਾਜ਼ਮਾਂ ਨੂੰ ਜਾਰੀ ਐਡਵਾਇਜ਼ਰੀ ਉੱਤੇ ਪ੍ਰਤੀਕਰਮ ਦੇ ਰਹੇ ਸਨ।

ਸੁਨੀਲ ਜਾਖੜ ਨੇ ਲਿਖਿਆ ਹੈ, ‘‘ਅਪਰਾਧੀਆਂ ਵੱਲੋਂ ਇੱਕ ਤੋਂ ਬਾਅਦ ਇੱਕ ਕਈ ਪੁਲਿਸ ਅਧਿਕਾਰੀਆਂ ਦੇ ਕਤਲ ਕੀਤੇ ਜਾਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜੋ ਸੂਬੇ ਦੀ ਕਾਨੂੰਨ-ਵਿਵਸਥਾ ਦੀ ਅਸਲ ਤਸਵੀਰ ਪੇਸ਼ ਕਰਦੀ ਹੈ।’

ਉਨ੍ਹਾਂ ਕਿਹਾ ਕਿ ਇਸ ਐਡਵਾਈਜ਼ਰੀ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਇਕੱਲੇ ਸਫ਼ਰ ਕਰਨ ਤੋਂ ਬਚਣ, ਆਉਣ-ਜਾਣ ਸਮੇਂ ਵਰਦੀ ਪਾ ਕੇ ਸਫ਼ਰ ਨਾ ਕਰਨ, ਦੋਪਹੀਆ ਵਾਹਨਾਂ ’ਤੇ ਸਫ਼ਰ ਨਾ ਕਰਨ ਅਤੇ ਤਰਜੀਹੀ ਤੌਰ ’ਤੇ ਜਨਤਕ ਆਵਾਜਾਈ ਰਾਹੀਂ ਸਫ਼ਰ ਕਰਨ ਲਈ ਕਿਹਾ ਗਿਆ ਹੈ।

ਸੁਨੀਲ ਜਾਖੜ ਪੰਜਾਬ ਪੁਲਿਸ ਦੀ ਇਸ ਐਡਵਾਇਜ਼ਰੀ ਉੱਤੇ ਹੈਰਾਨੀ ਪ੍ਰਗਾਉਂਦੇ ਹੋਏ ਸਵਾਲ ਕਰਦੇ ਹਨ ਕਿ ਕੀ ਇਹ ਉਹੀ ਪੰਜਾਬ ਪੁਲਿਸ ਹੈ, ਜਿਸ ਨੇ ਪੰਜਾਬ ਵਿੱਚੋਂ ਅੱਤਵਾਦ ਨੂੰ ਖ਼ਤਮ ਕੀਤਾ ਸੀ।

Have something to say? Post your comment

 
 
 
 

ਪੰਜਾਬ

ਰਵਨੀਤ ਬਿੱਟੂ ਭਗਵੰਤ ਮਾਨ ਦੇ ਕਾਫਲੇ ਦੇ ਸਾਹਮਣੇ ਆਂਡੇ ਅਤੇ ਟਮਾਟਰ ਲੈ ਕੇ ਪਹੁੰਚਿਆ, ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ

ਜੁਝਾਰ ਨਗਰ ਤੋਂ ਬੱਸ ਨੂੰ ਫੂਲਰਾਜ ਸਿੰਘ, ਆਰ.ਪੀ. ਸ਼ਰਮਾ ਤੇ ਹਰਪਾਲ ਸਿੰਘ ਚੰਨਾ ਦਿੱਤੀ ਹਰੀ ਝੰਡੀ

ਖਾਲਸਾ ਯੂਨੀਵਰਸਿਟੀ ਵੱਲੋਂ ‘ਬੁੱਧ ਅਤੇ ਸਿੱਖ ਧਰਮ’ ’ਤੇ ਸੈਮੀਨਾਰ ਕਰਵਾਇਆ ਗਿਆ

ਨੌਜਵਾਨਾਂ ਦੇ ਸੁਪਨਿਆਂ ਨੂੰ ਉਡਾਣ ਦੇ ਰਹੀ ਹੈ ਪੰਜਾਬ ਸਰਕਾਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਸਰਕਾਰ ਵੱਲੋਂ 8 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤਿਉਹਾਰੀ ਸੀਜ਼ਨ ਦਾ ਤੋਹਫ਼ਾ; ਭਗਵੰਤ ਮਾਨ ਸਰਕਾਰ ਨੇ ਮਹਿੰਗਾਈ ਭੱਤਾ ਵਧਾ ਕੇ 50 ਫ਼ੀਸਦ ਕੀਤਾ

ਮੋਦੀ ਸਰਕਾਰ ਨੇ ਪਹਿਲਾਂ ਲੋਕਾਂ ਨੂੰ ਡਿਜੀਟਲ ਭੁਗਤਾਨ 'ਤੇ ਨਿਰਭਰ ਕੀਤਾ, ਹੁਣ ਉਨ੍ਹਾਂ 'ਤੇ ਨਵਾਂ ਵਿੱਤੀ ਬੋਝ ਪਾ ਰਹੀ ਹੈ: ਪਵਨ ਕੁਮਾਰ ਟੀਨੂੰ

ਅਨੈਤਿਕ ਸੰਬਧ ਰਖਣ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਲੈ ਕੇ ਆਰਗਨਾਈਜ਼ੇਸ਼ਨ ਆਫ਼ ਸਿੱਖ ਅਲਾਇੰਸ ਪਹੁੰਚੀ ਸ਼੍ਰੀ ਅਕਾਲ ਤਖਤ ਸਾਹਿਬ

ਪੰਜਾਬ ਦੇ ਬਟਾਲਾ ਵਿੱਚ ਸਾਬਕਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਕਾਫਲੇ 'ਤੇ ਹਮਲਾ ਸੁੱਟੇ ਅੰਡੇ ਅਤੇ ਟਮਾਟਰ

ਆਪ 20 ਸਤੰਬਰ ਤੋਂ ਪੂਰੇ ਪੰਜਾਬ ਵਿੱਚ ਡੋਰ ਟੂ ਡੋਰ ਮੁਹਿੰਮ ਸ਼ੁਰੂ ਕਰੇਗੀ: ਮਨੀਸ਼ ਸਿਸੋਦੀਆ

ਮਾਨ ਸਰਕਾਰ ਨੇ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਤਹਿਤ 5.10 ਲੱਖ ਸ਼ਰਧਾਲੂਆਂ ਨੂੰ ਤੀਰਥ ਯਾਤਰਾ ਦੀ ਸਹੂਲਤ ਪ੍ਰਦਾਨ ਕੀਤੀ: ਸੌਂਦ