BREAKING NEWS
ਐਸਜੀਪੀਸੀ ਨੇ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਿਉਂ ਨਹੀਂ ਕੀਤੀ? - ਬਲਤੇਜ ਪੰਨੂਮਾਝੇ ਅਤੇ ਪੂਰੇ ਪੰਜਾਬ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨਜਿਹੜੇ ਨਸ਼ੇ ਰੋਕਣ ਵਿੱਚ ਨਾਕਾਮ ਰਹੇ, ਹੁਣ ਉਨ੍ਹਾਂ ਨੂੰ ਪੰਜਾਬ ਦੇ 'ਯੁੱਧ ਨਸ਼ਿਆਂ ਵਿਰੁੱਧ' ਤੋਂ ਤਕਲੀਫ਼ ਹੋ ਰਹੀ ਹੈ : ਅਮਨ ਅਰੋੜਾਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਪਰਿਵਾਰਕ ਪਾਰਟੀ ਬਣਾ ਦਿੱਤਾ, ਨਿੱਜੀ ਏਜੰਡੇ ਲਈ ਸਿੱਖ ਸੰਸਥਾਵਾਂ ਦੀ ਵਰਤੋਂ ਕੀਤੀ: ਬਲਤੇਜ ਪੰਨੂ5 ਤਰਜੀਹਾਂ, ਇੱਕ ਮਿਸ਼ਨ: ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਬਿਗ 5’ ਮੁਹਿੰਮਮੁੱਖ ਮੰਤਰੀ ਮਾਨ ਵੱਲੋਂ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਬਣੇ 1.26 ਕਰੋੜ ਕਾਰਡਾਂ ਦੀ ਵੰਡ ਦੀ ਸ਼ੁਰੂਆਤ-54 ਲੱਖ ਪਰਿਵਾਰਾਂ ਨੂੰ ਮਿਲੀ ਸਿਹਤ ਸੁਰੱਖਿਆ

ਪੰਜਾਬ

ਸਾਡੇ ਪ੍ਰਬੰਧ 'ਤੇ ਸਵਾਲ ਉਠੇ, ਪਰ ਜਾਂਚ ਵੀ ਸਾਡੀ ਕਮੇਟੀ ਹੀ ਕਰੇਗੀ, ਸੰਗਤ ਪੰਦਰਾਂ ਦਿਨ ਚੁੱਪ ਰਹੇ" ਵਾਹ ਧਾਮੀ ਸਾਬ ਤੁਹਾਡੀ ਤਾਨਾਸ਼ਾਹੀ- ਗਿਆਨੀ ਹਰਪ੍ਰੀਤ ਸਿੰਘ

ਕੌਮੀ ਮਾਰਗ ਬਿਊਰੋ | September 22, 2026 07:32 PM

ਚੰਡੀਗੜ੍ਹ-- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਵਾਪਰੇ ਜਿਣਸੀ ਸੋਸ਼ਣ ਮਾਮਲੇ 'ਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਆਏ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆ ਤਨਜ਼ ਕੱਸਿਆ ਕਿ ਧਾਮੀ ਸਾਹਿਬ ਕਹਿ ਰਹੇ ਹਨ, "ਸਾਡਾ ਗੁਰਦੁਆਰਾ ਸਾਹਿਬ ਪ੍ਰਬੰਧ, ਸਾਡੇ ਮੈਂਬਰ ਤੇ ਦੋਸ਼ ਲੱਗੇ, ਸਾਡੇ ਪ੍ਰਬੰਧ ਅਧੀਨ ਸਰਾਂ ਚ ਬੀਬੀ ਛੇ ਮਹੀਨੇ ਰਹੀ, ਸਾਡੇ ਤੋਂ ਸੰਗਤ ਜੁਆਬ ਮੰਗ ਰਹੀ ਹੈ, ਇਸ ਲਈ ਸਾਡੀ ਕਮੇਟੀ ਹੀ ਜਾਂਚ ਕਰੇਗੀ। ਕਮੇਟੀ ਵਿੱਚ ਕੋਈ ਵਿਰੋਧੀ ਧਿਰ ਦਾ ਮੈਂਬਰ ਸ਼ਾਮਲ ਨਹੀ। ਮਤਲਬ ਕਿ ਮੁਲਜ਼ਮ ਵੀ ਸਾਡਾ, ਪੜਤਾਲ ਵੀ ਸਾਡੀ ਤੇ ਫੈਸਲਾ ਵੀ ਸਾਡਾ ਹੀ ਹੋਵੇਗਾ। ਬੱਸ ਸੰਗਤਾਂ ਨੂੰ ਪੰਦਰਾਂ ਦਿਨ ਚੁੱਪ ਰਹਿਣ ਦੀ ਨਸੀਹਤ ਕੀਤੀ ਗਈ ਹੈ। ਬਹੁਤ ਖੂਬ ਧਾਮੀ ਸਾਬ।" ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵੀ ਆਈ ਪੀ ਸਰਾਂ ਵਿੱਚ ਕਮਰਾ ਲੈ ਕੇ ਰਹਿ ਰਹੀ ਬੀਬੀ ਨੂੰ ਗੱਡੀ, ਡਰਾਈਵਰ ਅਤੇ ਸੇਵਾਦਾਰ ਦੇਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਪਰ ਕਮੇਟੀ ਪ੍ਰਧਾਨ ਕਹਿ ਰਹੇ ਹਨ ਕਿ ਉਹਨਾਂ ਨੂੰ ਇਸ ਦੀ ਕੋਈ ਜਾਣਕਾਰੀ ਹੀ ਨਹੀਂ ਸੀ। ਫਿਰ ਉਹ ਇਹ ਦੱਸਣ ਕਿ ਉਹਨਾਂ ਤੋਂ ਇਲਾਵਾ ਗੁਰਦੁਆਰਾ ਪ੍ਰਬੰਧ ਵਿੱਚ ਏਨਾ ਸਮਰੱਥ ਅਧਿਕਾਰੀ ਹੋਰ ਕੌਣ ਹੈ ਜਿਸ ਨੇ ਬੀਬੀ ਨੂੰ ਉਹ ਸਾਰੀਆਂ ਸਹੂਲਤਾਂ ਦੇਣ ਦਾ ਫੈਸਲਾ ਲਿਆ। ਕੇਸਗੜ੍ਹ ਸਾਹਿਬ ਦਾ ਮੈਨੇਜਰ ਤਾਂ ਇਹ ਫੈਸਲਾ ਨਹੀਂ ਲੈ ਸਕਦਾ। ਅਕਾਲੀ ਦਲ ਬਾਦਲ ਦੇ ਜਿੰਮੇਵਾਰ ਆਗੂ ਸਬੂਤਾਂ ਨਾਲ ਕਹਿ ਰਹੇ ਹਨ ਕਿ ਬੀਬੀ ਦਾ ਚਾਲ-ਚਲਣ ਬਹੁਤ ਮਾੜਾ ਹੈ। ਫਿਰ ਉਸ ਬੀਬੀ ਨੂੰ ਮਹੀਨਿਆ ਤੱਕ ਸਰਾਂ ਵਿੱਚ ਰੱਖਣ ਦਾ ਫੈਸਲਾ ਜੇ ਪ੍ਰਧਾਨ ਸਾਹਿਬ ਦੀ ਜਾਣਕਾਰੀ ਵਿੱਚ ਨਹੀ ਸੀ ਤਾਂ ਉਹਨਾਂ ਨੂੰ ਪ੍ਰਧਾਨਗੀ ਤੋਂ ਤੁਰੰਤ ਲਾਂਭੇ ਹੋ ਜਾਣਾ ਚਾਹੀਦਾ ਹੈ। ਉਹ ਬੀਬੀ ਤਾਂ ਮਜਿਸਟ੍ਰੇਟ ਸਾਹਮਣੇ ਬਿਆਨ ਦਰਜ ਕਰਵਾ ਚੁੱਕੀ ਹੈ ਕਿ ਉਸਨੇ ਧਾਮੀ ਸਾਹਿਬ ਤੱਕ ਉਹਨਾਂ ਦੇ ਪੀ ਏ ਰਾਹੀਂ ਪਹੁੰਚ ਕੀਤੀ ਸੀ। ਹੁਣ ਵੀ ਅਕਾਲੀ ਦਲ ਬਾਦਲ ਦੀ ਇਕ ਮਹਿਲਾ ਆਗੂ ਉਸ ਬੀਬੀ ਨੂੰ ਮੀਡੀਆ 'ਤੇ ਲੈ ਕੇ ਆਈ। ਉਹਨਾਂ ਨੂੰ ਉਸ ਬੀਬੀ ਨਾਲ ਵੀਡੀਓ ਸ਼ੂਟ ਕਰ ਕੇ ਇਹ ਬਿਆਨ ਦਿਵਾਉਣ ਦੀ ਏਨੀ ਕਾਹਲੀ ਕਿਉਂ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਐਸ ਜੀ ਪੀ ਸੀ ਪ੍ਰਧਾਨ ਨੇ ਮੇਰੀ ਬਹੁਤ ਮਦਦ ਕੀਤੀ। ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਉਠਾਇਆ ਕਿ ਧਾਮੀ ਸਾਬ ਕਹਿ ਰਹੇ ਹਨ ਕਿ ਬੀਬੀ ਮੈਨੂੰ ਇਕ ਦੋ ਵਾਰ ਮਿਲੀ ਹੈ। ਫਿਰ ਉਹਨਾਂ ਨੇ ਬੀਬੀ ਨੂੰ ਇਹ ਕਿਉਂ ਨਹੀਂ ਪੁੱਛਿਆ ਕਿ ਉਹ ਆਪਣਾ ਘਰ ਬਾਹਰ ਛੱਡ ਕੇ ਵੀ ਆਈ ਪੀ ਸਰਾਂ ਵਿੱਚ ਕੀਹਦੇ ਹੁਕਮ ਨਾਲ ਬੈਠੀ ਹੈ ਅਤੇ ਸਹੂਲਤਾਂ ਮਾਣ ਰਹੀ ਹੈ? ਧਾਮੀ ਸਾਹਿਬ ਸੰਗਤਾਂ ਨੂੰ ਇਹਨਾਂ ਗੱਲਾਂ ਦਾ ਜਵਾਬ ਤਾਂ ਦੇਣਾ ਹੀ ਪਵੇਗਾ ਕਿ ਇਸ ਸਾਰੇ ਡਰਾਮੇ ਪਿੱਛੇ ਕੀ ਛੁਪਾਇਆ ਜਾ ਰਿਹਾ ਹੈ। ਕਿਉਂਕਿ ਇਸੇ ਤਰਾਂ ਦੇ ਬਦਕਾਰੀ ਦੇ ਮਾਮਲਿਆਂ ਬਾਦ ਹੀ ਸਾਡੇ ਪੁਰਖਿਆਂ ਨੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ ਸੀ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

Have something to say? Post your comment

 
 
 
 

ਪੰਜਾਬ

ਮੀਰੀ ਪੀਰੀ ਖਾਲਸਾ ਮਾਰਚ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਤੋਂ ਅਗਲੇ ਪੜਾਅ ਲਈ ਜੈਕਾਰਿਆਂ ਦੀ ਗੂੰਜ ’ਚ ਹੋਇਆ ਰਵਾਨਾ

ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਲਈ ਸ਼੍ਰੋਮਣੀ ਕਮੇਟੀ ਵੱਲੋਂ ਕਮੇਟੀ ਗਠਿਤ

ਐਸਜੀਪੀਸੀ ਨੇ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਿਉਂ ਨਹੀਂ ਕੀਤੀ? - ਬਲਤੇਜ ਪੰਨੂ

ਮਾਝੇ ਅਤੇ ਪੂਰੇ ਪੰਜਾਬ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਜਿਹੜੇ ਨਸ਼ੇ ਰੋਕਣ ਵਿੱਚ ਨਾਕਾਮ ਰਹੇ, ਹੁਣ ਉਨ੍ਹਾਂ ਨੂੰ ਪੰਜਾਬ ਦੇ 'ਯੁੱਧ ਨਸ਼ਿਆਂ ਵਿਰੁੱਧ' ਤੋਂ ਤਕਲੀਫ਼ ਹੋ ਰਹੀ ਹੈ : ਅਮਨ ਅਰੋੜਾ

ਏਸ਼ੀਅਨ ਹਾਕੀ ਫੈਡਰੇਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਏਸ਼ੀਆਈ ਖੇਡਾਂ ਦੇ ਹਾਕੀ ਸੈਮੀਫਾਈਨਲ ਅਤੇ ਫਾਈਨਲ ਦੇਖਣ ਦਾ ਸੱਦਾ ਦਿੱਤਾ

ਖ਼ਾਲਸਾ ਕਾਲਜ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੀ ਆਰੰਭਤਾ ਦੇ ਸਬੰਧ ’ਚ ‘ਆਰੰਭਿਕ ਅਰਦਾਸ ਦਿਵਸ’ ਧਾਰਮਿਕ ਸਮਾਗਮ ਕਰਵਾਇਆ ਗਿਆ

ਮਾਮਲਾ ਬਹਿਰੀਨ ਤੋਂ ਆਈ ਬੀਬੀ ਵੱਲੋ ਜਬਰ ਜਿਨਾਂਹ ਦੇ ਦੋਸ਼-ਦੰਗਾ ਪੀੜਤ ਇਸਤਰੀ ਵਿੰਗ ਨੇ ਕੀਤੀ ਮੰਗ ਉੱਚ ਪੱਧਰੀ ਪੜਤਾਲ ਕਰਵਾਉਣ ਦੀ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਕੇਂਦਰੀ, ਬੋਰਸਟਲ ਤੇ ਜਨਾਨਾ ਜੇਲ੍ਹ ਦਾ ਦੌਰਾ

ਇਨਵੈਸਟ ਪੰਜਾਬ ਤਹਿਤ ਮੌਰਗਨ ਕਰਾਸਿੰਗ ਵਿਖੇ ਵਿਸ਼ਵ ਪ੍ਰਸਿੱਧ ਅਮਰੀਕਨ ਫਾਸਟ-ਫੂਡ ਰੈਸਟੋਰੈਂਟ ਦਾ ਰਸਮੀ ਉਦਘਾਟਨ