BREAKING NEWS
ਜਬ ਜਬ ਮੋਦੀ ਡਰਤਾ ਹੈ, ਪੁਲਿਸ ਕੋ ਆਗੇ ਕਰਤਾ ਹੈ”: ਪ੍ਰਦਰਸ਼ਨ ਦੌਰਾਨ 'ਆਪ' ਵਰਕਰਾਂ ਨੇ ਲਾਏ ਜ਼ੋਰਦਾਰ ਨਾਅਰੇਜਨਤਾ ਦਾ ਭਰੋਸਾ ਗੁਆਉਣ ਤੋਂ ਬਾਅਦ ਹੁਣ ਬੀਜੇਪੀ ਡਰ ਦੇ ਸਿਰ 'ਤੇ ਚੋਣਾਂ ਲੜਨ ਦੀ ਕੋਸ਼ਿਸ਼ ਕਰ ਰਹੀ ਹੈ: ਹਰਦੀਪ ਸਿੰਘ ਮੁੰਡੀਆਂਮਹਾਰਾਸ਼ਟਰ, ਦਿੱਲੀ, ਬਿਹਾਰ ਅਤੇ ਪੱਛਮੀ ਬੰਗਾਲ ਵਾਲਾ ਫਾਰਮੂਲਾ ਪੰਜਾਬ 'ਚ ਨਹੀਂ ਚੱਲੇਗਾ, 'ਆਪ' ਆਗੂ ਨਾ ਡਰਨਗੇ, ਨਾ ਝੁਕਣਗੇਏਜੰਸੀ ਰਾਹੀਂ ਸਰਕਾਰੀ ਦਫ਼ਤਰਾਂ ਵਿੱਚ ਕੰਮ ਰੋਕਣਾ ਗੈਰ-ਸੰਵਿਧਾਨਕ ਅਤੇ ਭਾਰਤ ਦੇ ਇਤਿਹਾਸ ਵਿੱਚ ਅਣਸੁਖਾਵੀਂ ਘਟਨਾ: ਆਪਪੀਐਮ ਮੋਦੀ ਅਤੇ ਅਮਿਤ ਸ਼ਾਹ ਵੋਟਾਂ ਦੀ ਚੋਰੀ ਕਰਕੇ ਜਿੱਤ ਰਹੇ ਹਨ ਚੋਣਾਂ - ਕੇਜਰੀਵਾਲਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮੀਡੀਆ ਦਾ ਸਾਹਮਣਾ ਕਰਨ ਅਤੇ ਸਿੱਖ ਸੰਗਤ ਵੱਲੋਂ ਉਠਾਏ ਸਵਾਲਾਂ ਦੇ ਜਵਾਬ ਦੇਣ: ਬਲਤੇਜ ਪੰਨੂ

ਪੰਜਾਬ

ਖਾਲਸਾ ਕਾਲਜ ਦੇ ‘ਸੰਵਾਦ’ ਦਾ 24ਵਾਂ ਅੰਕ ਉਪ ਕੁਲਪਤੀ ਡਾ. ਮਹਿਲ ਸਿੰਘ ਵੱਲੋਂ ਲੋਕ ਅਰਪਿਤ

ਕੌਮੀ ਮਾਰਗ ਬਿਊਰੋ | September 24, 2026 07:28 PM

ਅੰਮ੍ਰਿਤਸਰ-ਖ਼ਾਲਸਾ ਕਾਲਜ ਵਿਖੇ ਪੰਜਾਬੀ ਅਧਿਐਨ ਵਿਭਾਗ ਵੱਲੋਂ ਪ੍ਰਕਾਸ਼ਿਤ ਹੋਣ ਵਾਲ਼ੇ ਛਿਮਾਹੀ ਖੋਜ ਰਸਾਲੇ ‘ਸੰਵਾਦ’ ਦਾ 24ਵਾਂ ਅੰਕ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਸੰਵਾਦ ਮੈਗਜ਼ੀਨ ਦੇ ਸਰਪ੍ਰਸਤ ਡਾ. ਮਹਿਲ ਸਿੰਘ ਵੱਲੋਂ ਲੋਕ ਅਰਪਿਤ ਕੀਤਾ ਗਿਆ।

ਇਸ ਮੌਕੇ ਡਾ. ਮਹਿਲ ਸਿੰਘ ਨੇ ਉਕਤ ਮੈਗਜ਼ੀਨ ਦੀ ਆਮਦ ’ਤੇ ਮੁੱਖ ਸੰਪਾਦਕ ਅਤੇ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਰਜਿਸਟਰਾਰ ਡਾ. ਦਵਿੰਦਰ ਸਿੰਘ, ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ, ਸਟੂਡੈਂਟ ਵੈੱਲਫੇਅਰ ਡੀਨ ਡਾ. ਦਲਜੀਤ ਸਿੰਘ ਅਤੇ ਵਿਭਾਗ ਮੁਖੀ ਡਾ. ਪਰਮਿੰਦਰ ਸਿੰਘ ਸਮੇਤ ਟੀਮ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਲਗਨ ਅਤੇ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਲਜ ਦੇ ਮਾਣਮੱਤੇ ਇਤਿਹਾਸ ’ਚ ਪੰਜਾਬੀ ਵਿਭਾਗ ਦਾ ਯੋਗਦਾਨ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ।ਉਨ੍ਹਾਂ ਕਿਹਾ ਕਿ ਕਾਲਜ ਦਾ ਇਹ ਵਿਭਾਗ ਜਿੱਥੇ ਐੱਮ.ਏ ਪੰਜਾਬੀ ਸ਼ੁਰੂ ਕਰਨ ਵਾਲ਼ਾ ਪਹਿਲਾ ਵਿਭਾਗ ਹੈ ਉੱਥੇ ਐੱਮ.ਫਿੱਲ ਪੰਜਾਬੀ ਤੋਂ ਬਾਅਦ ਕਿਸੇ ਸੰਸਥਾ ’ਚ ਪੰਜਾਬੀ ਦੀ ਪੀਐੱਚ.ਡੀ ਕਰਵਾਉਣ ਵਾਲ਼ਾ ਵੀ ਪਹਿਲਾ ਵਿਭਾਗ ਬਣ ਗਿਆ ਹੈ।

ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਪੰਜਾਬੀ ਖੋਜ ਦੇ ਖੇਤਰ ’ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲ਼ਾ ਸੰਵਾਦ ਜਨਵਰੀ 2015 ਤੋਂ ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਅਕਾਦਮਿਕ ਪੱਧਰ ’ਤੇ ਉੱਚ ਮਿਆਰ ਦਾ ਹੋਣ ਕਰਕੇ ਇਸ ਰੈਫਰੀਡ ਮੈਗਜ਼ੀਨ ਨੂੰ ਯੂ. ਜੀ. ਸੀ. ਕੇਅਰ ਲਿਸਟ ’ਚ ਵੀ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਹੈ।

ਇਸ ਮੌਕੇ ਡਾ. ਭਾਟੀਆ ਨੇ ਵਧਾਈ ਦਿੰਦਿਆਂ ਕਿਹਾ ਕਿ ਆਪਸੀ ਤਾਲਮੇਲ ਅਤੇ ਮਿਹਨਤੀ ਟੀਮ ਨਾਲ ਹੀ ਅਜਿਹੀਆਂ ਪ੍ਰਾਪਤੀਆਂ ਸੰਭਵ ਹੁੰਦੀਆਂ ਹਨ। ਇਸ ਮੌਕੇ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਅਕਾਦਮਿਕ, ਸਾਹਿਤਕ, ਖੋਜ ਤੇ ਸੰਵਾਦ ਦੇ ਖੇਤਰ ’ਚ ਨਿਰੰਤਰ ਕਾਰਜਸ਼ੀਲ ਹੈ।ਉਨ੍ਹਾਂ ਕਿਹਾ ਕਿ ਵਿਭਾਗ ਆਪਣੀ ਮਹਾਨ ਚਿੰਤਨ ਪ੍ਰੰਪਰਾ ਨੂੰ ਅਗਾਂਹ ਤੋਰਦਿਆਂ ਸਮਕਾਲ ਨਾਲ ਸੰਵਾਦ ਰਚਾ ਰਿਹਾ ਹੈ ਅਤੇ ਭਵਿੱਖ ਦੀਆਂ ਚੁਣੌਤੀਆਂ ਤੇ ਸੰਭਾਵਨਾਵਾਂ ਦੇ ਨਕਸ਼ ਤਲਾਸ਼ਦਾ ਹੋਇਆ ਨਿਰੰਤਰ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ’ਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ।

Have something to say? Post your comment

 
 
 
 

ਪੰਜਾਬ

ਪੰਜਾਬ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਖਤਮ ਹੋਣ ਤੱਕ ਐਸ.ਆਈ.ਆਰ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਹੀ ਪੰਥ ਦੀ ਤਾਕਤ- ਗਿਆਨੀ ਕੁਲਦੀਪ ਸਿੰਘ ਗੜਗੱਜ

ਮਾਨਸਾ : ਦੁਕਾਨਦਾਰਾਂ ਨੇ ਪ੍ਰਸ਼ਾਸਨ ਨੂੰ ਦਿੱਤੀ ਚਿਤਾਵਨੀ; ਇੱਕ ਹਫ਼ਤੇ ਵਿੱਚ ਸੜਕ ਨਾ ਬਣੀ ਤਾਂ ਡੀ.ਸੀ. ਦਫ਼ਤਰ ਸੌਂਪਣਗੇ ਦੁਕਾਨਾਂ ਦੀਆਂ ਚਾਬੀਆਂ

ਜਬ ਜਬ ਮੋਦੀ ਡਰਤਾ ਹੈ, ਪੁਲਿਸ ਕੋ ਆਗੇ ਕਰਤਾ ਹੈ”: ਪ੍ਰਦਰਸ਼ਨ ਦੌਰਾਨ 'ਆਪ' ਵਰਕਰਾਂ ਨੇ ਲਾਏ ਜ਼ੋਰਦਾਰ ਨਾਅਰੇ

ਕੁਲਜੀਤ ਸਿੰਘ ਬੇਦੀ ਨੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ, ਪੰਜਾਬ ’ਚ ਐਸ.ਆਈ.ਆਰ. ਤੁਰੰਤ ਰੱਦ ਕਰਨ ਦੀ ਮੰਗ

ਜਨਤਾ ਦਾ ਭਰੋਸਾ ਗੁਆਉਣ ਤੋਂ ਬਾਅਦ ਹੁਣ ਬੀਜੇਪੀ ਡਰ ਦੇ ਸਿਰ 'ਤੇ ਚੋਣਾਂ ਲੜਨ ਦੀ ਕੋਸ਼ਿਸ਼ ਕਰ ਰਹੀ ਹੈ: ਹਰਦੀਪ ਸਿੰਘ ਮੁੰਡੀਆਂ

ਚਾਵਲਾ ਬਾਰੇ ਜਥੇਦਾਰ ਦਾ ਫੈਸਲਾ ਮਰਿਯਾਦਾ, ਸਿਧਾਤ ਤੇ ਧਾਰਮਿਕ ਰਹੁਰੀਤਾਂ ਦੇ ਖਿਲਾਫ- ਬਾਬਾ ਰੰਧਾਵਾ

ਮਹਾਰਾਸ਼ਟਰ, ਦਿੱਲੀ, ਬਿਹਾਰ ਅਤੇ ਪੱਛਮੀ ਬੰਗਾਲ ਵਾਲਾ ਫਾਰਮੂਲਾ ਪੰਜਾਬ 'ਚ ਨਹੀਂ ਚੱਲੇਗਾ, 'ਆਪ' ਆਗੂ ਨਾ ਡਰਨਗੇ, ਨਾ ਝੁਕਣਗੇ

ਏਜੰਸੀ ਰਾਹੀਂ ਸਰਕਾਰੀ ਦਫ਼ਤਰਾਂ ਵਿੱਚ ਕੰਮ ਰੋਕਣਾ ਗੈਰ-ਸੰਵਿਧਾਨਕ ਅਤੇ ਭਾਰਤ ਦੇ ਇਤਿਹਾਸ ਵਿੱਚ ਅਣਸੁਖਾਵੀਂ ਘਟਨਾ: ਆਪ

2023 ਤੋਂ ਭਗੌੜਾ ਪੰਜਾਬ ਪੁਲਿਸ ਦਾ ਬਰਖਾਸਤ ਅਧਿਕਾਰੀ ਪਟਿਆਲਾ ਵਿੱਚ ਗ੍ਰਿਫ਼ਤਾਰ