BREAKING NEWS
• ਭਾਜਪਾ ਵਲੋਂ ਪੇਂਡੂ ਰੁਜ਼ਗਾਰ ਸਕੀਮ ਬਦਲਣ ਤੋਂ ਬਾਅਦ 9.56 ਕਰੋੜ ਘੱਟ ਦਿਹਾੜੀਆਂ ਦੇ ਰੁਜ਼ਗਾਰ ਪੈਦਾ ਹੋਏ: ਹਰਪਾਲ ਸਿੰਘ ਚੀਮਾ • ਵਿਰੋਧੀ ਧਿਰਾਂ ਦੇ ਦੋਸ਼ਾਂ ਦਾ ਨੌਜਵਾਨਾਂ ਨੇ ਮੈਰਾਥਨ 'ਚ ਪਹੁੰਚ ਕੇ ਦਿੱਤਾ ਠੋਕਵਾਂ ਜਵਾਬ: ਮਨਜਿੰਦਰ ਸਿੰਘ ਲਾਲਪੁਰਾ • ਐਸਜੀਪੀਸੀ ਨੂੰ ਮਾਮਲਾ ਠੰਡਾ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਸਿੱਖ ਸੰਗਤ ਨੂੰ ਜਵਾਬ ਦੇਣਾ ਚਾਹੀਦਾ ਹੈ: ਬਲਤੇਜ ਪੰਨੂ • ਜਬ ਜਬ ਮੋਦੀ ਡਰਤਾ ਹੈ, ਪੁਲਿਸ ਕੋ ਆਗੇ ਕਰਤਾ ਹੈ”: ਪ੍ਰਦਰਸ਼ਨ ਦੌਰਾਨ 'ਆਪ' ਵਰਕਰਾਂ ਨੇ ਲਾਏ ਜ਼ੋਰਦਾਰ ਨਾਅਰੇ • ਜਨਤਾ ਦਾ ਭਰੋਸਾ ਗੁਆਉਣ ਤੋਂ ਬਾਅਦ ਹੁਣ ਬੀਜੇਪੀ ਡਰ ਦੇ ਸਿਰ 'ਤੇ ਚੋਣਾਂ ਲੜਨ ਦੀ ਕੋਸ਼ਿਸ਼ ਕਰ ਰਹੀ ਹੈ: ਹਰਦੀਪ ਸਿੰਘ ਮੁੰਡੀਆਂ • ਮਹਾਰਾਸ਼ਟਰ, ਦਿੱਲੀ, ਬਿਹਾਰ ਅਤੇ ਪੱਛਮੀ ਬੰਗਾਲ ਵਾਲਾ ਫਾਰਮੂਲਾ ਪੰਜਾਬ 'ਚ ਨਹੀਂ ਚੱਲੇਗਾ, 'ਆਪ' ਆਗੂ ਨਾ ਡਰਨਗੇ, ਨਾ ਝੁਕਣਗੇ

ਨੈਸ਼ਨਲ

ਐਸਜੀਪੀਸੀ ਦੀ ਸਰਾਂ ਵਿਵਸਥਾ ’ਤੇ ਗੰਭੀਰ ਸਵਾਲ, ਆਨੰਦਪੁਰ ਸਾਹਿਬ ਮਾਮਲੇ ਦੀ ਆਜ਼ਾਦ ਜਾਂਚ ਦੀ ਮੰਗ: ਸਿਖ ਫੈਡਰੇਸ਼ਨ ਯੂਕੇ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 26, 2026 07:43 PM

ਨਵੀਂ ਦਿੱਲੀ-ਸ੍ਰੀ ਆਨੰਦਪੁਰ ਸਾਹਿਬ ਦੀ ਐਸਜੀਪੀਸੀ ਪ੍ਰਬੰਧਿਤ ਸਰਾਂ ਨਾਲ ਜੁੜੇ ਮਾਮਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ, ਜਵਾਬਦੇਹੀ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸਿੱਖ ਫੈਡਰੇਸ਼ਨ (ਯੂਕੇ) ਨੇ ਮਾਮਲੇ ’ਤੇ ਤੁਰੰਤ ਪਾਰਦਰਸ਼ੀ ਅਤੇ ਆਜ਼ਾਦ ਜਾਂਚ ਦੀ ਮੰਗ ਕੀਤੀ ਹੈ। ਬਹਿਰੀਨ ਰਹਿੰਦੀ ਇੱਕ ਮਹਿਲਾ ਵੱਲੋਂ ਸਾਬਕਾ ਸੀਨੀਅਰ ਐਸਜੀਪੀਸੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਆਗੂ ਅਮਰਜੀਤ ਸਿੰਘ ਚਾਵਲਾ ’ਤੇ ਉਸ ਨੂੰ ਐਸਜੀਪੀਸੀ ਦੀ ਸਰਾਂ ਵਿੱਚ ਕਥਿਤ ਤੌਰ ’ਤੇ ਗਲਤ ਤਰੀਕੇ ਨਾਲ ਬੰਦੀ ਬਣਾਉਣ ਅਤੇ ਵਾਰ-ਵਾਰ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਗਏ ਹਨ, ਜਿਸ ਸਬੰਧੀ ਐਫਆਈਆਰ ਦਰਜ ਹੋ ਚੁੱਕੀ ਹੈ। ਸਿੱਖ ਫੈਡਰੇਸ਼ਨ ਯੂਕੇ ਦੇ ਰਣਨੀਤੀ ਬੋਰਡ ਦੇ ਚੇਅਰ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਇਹ ਮਾਮਲਾ ਇਸ ਗੱਲ ਦੀ ਕਸੌਟੀ ਹੈ ਕਿ ਐਸਜੀਪੀਸੀ ਸੰਸਥਾਵਾਂ ਆਪਣੇ ਉੱਤੇ ਭਰੋਸਾ ਕਰਨ ਵਾਲੀਆਂ ਸੰਗਤਾਂ ਦੀ ਸੁਰੱਖਿਆ ਕਰਨ ਦੇ ਯੋਗ ਹਨ ਜਾਂ ਨਹੀਂ। ਫੈਡਰੇਸ਼ਨ ਨੇ ਕਿਹਾ ਕਿ ਚਾਵਲਾ ਵਿਰੁੱਧ ਕਾਨੂੰਨੀ ਮਾਮਲਾ ਹਾਲੇ ਵਿਚਾਰ ਅਧੀਨ ਹੈ ਅਤੇ ਕਿਸੇ ਆਜ਼ਾਦ ਜਾਂਚ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਅਕਾਲ ਤਖ਼ਤ ਵੱਲੋਂ ਉਨ੍ਹਾਂ ਨੂੰ ਖਾਲਸਾ ਪੰਥ ਵਿੱਚੋਂ ਛੇਕਣ ਦੇ ਫੈਸਲੇ ਨੇ ਕੁਦਰਤੀ ਨਿਆਂ ਅਤੇ ਫੈਸਲਾ ਲੈਣ ਦੀ ਪ੍ਰਕਿਰਿਆ ਬਾਰੇ ਵੀ ਬਹਿਸ ਛੇੜ ਦਿੱਤੀ ਹੈ। ਇਸ ਦੇ ਨਾਲ ਹੀ ਵੱਖਰੇ ਦੋਸ਼ਾਂ ਦੇ ਸੰਦਰਭ ਵਿੱਚ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੂੰ ਬਰਖਾਸਤ ਕਰਨ ਅਤੇ ਐਸਜੀਪੀਸੀ ਡਰਾਈਵਰ ਵਿਰੁੱਧ ਕੀਤੀ ਕਾਰਵਾਈ ਦਾ ਵੀ ਜ਼ਿਕਰ ਕੀਤਾ ਗਿਆ। ਭਾਈ ਅਮਰੀਕ ਸਿੰਘ ਨੇ ਕਿਹਾ ਕਿ ਮਾਮਲਾ ਕਿਸੇ ਇੱਕ ਵਿਅਕਤੀ ਤੱਕ ਸੀਮਤ ਨਹੀਂ ਰਹਿ ਸਕਦਾ ਅਤੇ ਜਾਂਚ ਇਹ ਵੀ ਕਰੇ ਕਿ ਮਹਿਲਾ ਨੂੰ ਸਰਾਂ ਵਿੱਚ ਰਹਿਣ ਦੀ ਮਨਜ਼ੂਰੀ ਕਿਸ ਨੇ ਦਿੱਤੀ, ਲਗਭਗ ਛੇ ਮਹੀਨਿਆਂ ਤੱਕ ਉਸ ਦੀ ਮੌਜੂਦਗੀ ਦੀ ਨਿਗਰਾਨੀ ਕੌਣ ਕਰਦਾ ਰਿਹਾ, ਉਸ ਦੀ ਯਾਤਰਾ ਅਤੇ ਹੋਰ ਪ੍ਰਬੰਧਾਂ ਦਾ ਖਰਚਾ ਕਿਸ ਨੇ ਚੁੱਕਿਆ ਅਤੇ ਨਿਗਰਾਨੀ, ਤਸਦੀਕ ਤੇ ਰਿਪੋਰਟਿੰਗ ਵਿੱਚ ਕਿੱਥੇ ਨਾਕਾਮੀ ਹੋਈ। ਸਿੱਖ ਫੈਡਰੇਸ਼ਨ (ਯੂਕੇ) ਨੇ ਜ਼ੋਰ ਦਿੱਤਾ ਕਿ ਇਸ ਵਿਵਾਦ ਨੂੰ ਪੰਜਾਬ ਅਤੇ ਪੰਥ ਨਾਲ ਜੁੜੇ ਬੁਨਿਆਦੀ ਮੁੱਦਿਆਂ ਤੋਂ ਧਿਆਨ ਹਟਾਉਣ ਦਾ ਸਾਧਨ ਨਹੀਂ ਬਣਨ ਦਿੱਤਾ ਜਾ ਸਕਦਾ। ਬੰਦੀ ਸਿੰਘਾਂ ਅਤੇ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ, 2015 ਦੇ ਬਰਗਾੜੀ ਬੇਅਦਬੀ ਮਾਮਲੇ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਪੁਲਿਸ ਗੋਲੀਕਾਂਡ ਵਿੱਚ ਨਿਆਂ, ਅਕਾਲ ਤਖ਼ਤ ਸਾਹਿਬ ਅਤੇ ਐਸਜੀਪੀਸੀ ਸਮੇਤ ਪੰਥਕ ਸੰਸਥਾਵਾਂ ਦੀ ਖੁਦਮੁਖਤਿਆਰੀ ਤੇ ਭਰੋਸੇ ਦੀ ਬਹਾਲੀ ਅਤੇ ਪੰਜਾਬ ਵਿੱਚ ਨਸ਼ਿਆਂ, ਖੇਤੀ ਸੰਕਟ ਤੇ ਵਧ ਰਹੇ ਪਰਵਾਸ ਵਰਗੇ ਮੁੱਦੇ ਤੁਰੰਤ ਧਿਆਨ ਮੰਗਦੇ ਹਨ। ਫੈਡਰੇਸ਼ਨ ਨੇ ਕਿਹਾ ਕਿ ਗੁਰਦੁਆਰਾ ਸਰਾਂ ਸੰਗਤ ਲਈ ਸੁਰੱਖਿਆ, ਸਨਮਾਨ ਅਤੇ ਭਰੋਸੇ ਦੀ ਥਾਂ ਹੋਣੀ ਚਾਹੀਦੀ ਹੈ; ਇਸ ਲਈ ਪੂਰੇ ਮਾਮਲੇ ਦੀ ਪਾਰਦਰਸ਼ੀ ਅਤੇ ਆਜ਼ਾਦ ਜਾਂਚ ਕਰਕੇ ਜਵਾਬਦੇਹੀ ਤੈਅ ਕਰਨੀ ਲਾਜ਼ਮੀ ਹੈ।

Have something to say? Post your comment

 
 
 
 

ਨੈਸ਼ਨਲ

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਪਤੀ ਸਮਾਗਮ ਵੀ ਲਾਲ ਕਿਲ੍ਹੇ ’ਤੇ ਹੋਣਗੇ: ਕਾਲਕਾ, ਕਾਹਲੋਂ

ਦਿੱਲੀ ਕਮੇਟੀ ਅਧੀਨ ਗੁਰੂਘਰਾਂ ਦੇ ਬਿਜਲੀ ਬਿੱਲ, ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੀ ਐਫ ਵੀ ਪੁੱਜੇ ਸੰਕਟ ’ਚ: ਪਰਮਜੀਤ ਸਿੰਘ ਵੀਰਜੀ

ਭਗਤ ਸਿੰਘ ਜਯੰਤੀ ’ਤੇ ਕ੍ਰਾਂਤੀਕਾਰੀਆਂ ਦੇ ਸਨਮਾਨ ਲਈ ਉੱਠੀ ਆਵਾਜ਼

ਰਾਜ ਠਾਕਰੇ ਨੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ, ਪੇਪਰ ਬੈਲਟ ਵੋਟਿੰਗ ਦੀ ਵਕਾਲਤ ਕੀਤੀ

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਸੁਪਰੀਮ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ

ਵੀਰਜੀ ਦੇ ਉਪਰਾਲਿਆਂ ਸਦਕਾ ਸੰਗਤ ਨੇ ਕੀਤੇ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨ

ਜੈਸ਼ੰਕਰ ਦੇ ਨਿਊਯਾਰਕ ਦੌਰੇ ਦੌਰਾਨ ਈਸਟ ਕੋਸਟ ਦੀਆਂ ਸਿੱਖ ਜੱਥੇਬੰਦੀਆਂ ਵੱਲੋਂ 26 ਸੰਤਬਰ ਨੂੰ ਹੋਵੇਗਾ ਭਾਰੀ ਰੋਸ ਪ੍ਰਦਰਸ਼ਨ

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਦੀ ਸੰਪੂਰਨਤਾ ਮੌਕੇ ਦਿੱਲੀ ਕਮੇਟੀ ਵਲੋਂ ਸਹਿਜ ਪਾਠ ਦੀ ਆਰੰਭਤਾ: ਬੀਬੀ ਰਣਜੀਤ ਕੌਰ

ਰਾਗੀ ਸਿੰਘਾਂ ਦੇ ਸਨਮਾਨ ਲਈ ਦਿੱਲੀ ਕਮੇਟੀ ਦਾ ਵਿਸ਼ੇਸ਼ ਉਪਰਾਲਾ, ਰਾਗੀ ਸਿੰਘਾਂ ਵੱਲੋਂ ਜਸਪ੍ਰੀਤ ਸਿੰਘ ਕਰਮਸਰ ਦਾ ਸਨਮਾਨ

ਪਹਿਲਾਂ ਵੋਟਾਂ ਚੋਰੀ ਹੋਈਆਂ, ਫਿਰ ਕਾਨੂੰਨ ਚੋਰੀ ਹੋਏ, ਅਤੇ ਹੁਣ ਸੰਸਥਾਵਾਂ ਚੋਰੀ ਹੋ ਰਹੀਆਂ ਹਨ- ਰਾਹੁਲ ਗਾਂਧੀ