BREAKING NEWS
• ਭਾਜਪਾ ਵਲੋਂ ਪੇਂਡੂ ਰੁਜ਼ਗਾਰ ਸਕੀਮ ਬਦਲਣ ਤੋਂ ਬਾਅਦ 9.56 ਕਰੋੜ ਘੱਟ ਦਿਹਾੜੀਆਂ ਦੇ ਰੁਜ਼ਗਾਰ ਪੈਦਾ ਹੋਏ: ਹਰਪਾਲ ਸਿੰਘ ਚੀਮਾ • ਵਿਰੋਧੀ ਧਿਰਾਂ ਦੇ ਦੋਸ਼ਾਂ ਦਾ ਨੌਜਵਾਨਾਂ ਨੇ ਮੈਰਾਥਨ 'ਚ ਪਹੁੰਚ ਕੇ ਦਿੱਤਾ ਠੋਕਵਾਂ ਜਵਾਬ: ਮਨਜਿੰਦਰ ਸਿੰਘ ਲਾਲਪੁਰਾ • ਐਸਜੀਪੀਸੀ ਨੂੰ ਮਾਮਲਾ ਠੰਡਾ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਸਿੱਖ ਸੰਗਤ ਨੂੰ ਜਵਾਬ ਦੇਣਾ ਚਾਹੀਦਾ ਹੈ: ਬਲਤੇਜ ਪੰਨੂ • ਜਬ ਜਬ ਮੋਦੀ ਡਰਤਾ ਹੈ, ਪੁਲਿਸ ਕੋ ਆਗੇ ਕਰਤਾ ਹੈ”: ਪ੍ਰਦਰਸ਼ਨ ਦੌਰਾਨ 'ਆਪ' ਵਰਕਰਾਂ ਨੇ ਲਾਏ ਜ਼ੋਰਦਾਰ ਨਾਅਰੇ • ਜਨਤਾ ਦਾ ਭਰੋਸਾ ਗੁਆਉਣ ਤੋਂ ਬਾਅਦ ਹੁਣ ਬੀਜੇਪੀ ਡਰ ਦੇ ਸਿਰ 'ਤੇ ਚੋਣਾਂ ਲੜਨ ਦੀ ਕੋਸ਼ਿਸ਼ ਕਰ ਰਹੀ ਹੈ: ਹਰਦੀਪ ਸਿੰਘ ਮੁੰਡੀਆਂ • ਮਹਾਰਾਸ਼ਟਰ, ਦਿੱਲੀ, ਬਿਹਾਰ ਅਤੇ ਪੱਛਮੀ ਬੰਗਾਲ ਵਾਲਾ ਫਾਰਮੂਲਾ ਪੰਜਾਬ 'ਚ ਨਹੀਂ ਚੱਲੇਗਾ, 'ਆਪ' ਆਗੂ ਨਾ ਡਰਨਗੇ, ਨਾ ਝੁਕਣਗੇ

ਨੈਸ਼ਨਲ

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਪਤੀ ਸਮਾਗਮ ਵੀ ਲਾਲ ਕਿਲ੍ਹੇ ’ਤੇ ਹੋਣਗੇ: ਕਾਲਕਾ, ਕਾਹਲੋਂ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 26, 2026 07:47 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਐਲਾਨ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਪਤੀ ਸਮਾਗਮ ਵੀ ਆਰੰਭਤਾ ਸਮਾਗਮਾਂ ਵਾਂਗ ਲਾਲ ਕਿਲ੍ਹੇ ਵਿਖੇ ਕਰਵਾਏ ਜਾਣਗੇ। ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਮਾਪਤੀ ਸਮਾਗਮਾਂ ਨੂੰ ਸਮਰਪਿਤ ਸਹਿਜ ਪਾਠਾਂ ਦੀ ਲੜੀ ਦੀ ਆਰੰਭਤਾ ਮੌਕੇ ਉਨ੍ਹਾਂ ਦੱਸਿਆ ਕਿ 14 ਦਸੰਬਰ ਨੂੰ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ ਅਤੇ ਇਸੇ ਦੌਰਾਨ ਸਾਲ ਭਰ ਚੱਲੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀ ਸੰਪੂਰਨਤਾ ਹੋਵੇਗੀ। ਦਿੱਲੀ ਸਰਕਾਰ ਸਮਾਗਮਾਂ ਵਿੱਚ ਭਾਈਵਾਲ ਬਣਨਾ ਚਾਹੇਗੀ ਤਾਂ ਉਸਦਾ ਸਵਾਗਤ ਕੀਤਾ ਜਾਵੇਗਾ। ਕਾਲਕਾ ਤੇ ਕਾਹਲੋਂ ਨੇ ਦੱਸਿਆ ਕਿ ਅਕਤੂਬਰ, ਨਵੰਬਰ ਅਤੇ ਦਸੰਬਰ ਦੌਰਾਨ ਸਮਾਪਤੀ ਸਮਾਗਮਾਂ ਸਬੰਧੀ ਕਈ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਅਜੇ ਸਹਿਜ ਪਾਠਾਂ ਦੀ ਲੜੀ ਸ਼ੁਰੂ ਨਹੀਂ ਕੀਤੀ, ਉਹ ਹੁਣ ਸ਼ੁਰੂ ਕਰਨ। ਸਹਿਜ ਪਾਠਾਂ ਦੇ ਭੋਗ 14 ਦਸੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਪਾਏ ਜਾਣਗੇ। ਆਰੰਭਤਾ ਸਮਾਗਮ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ, ਮੈਂਬਰ ਗੁਰਦੇਵ ਸਿੰਘ, ਗੁਰਮੀਤ ਸਿੰਘ ਭਾਟੀਆ, ਇੰਦਰਪ੍ਰੀਤ ਸਿੰਘ ਮੋਂਟੀ, ਮੀਡੀਆ ਸਲਾਹਕਾਰ ਸੁਦੀਪ ਸਿੰਘ, ਕੰਵਲਜੀਤ ਸਿੰਘ ਜੌਲੀ, ਜਤਿੰਦਰਪਾਲ ਸਿੰਘ ਗੋਲਡੀ ਅਤੇ ਸਤਨਾਮ ਸਿੰਘ ਜੱਗਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

Have something to say? Post your comment

 
 
 
 

ਨੈਸ਼ਨਲ

ਦਿੱਲੀ ਕਮੇਟੀ ਅਧੀਨ ਗੁਰੂਘਰਾਂ ਦੇ ਬਿਜਲੀ ਬਿੱਲ, ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੀ ਐਫ ਵੀ ਪੁੱਜੇ ਸੰਕਟ ’ਚ: ਪਰਮਜੀਤ ਸਿੰਘ ਵੀਰਜੀ

ਐਸਜੀਪੀਸੀ ਦੀ ਸਰਾਂ ਵਿਵਸਥਾ ’ਤੇ ਗੰਭੀਰ ਸਵਾਲ, ਆਨੰਦਪੁਰ ਸਾਹਿਬ ਮਾਮਲੇ ਦੀ ਆਜ਼ਾਦ ਜਾਂਚ ਦੀ ਮੰਗ: ਸਿਖ ਫੈਡਰੇਸ਼ਨ ਯੂਕੇ

ਭਗਤ ਸਿੰਘ ਜਯੰਤੀ ’ਤੇ ਕ੍ਰਾਂਤੀਕਾਰੀਆਂ ਦੇ ਸਨਮਾਨ ਲਈ ਉੱਠੀ ਆਵਾਜ਼

ਰਾਜ ਠਾਕਰੇ ਨੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ, ਪੇਪਰ ਬੈਲਟ ਵੋਟਿੰਗ ਦੀ ਵਕਾਲਤ ਕੀਤੀ

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਸੁਪਰੀਮ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ

ਵੀਰਜੀ ਦੇ ਉਪਰਾਲਿਆਂ ਸਦਕਾ ਸੰਗਤ ਨੇ ਕੀਤੇ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨ

ਜੈਸ਼ੰਕਰ ਦੇ ਨਿਊਯਾਰਕ ਦੌਰੇ ਦੌਰਾਨ ਈਸਟ ਕੋਸਟ ਦੀਆਂ ਸਿੱਖ ਜੱਥੇਬੰਦੀਆਂ ਵੱਲੋਂ 26 ਸੰਤਬਰ ਨੂੰ ਹੋਵੇਗਾ ਭਾਰੀ ਰੋਸ ਪ੍ਰਦਰਸ਼ਨ

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਦੀ ਸੰਪੂਰਨਤਾ ਮੌਕੇ ਦਿੱਲੀ ਕਮੇਟੀ ਵਲੋਂ ਸਹਿਜ ਪਾਠ ਦੀ ਆਰੰਭਤਾ: ਬੀਬੀ ਰਣਜੀਤ ਕੌਰ

ਰਾਗੀ ਸਿੰਘਾਂ ਦੇ ਸਨਮਾਨ ਲਈ ਦਿੱਲੀ ਕਮੇਟੀ ਦਾ ਵਿਸ਼ੇਸ਼ ਉਪਰਾਲਾ, ਰਾਗੀ ਸਿੰਘਾਂ ਵੱਲੋਂ ਜਸਪ੍ਰੀਤ ਸਿੰਘ ਕਰਮਸਰ ਦਾ ਸਨਮਾਨ

ਪਹਿਲਾਂ ਵੋਟਾਂ ਚੋਰੀ ਹੋਈਆਂ, ਫਿਰ ਕਾਨੂੰਨ ਚੋਰੀ ਹੋਏ, ਅਤੇ ਹੁਣ ਸੰਸਥਾਵਾਂ ਚੋਰੀ ਹੋ ਰਹੀਆਂ ਹਨ- ਰਾਹੁਲ ਗਾਂਧੀ