ਅੱਜ ਸ੍ਰੀ ਅਕਾਲ ਤਖਤ ਸਾਹਿਬ ਨੇ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਨੇ ਬਾਬਾ ਲੱਖਾ ਸਿੰਘ ਨੂੰ ਇਹ ਵੀ ਆਦੇਸ਼ ਦਿੱਤਾ ਹੈ ਕਿ ਉਹ 10 ਦਿਨਾਂ ਦੇ ਅੰਦਰ ਅੰਦਰ ਸਕੱਤਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਆਪਣਾ ਲਿਖਤੀ ਸਪਸ਼ਟੀਕਰਨ ਦੇਣ ਕਿ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਬਣਾਏ "ਦਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026" ਨੂੰ ਸਲਾਇਆ ਹੈ, ਜਦਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਕਾਨੂੰਨੀ ਸੋਧ ਉੱਪਰ ਕਈ ਇਤਰਾਜ ਪ੍ਰਗਟਾਏ ਗਏ ਹਨ ਅਤੇ ਮਿਤੀ 29 ਜੂਨ 2026 ਨੂੰ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਤੇ ਪੰਜਾਬ ਵਿਧਾਨ ਸਭਾ ਦੇ ਵਿਧਾਇਕ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਐਕਟ ਸਬੰਧੀ ਉਠਾਏ ਗਏ ਇਤਰਾਜਾ ਤੇ ਸੁਝਾਵਾਂ ਨਾਲ ਸਹਿਮਤੀ ਪ੍ਰਗਟਾ ਕੇ ਗਏ ਹਨ । ਉਹਨਾਂ ਅੱਗੇ ਦੱਸਿਆ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਆਦੇਸ਼ ਅਨੁਸਾਰ ਐਕਟ ਦਾ ਮਾਮਲਾ ਅਜੇ ਵਿਚਾਰ ਅਧੀਨ ਹੈ । ਇਸ ਦੇ ਚਲਦਿਆਂ ਉਸ ਇਤਰਾਜ਼ਯੋਗ ਐਕਟ ਜਿਸ ਨੂੰ ਖਾਲਸਾ ਪੰਥ ਨੇ ਪਰਿਵਾਰ ਨਹੀਂ ਕੀਤਾ ਜਿਸ ਨਾਲ ਸਿੱਖ ਸੰਸਥਾਵਾਂ ਵਿੱਚ ਦਖਲ ਦਾ ਰਾਹ ਖੁੱਲਿਆ ਹੈ ਆਪ ਜੀ ਵੱਲੋਂ ਸਲਾਹਣਾ ਮੰਦਭਾਗਾ ਹੈ । ਤੁਸੀਂ ਸਿੱਖ ਪ੍ਰਚਾਰਕ ਵਜੋਂ ਵਿਚਰਦੇ ਹੋ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਣ ਸਤਿਕਾਰ ਨੂੰ ਕਾਇਮ ਕਰਨਾ ਅਤੇ ਆਦੇਸ਼ਾਂ ਤੇ ਅਮਲ ਕਰਨਾ ਤੇ ਕਰਵਾਉਣਾ ਤੁਹਾਡੀ ਮੁਢਲੀ ਜਿੰਮੇਵਾਰੀ ਹੈ । ਜੋ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਇਆ ਉਸ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਤੁਸੀਂ ਨਿੱਜੀ ਰੂਪ ਵਿੱਚ ਮਿਲੇ ਇਹ ਖਬਰਾਂ ਪੰਜਾਬ ਦੇ ਮੀਡੀਆ ਵਿੱਚ ਛਪੀਆਂ ਹਨ ।