ਅੰਮ੍ਰਿਤਸਰ -ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਲੋ ਸਕਤਰੇਤ ਇੰਚਾਰਜ ਬਗੀਚਾ ਸਿੰਘ ਦੇ ਦਸਤਖਤਾਂ ਹੇਠ ਜਾਰੀ ਇਕ ਪੱਤਰ ਰਾਹੀ ਅੰਤ੍ਰਿੰਗ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ, ਜ਼ਸਵੰਤ ਸਿੰਘ ਪੁੜੈਣ ਅਤੇ ਬਾਬਾ ਲੱਖਾ ਸਿੰਘ ਨਾਨਕਸਰ ਪਾਸੋ ਲਿਖਤੀ ਸ਼ਪਸ਼ਟੀਕਰਨ ਮੰਗ ਲਿਆ ਹੈ। ਇਸ ਪੱਤਰ ਦੇ ਕਾਰਨ ਸ੍ਰ ਮਿੱਠੂ ਸਿੰਘ ਕਾਹਨੇਕੇ ਤੇ ਸ਼ੋ੍ਰਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਹੋਣ ਤੇ ਵੀ ਰੋਕ ਲਗਾ ਦਿੱਤੀ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਤੋ ਜਾਰੀ ਪੱਤਰਾਂ ਵਿਚ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋ 15 ਜੂਨ 2026 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ ਕਰਾਰ ਦਿੱਤਾ ਗਿਆ ਸੀ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਅਣਗੌਲਿਆਂ ਕਰਦਿਆਂ ਇਹ ਦੋਵੇ ਮੈਂਬਰ ਭਗਵੰਤ ਮਾਨ ਨੂੰ ਮਿਲੇ। ਜਥੇਦਾਰ ਦੇ ਆਦੇਸ਼ ਮੁਤਾਬਿਕ ਇਨਾਂ ਦੋਹਾਂ ਮੈਂਬਰਾਂ ਤੇ ਸ਼ੋ੍ਰਮਣੀ ਕਮੇਟੀ ਦੀ ਕਿਸੇ ਮੀਟਿੰਗ ਵਿਚ ਸ਼ਾਮਲ ਹੋਣ ਤੇ ਰੋਕ ਲਗਾਈ ਜਾਂਦੀ ਹੈ ਜਦ ਤਕ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲਿਖਤੀ ਸ਼ਪਸ਼ਟੀਕਰਨ ਨਹੀ ਦਿੰਦੇ ਉਸ ਸਮੇ ਤਕ ਇਹ ਰੋਕ ਜਾਰੀ ਰਹੇਗੀ।ਇਸੇ ਤਰਾਂ ਨਾਲ ਬਾਬਾ ਲੱਖਾ ਸਿੰਘ ਨਾਨਕਸਰ ਦੀ ਮੁੱਖ ਮੰਤਰੀ ਲਭਗਵੰਤ ਮਾਨ ਨਾਲ ਹੋਈ ਮੁਲਾਕਾਤ ਅਤੇ ਦ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੀ ਮੀਡੀਆ ਵਿਚ ਤਾਰੀਫ ਕਰਨ ਨੂੰ ਲੈ ਕੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਨੇ ਇਤਰਾਜ ਕੀਤਾ ਹੈ। ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ 29 ਜੂਨ ਨੂੰ ਪੰਜਾਬ ਦੇ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਉਠਾਏ ਇਤਰਾਜਾਂ ਤੇ ਸਹਿਮਤੀ ਦੇ ਕੇ ਗਏ ਸਨ। ਐਕਟ ਦਾ ਮਾਮਲਾ ਵਿਚਾਰ ਅਧੀਨ ਹੈ ਤੇ ਖਾਲਸਾ ਪੰਥ ਨੇ ਇਸ ਐਕਟ ਨੁੰ ਪ੍ਰਵਾਨ ਨਹੀ ਕੀਤਾ।ਇਸ ਨਾਲ ਸਿੱਖ ਸੰਸਥਾਵਾਂ ਵਿਚ ਸਰਕਾਰੀ ਦਖਲ ਦਾ ਰਾਹ ਪੁਲੇਗਾ। ਇਸ ਐਕਟ ਦੀ ਤਾਰੀਫ ਕਰਨਾ ਮੰਦਭਾਗਾ ਹੈ।ਬਾਬਾ ਲੱਖਾ ਸਿੰਘ ਨੂੰ ਸੰਬੋਧਨ ਹੁੰਦਿਆਂ ਪੱਤਰ ਵਿਚ ਕਿਹਾ ਗਿਆ ਹੈ ਕਿ ਆਪ ਇਕ ਸਿੱਖ ਪ੍ਰਚਾਰਕ ਵਜੋ ਵਿਚਰਦੇ ਹੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਦੇਸ਼ਾਂ ਦੀ ਪਾਲਣਾ ਕਰਨੀ ਤੇ ਸੰਗਤ ਕੋਲੋ ਕਰਵਾਉਣੀ ਤੁਹਾਡੀ ਮੁੰਢਲੀ ਜਿੰਮੇਵਾਰੀ ਹੈ ਪਰ ਆਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਅਵਿਿਗਆ ਕੀਤੀ ਹੈ ਇਸ ਲਈ ਆਪ ਦਸ ਦਿਨ ਦੇ ਅੰਦਰ ਲਿਖਤੀ ਸ਼ਪਸ਼ਟੀਕਰਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭੇਜ਼ੋ। ਜਥੇਦਾਰ ਦੇ ਇਸ ਫੈਸਲੇ ਤੇ ਟਿਪਣੀ ਕਰਦਿਆਂ ਸ਼ੋ੍ਰਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਕਿ ਇਹ ਲੋਕਤੰਤਰੀ ਪ੍ਰਣਾਲੀ ਦੀ ਅਣਦੇਖੀ ਹੈ। ਇਸ ਸੰਬਧੀ ਮੈਂਬਰ ਸ੍ਰ ਜ਼ਸਵੰਤ ਸਿੰਘ ਪੁੜੈਣ ਨੇ ਇਸ ਪੱਤਰਕਾਰ ਨਾ ਲਗਲ ਕਰਦਿਆਂ ਕਿਹਾ ਕਿ ਅਸੀ ਭਗਵੰਤ ਮਾਨ ਨੂੰ ਨਹੀ ਬਲਕਿ ਪੰਜਾਬ ਦੇ ਮੁੱਖ ਮੰਤਰੀ ਨਾਂਲ ਮੁਲਾਕਾਤਾ ਕੀਤੀ ਸੀ ਤੇ ਉਨਾਂ ਨਾਲ ਅਮਰਜੀਤ ਚਾਵਲਾ ਮਾਮਲੇ ਤੇ ਗਲ ਕੀਤੀ ਸੀ ਤੇ ਪਾਰਦਰਸ਼ੀ ਢੰਗ ਨਾਲ ਇਸ ਸਾਰੇ ਮਾਮਲੇ ਦੀ ਪੜਤਾਲ ਦੀ ਮੰਗ ਕੀਤੀ ਸੀ। ਅਸੀ ਆਪਣਾ ਲਿਖਤੀ ਸ਼ਪਸ਼ਟੀਕਰਨ ਜਲਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭੇਜਾਂਗੇ।