ਪੰਜਾਬ

ਸ੍ਰੋਮਣੀ ਗੁਰਮਤਿ ਸੰਗੀਤ 11ਵੇਂ ਸਲਾਨਾ ਗੁਰਮਤਿ ਸਮਾਗਮ ਅਤੇ ਰਾਗ ਦਰਬਾਰ ਦੀ ਹੋਈ ਆਰੰਭਤਾ

ਆਰ.ਐਸ.ਖਾਲਸਾ/ ਕੌਮੀ ਮਾਰਗ ਬਿਊਰੋ | October 01, 2026 07:21 PM


ਲੁਧਿਆਣਾ-ਗੁਰੂ ਸਾਹਿਬਾਨ ਵੱਲੋਂ ਉੱਚਰੀ ਇਲਾਹੀ ਬਾਣੀ ਜਿੱਥੇ ਸਾਨੂੰ ਅਧਿਆਤਮਕ ਮਾਰਗ ਤੇ ਚੱਲਣ ਦੀ ਪ੍ਰੇਣਾ ਦਿੰਦੀ ਹੈ, ਉੱਥੇ ਗੁਰਬਾਣੀ ਨੂੰ ਗਾਇਨ ਕਰਨ ਦੀ ਕੀਰਤਨ ਸ਼ੈਲੀ ਸਾਨੂੰ ਪ੍ਰਮੇਸ਼ਵਰ ਦੀ ਬੰਦਗੀ (ਪ੍ਰੇਮਾ ਭਗਤੀ) ਨਾਲ ਜੁੜ ਕੇ ਆਪਣੇ ਅੰਦਰ ਰੁਹਾਨੀ ਪ੍ਰੇਮ ਪੈਦਾ ਕਰਨ ਦਾ ਰਸਤਾ ਵੀ ਦਰਸਾਉਦੀ ਹੈ। ਇਸ ਲਈ ਸਾਨੂੰ ਗੁਰਬਾਣੀ ਕੀਰਤਨ ਦਾ ਲਾਹਾ ਲੈ ਕੇ ਅਧਿਆਤਮਕ ਤੇ ਰੁਹਾਨੀਅਤ ਦੇ ਸਕੂਨ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਨੇ ਬੀਤੀ ਰਾਤ ਗੁਰਦੁਆਰਾ ਸ਼ਬਦ ਨਾਦ, ਪੱਖੋਵਾਲ ਰੋਡ ਵਿਖੇ ਗੁਰਮਤਿ ਸੰਗੀਤ ਵਿੱਦਿਆ ਦੇ ਉਸਤਾਦ ਸੁਖਵੰਤ ਸਿੰਘ ਦੀ ਸੁਹਿਰਦ ਅਗਵਾਈ ਤੇ ਅਨਹਦ ਕੀਰਤਨ ਸੁਸਾਇਟੀ ਯੂ. ਕੇ ਵਾਲਿਆ ਦੇ ਨਿੱਘੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸ੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੰਤ ਬਾਬਾ ਸੁੱਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਜੀ ਦੇ ਜਨਮ ਦਿਵਸ ਦੇ ਸਬੰਧ ਵਿੱਚ ਆਯੋਜਿਤ ਕੀਤੇ ਗਏ 11ਵੇਂ ਸਲਾਨਾ ਗੁਰਮਤਿ ਸਮਾਗਮ ਅਤੇ ਰਾਗ ਦਰਬਾਰ ਵਿਖੇ ਦੇਸ਼ ਵਿਦੇਸ਼ ਤੋ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਸੰਗਤਾਂ ਤੇ ਗੁਰਮਤਿ ਸੰਗੀਤ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ! ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋ ਬਖਸ਼ੇ ਵੱਡਮੁੱਲੇ ਸਿਧਾਂਤਾਂ, ਗੁਰਮਤਿ ਸੰਗੀਤ ਕਲਾ ਪੱਧਤੀ ਦੀ ਸੰਭਾਲ ਅਤੇ ਗੁਰਮਤਿ ਸੰਗੀਤ ਨੂੰ ਪ੍ਰਫੁੱਲਤ ਕਰਨ ਲਈ ਜੇ ਗੌਰਵਮਈ ਯਤਨ ਗੁਰਪੁਰਵਾਸੀ ਬਾਬਾ ਸੁੱਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਨੇ ਕੀਤੇ । ਉਸ ਦੇ ਲਈ ਸਮੁੱਚਾ ਪੰਥ ਤੇ ਵਿਸ਼ਵ ਭਾਈਚਾਰਾ ਹਮੇਸ਼ਾ ਉਨ੍ਹਾਂ ਦਾ ਸਦੀਵੀ ਰਿਣੀ ਰਹੇਗਾ।ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਵਿਸਮਾਦੀ ਸੰਗੀਤ ਨੂੰ ਪ੍ਰਮਾਣਿਕ ਰੂਪ ਵਿੱਚ ਸੰਚਾਲਣ ਕਰਨ ਲਈ ਜੋ ਵੱਡੇ ਉੱਦਮ ਤੇ ਸੁਹਿਰਦ ਕਾਰਜ ਕੀਤੇ ਗਏ ਸਨ! ਉਸੇ ਕਾਰਜਾਂ ਦੀ ਲੜੀ ਨੂੰ ਨਿਰੰਤਰ ਅੱਗੇ ਤੌਰਨ ਲਈ ਉਸਤਾਦ ਸੁਖਵੰਤ ਸਿੰਘ ਵੱਲੋ ਬੜੀ ਸ਼ਿੱਦਤ ਨਾਲ ਕੀਤੇ ਜਾ ਰਹੇ ਕਾਰਜ ਤੇ ਉਪਰਾਲੇ ਸਮੁੱਚੇ ਪੰਥ ਤੇ ਗੁਰਮਤਿ ਸੰਗੀਤ ਪ੍ਰੇਮੀਆਂ ਲਈ ਇੱਕ ਮਿਸਾਲੀ ਕਾਰਜ ਹਨ! ਇਸ ਤੋ ਪਹਿਲਾਂ ਸੰਤ ਬਾਬਾ ਸੁੱਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਜੀ ਦੇ ਜਨਮ ਦਿਵਸ ਦੇ ਸਬੰਧ ਵਿੱਚ ਆਯੋਜਿਤ ਕੀਤੇ ਗਏ 11ਵੇਂ ਸਲਾਨਾ ਗੁਰਮਤਿ ਅਤੇ ਰਾਗ ਦਰਬਾਰ ਅੰਦਰ ਉਚੇਚੇ ਤੌਰ ਤੇ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ
ਜਸਬੀਰ ਸਿੰਘ ਜੀ ਪਾਉਟਾ ਸਾਹਿਬ ਵਾਲੇ, ਭਾਈ ਹਰਜੋਤ ਸਿੰਘ ਜ਼ਖਮੀ, ਭਾਈ ਸਿਮਰਪ੍ਰੀਤ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਾਲਿਆਂ ਦੇ ਕੀਰਤਨੀ ਜੱਥਿਆਂ ਨੇ ਨਿਰਧਾਰਤ ਰਾਗਾਂ ਵਿੱਚ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਉਸਤਾਦ ਸੁਖਵੰਤ ਸਿੰਘ, ਪ੍ਰਿੰਸੀਪਲ ਜਸਪਾਲ ਸਿੰਘ ਤੇ ਬਾਬਾ ਹਰਜੀਤ ਸਿੰਘ ਵੱਲੋ ਸਮੂਹ ਕੀਰਤਨੀ ਜੱਥਿਆਂ ਦੇ ਮੈਬਰਾਂ ਅਤੇ ਸਤਿਕਾਰਤ ਸ਼ਖਸ਼ੀਅਤਾਂ ਨੂੰ ਸਿਰਪਾਉ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ ਗਿਆ!ਇਸ ਤੋ ਪਹਿਲਾਂ ਅਨਹਦ ਕੀਰਤਨ ਸੁਸਾਇਟੀ ਯੂ. ਕੇ ਦੇ ਨਿੱਘੇ ਸਹਿਯੋਗ ਸਦਕਾ ਕਰਵਾਏ ਗਏ ਗੁਰਮਤਿ ਤੇ ਰਾਗ ਦਰਬਾਰ ਵਿੱਚ ਵੱਡੀ ਗਿਣਤੀ ਅੰਦਰ ਇੱਕਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਮਤਿ ਸੰਗੀਤ ਵਿੱਦਿਆ ਦੇ ਉਸਤਾਦ ਸੁਖਵੰਤ ਸਿੰਘ ਨੇ ਆਪਣੇ ਪ੍ਰਭਾਵਸ਼ਾਲੀ ਬੋਲਾਂ ਵਿੱਚ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਉੱਚਰੀ ਇਲਾਹੀ ਬਾਣੀ ਜਿੱਥੇ ਸਾਨੂੰ ਅਧਿਆਤਮਕ ਮਾਰਗ ਤੇ ਚੱਲਣ ਦੀ ਪ੍ਰੇਣਾ ਦਿੰਦੀ ਹੈ, ਉੱਥੇ ਗੁਰਬਾਣੀ ਨੂੰ ਗਾਇਨ ਕਰਨ ਦੀ ਕੀਰਤਨ ਸ਼ੈਲੀ ਸਾਨੂੰ ਪ੍ਰਮੇਸ਼ਵਰ ਦੀ ਬੰਦਗੀ (ਪ੍ਰੇਮਾ ਭਗਤੀ) ਨਾਲ ਜੁੜ ਕੇ ਆਪਣੇ ਅੰਦਰ ਰੁਹਾਨੀ ਪ੍ਰੇਮ ਪੈਦਾ ਕਰਨ ਦਾ ਰਸਤਾ ਵੀ ਦਰਸਾਉਦੀ ਹੈ। ਇਸ ਲਈ ਸਾਨੂੰ ਗੁਰਬਾਣੀ ਕੀਰਤਨ ਦਾ ਲਾਹਾ ਲੈ ਕੇ ਅਧਿਆਤਮਕ ਤੇ ਰੁਹਾਨੀਅਤ ਦੇ ਸਕੂਨ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਗੁਰਮਤਿ ਸਮਾਗਮ ਤੇ ਰਾਗ ਦਰਬਾਰ ਅਯੋਜਿਤ ਕਰਨ ਦਾ ਮੁੱਖ ਮਨੋਰਥ
ਸੰਤ ਬਾਬਾ ਸੁੱਚਾ ਸਿੰਘ ਜੀ ਨੂੰ ਯਾਦ ਨੂੰ ਜੀਵਤ ਰੱਖਦਿਆ ਹੋਇਆ ਨਿਰਧਾਰਤ ਰਾਗਾਂ ਵਿੱਚ ਕੀਰਤਨ ਗਾਇਨ ਕਰਨ ਦੀ ਸ਼ੈਲੀ ਨੂੰ ਹੋਰ ਉਤਸ਼ਾਹਿਤ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਾ ਹੈ। ਗੁਰਮਤਿ ਸਮਾਗਮ ਤੇ ਰਾਗ ਦਰਬਾਰ ਦੀ ਸਮਾਪਤੀ ਮੌਕੇ ਗੁਰਮਤਿ ਸੰਗੀਤ ਵਿੱਦਿਆ ਦੇ ਉਸਤਾਦ ਸੁਖਵੰਤ ਸਿੰਘ ਵੱਲੋ ਗੁਰਮਤਿ ਸਮਾਗਮ ਤੇ ਰਾਗ ਦਰਬਾਰ ਅੰਦਰ ਸ਼ਾਮਲ ਸਮੂਹ ਪ੍ਰਮੁੱਖ ਸ਼ਖਸ਼ੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ, ਕੇ. ਜੇ ਸਿੰਘ ਬੰਬੇ ਵਾਲੇ, ਭਾਈ ਜਸਵੰਤ ਸਿੰਘ, ਹਰਪ੍ਰੀਤ ਕੌਰ ਦਿੱਲੀ, ਗੁਰਪ੍ਰੀਤ ਕੌਰ ਇੰਗਲੈਂਡ, ਅਮਰਿੰਦਰ ਸਿੰਘ, , ਭੁਪਿੰਦਰ ਸਿੰਘ, ਭਾਈ ਅਨਿਕਬਾਰ ਸਿੰਘ, ਗੁਰਰਾਜਨ ਸਿੰਘ, ਤੇਜਿੰਦਰਪਾਲ ਸਿੰਘ, ਪ੍ਰਿਤਪਾਲ ਸਿੰਘ ਸਮੇਤ ਗੁਰਮਤਿ ਸੰਗੀਤ ਨਾਲ ਪਿਆਰ ਕਰਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿਸੇਸ਼ ਤੌਰ ਤੇ ਹਜਰ ਸਨ!

Have something to say? Post your comment

 
 
 
 

ਪੰਜਾਬ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਇੱਕ ਵਾਰ ਫਿਰ ਪਾਈ ਸਨਮਾਨ ਰਾਸ਼ੀ

ਖਾਲਸਾ ਯੂਨੀਵਰਸਿਟੀ ਵੱਲੋਂ ‘ਸਿੰਘ ਸਭਾ ਲਹਿਰ’ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ

ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਲਿਖਿਆ ਪੱਤਰ ਦੋ ਮੈਂਬਰਾਂ ਖਿਲਾਫ ਕਾਰਵਾਈ ਤੇ ਉਠਾਇਆ ਸਵਾਲ

ਐੱਸ.ਜੀ.ਪੀ.ਸੀ ਦਾ ਕੰਮਜ਼ੋਰ ਪ੍ਰਧਾਨ ਸੀ.ਬੀ.ਆਈ ਦੀ ਜਾਂਚ ਰਾਹੀਂ ਖੁਦ ਹੀ ਸੰਸਥਾ ਵਿੱਚ ਸਰਕਾਰੀ ਦਖਲ ਨੂੰ ਸੱਦਾ ਦਾ ਰਿਹੈ- ਧਾਂਦਰਾ/ ਕੰਧੋਲਾ

ਪੰਜਾਬ 'ਚ ਐੱਸ.ਆਈ.ਆਰ. ਪ੍ਰਕਿਰਿਆ ਮੁਕੰਮਲ ਹੋਣ ਨੇੜੇ, 99 ਫ਼ੀਸਦ ਤੋਂ ਵੱਧ ਕੰਮ ਪੂਰਾ ਹੋਇਆ- ਅਨਿੰਦਿਤਾ ਮਿਤਰਾ

ਕੇਂਦਰ ਸਰਕਾਰ ਹਜ਼ੂਰ ਸਾਹਿਬ ਲਈ ਹਵਾਈ ਉਡਾਨਾਂ ਤੁਰੰਤ ਚਾਲੂ ਕਰੇ: ਬਾਬਾ ਬਲਬੀਰ ਸਿੰਘ

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਬਾਇਓ ਬਦਲਿਆ, ਲਿਖਿਆ 'ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ'

ਅੰਤ੍ਰਿੰਗ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ ਤੇ ਜ਼ਸਵੰਤ ਸਿੰਘ ਪੁੜੈਣ ਨੂੰ ਲਿਖਤੀ ਸਪਸ਼ਟੀਕਰਨ ਦੇਣ ਲਈ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਨੇ

ਡਾ. ਬਲਬੀਰ ਸਿੰਘ ਨੇ ਛੇ ਨਵ-ਨਿਯੁਕਤ ਫੂਡ ਸੇਫਟੀ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਜਥੇਦਾਰ ਤੇਜਾ ਸਿੰਘ ਭੁੱਚਰ ਯਾਦਗਾਰੀ ਕਮੇਟੀ ਨੇ ਚਾਵਲਾ ਬਲਾਤਕਾਰ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤਾ ਨਸੀਹਤਨਾਮਾ