ਪੰਜਾਬ

ਪੱਤਰਕਾਰ ਜਤਿੰਦਰ ਪੰਨੂੰ ਦੀ ਕਿਤਾਬ ਖੋਜ ਆਧਾਰਿਤ ਵੱਡ ਆਕਾਰੀ ਪੁਸਤਕ “ਪੰਜਾਬ ਦੇ ਲੋਕ ਤੰਤਰੀ ਇਤਿਹਾਸ ਦਾ ਸੰਖੇਪ ਸਾਰ  ਲੋਕ ਅਰਪਣ

ਕੌਮੀ ਮਾਰਗ ਬਿਊਰੋ | October 01, 2026 09:44 PM

ਲੁਧਿਆਣਾ-ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਸ੍ਰੀ ਜਤਿੰਦਰ ਪੰਨੂੰ ਦੀ ਵੱਡ ਆਕਾਰੀ ਖੋਜ ਪੁਸਤਕ ਕਿਤਾਬ ‘ਪੰਜਾਬ ਦੇ ਲੋਕਤੰਤਰੀ ਇਤਿਹਾਸ ਦਾ ਸੰਖੇਪ ਸਾਰ’ ਡਾ. ਸ ਸ ਜੌਹਲ ਤੇ ਹੋਰ ਸਿਰਕੱਢ ਹਸਤੀਆਂ ਵੱਲੋਂ ਵੱਲੋਂ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਅਰਥ ਸ਼ਾਸਤਰੀ ਪਦਮ ਭੂਸ਼ਨ ਡਾ. ਸ.ਸ. ਜੌਹਲ ਨੇ ਕੀਤੀ। ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਭ ਨੂੰ ਜੀ ਆਇਆਂ ਨੂੰ ਕਹਿੰਦਿਆਂ ਸਮਾਗਮ ਬਾਰੇ ਸੰਖੇਪ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿਤਾਬ ਲੋਕ ਅਰਪਣ ਕਰਨ ਤੋਂ ਪਹਿਲਾਂ ਕਿਤਾਬ ਪੜ੍ਹੀ ਹੋਈ ਜਾਂ ਲੇਖਕ ਪੜ੍ਹਿਆ ਹੋਇਆ ਹੋਣਾ ਚਾਹੀਦਾ ਹੈ। ਅਸੀਂ ਲੇਖਕ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਹਾਂ ਤੇ ਪੜ੍ਹਿਆ ਹੋਇਆ ਵੀ ਹੈ। ਸੰਘ ਦੇ ਜਨਰਲ ਸਕੱਤਰ ਜਸਵੀਰ ਝੱਜ ਨੇ ਕਿਹਾ ਜਤਿੰਦਰ ਪੰਨੂੰ ਉੱਘੇ ਪੱਤਰਕਾਰ ਹੀ ਨਹੀਂ ਖੋਜੀ ਲੇਖਕ ਵੀ ਹਨ। ਕਿਤਾਬ ਦੀ ਜਾਣ ਪਛਾਣ ਕਰਵਾਉਂਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਜਤਿੰਦਰ ਪੰਨੂੰ ਅਤੇ ਕਿਤਾਬ ਬਾਰੇ ਕਿਹਾ ਇਹ ਵੱਡ ਆਕਾਰੀ ਕਿਤਾਬ ਹੀ ਨਹੀਂ ਸਗੋਂ ਇਕ ਵਡਮੁੱਲਾ ਹਵਾਲਾ-ਦਸਤਾਵੇਜ਼ ਹੈ ਜਿਸ ਵਿਚ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟ ਚੁੱਕੇ ਜਾਂ ਆਪਣਾ ਯੋਗਦਾਨ ਪਾਉਣ ਵਾਲੀਆਂ ਲੋਕਤੰਤਰੀ ਨਿਜ਼ਾਮ ਦੀਆਂ ਉੱਚ ਸ਼ਖ਼ਸੀਅਤਾਂ ਦਾ ਇਤਿਹਾਸ ਦਰਜ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਆਧਾਰ ਭੂਮੀ ਹੈ। ਇਸ ਤੋਂ ਅੱਗੇ ਤੁਰਨਾ ਯੂਨੀਵਰਸਿਟੀਆਂ ਦੇ ਸਮਾਜ ਸ਼ਾਸਤਰੀਆਂ, ਯੋਜਨਾਕਾਰਾਂ ਤੇ ਰਾਜਨੀਤੀ ਸ਼ਾਸਤਰੀਆਂ ਕੰਮ ਹੈ।
ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ. ਸ. ਸ. ਜੌਹਲ ਹੋਰਾਂ ਨੇ ਕਿਹਾ ਕਿ ਜਤਿੰਦਰ ਪੰਨੂੰ ਨੇ ਅਜੇ ਤਾਂ ਇਸ ਕਿਤਾਬ ਵਿਚ ਸੰਖੇਪ ਸਾਰ ਹੀ ਲਿਖਿਆ ਹੈ। ਜੇ ਘਟਨਾਵਾਂ ਤੇ ਵਿਅਕਤੀਆਂ ਨੂੰ ਵਿਸਥਾਰ ਦਿੱਤਾ ਹੁੰਦਾ ਤਾਂ ਇਸ ਕਿਤਾਬ ਦਾ ਆਕਾਰ ਬਹੁਤ ਵੱਡਾ ਹੋਣਾ
ਸੀ। ਇਸ ਕਿਤਾਬ ਵਿਚੋਂ ਆਮ ਲੋਕਾਂ ਅਤੇ ਸਰਕਾਰੀ ਅਫ਼ਸਰਾਂ ਨੂੰ ਭਰਪੂਰ ਜਾਣਕਾਰੀ ਮਿਲੇਗੀ। ਕਿਤਾਬ ਦੇ ਲੇਖਕ ਜਤਿੰਦਰ ਪੰਨੂੰ ਨੇ ਕਿਹਾ ਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਪੱਤਰਕਾਰ ਬਣਾਂਗਾ। ਇਸ ਕਿਤਾਬ ਨੂੰ ਲਿਖਣ ਦਾ ਕਾਰਨ ਵੀ ਇਹ ਹੈ ਕਿ ਅਸੀਂ ਪੰਜਾਬੀ ਆਪਣਾ ਲੋਕਤੰਤਰੀ ਪਿਛੋਕੜ ਭੁੱਲਦੇ ਜਾਂਦੇ ਹਾਂ।
ਪਹਿਲਾਂ ਐਮ.ਐਲ.ਏ., ਐਮ.ਪੀ. ਕੌਣ ਸੀ। ਅਗਲਾ ਆਉਣ ਤੋਂ ਪਹਿਲਾ ਕੌਣ ਸੀ ਪਿਛਲਾ ਭੁੱਲ
ਜਾਂਦੇ ਹਾਂ। ਇਥੋਂ ਤੱਕ ਕਿ ਸਰਕਾਰੀ ਰਿਕਾਰਡਾਂ ਵਿਚ ਵੀ ਬੇਅੰਤ ਊਣਤਾਈਆਂ ਤੇ ਗਲਤ ਇੰਦਰਾਜ ਮਿਲਦੇ ਹਨ। ਪਹਿਲੀ
ਕੀਤੀ ਇੰਦਰਾਜ ਗਲਤੀ ਨੂੰ ਲਗਾਤਾਰ ਮੁੜ ਮੁੜ ਦੁਹਰਾਇਆ ਜਾ ਰਿਹਾ ਹੈ। ਹੋਰ ਤਾਂ ਹੋਰ ਇਥੋਂ ਤੱਕ ਕਿ ਸਾਬਕਾ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਦੀ ਮੌਤ ਤੋਂ ਬਾਅਦ ਜਿਮਨੀ ਚੋਣ ਜਿੱਤੀ ਉਸ ਦੀ ਪਤਨੀ ਸਰਦਾਰਨੀ ਰਾਮ ਕੌਰ ਦਾ ਨਾਮ ਕਿਤੇ ਵੀ ਦਰਜ ਨਹੀਂ।
ਅੰਤ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਦੀ ਸੀਨੀਅਰ ਮੀਤ ਪ੍ਰਧਾਨ ਸਰਦਾਰਨੀ ਇੰਦਰਜੀਤ ਪਾਲ ਕੌਰ ਭਿੰਡਰ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।
ਇਸ ਮੌਕੇ ਜਨਾਬ ਪਰਾਇਮ ਏਸ਼ੀਆ ਟੀ ਵੀ ਚੈਨਲ ਕੈਨੇਡਾ ਦੇ ਸੀ ਈ ਓ ਅਮਨ ਖਟਕੜ, ਖ਼ਾਲਿਦ ਹੁਸੈਨ, ਨਾਵਲਕਾਰ ਬਲਬੀਰ ਪਰਵਾਨਾ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਡਾ.ਨਿਰਮਲ ਜੌੜਾ, ਡਾ. ਜਗਵਿੰਦਰ ਜੋਧਾ, ਗੁਰਪ੍ਰੀਤ ਸਿੰਘ ਤੂਰ, ਕੇ. ਸਾਧੂ ਸਿੰਘ, ਪ੍ਰਿੰਸੀਪਲ ਕ੍ਰਿਸ਼ਨ ਸਿੰਘ, ਡਾ. ਗੁਰਇਕਬਾਲ ਸਿੰਘ, ਤੇਜ ਪ੍ਰਤਾਪ ਸਿੰਘ ਸੰਧੂ, ਬ੍ਰਿਜ ਭੂਸ਼ਨ ਗੋਇਲ, ਰਾਜਦੀਪ ਸਿੰਘ ਤੂਰ,
ਬਰਜਿੰਦਰ ਕੌਰ ਬਿਸਰਾਓ, ਸੁਰਿੰਦਰ ਦੀਪ, ਹਰਵਿੰਦਰ ਥਰੀਕੇ, ਮਲਕੀਅਤ ਸਿੰਘ ਔਲਖ, ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਦਲਵੀਰ ਲੁਧਿਆਣਵੀ, ਹਰੀਸ਼ ਮੋਦਗਿੱਲ, ਵਿਜੇ, ਅਸ਼ਵਨੀ ਜੇਤਲੀ ਪ੍ਰੇਮ, ਡਾ. ਤਰਲੋਚਨ ਸਿੰਘ, ਜਨਮੇਜਾ ਸਿੰਘ ਜੌਹਲ, ਡਾ. ਦੁਲਚਾ ਸਿੰਘ ਬਰਾੜ ਸਮੇਤ ਕਾਫ਼ੀ ਵੱਡੀ ਗਿਣਤੀ ਵਿਚ ਲੇਖਕ ਹਾਜ਼ਰ ਸਨ।

Have something to say? Post your comment

 
 
 
 

ਪੰਜਾਬ

 ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026' ਬਾਰੇ ਕੋਆਰਡੀਨੇਸ਼ਨ ਕਮੇਟੀ ਦੀ ਬੈਠਕ 6 ਅਕਤੂਬਰ ਨੂੰ- ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਾਪਤ ਸੁਝਾਵਾਂ‘ਤੇ ਚਰਚਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਇੱਕ ਵਾਰ ਫਿਰ ਪਾਈ ਸਨਮਾਨ ਰਾਸ਼ੀ

ਸ੍ਰੋਮਣੀ ਗੁਰਮਤਿ ਸੰਗੀਤ 11ਵੇਂ ਸਲਾਨਾ ਗੁਰਮਤਿ ਸਮਾਗਮ ਅਤੇ ਰਾਗ ਦਰਬਾਰ ਦੀ ਹੋਈ ਆਰੰਭਤਾ

ਖਾਲਸਾ ਯੂਨੀਵਰਸਿਟੀ ਵੱਲੋਂ ‘ਸਿੰਘ ਸਭਾ ਲਹਿਰ’ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ

ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤੀ ਗਿਆਨੀ ਗੜਗੱਜ ਨੂੰ ਸਲਾਹ- ਹੁਕਮਨਾਮਾਂ ਜਾਰੀ ਕਰਨ ਸਮੇ ਮਰਿਯਾਦਾ ਤੇ ਸਿਧਾਂਤ ਦਾ ਧਿਆਨ ਰਖਣਾ ਜਰੂਰੀ

ਐੱਸ.ਜੀ.ਪੀ.ਸੀ ਦਾ ਕੰਮਜ਼ੋਰ ਪ੍ਰਧਾਨ ਸੀ.ਬੀ.ਆਈ ਦੀ ਜਾਂਚ ਰਾਹੀਂ ਖੁਦ ਹੀ ਸੰਸਥਾ ਵਿੱਚ ਸਰਕਾਰੀ ਦਖਲ ਨੂੰ ਸੱਦਾ ਦਾ ਰਿਹੈ- ਧਾਂਦਰਾ/ ਕੰਧੋਲਾ

ਪੰਜਾਬ 'ਚ ਐੱਸ.ਆਈ.ਆਰ. ਪ੍ਰਕਿਰਿਆ ਮੁਕੰਮਲ ਹੋਣ ਨੇੜੇ, 99 ਫ਼ੀਸਦ ਤੋਂ ਵੱਧ ਕੰਮ ਪੂਰਾ ਹੋਇਆ- ਅਨਿੰਦਿਤਾ ਮਿਤਰਾ

ਕੇਂਦਰ ਸਰਕਾਰ ਹਜ਼ੂਰ ਸਾਹਿਬ ਲਈ ਹਵਾਈ ਉਡਾਨਾਂ ਤੁਰੰਤ ਚਾਲੂ ਕਰੇ: ਬਾਬਾ ਬਲਬੀਰ ਸਿੰਘ

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਬਾਇਓ ਬਦਲਿਆ, ਲਿਖਿਆ 'ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ'

ਅੰਤ੍ਰਿੰਗ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ ਤੇ ਜ਼ਸਵੰਤ ਸਿੰਘ ਪੁੜੈਣ ਨੂੰ ਲਿਖਤੀ ਸਪਸ਼ਟੀਕਰਨ ਦੇਣ ਲਈ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਨੇ