ਪੰਜਾਬ

ਸੁਨੀਲ ਜਾਖੜ ਨੇ ਵਿਗੜਦੀ ਕਾਨੂੰਨ ਵਿਵਸਥਾ ਤੇ ਨਸ਼ਾ ਤਸਕਰਾਂ ਤੇ ਗੈਂਗਸੈਟਰਾਂ ਦੀ ਪੁਸਤਪਨਾਹੀ ਲਈ ਮਾਨ ਸਰਕਾਰ ਨੂੰ ਘੇਰਿਆ

ਕੌਮੀ ਮਾਰਗ ਬਿਊਰੋ | October 02, 2026 07:16 PM

ਚੰਡੀਗੜ੍ਹ- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਰਾਜ ਦੀ ਲਗਾਤਾਰ ਨਿਘਰਦੀ ਕਾਨੂੰਨ ਵਿਵਸਥਾ ਤੇ ਸਰਕਾਰ ਵੱਲੋਂ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦੀ ਕੀਤੀ ਜਾ ਰਹੀ ਪੁਸਤਪਨਾਹੀ ਲਈ ਭਗਵੰਤ ਮਾਨ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਵੱਖ ਵੱਖ ਘਟਨਾਵਾਂ ਦਾ ਜਿਕਰ ਕਰਦਿਆਂ ਕਿਹਾ ਹੈ ਕਿ ਆਪ ਸਰਕਾਰ ਨੂੰ ਆਮ ਲੋਕਾਂ ਦੇ ਜੀਵਨ, ਉਨ੍ਹਾਂ ਦੇ ਮਨੁੱਖੀ ਅਧਿਕਾਰ ਅਤੇ ਰਾਜ ਦੇ ਅਮਨ ਅਮਾਨ ਦੀ ਕੋਈ ਚਿੰਤਾ ਨਹੀਂ ਹੈ ਅਤੇ ਇਹ ਆਪਣੀ ਮਸ਼ਹੂਰੀ ਵਾਲੇ ਬੋਰਡਾਂ ਵਿਚੋਂ ਹੀ ਰੰਗਲੇ ਪੰਜਾਬ ਦੀ ਝਲਕ ਵੇਖ ਕੇ ਮਦਹੋਸ਼ ਹੈ, ਜਦ ਕਿ ਪੰਜਾਬ ਦੀ ਅਸਲ ਤਸਵੀਰ ਇਸਤੋਂ ਪੂਰੀ ਤਰਾਂ ਨਾਲ ਭਿੰਨ ਹੈ।

ਇਸ ਸਬੰਧੀ ਸ਼ੋਸਲ ਮੀਡੀਆ ਤੇ ਸਾਂਝੇ ਕੀਤੇ ਸੁਨੇਹੇ ਵਿਚ ਸੁਨੀਲ ਜਾਖੜ ਨੇ ਲਿਖਿਆ ਹੈ ਕਿ ਜਾਪਦਾ ਨਹੀਂ ਕਿ ਪੰਜਾਬ ਵਿਚ 'ਯੁੱਧ ਨਸ਼ਿਆਂ ਵਿਰੁੱਧ' ਚੱਲ ਰਿਹਾ ਹੋਵੇ, ਸਗੋਂ ਇਹ ਤਾਂ 'ਯੁੱਧ ਪੰਜਾਬ ਵਿਰੁੱਧ' ਚੱਲ ਰਿਹਾ ਹੈ।

ਇਸ ਨੂੰ ਸਮਝਣ ਲਈ ਘਟਨਾਵਾਂ ਦੀ ਲੜੀ ਵੇਖੋ: 2 ਸਤੰਬਰ ਨੂੰ ਹਲਕਾ ਸੁਨਾਮ ਦੇ ਪਿੰਡ ਸ਼ੇਰੌ ਦੇ ਮੋਹਨਜੀਤ ਤੇ ਨਸ਼ੇ ਖਿਲਾਫ ਵਿਰੋਧ ਕਰਨ ਤੇ ਅਣਮਨੁੱਖੀ ਪੁਲਸੀਆ ਤਸੱਦਦ। 7 ਸਤੰਬਰ ਨੂੰ ਸੰਗਰੂਰ ਵਿਚ ਨਸ਼ੇ ਖਿਲਾਫ ਅਵਾਜ ਉਠਾਉਣ ਵਾਲਾ ਪਿੰਡ ਤੂਰ ਵਣਜਾਰਾ ਦਾ ਐਸਸੀ ਗੁਲਜਾਰ ਸਿੰਘ ਆਤਮ ਹੱਤਿਆ ਲਈ ਮਜਬੂਰ।26 ਸਤੰਬਰ ਨੂੰ ਆਤਮ ਹੱਤਿਆ ਕਰ ਗਏ ਸੁਨਾਮ ਦੇ ਪਿੰਡ ਕਨੋਈ ਦੇ ਇਕ ਐਸਸੀ ਨੌਜਵਾਨ ਸਨਮਦੀਪ ਸਿੰਘ ਦੇ ਇਨਸਾਫ ਮੰਗ ਰਹੇ ਵਾਰਿਸਾਂ ਨੂੰ ਨਿਆਂ ਦੇਣ ਦੀ ਬਜਾਏ ਮਾਨ ਸਰਕਾਰ ਦੀ ਪੁਲਿਸ ਪਰਿਵਾਰ ਨੂੰ ਥਾਣੇ ਬੰਦ ਕਰ ਉਨ੍ਹਾਂ ਦੇ ਮਨੁੱਖੀ ਹੱਕਾਂ ਦਾ ਘਾਣ ਕਰਦੀ ਹੈ ਤੇ ਕੱਲ ਪਰਿਵਾਰ ਦੇ ਜੀਅ ਦਾ ਧੱਕੇ ਨਾਲ ਸਸਕਾਰ ਕਰ ਰਹੀ ਹੈ।ਕੀ ਇਹ ਮਾਨ ਸਰਕਾਰ ਅਣਪਛਾਤੀ ਲਾਸਾਂ ਦਾ ਨਵਾਂ ਕੌਨਸੈਪਟ ਲਿਆਈ ਹੈ। ਤੇ ਇਹ ਤਿੰਨੋ ਘਟਨਾਵਾਂ ਹਨ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਨਾਲ ਸੰਬੰਧਿਤ।

ਫਿਰ 13 ਸਿਤੰਬਰ ਨੂੰ ਅਬੋਹਰ ਦੇ ਪਿੰਡ ਗਿੱਦੜਾਂਵਾਲੀ ਵਿਚ ਨਸ਼ੇ ਖਿਲਾਫ ਅਵਾਜ ਉਠਾਉਣ ਤੇ ਕਤਲ, ਅਸਲ ਦੋਸ਼ੀ ਨਹੀਂ ਫੜੇ।ਅਬੋਹਰ ਧਰਮ ਨਗਰੀ ਵਿਚ ਨੌਜਵਾਨ ਦੀ 14 ਸਿਤੰਬਰ ਨੂੰ ਲਾਸ ਮਿਲੀ, ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ। 1 ਅਕਤੂਬਰ ਨੂੰ ਅਬੋਹਰ ਦਾਣਾ ਮੰਡੀ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਹੁੰਦਾ ਹੈ, ਗੋਲੀਆਂ ਚਲਦੀਆਂ ਹਨ ਤੇ ਗੱਡੀਆਂ ਭੰਨੀਆਂ ਜਾਂਦੀਆਂ ਹਨ। ਬੀਤੀ ਰਾਤ ਜਲਾਲਾਬਾਦ ਵਿਚ ਡੀਐਸਪੀ ਦਫ਼ਤਰ ਦੇ ਬਾਹਰ ਗੋਲੀਆਂ ਚੱਲੀਆਂ।

ਭਾਈ ਇਹੀ ਹੋਣਾ ਸੀ, ਜਦ ਆਪ ਸਰਕਾਰ ਨਸ਼ਾ ਤਸ਼ਕਰਾਂ ਤੇ ਗੈਂਗਸਟਰਾਂ ਦੀ ਪੁਸਤਪਨਾਹੀ ਕਰੇਗੀ।

ਤੇ ਆਮ ਲੋਕ ! ਪੰਜਾਬ ਸਿਆਂ, ਉਨ੍ਹਾਂ ਆਮ ਲੋਕਾਂ ਦੀ ਜਾਨ ਦੀ ਇਸ ਮਾਨ ਸਰਕਾਰ ਨੂੰ ਕਿੱਥੇ ਪ੍ਰਵਾਹ ਹੈ, ਜੋ ਇਸਤਿਹਾਰਾਂ ਦੀ ਵਾੜ ਨਾਲ ਆਪਣੇ ਗੁਨਾਹਾਂ ਨੂੰ ਛੁਪਾਉਣ ਦਾ ਭਰਮ ਪਾਲੀ ਬੈਠੀ ਹੈ।

Have something to say? Post your comment

 
 
 
 

ਪੰਜਾਬ

11ਵੇਂ ਸਲਾਨਾ ਗੁਰਮਤਿ ਸਮਾਗਮ ਤੇ ਰਾਗ ਦਰਬਾਰ ਦੀ ਸੰਮਪੂਰਨਤਾ ਜੈਕਾਰਿਆ ਦੀ ਗੂੰਜ 'ਚ ਹੋਈ-ਜੱਥਿਆਂ ਨੇ ਲਾਈਆਂ ਗੁਰਬਾਣੀ ਕੀਰਤਨ ਦੀਆਂ ਛਹਿਬਰਾਂ

ਪੱਤਰਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਡਿਮਾਂਡ ਡੇ ਮਨਾਇਆ

ਬੰਦੀ ਸਿੰਘਾਂ ਦੀ ਰਿਹਾਈ ਇਕ ਵੱਡਾ ਪੰਥਕ ਮੁੱਦਾ ਹੈ ਜਿਸ 'ਤੇ ਸਾਰਾ ਪੰਥ ਇਕਮੁੱਠ ਹੈ- ਢੀਂਡਸਾ

ਗੈਰ ਕਾਨੂੰਨੀ ਮਾਇਨਿੰਗ ਦੀ ਈ ਡੀ ਜਾਂਚ ਮੰਗੀ ਤੇ ਕਿਹਾ ਕਿ ਲੁੱਟ ਦਾ ਪੈਸਾ ਕੇਜਰੀਵਾਲ ਕੋਲ ਜਾ ਰਿਹਾ ਹੈ- ਸੁਖਬੀਰ ਸਿੰਘ ਬਾਦਲ

ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਭਲਾਈ ਲਈ ਵਚਨਬੱਧ, ਕਣਕ ਦੇ ਬੀਜਾਂ 'ਤੇ 50 ਕਰੋੜ ਰੁਪਏ ਦੀ ਸਬਸਿਡੀ ਮਨਜ਼ੂਰ : ਕੇਵਲ ਸਿੰਘ ਢਿੱਲੋਂ

ਪਾਕਿਸਤਾਨੀ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਬੀਐਸਐਫ ਨੇ ਪੰਜਾਬ ਸਰਹੱਦ 'ਤੇ ਦੋ ਨੂੰ ਦਿੱਤਾ ਮਾਰ

ਹਵਾ ਦਾ ਰੁਖ ਸਮਝ ਕੇ ਆਪ ਦਿੱਤਾ ਅਸਤੀਫਾ - ਕਿਸੇ ਨੇ ਨਹੀਂ ਮੰਗਿਆ- ਵੜਿੰਗ

ਪੱਤਰਕਾਰ ਜਤਿੰਦਰ ਪੰਨੂੰ ਦੀ ਕਿਤਾਬ ਖੋਜ ਆਧਾਰਿਤ ਵੱਡ ਆਕਾਰੀ ਪੁਸਤਕ “ਪੰਜਾਬ ਦੇ ਲੋਕ ਤੰਤਰੀ ਇਤਿਹਾਸ ਦਾ ਸੰਖੇਪ ਸਾਰ  ਲੋਕ ਅਰਪਣ

 ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026' ਬਾਰੇ ਕੋਆਰਡੀਨੇਸ਼ਨ ਕਮੇਟੀ ਦੀ ਬੈਠਕ 6 ਅਕਤੂਬਰ ਨੂੰ- ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਾਪਤ ਸੁਝਾਵਾਂ‘ਤੇ ਚਰਚਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਇੱਕ ਵਾਰ ਫਿਰ ਪਾਈ ਸਨਮਾਨ ਰਾਸ਼ੀ