ਪੰਜਾਬ

ਪੱਤਰਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਡਿਮਾਂਡ ਡੇ ਮਨਾਇਆ

ਕੌਮੀ ਮਾਰਗ ਬਿਊਰੋ | October 02, 2026 07:17 PM

ਚੰਡੀਗੜ੍ਹ: ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਅਤੇ ਚੰਡੀਗੜ੍ਹ ਐਂਡ ਹਰਿਆਣਾ ਜਰਨਲਿਸਟਸ ਯੂਨੀਅਨ ਵੱਲੋਂ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਸੱਦੇ ‘ਤੇ ਅੱਜ ਸਾਂਝੇ ਤੌਰ ’ਤੇ ਪੱਤਰਕਾਰਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ‘ਡਿਮਾਂਡ ਡੇ’ ਮਨਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਸਬੰਧਤ ਵੱਖ-ਵੱਖ ਮਸਲਿਆਂ ਅਤੇ ਮੰਗਾਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ।
ਯੂਨੀਅਨ ਆਗੂਆਂ ਨੇ ਕਿਹਾ ਕਿ ਪੱਤਰਕਾਰ ਲੋਕਤੰਤਰ ਦੇ ਚੌਥੇ ਥੰਮ੍ਹ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ, ਪਰ ਉਨ੍ਹਾਂ ਨੂੰ ਕੰਮਕਾਜ ਦੌਰਾਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਦੀ ਸੁਰੱਖਿਆ ਅਤੇ ਹੋਰ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਦੀ ਲੋੜ ’ਤੇ ਜ਼ੋਰ ਦਿੱਤਾ।
ਇਸੇ ਕੜੀ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੀ ਯੂਨੀਅਨ ਦੀਆਂ ਜ਼ਿਲ੍ਹਾ ਇਕਾਈਆਂ ਵੱਲੋਂ ਡਿਮਾਂਡ ਡੇ ਮਨਾਇਆ ਗਿਆ। ਜ਼ਿਲ੍ਹਾ ਇਕਾਈਆਂ ਦੇ ਨੁਮਾਇੰਦਿਆਂ ਨੇ ਪੱਤਰਕਾਰਾਂ ਦੀਆਂ ਮੰਗਾਂ ਸਬੰਧੀ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸਬੰਧਤ ਅਧਿਕਾਰੀਆਂ ਨੂੰ ਸੌਂਪੇ। ਯੂਨੀਅਨ ਆਗੂਆਂ ਨੇ ਕਿਹਾ ਕਿ ਪੱਤਰਕਾਰਾਂ ਦੀਆਂ ਜਾਇਜ਼ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੇ ਹੱਲ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਚੰਡੀਗੜ੍ਹ ਦੇ ਸੈਕਟਰ 17 ਵਿਖੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ IJU ਦੇ ਪ੍ਰਧਾਨ ਬਲਵਿੰਦਰ ਜੰਮੂ ਨੇ ਕਿਹਾ ਕਿ ਪੱਤਰਕਾਰਾਂ ਦੀਆਂ ਸਾਰੀਆਂ ਮੰਗਾਂ ਸਰਕਾਰ ਨੂੰ ਪਹਿਲ ਦੇ ਅਧਾਰ ‘ਤੇ ਮੰਨ ਲੈਣੀਆਂ ਚਾਹੀਦੀਆਂ ਹਨ ਜਿਨ੍ਹਾਂ ਵਿੱਚ ਮੀਡੀਆ ਕਮਿਸ਼ਨ ਬਣਾਉਣਾ, ਵਰਕਿੰਗ ਜਰਨਲਿਸਟ ਐਕਟ ਨੂੰ ਬਹਾਲ ਕਰਨਾ, ਪੱਤਰਕਾਰਾਂ ਲਈ ਸੁਰੱਖਿਆ ਐਕਟ ਬਣਾਉਣਾ ਅਤੇ ਬੋਰਡ ਵੇਜ ਸਥਾਪਿਤ ਕਰਨ ਦੀ ਮੰਗ ਸ਼ਾਮਿਲ ਹੈ I ਇਸ ਮੌਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਪ੍ਰਧਾਨ ਜੈ ਸਿੰਘ ਛਿੱਬਰ, ਚੰਡੀਗੜ੍ਹ ਐਂਡ ਹਰਿਆਣਾ ਜਰਨਲਿਸਟਸ ਯੂਨੀਅਨ ਦੇ ਪ੍ਰਧਾਨ ਰਾਮ ਸਿੰਘ ਬਰਾੜ, ਸੀਨੀਅਰ ਪੱਤਰਕਾਰ ਤਰਲੋਚਨ ਸਿੰਘ, ਜਗਤਾਰ ਭੁੱਲਰ, ਭੁਪਿੰਦਰ ਸਿੰਘ ਮਲਿਕ, ਸਰਬਜੀਤ ਭੱਟੀ ਅਤੇ ਬਲਵਿੰਦਰ ਵਿੱਕੀ ਨੇ ਵੀ ਪੱਤਰਕਾਰਾਂ ਦੇ ਹੱਕ ਵਿੱਚ ਆਪਣੇ ਵਿਚਾਰ ਰੱਖੇ I
ਇਸ ਮੌਕੇ ਬਲਵੰਤ ਤਕਸ਼ਕ, ਦੀਪਕ ਸ਼ਰਮਾ ਚਨਾਰਥਲ, ਹਰਜਿੰਦਰ ਚੌਹਾਨ, ਆਰ. ਐੱਸ ਲਿਬਰੇਟ, ਅੰਸ਼ੁਲ ਅਰੋੜਾ, ਸੁਰਜੀਤ ਸੁਮਨ, ਸੰਦੀਪ ਲਾਧੂਕਾ, ਹਰਬੰਸ ਸੋਢੀ, ਜਸਵਿੰਦਰ ਸਿੰਘ ਰੰਧਾਵਾ, ਸ਼੍ਰੀਕਾਂਤ ਅਚਾਰਿਆ ਸਣੇ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਿਰ ਸਨ I

Have something to say? Post your comment

 
 
 
 

ਪੰਜਾਬ

11ਵੇਂ ਸਲਾਨਾ ਗੁਰਮਤਿ ਸਮਾਗਮ ਤੇ ਰਾਗ ਦਰਬਾਰ ਦੀ ਸੰਮਪੂਰਨਤਾ ਜੈਕਾਰਿਆ ਦੀ ਗੂੰਜ 'ਚ ਹੋਈ-ਜੱਥਿਆਂ ਨੇ ਲਾਈਆਂ ਗੁਰਬਾਣੀ ਕੀਰਤਨ ਦੀਆਂ ਛਹਿਬਰਾਂ

ਬੰਦੀ ਸਿੰਘਾਂ ਦੀ ਰਿਹਾਈ ਇਕ ਵੱਡਾ ਪੰਥਕ ਮੁੱਦਾ ਹੈ ਜਿਸ 'ਤੇ ਸਾਰਾ ਪੰਥ ਇਕਮੁੱਠ ਹੈ- ਢੀਂਡਸਾ

ਗੈਰ ਕਾਨੂੰਨੀ ਮਾਇਨਿੰਗ ਦੀ ਈ ਡੀ ਜਾਂਚ ਮੰਗੀ ਤੇ ਕਿਹਾ ਕਿ ਲੁੱਟ ਦਾ ਪੈਸਾ ਕੇਜਰੀਵਾਲ ਕੋਲ ਜਾ ਰਿਹਾ ਹੈ- ਸੁਖਬੀਰ ਸਿੰਘ ਬਾਦਲ

ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਭਲਾਈ ਲਈ ਵਚਨਬੱਧ, ਕਣਕ ਦੇ ਬੀਜਾਂ 'ਤੇ 50 ਕਰੋੜ ਰੁਪਏ ਦੀ ਸਬਸਿਡੀ ਮਨਜ਼ੂਰ : ਕੇਵਲ ਸਿੰਘ ਢਿੱਲੋਂ

ਸੁਨੀਲ ਜਾਖੜ ਨੇ ਵਿਗੜਦੀ ਕਾਨੂੰਨ ਵਿਵਸਥਾ ਤੇ ਨਸ਼ਾ ਤਸਕਰਾਂ ਤੇ ਗੈਂਗਸੈਟਰਾਂ ਦੀ ਪੁਸਤਪਨਾਹੀ ਲਈ ਮਾਨ ਸਰਕਾਰ ਨੂੰ ਘੇਰਿਆ

ਪਾਕਿਸਤਾਨੀ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਬੀਐਸਐਫ ਨੇ ਪੰਜਾਬ ਸਰਹੱਦ 'ਤੇ ਦੋ ਨੂੰ ਦਿੱਤਾ ਮਾਰ

ਹਵਾ ਦਾ ਰੁਖ ਸਮਝ ਕੇ ਆਪ ਦਿੱਤਾ ਅਸਤੀਫਾ - ਕਿਸੇ ਨੇ ਨਹੀਂ ਮੰਗਿਆ- ਵੜਿੰਗ

ਪੱਤਰਕਾਰ ਜਤਿੰਦਰ ਪੰਨੂੰ ਦੀ ਕਿਤਾਬ ਖੋਜ ਆਧਾਰਿਤ ਵੱਡ ਆਕਾਰੀ ਪੁਸਤਕ “ਪੰਜਾਬ ਦੇ ਲੋਕ ਤੰਤਰੀ ਇਤਿਹਾਸ ਦਾ ਸੰਖੇਪ ਸਾਰ  ਲੋਕ ਅਰਪਣ

 ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026' ਬਾਰੇ ਕੋਆਰਡੀਨੇਸ਼ਨ ਕਮੇਟੀ ਦੀ ਬੈਠਕ 6 ਅਕਤੂਬਰ ਨੂੰ- ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਾਪਤ ਸੁਝਾਵਾਂ‘ਤੇ ਚਰਚਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਇੱਕ ਵਾਰ ਫਿਰ ਪਾਈ ਸਨਮਾਨ ਰਾਸ਼ੀ