ਲੁਧਿਆਣਾ-ਸਾਬਤ ਸੂਰਤ ਸੀਨੇ ਆਰਟਿਸਟ ਫੈਡਰੇਸ਼ਨ ਦੇ ਵੱਲੋ ਸਮਾਜ ਅੰਦਰ ਅੰਗ ਦਾਨ ਕਰਨ ਦੀ ਮੁਹਿੰਮ ਨੂੰ ਪ੍ਰਚੰਡ ਕਰਨ ਹਿੱਤ ਅੱਜ ਗੁਰੂ ਨਾਨਕ ਦੇਵ ਇੰਜੀਨਿਅਰਿੰਗ ਕਾਲਜ ਵਿਖੇ ਵਿਦਿਆਰਥੀ ਵਰਗ ਨੂੰ ਜਾਗਰੂਕਤਾ ਦਾ ਸੁਨੇਹਾ ਦੇਣ ਲਈ ਕਾਲਜ ਦੇ ਆਡੀਟੋਰੀਮ ਹਾਲ ਵਿਖੇ ਵਿਸੇਸ਼ ਤੌਰ ਤੇ ਅੰਗ ਦਾਨ ਜਾਗਰੂਕ ਕੈਂਪਆਯੋਜਿਤ ਕੀਤਾ ਗਿਆ! ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਦੇ ਨਾਲ ਆਪਣੇ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਾਬਤ ਸੂਰਤ ਸੀਨੇ ਆਰਟਿਸਟ ਫੈਡਰੇਸ਼ਨ ਦੇ ਪ੍ਰਧਾਨ ਸ. ਅੰਮ੍ਰਿਤਪਾਲ ਸਿੰਘ (ਬਿੱਲਾ ਭਾਜੀ) ਨੇ ਕਿਹਾ ਕਿ ਅੰਗ ਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਜੋ ਕਿਸੇ ਦੀ ਜ਼ਿੰਦਗੀ ਨੂੰ ਨਵੀਂ ਉਮੀਦ ਦੇ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅੰਗ ਦਾਨ ਕਰਕੇ ਅਸੀਂ ਨਾ ਸਿਰਫ਼ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹਾਂ, ਸਗੋਂ ਆਪਣੇ ਜੀਵਨ ਨੂੰ ਵੀ ਅਮਰ ਕਰ ਸਕਦੇ ਹਾਂ। ਉਨ੍ਹਾਂ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਵਲੰਟੀਅਰ ਤੌਰ ਤੇ ਅੰਗ ਦਾਨ ਮੁਹਿੰਮ ਨਾਲ ਜੁੜ ਸਕਦਾ ਹੈ ਤੇ ਅੰਗ ਦਾਨ ਕਰਨ ਲਈ ਆਪਣਾ ਫਾਰਮ ਭਰ ਸਕਦਾ ਹੈ। ਇਸ ਦੌਰਾਨ ਪੀ. ਜੀ. ਆਈ ਚੰਡੀਗੜ੍ਹ ਦੇ ਡਾਕਟਰਾਂ ਦੀ ਟੀਮ ਅਤੇ ਗੁਰੂ ਨਾਨਕ ਦੇਵ ਇੰਜੀਨਿਅਰਿੰਗ ਕਾਲਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਦੇ ਨਿੱਘੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਉਕਤ ਅੰਗ ਦਾਨ ਜਾਗਰੂਕ ਕੈਂਪ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਸੇ ਮੁਹਿੰਮ ਦੇ ਅੰਤਰਗਤ ਸਾਡੀ ਫੈਡਰੇਸ਼ਨ ਵੱਲੋ ਸਮੁੱਚੇ ਪੰਜਾਬ ਦੇ ਸਕੂਲ ਤੇ ਕਾਲਜਾ ਵਿੱਚ ਅੰਗ ਦਾਨ ਜਾਗਰੂਕ ਕੈਂਪ ਲਗਾਏ ਜਾਣਗੇ ਤਾਂ ਕਿ ਵਿਦਿਆਰਥੀਆਂ ਦੇ ਅੰਦਰ ਇੱਕ ਨਵੀ ਚੇਤਨਾ ਲਿਆਈ ਜਾ ਸਕੇ! ਇਸ ਮੌਕੇ ਪੀ. ਜੀ. ਆਈ ਦੀ ਡਾਕਟਰ ਸਰਯੂ ਡੀ ਮਾਦਰਾ ਨੇ ਕਿਹਾ ਕਿ ਭਾਰਤ ਵਿੱਚ ਹਾਲੇ ਵੀ ਅੰਗ ਦਾਨ ਦੀ ਸੂਚਨਾ ਅਤੇ ਜਾਗਰੂਕਤਾ ਦੀ ਲੋੜ ਹੈ। ਕੋਈ ਵੀ ਵਿਅਕਤੀ ਮੌਤ ਤੋਂ ਬਾਅਦ ਆਪਣੇ ਪਲੈਜ ਫਾਰਮਾ ਵਿੱਚ ਆਪਣੀਆਂ ਅੱਖਾਂ, ਫੇਫੜੇ, ਦਿਲ, ਮੇਹਦਾ, ਪੈਂਕਰੀਆਜ, ਅਤੇ ਅੰਤੜੀਆਂ ਦਾਨ ਆਦਿ ਕਰਨ ਲਈ ਫਾਰਮ ਭਰ ਸਕਦਾ ਹੈ। ਉਨ੍ਹਾਂ ਨੇ ਜਾਣਕਾਰੀ ਦੇਦਿਆ ਹੋਇਆ ਕਿਹਾ ਕਿ ਨੇ ਸਾਡੇ ਦੇਸ਼ ਵਿੱਚ ਅੰਗਾਂ ਦੇ ਨਾ ਕੰਮ ਕਰਨ ਕਰਕੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੁੰਦੀ ਹੈ। ਰਾਸ਼ਟਰੀ ਸਿਹਤ ਪੋਰਟਲ ਅਨੁਸਾਰ ਤਕਰੀਬਨ 5 ਲੱਖ ਲੋਕਾਂ ਦੀ ਹਰ ਸਾਲ ਅੰਗ ਉਪਲੱਬਧ ਨਾ ਹੋਣ ਕਰਕੇ ਮੌਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੋਈ ਉਮਰ, ਜਾਤੀ, ਧਰਮ, ਭਾਈਚਾਰਾ, ਵਿਸ਼ਵਾਸ਼ ਇਸ ਕੰਮ ਵਿੱਚ ਅੜਚਨ ਨਹੀਂ ਬਣਨਾ ਚਾਹੀਦਾ ਕਿਉਂਕਿ ਅੰਗ ਦਾਨ ਕਰਨਾ ਵੀ ਇੱਕ ਪਵਿੱਤਰ ਕੰਮ ਹੈ। ਉਨ੍ਹਾਂ ਕਿਹਾ ਕਿ ਲੋਕ ਜਾਣਕਾਰੀ ਦੀ ਘਾਟ ਕਾਰਨ ਇਸ ਮਹੱਤਵਪੂਰਨ ਕਦਮ ਤੋਂ ਹਿਚਕਦੇ ਹਨ।ਉਨ੍ਹਾਂ ਕਿਹਾ ਕਿ ਹਰ ਸਿਹਤਮੰਦ ਵਿਅਕਤੀ ਨੂੰ ਅੰਗ ਦਾਨ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਬਾਰੇ ਆਪਣੇ ਪਰਿਵਾਰ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਐਮਰਜੈਂਸੀ ਦੇ ਸਮੇਂ ਕੋਈ ਰੁਕਾਵਟ ਨਾ ਆਵੇ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਅੰਗ ਦਾਨ ਕਰਨ ਪ੍ਰਤੀ ਸਮਾਜ ਦੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਵਿਸੇਸ਼ ਤੌਰ ਤੇ ਤਿਆਰ ਕੀਤੀ ਗਈ ਡਾਕਮੈਟਰੀ ਵੀ ਦਿਖਾਈ! ਇਸ ਮੌਕੇ ਗੁਰੂ ਨਾਨਕ ਦੇਵ ਇੰਜੀਨਿਅਰਿੰਗ ਕਾਲਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਅੰਗ ਦਾਨ ਕਰਨ ਪ੍ਰਤੀ ਸਮਾਜ ਵਿੱਚ ਇਸ ਸੰਦੇਸ਼ ਨੂੰ ਫੈਲਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਅਸੀਂ ਸਭ ਮਿਲ ਕੇ ਹੀ ਅੰਗ ਦਾਨ ਦੀ ਇਸ ਮੁਹਿੰਮ ਨੂੰ ਸਫਲ ਬਣਾ ਸਕਦੇ ਹਾਂ ਤੇ ਕਈ ਜ਼ਿੰਦਗੀਆਂ ਬਚਾ ਸਕਦੇ ਹਾਂ।
ਇਸ ਦੌਰਾਨ ਸਾਬਤ ਸੂਰਤ ਸੀਨੇ ਆਰਟਿਸਟ ਫੈਡਰੇਸ਼ਨ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ , ਸੈਕਟਰੀ ਅੰਮ੍ਰਿਤਪਾਲ ਸਿੰਘ ਨੇ ਆਪਣੇ ਸਾਥੀ ਮੈਬਰਾਂ ਮਨਿੰਦਰ ਸਿੰਘ ਮੌਗਾ, ਭੁਪਿੰਦਰ ਸਿੰਘ ਭੰਬਰਾ, ਵੀਰ ਗੁਰਜੋਤ ਸਿੰਘ, ਸਮਰਨਜੀਤ ਸਿੰਘ, ਮਨਪ੍ਰੀਤ ਸਿੰਘ, ਰਮਨਪ੍ਰੀਤ ਸਿੰਘ, ਕਰਨੈਲ ਸਿੰਘ ਦੇ ਨਾਲ ਸਾਂਝੇ ਰੂਪ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ! ਇਸ ਮੌਕੇ ਮੈਡਮ ਸਤਵੰਤ ਕੌਰ, ਮਨਜੀਤ ਕੌਰ, ਸਿਮਰਨ ਕੌਰ, ਹਰਵਿੰਦਰ ਕੌਰ, ਪ੍ਰਭਜੋਤ ਕੌਰ, ਰਿਤੀਕਾ, ਲਵਪ੍ਰੀਤ ਸਿੰਘ, ਨਿਰਮਲ ਸਿੰਘ ਵਿਸੇਸ਼ ਤੌਰ ਤੇ ਹਾਜ਼ਰ ਸਨ!