ਪੰਜਾਬ

ਬਗੀਚੀ ਵਾਲੇ ਨਾਮਕ ਆਪੇ ਬਣੇ ਪ੍ਰਚਾਰਕ ਨੂੰ ਗੁਰਮਤਿ ਦੀ ਸੋਝੀ ਨਹੀਂ , ਉਸ ਦੇ ਪ੍ਰਚਾਰ ਤੇ ਰੋਕ ਲਾਈ ਜਾਂਦੀ ਹੈ -ਸ੍ਰੀ ਅਕਾਲ ਤਖਤ ਸਾਹਿਬ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | October 16, 2026 09:19 PM

ਅੱਜ ਮਿਤੀ 30 ਅੱਸੂ ਨਾਨਕਸ਼ਾਹੀ ਸੰਮਤ 558 ਮੁਤਾਬਕ 16 ਅਕਤੂਬਰ 2026 ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਜਿਸ ਵਿਚ ਜੀਵਨ ਸਿੰਘ ਬਗੀਚੀ ਵਾਲੇ ਨਾਮਕ ਆਪੇ ਬਣੇ ਪ੍ਰਚਾਰਕ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਗੁਰਬਾਣੀ ਸਿੱਖ ਰਵਾਇਤਾਂ, ਸਿੱਖ ਰਹਿਤ ਮਰਿਆਦਾ, ਸਿੱਖ ਇਤਿਹਾਸ ਦੇ ਉਲਟ ਕੀਤੀਆਂ ਜਾ ਰਹੀਆਂ ਵਿਵਾਦਤ ਟਿੱਪਣੀਆਂ, ਚਵਰ ਛਤਰ ਤਖ਼ਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੁਣੌਤੀ ਦੇਣ ਦੇ ਮਸਲੇ ਨੂੰ ਵਿਚਾਰਿਆ ਗਿਆ।ਇਹ ਵਿਚਾਰ ਹੋਈ ਹੈ ਕਿ ਜੀਵਨ ਸਿੰਘ ਬਗੀਚੀ ਵਾਲੇ ਨੂੰ ਗੁਰਬਾਣੀ ਸਿੱਖ ਇਤਿਹਾਸ, ਸਿੱਖ ਰਵਾਇਤਾਂ, ਸਿੱਖ ਰਹਿਤ ਮਰਿਆਦਾ ਅਤੇ ਗੁਰਮਤਿ ਆਸ਼ੇ ਅਨੁਸਾਰ ਸੋਝੀ ਨਹੀਂ ਹੈ।ਇਸ ਲਈ ਜੀਵਨ ਸਿੰਘ ਬਗੀਚੀ ਵਾਲੇ ਦੇ ਪ੍ਰਚਾਰ/ਕੀਰਤਨ ਕਰਨ ’ਤੇ ਰੋਕ ਲਗਾਈ ਜਾਂਦੀ ਹੈ।

 

Have something to say? Post your comment

 
 
 
 

ਪੰਜਾਬ

ਅਮਿਤ ਸ਼ਾਹ ਨੂੰ ਪੰਜਾਬ 'ਤੇ ਨਸ਼ਿਆਂ ਦਾ ਦੋਸ਼ ਲਾਉਣ ਤੋਂ ਪਹਿਲਾਂ ਆਪਣੀਆਂ ਸਰਕਾਰਾਂ ਦਾ ਰਿਕਾਰਡ ਦੇਖਣਾ ਚਾਹੀਦਾ ਹੈ: ਮੁੱਖ ਮੰਤਰੀ ਭਗਵੰਤ ਮਾਨ

ਰਾਹੁਲ ਗਾਂਧੀ ਪੰਜਾਬ ਵਿੱਚ ਕਾਂਗਰਸ ਦੇ ਨਸ਼ਿਆਂ ਦੇ ਰਿਕਾਰਡ ਦਾ ਜਵਾਬ ਦੇਣ: ਬਲਤੇਜ ਪੰਨੂ

ਮਿਸਲ ਸਤਲੁਜ ਪਾਰਟੀ ਦੇ ਸੋਸ਼ਲ ਮੀਡੀਆ ਪੇਜ ਬੰਦ ਕਰਨਾ ਲੋਕਤੰਤਰੀ ਹੱਕਾਂ ’ਤੇ ਹਮਲਾ- ਬਰਾੜ

ਸ੍ਰੀ ਅਕਾਲ ਤਖਤ ਸਾਹਿਬ ਵਲੋ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ  ਤਨਖਾਹੀਆ ਕਰਾਰ

ਭਾਈ ਪਰਵਿੰਦਰ ਸਿੰਘ ਝੋਟਾ ਕੌਮ ਦਾ ਸ਼ਹੀਦ – ਜਥੇਦਾਰ ਗੜਗੱਜ

ਆਪ ਵਿਧਾਇਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੀਤੀ ਖਿਮਾ ਜਾਚਨਾ, ਵਿਧਾਇਕ ਗਿਆਸਪੁਰਾ ਦੇ ਜਾਤੀ ਵਿਤਕਰੇ ਸਬੰਧੀ ਬਿਆਨ ਤੋਂ ਕੀਤਾ ਕਿਨਾਰਾ

ਸਰਕਾਰਾਂ ਇਕ ਦੂਜੇ 'ਤੇ ਇਲਜ਼ਾਮ ਲਾਉਣ ਦੀ ਬਜਾਏ ਨਸ਼ਿਆਂ ਨਾਲ ਮਰ ਰਹੇ ਲੋਕਾਂ ਪ੍ਰਤੀ ਸੰਵੇਦਨਸ਼ੀਲ ਹੋਣ - ਗਿਆਨੀ ਹਰਪ੍ਰੀਤ ਸਿੰਘ

ਖਾਲਸਾ ਕਾਲਜ ਨਰਸਿੰਗ ਵੱਲੋਂ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ

ਅਖੰਡ ਕੀਰਤਨੀ ਜੱਥੇ ਵਲੋਂ ਭਾਈ ਝੋਟੇ ਦੇ ਪਰਿਵਾਰ ਲਈ ਮਦਦ ਦਾ ਐਲਾਨ, ਸਰਕਾਰਾਂ ’ਤੇ ਵਰ੍ਹਿਆ ਰੋਹ

ਝੋਟਾ ਕਤਲ ਕਾਂਡ: ਹਰਸਿਮਰਤ ਕੌਰ ਬਾਦਲ ਨੇ ਮਾਨਸਾ ਵਿੱਚ ਪਰਿਵਾਰ ਨਾਲ ਮੁਲਾਕਾਤ ਕੀਤੀ, ਕਾਂਗਰਸ ਅਤੇ ਭਾਜਪਾ ਨੇ ਵੀ ਭਗਵੰਤ ਮਾਨ 'ਤੇ ਹਮਲਾ ਕੀਤਾ