ਪੰਜਾਬ

ਸਰਕਾਰਾਂ ਇਕ ਦੂਜੇ 'ਤੇ ਇਲਜ਼ਾਮ ਲਾਉਣ ਦੀ ਬਜਾਏ ਨਸ਼ਿਆਂ ਨਾਲ ਮਰ ਰਹੇ ਲੋਕਾਂ ਪ੍ਰਤੀ ਸੰਵੇਦਨਸ਼ੀਲ ਹੋਣ - ਗਿਆਨੀ ਹਰਪ੍ਰੀਤ ਸਿੰਘ

ਕੌਮੀ ਮਾਰਗ ਬਿਊਰੋ | October 16, 2026 07:36 PM

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਦੋਸ਼ ਲਗਾਇਆ ਕਿ ਜਿਹੜੀਆਂ ਸਰਕਾਰਾਂ ਦੇ ਸਿਰ ਇਹ ਜਿੰਮੇਵਾਰੀ ਸੀ ਕਿ ਉਹ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨਗੀਆਂ, ਉਹ ਆਪਣੇ ਫਰਜ ਤੋਂ ਭਗੌੜੇ ਹੋ ਕੇ ਇਕ ਦੂਜੇ 'ਤੇ ਇਲਜ਼ਾਮ ਦਰਾਜੀ ਵਿੱਚ ਰੁੱਝੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦਾ ਪੰਜਾਹ ਕਿਲੋਮੀਟਰ ਸਰਹੱਦੀ ਏਰੀਆ ਬੀ ਐਸ ਐਫ ਰਾਹੀਂ ਕੇਂਦਰ ਦੇ ਅਧੀਨ ਹੈ, ਜਿੱਥੋਂ ਡਰੋਨਾਂ ਦੇ ਰਾਹੀਂ ਨਸ਼ਿਆਂ ਦੀ ਸਪਲਾਈ ਲਗਾਤਾਰ ਜਾਰੀ ਹੈ। ਏਸੇ ਤਰਾਂ ਸਰਹੱਦ ਪਾਰੋਂ ਆਇਆ ਨਸ਼ਾ ਪੰਜਾਬ ਪੁਲਿਸ ਦੇ ਐਂਟੀ ਡ੍ਰੋਨ ਦਸਤੇ ਤੋਂ ਫੜਿਆ ਜਾਂਦਾ ਹੈ। ਅਜਿਹੀ ਸਥਿੱਤੀ ਵਿੱਚ ਪੰਜਾਬ ਦੇ ਲੋਕ ਯਕੀਨ ਕਰਨ ਤਾਂ ਕਿਸ ਸਰਕਾਰ 'ਤੇ ਕਰਨ? ਕਿਉਂਕਿ ਇਹਨਾਂ ਫੋਰਸਾਂ ਦੇ ਰਾਜਨੀਤਿਕ ਮੁਖੀ ਆਪਣੀ ਅਸਫਲਤਾ 'ਤੇ ਸ਼ਰਮਿੰਦਾ ਹੋਣ ਦੀ ਬਜਾਏ ਟਵੀਟ-ਟਵੀਟ ਖੇਡ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਲੋਕ ਨਸ਼ਿਆਂ ਨਾਲ ਮਰ ਰਹੇ ਹਨ ਅਤੇ ਜੋ ਸਮਾਜ ਸੇਵੀ ਇਹਨਾਂ ਨਸ਼ੇ ਦੇ ਸੌਦਾਗਰਾਂ ਨੂੰ ਸਵਾਲ ਕਰਦੇ ਹਨ, ਉਹਨਾਂ ਨੂੰ ਸ਼ਰੇਆਮ ਭਰੇ ਬਾਜ਼ਾਰ ਵਿੱਚ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ। ਇਹ ਚੁਣੀਆਂ ਹੋਈਆਂ ਸਰਕਾਰਾਂ ਦੀ ਅਣਗਹਿਲੀ ਹੀ ਨਹੀਂ ਸਗੋਂ ਵੱਡੀ ਅਸਫਲਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਵਿੱਚ ਅੱਗੇ ਆਖਿਆ ਕਿ ਅਸੀਂ ਚਿੱਟਾ-ਚਿੱਟਾ ਕੂਕਦੇ ਰਹਿੰਦੇ ਹਾਂ ਪਰ ਮੈਡੀਕਲ ਸਟੋਰਾਂ 'ਤੇ ਵਿਕਣ ਵਾਲੇ ਗੋਲੀਆਂ ਅਤੇ ਕੈਪਸੂਲ ਉਸਤੋਂ ਵੀ ਵਿਕਰਾਲ ਰੂਪ ਵਿੱਚ ਗਰੀਬ ਲੋਕਾਂ ਦੀ ਸਰੀਰਕ ਅਤੇ ਆਰਥਿਕ ਸ਼ਕਤੀ ਨੂੰ ਨਿਚੋੜ ਕੇ ਉਹਨਾਂ ਨੂੰ ਮੌਤ ਵੱਲ ਧੱਕ ਰਹੇ ਹਨ। ਇਹ ਕੌੜੀ ਸੱਚਾਈ ਸ ਪਰਵਿੰਦਰ ਸਿੰਘ ਝੋਟਾ ਦੀਆਂ ਵੀਡੀਓ ਰਿਕਾਰਡਿੰਗਾਂ ਚੋਂ ਸਾਹਮਣੇ ਆਈ ਹੈ ਕਿ ਕਿਵੇਂ ਦਿਹਾੜੀਦਾਰ ਮਜਦੂਰ ਕੰਮ ਤੇ ਜਾਣ ਤੋਂ ਪਹਿਲਾਂ ਮੈਡੀਕਲ ਸਟੋਰਾਂ 'ਤੇ ਪਹੁੰਚ ਕੇ ਨਸ਼ਾ ਖ਼ਰੀਦਦੇ ਹਨ। ਜਿੱਥੇ ਉਹਨਾਂ ਨੂੰ ਦਸ ਵੀਹ ਰੁਪਏ ਵਿੱਚ ਮਿਲਣ ਵਾਲਾ ਸਸਤਾ ਅਤੇ ਘਟੀਆ ਨਸ਼ਾ ਕਈ ਗੁਣਾ ਵੱਧ ਕੀਮਤ 'ਤੇ ਵੇਚਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇਹ ਜ਼ਹਿਰ ਤਾਂ ਦੇਸ਼ ਦੀਆਂ ਫੈਕਟਰੀਆਂ ਵਿੱਚ ਹੀ ਤਿਆਰ ਹੁੰਦਾ ਹੈ ਜਿਸਨੂੰ ਦੁਕਾਨਾਂ ਵਾਲੇ ਖੁਲ੍ਹੇਆਮ ਵੇਚ ਰਹੇ ਹਨ। ਜੇ ਕੋਈ ਉਹਨਾਂ ਨੂੰ ਰੋਕਣ ਜਾਂਦਾ ਹੈ ਤਾਂ ਉਸਨੂੰ ਕਤਲ ਕਰ ਦਿੱਤਾ ਜਾਂਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਕਤਲ ਨੂੰ ਆਪਣੇ ਮੱਥੇ ਦੇ ਕਲੰਕ ਵਾਂਗ ਲੈਕੇ ਜਿੰਮੇਵਾਰੀ ਨਾਲ ਕੰਮ ਕਰਨ ਦੀ ਬਜਾਏ ਕੇਂਦਰ ਅਤੇ ਸੂਬਾ ਸਰਕਾਰ ਇਕ ਦੂਜੇ ਨੂੰ ਦੋਸ਼ੀ ਠਹਿਰਾਅ ਰਹੀਆਂ ਹਨ। ਉਹਨਾਂ ਕਿਹਾ ਕਿ ਜੇ ਦੇਸ਼ ਇਕ ਹੈ ਤਾਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਵੀ ਦੇਸ਼ ਹਿੱਤ ਵਿੱਚ ਇਕਜੁੱਟਤਾ ਨਾਲ ਕੰਮ ਕਰਨਾ ਚਾਹੀਦਾ ਹੈ, ਨਾ ਕਿ ਦੂਜੇ ਨੂੰ ਦੋਸ਼ੀ ਗਰਦਾਨ ਕੇ ਖੁਦ ਪਾਸਾ ਵੱਟ ਜਾਣਾ ਚਾਹੀਦਾ ਹੈ। ਜੇ ਦੋਹਾਂ ਸਰਕਾਰਾਂ ਵਿੱਚ ਆਪਣੇ ਲੋਕਾਂ ਪ੍ਰਤੀ ਜਰਾ ਵੀ ਹਮਦਰਦੀ ਬਚੀ ਹੈ ਤਾਂ ਉਹਨਾਂ ਨੂੰ ਮਿਲਕੇ ਨਸ਼ੇ ਦੀ ਬੁਰਾਈ ਨੂੰ ਜੜ੍ਹ ਤੋਂ ਖਤਮ ਕਰਨਾ ਚਾਹੀਦਾ ਹੈ।

 

Have something to say? Post your comment

 
 
 
 

ਪੰਜਾਬ

ਖਾਲਸਾ ਕਾਲਜ ਨਰਸਿੰਗ ਵੱਲੋਂ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ

ਅਖੰਡ ਕੀਰਤਨੀ ਜੱਥੇ ਵਲੋਂ ਭਾਈ ਝੋਟੇ ਦੇ ਪਰਿਵਾਰ ਲਈ ਮਦਦ ਦਾ ਐਲਾਨ, ਸਰਕਾਰਾਂ ’ਤੇ ਵਰ੍ਹਿਆ ਰੋਹ

ਝੋਟਾ ਕਤਲ ਕਾਂਡ: ਹਰਸਿਮਰਤ ਕੌਰ ਬਾਦਲ ਨੇ ਮਾਨਸਾ ਵਿੱਚ ਪਰਿਵਾਰ ਨਾਲ ਮੁਲਾਕਾਤ ਕੀਤੀ, ਕਾਂਗਰਸ ਅਤੇ ਭਾਜਪਾ ਨੇ ਵੀ ਭਗਵੰਤ ਮਾਨ 'ਤੇ ਹਮਲਾ ਕੀਤਾ

ਹਾਈ ਕੋਰਟ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਫਰਾਂਸ ਦੌਰੇ ਦੀ ਇਜਾਜ਼ਤ ਦੇ ਦਿੱਤੀ, ਕੇਂਦਰ ਦੀ ਰਾਜਨੀਤਿਕ ਮਨਜ਼ੂਰੀ ਰੱਦ ਹੋਣ ਤੋਂ ਬਾਅਦ ਰਾਹਤ

ਪਰਵਿੰਦਰ ਝੋਟਾ ਦੇ ਅੰਤਿਮ ਸੰਸਕਾਰ ਵਿੱਚ ਦੇਰੀ, ਪਰਿਵਾਰ ਅਤੇ ਪ੍ਰਸ਼ਾਸਨ ਸਹਿਮਤੀ 'ਤੇ ਨਹੀਂ ਪਹੁੰਚ ਸਕੇ, ਮਾਨਸਾ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ

ਪੰਜਾਬ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਰਨਾ ਸਰਕਾਰ ਦਾ ਸਭ ਤੋਂ ਵੱਡਾ ਟੀਚਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਵਿੱਚ ਇੱਕ ਹੋਰ ਨਸ਼ਾ ਵਿਰੋਧੀ ਕਾਰਕੁਨ ਦਾ ਕਤਲ, ਨਿਤਿਨ ਨਵੀਨ ਨੇ ਕਾਰਵਾਈ ਦੀ ਮੰਗ ਕੀਤੀ

ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਦੀ ਨਿਯਮਤ ਜ਼ਮਾਨਤ ਪਟੀਸ਼ਨ ਹਾਈ ਕੋਰਟ ਵੱਲੋਂ ਰੱਦ

ਕੇਂਦਰ, ਪੰਜਾਬ ਨੂੰ ਬਿਜਲੀ ਅਤੇ ਕੋਲੇ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਏਗਾ: ਮੁੱਖ ਮੰਤਰੀ ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਦੇ ਫਰਾਂਸ ਦੌਰੇ ਲਈ ਰਾਜਨੀਤਿਕ ਪ੍ਰਵਾਨਗੀ ਰੱਦ ਕਰਨ 'ਤੇ ਹਾਈ ਕੋਰਟ ਨੇ ਕੇਂਦਰ ਤੋਂ ਜਵਾਬ ਮੰਗਿਆ