ਅੰਮ੍ਰਿਤਸਰ-ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ ਵੱਲੋਂ ਆਈ. ਸੀ. ਏ. ਆਈ. ਦੀ ਅੰਮ੍ਰਿਤਸਰ ਸ਼ਾਖਾ, ਐਨ. ਆਈ. ਆਰ. ਸੀ. ਦੇ ਸਹਿਯੋਗ ਨਾਲ ‘ਕਰੀਅਰ ਮਾਰਗਦਰਸ਼ਨ’ (ਕਰੀਅਰ ਪਾਥਵੇਜ਼ ਫਾਰ ਗ੍ਰੈਜੂਏਟ ਐਸਪੀਰੈਂਟ) ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ—ਨਿਰਦੇਸ਼ਾਂ ’ਤੇ ਉਲੀਕੇ ਗਏ ਉਕਤ ਪ੍ਰੋਗਰਾਮ ਮੌਕੇ ਉੱਘੀ ਚਾਰਟਰਡ ਅਕਾਊਂਟੈਂਟ ਅਤੇ ਸਹਿਗਲ ਖੰਨਾ ਮੁੰਦਰਾ ਐਂਡ ਕੰਪਨੀ ਦੀ ਪੇਸ਼ੇਵਰ ਭਾਈਵਾਲ ਸੀ. ਏ. ਤ੍ਰਿਵੇਣੀ ਸਹਿਗਲ ਨੇ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਪ੍ਰੋਗਰਾਮ ਡਾਇਰੈਕਟਰ ਡਾ. ਸਵਰਾਜ ਕੌਰ ਅਤੇ ਪ੍ਰੋਗਰਾਮ ਕਨਵੀਨਰ ਡਾ. ਦੀਪਕ ਦੇਵਗਨ ਨਾਲ ਮਿਲ ਕੇ ਸੀ. ਏ. ਸਹਿਗਲ ਨੂੰ ਫੁੱਲਾਂ ਗੁਲਦਸਤਾ ਭੇਂਟ ਕਰਕੇ ਸਵਾਗਤ ਕਰਨ ਉਪਰੰਤ ਵਿਭਾਗ ਨੁੰ ਅਜਿਹੇ ਵਿਦਿਆਰਥੀ ਕੇਂਦਰਿਤ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੇ ਕਰੀਅਰ ਦੀ ਸਹੀ ਚੋਣ ਕਰਨ ’ਚ ਮਦਦਗਾਰ ਸਾਬਤ ਹੁੰਦੇ ਹਨ।
ਇਸ ਮੌਕੇ ਸਹਿਗਲ ਨੇ ਵਿਦਿਆਰਥੀਆਂ ਨੂੰ ਚਾਰਟਰਡ ਅਕਾਊਂਟੈਂਸੀ ਦੇ ਖੇਤਰ ’ਚ ਮੌਜੂਦ ਵਿਆਪਕ ਕਰੀਅਰ ਮੌਕਿਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪੇਸ਼ਾ ਨੌਜਵਾਨ ਉਮਰ ’ਚ ਹੀ ਆਰਥਿਕ ਖ਼ੁਸ਼ਹਾਲੀ, ਮਾਣ—ਸਤਿਕਾਰ ਅਤੇ ਸਮਾਜਿਕ ਪਛਾਣ ਹਾਸਲ ਕਰਨ ਦੇ ਮੌਕੇ ਪ੍ਰਦਾਨ ਕਰ ਸਕਦਾ ਹੈ।ਇਸ ਮੌਕੇ ਉਨ੍ਹਾਂ ਨੇ ਚਾਰਟਰਡ ਅਕਾਊਂਟੈਂਟ ਦੇ ਪੇਸ਼ੇ ਨਾਲ ਜੁੜੇ ਕਾਰਪੋਰੇਟ ਅਦਾਰੇ, ਨਿੱਜੀ ਪ੍ਰੈਕਟਿਸ, ਸਰਕਾਰੀ ਸੰਸਥਾਵਾਂ, ਬੈਂਕਿੰਗ ਤੇ ਬੀਮਾ ਖੇਤਰ, ਟੈਕਸ ਸਲਾਹਕਾਰ ਅਤੇ ਹੋਰ ਵਿੱਤੀ ਸੇਵਾਵਾਂ ਸ਼ਾਮਿਲ ਹਨ, ਵੱਖ—ਵੱਖ ਖੇਤਰਾਂ ਸਬੰਧੀ ਚਾਨਣਾ ਪਾਇਆ।ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਕਰੀਅਰ ਦੀ ਚੋਣ ਕਰਦੇ ਸਮੇਂ Wਚੀ, ਮਿਹਨਤ ਅਤੇ ਪੇਸ਼ੇਵਰ ਹੁਨਰਾਂ ਨੂੰ ਮਹੱਤਵ ਦੇਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਾ. ਸਵਰਾਜ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਕਰੀਅਰ ਸਬੰਧੀ ਸਲਾਹ ਅਤੇ ਮਾਰਗਦਰਸ਼ਨ ਵਿਦਿਆਰਥੀਆਂ ਨੂੰ ਵੱਖ—ਵੱਖ ਕਿੱਤਿਆਂ ਅਤੇ Wਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਹਾਸਲ ਕਰਨ ’ਚ ਸਹਾਇਤਾ ਪ੍ਰਦਾਨ ਕਰਦਾ ਹੈ। ਇਸ ਮੌਕੇ ਡਾ. ਦੇਵਗਨ ਨੇ ਸੈਮੀਨਾਰ ਦੇ ਉਦੇਸ਼ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਦਾ ਮੰਤਵ ਵਿਦਿਆਰਥੀਆਂ ਦੀਆਂ ਯੋਗਤਾਵਾਂ, Wਚੀਆਂ ਅਤੇ ਇੱਛਾਵਾਂ ਅਨੁਸਾਰ ਢੁੱਕਵੇਂ ਕਰੀਅਰ ਦੀ ਚੋਣ ਕਰਨ ’ਚ ਮਦਦ ਕਰਨਾ ਹੈ, ਤਾਂ ਜੋ ਉਹ ਆਪਣੇ ਹੁਨਰ ਦੀ ਸਹੀ ਵਰਤੋਂ ਕਰਕੇ ਸਫ਼ਲਤਾ ਹਾਸਲ ਕਰ ਸਕਣ।ਇਹ ਪ੍ਰੋਗਰਾਮ ’ਚ ਪ੍ਰੋ. ਰੀਮਾ ਸਚਦੇਵਾ, ਡਾ. ਸਾਮੀਆ ਅਤੇ ਪ੍ਰੋ. ਜਸਲੀਨ ਕੌਰ ਨੇ ਪ੍ਰੋਗਰਾਮ ਦੇ ਕੋ—ਕਨਵੀਨਰ ਵਜੋਂ ਆਪਣੀ ਭੂਮਿਕਾ ਨਿਭਾਈ।ਇਸ ਮੌਕੇ ਪ੍ਰੋ. ਮੀਨੂੰ ਚੋਪੜਾ, ਡਾ. ਮਨੀਸ਼ਾ ਬਹਿਲ, ਪ੍ਰੋ. ਸ਼ੀਤਲ, ਡਾ. ਹਰਪ੍ਰੀਤ ਕੌਰ, ਪ੍ਰੋ. ਰਾਜਨ, ਡਾ. ਨਵਪ੍ਰੀਤ ਕੌਰ, ਪ੍ਰੋ. ਮਹਿਕਦੀਪ ਕੌਰ ਸਮੇਤ ਹੋਰ ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ।