ਨੈਸ਼ਨਲ

“ਅਮਿਤ ਸ਼ਾਹ ਜੀ ਜਵਾਬ ਦਿਓ, ਪੰਜਾਬ ਦੇ ਨੌਜਵਾਨਾਂ ਨੂੰ ਚਿੱਟਾ ਕਿੱਥੋਂ ਮਿਲ ਰਿਹਾ ਹੈ:ਭਾਈ ਰਤਿੰਦਰ ਸਿੰਘ ਇੰਦੌਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 19, 2026 07:23 PM

ਨਵੀਂ ਦਿੱਲੀ - ਸਿੱਖ ਚਿੰਤਕ ਭਾਈ ਰਤਿੰਦਰ ਸਿੰਘ ਇੰਦੌਰ ਨੇ ਮੀਡੀਆ ਸੂਤਰਾਂ ਦੇ ਹਵਾਲੇ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਤੋਂ ਨਸ਼ੇ ਦੇ ਮੁੱਦੇ ’ਤੇ ਸਿੱਧੇ ਜਵਾਬ ਮੰਗਣਗੇ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਹੈਰੋਇਨ ਅਤੇ ਚਿੱਟਾ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਆ ਰਿਹਾ ਹੈ ਤਾਂ ਸਰਕਾਰ ਇਹ ਵੀ ਦੱਸੇ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਕਾਨੂੰਨੀ ਤੇ ਗੈਰ-ਕਾਨੂੰਨੀ ਤੌਰ ’ਤੇ ਕਿੰਨੀ ਅਫੀਮ ਪੈਦਾ ਹੁੰਦੀ ਹੈ ਅਤੇ ਦੇਸ਼ ਅੰਦਰ ਨਸ਼ੇ ਦੀ ਪੂਰੀ ਸਪਲਾਈ ਚੇਨ ਦੇ ਵੱਡੇ ਖਿਡਾਰੀ ਕੌਣ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਿਰਫ਼ ਛੋਟੇ ਤਸਕਰਾਂ ਦੀਆਂ ਗ੍ਰਿਫ਼ਤਾਰੀਆਂ ਨਹੀਂ, ਸਗੋਂ ਨਸ਼ੇ ਦੇ ਵੱਡੇ ਸਪਲਾਈ ਹੱਬ ਅਤੇ ਪੈਸੇ ਦੇ ਨੈੱਟਵਰਕ ’ਤੇ ਨਿਰਣਾਇਕ ਕਾਰਵਾਈ ਚਾਹੀਦੀ ਹੈ। ਭਾਈ ਇੰਦੌਰ ਨੇ ਕਿਹਾ ਕਿ ਦੇਸ਼ ਕੋਲ ਅਗਨੀ ਮਿਜ਼ਾਈਲਾਂ, ਰਫਾਲ ਅਤੇ ਦੁਨੀਆ ਦੀਆਂ ਆਧੁਨਿਕ ਫੌਜੀ ਸਮਰੱਥਾਵਾਂ ਹਨ ਅਤੇ ਸਰਕਾਰ ਪਾਕਿਸਤਾਨ ਨੂੰ ਜਵਾਬ ਦੇਣ ਦੀ ਸਮਰੱਥਾ ਦੇ ਵੱਡੇ ਦਾਅਵੇ ਕਰਦੀ ਹੈ, ਪਰ ਪੰਜਾਬ ਦਾ ਸਵਾਲ ਹੈ ਕਿ ਸਰਹੱਦ ਪਾਰੋਂ ਆ ਰਹੇ ਨਸ਼ਿਆਂ ਦੇ ਖ਼ਤਰੇ ਨੂੰ ਖ਼ਤਮ ਕਰਨ ਲਈ ਉਹੀ ਦ੍ਰਿੜਤਾ ਕਦੋਂ ਦਿਖਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਚਿੱਟੇ ਦੀ ਮਾਰ ਹੇਠ ਆ ਰਹੀ ਹੈ ਅਤੇ ਹੁਣ ਸਿਰਫ਼ ਬਿਆਨਾਂ ਨਾਲ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋਵੇਗਾ। ਭਾਈ ਰਤਿੰਦਰ ਸਿੰਘ ਇੰਦੌਰ ਨੇ ਤਿੱਖੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਚਿੱਟੇ ਤੋਂ ਬਚਾਉਣ ਅਤੇ ਨਸ਼ੇ ਦੇ ਵੱਡੇ ਨੈੱਟਵਰਕ ਨੂੰ ਤੋੜਨ ਵਿੱਚ ਨਾਕਾਮ ਰਹਿੰਦੀ ਹੈ ਤਾਂ ਇਸ ਦੀਵਾਲੀ ਪੰਜਾਬ ਦੇ ਲੋਕ ਸਰਕਾਰ ਅਤੇ ਸਿਆਸਤਦਾਨਾਂ ਖ਼ਿਲਾਫ਼ “ਕਾਲੀ ਦੀਵਾਲੀ” ਮਨਾਉਣ ਦਾ ਸੱਦਾ ਦੇਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਖੋਖਲੇ ਦਾਅਵੇ ਨਹੀਂ, ਨਸ਼ੇ ਦੇ ਸਰੋਤਾਂ ’ਤੇ ਨਿਰਣਾਇਕ ਕਾਰਵਾਈ ਅਤੇ ਉਸਦਾ ਨਤੀਜਾ ਦੇਖਣਾ ਚਾਹੁੰਦੇ ਹਨ।

Have something to say? Post your comment

 
 
 
 

ਨੈਸ਼ਨਲ

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ, ਪੰਜਾਬ ਦੀ ਖ਼ੁਸ਼ਹਾਲੀ ਲਈ ਕੀਤੀ ਅਰਦਾਸ

ਅੰਕਿਤਾ ਭੰਡਾਰੀ ਕਤਲ ਕੇਸ: ਸੀਬੀਆਈ ਟੀਮ ਨੇ ਸਹਾਰਨਪੁਰ ਵਿੱਚ ਉਰਮਿਲਾ ਸਨਾਵਰ ਤੋਂ ਪੁੱਛਗਿੱਛ ਕੀਤੀ

‘ਨਿਊਯਾਰਕ ’ਚ ਗੂੰਜਿਆ ਝੋਟਾ’ ਦੀ ਸ਼ਹਾਦਤ ’ਤੇ ਪੰਜਾਬ ਦਾ ਦਰਦ, ਨਸ਼ਿਆਂ ਵਿਰੁੱਧ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ

ਕਾਲਕਾ-ਕਾਹਲੋਂ ਪਹਿਲਾਂ ਦਿੱਲੀ ਕਮੇਟੀ ਦੀਆਂ ਚੋਣਾਂ ਕਰਵਾਉਣ, ਫਿਰ ਸ਼੍ਰੋਮਣੀ ਕਮੇਟੀ ਦੀ ਗੱਲ ਕਰਨ: ਸੰਤ ਮੀਤ ਸਿੰਘ

ਪੰਜਾਬ ਸਰਕਾਰ ਦਿਖਾਵੇ ਦੀ ਰਾਜਨੀਤੀ ’ਚ ਰੁੱਝੀ”: ਨਗਿੰਦਰ ਬੈਨੀਪਾਲ

ਰਾਹੁਲ ਗਾਂਧੀ ਨੇ 'ਵੋਟ ਚੋਰੀ' ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ, ਕਿਹਾ ਜਵਾਬਦੇਹੀ ਤੈਅ ਕੀਤੀ ਜਾਵੇਗੀ

ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ, ਬਿੱਟੂ ਨੇ ਕਿਹਾ- 'ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਲੋਕ ਸਾਥ ਦੇਣ'

ਪ੍ਰਧਾਨ ਮੰਤਰੀ ਮੋਦੀ ਸਮੇਤ ਕਈ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ,

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਰਾਣੀ ਬਾਗ ਦਾ 23ਵਾਂ ਸਾਲਾਨਾ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ

ਐਸਆਈਆਰ ਨੂੰ ਲੈ ਕੇ ਕਿਸਾਨਾਂ ਦਾ ਦਿੱਲੀ ਕੂਚ 23 ਅਕਤੂਬਰ ਨੂੰ, ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ