BREAKING NEWS

ਪੰਜਾਬ

ਝੋਟਾ ਕਤਲ ਮਾਮਲਾ : ਮੁੱਖ ਮੰਤਰੀ ਅਤੇ ਡੀ.ਜੀ.ਪੀ.ਦੇ ਅਸਤੀਫ਼ੇ ਤੱਕ ਜਾਰੀ ਰਹੇਗਾ ਸੰਘਰਸ਼, 25 ਅਕਤੂਬਰ ਨੂੰ ਪੰਜਾਬ ਭਰ 'ਚ ਝਾੜੂ ਫੂਕਣ ਦਾ ਐਲਾਨ

ਸੰਜੀਵ ਜਿੰਦਲ /ਕੌਮੀ ਮਾਰਗ ਬਿਊਰੋ | October 23, 2026 07:33 PM

ਮਾਨਸਾ-ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਬਣੀ ਇਨਸਾਫ਼ ਕਮੇਟੀ / ਐਕਸ਼ਨ ਕਮੇਟੀ ਨੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ।

ਅੱਜ ਸਰਕਾਰ ਦੀ ਤਿੰਨ ਮੈਂਬਰੀ ਕਮੇਟੀ (ਗ੍ਰਹਿ ਸਕੱਤਰ ਅਪਨੀਤ ਰਿਆਤ, ਐਸਐਸਪੀ ਮਾਨਸਾ ਵੈਭਵ ਚੌਧਰੀ) ਵੱਲੋਂ ਪਰਿਵਾਰ ਦੀਆਂ 14 ਮੰਗਾਂ ਸਬੰਧੀ ਲਿਖਤੀ ਜਵਾਬ ਸੌਂਪਣ ਤੋਂ ਬਾਅਦ ਕਮੇਟੀ ਨੇ ਪ੍ਰੈਸ ਕਾਨਫਰੰਸ ਕੀਤੀ।

ਪ੍ਰੈਸ ਕਾਨਫਰੰਸ ਵਿੱਚ 25 ਅਕਤੂਬਰ ਨੂੰ ਪੰਜਾਬ ਭਰ ਦੇ ਹਰ ਪਿੰਡ ਵਿੱਚ ਝਾੜੂ ਫੂਕਣ ਦਾ ਐਲਾਨ ਕੀਤਾ ਗਿਆ ਹੈ। ਇਹ ਅਪੀਲ ਸ਼ਹੀਦ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਅਤੇ ਕਮੇਟੀ ਆਗੂਆਂ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ ਹੈ। ਝਾੜੂ ਸੱਤਾਧਾਰੀ ਪਾਰਟੀ ਦਾ ਨਿਸ਼ਾਨ ਹੋਣ ਕਰਕੇ ਇਸ ਨੂੰ ਸਰਕਾਰ ਵਿਰੁੱਧ ਪ੍ਰਤੀਕਾਤਮਕ ਰੋਸ ਵਜੋਂ ਦੇਖਿਆ ਜਾ ਰਿਹਾ ਹੈ।

ਕਮੇਟੀ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ. ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੰਦੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਪਰਵਿੰਦਰ ਸਿੰਘ ਝੋਟੇ ਦੀ ਮ੍ਰਿਤਕ ਦੇਹ ਦਾ ਨਾ ਤਾਂ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਨਾ ਹੀ ਸਸਕਾਰ ਕੀਤਾ ਜਾਵੇਗਾ।

ਕਮੇਟੀ ਆਗੂਆਂ ਨੇ ਦੋਸ਼ ਲਾਇਆ ਕਿ ਜਦੋਂ ਵੀ ਤਿੰਨ ਮੈਂਬਰੀ ਕਮੇਟੀ ਅੱਗੇ ਮੁੱਖ ਮੰਤਰੀ -ਡੀ.ਜੀ.ਪੀ. ਦੇ ਅਸਤੀਫੇ ਦੀ ਮੰਗ ਰੱਖੀ ਜਾਂਦੀ ਹੈ ਤਾਂ ਕਹਿ ਦਿੱਤਾ ਜਾਂਦਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਕਮੇਟੀ ਨੇ ਮੰਗ ਕੀਤੀ ਕਿ ਜੇ ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਵਿੱਚ ਨਹੀਂ ਤਾਂ ਸਰਕਾਰ ਉਸ ਅਥਾਰਟੀ ਦੀ ਵੱਖਰੀ ਕਮੇਟੀ ਬਣਾ ਕੇ ਭੇਜੇ।

ਦੱਸਣਯੋਗ ਹੈ ਕਿ ਸਰਕਾਰ ਵੱਲੋਂ 14 ਵਿੱਚੋਂ 12 ਮੰਗਾਂ ਮੰਨਣ ਦੀ ਗੱਲ ਕਹੀ ਗਈ ਹੈ, ਜਿਸ ਵਿੱਚ ਸੀ.ਬੀ.ਆਈ. ਜਾਂਚ ਦਾ ਐਲਾਨ ਅਤੇ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦਾ ਫਾਰਮਾਸਿਸਟ ਲਾਇਸੰਸ ਰੱਦ ਕਰਨਾ ਸ਼ਾਮਲ ਹੈ।

Have something to say? Post your comment

 
 
 
 

ਪੰਜਾਬ

ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉੱਪਰੋਂ ਦਬਾਅ ਦਾ ਹਵਾਲਾ ਦੇ ਕੇ ਮੈਨੂੰ 2 ਘੰਟੇ ਰੋਕ ਕੇ ਰੱਖਿਆ: ਮੁੱਖ ਮੰਤਰੀ

ਵੋਟ-ਚੋਰੀ’ ਲੋਕਤੰਤਰ ਲਈ ਗੰਭੀਰ ਖ਼ਤਰਾ; ਐੱਸ.ਆਈ.ਆਰ. ਨੂੰ ਤੁਰੰਤ ਰੱਦ ਕੀਤਾ ਜਾਵੇ: ਮੁੱਖ ਮੰਤਰੀ ਭਗਵੰਤ ਮਾਨ

ਕਿਸਾਨਾਂ ਨੂੰ 24 ਘੰਟਿਆਂ ‘ਚ ਫਸਲ ਦਾ ਭੁਗਤਾਨ ਕੀਤਾ ਜਾ ਰਿਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਭਰ ’ਚ ਸਾਰੇ ਪੋਲਿੰਗ ਬੂਥਾਂ ’ਤੇ 24 ਅਕਤੂਬਰ ਨੂੰ ਲਗਾਏ ਜਾਣਗੇ ਵਿਸ਼ੇਸ਼ ਕੈਂਪ: ਅਨਿੰਦਿਤਾ ਮਿੱਤਰਾ

ਪਰਵਿੰਦਰ ਝੋਟੇ ਦੀ ਧਰਮ ਪਤਨੀ ਨੂੰ ਵਿਧਾਨ ਸਭਾ ਚੋਣ ਲੜਾਓ - ਨਿਹੰਗ ਸਿੰਘ ਆਗੂ ਦੀ ਅਪੀਲ

ਅੱਜ ਤਾਨਾਸ਼ਾਹੀ ਨੇ ਲੋਕਤੰਤਰ ਦੇ ਚਾਰਾਂ ਥੰਮ੍ਹਾਂ ਉੱਤੇ ਕਬਜ਼ਾ ਕਰ ਲਿਆ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਬਾਕੀ ਸਮੇਂ ਲਈ ਕਰ ਦਿੱਤਾ ਮੁਅੱਤਲ

ਗਿਆਨੇਸ਼ ਕੁਮਾਰ ਖਿਲਾਫ ਵਿਧਾਨ ਸਭਾ 'ਚ ਮਤਾ, ਹਰਪਾਲ ਚੀਮਾ ਨੇ ਲਾਏ ਵੋਟ ਚੋਰੀ ਦੇ ਦੋਸ਼

ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਅਤੇ ਸਮੇਂ ਸਿਰ ਦਖ਼ਲਅੰਦਾਜ਼ੀ, ਨਸ਼ਿਆਂ ਵਿਰੁੱਧ ਪੰਜਾਬ ਦੀ ਲੜਾਈ ਵਿੱਚ ਅਹਿਮ: ਹਰਜੋਤ ਸਿੰਘ ਬੈਂਸ

ਨੌਜਵਾਨ ਪੰਜਾਬ ਦੀ ਸਭ ਤੋਂ ਵੱਡੀ ਤਾਕਤ, ਅਸੀਂ ਉਨ੍ਹਾਂ ਨੂੰ ਪੰਜਾਬ ਦਾ ਭਵਿੱਖ ਰੌਸ਼ਨ ਬਣਾਉਣ ਦੇ ਮੌਕੇ ਦੇ ਰਹੇ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ