BREAKING NEWS

ਪੰਜਾਬ

ਗੁਰਮਤਿ ਸੰਗੀਤ ਵਿੱਦਿਆ ਦੇ ਉਸਤਾਦ ਸੁਖਵੰਤ ਸਿੰਘ ਜੀ ਨੂੰ "ਉਸਤਾਦ ਅੱਲਾ ਰੱਖਾ ਐਵਾਰਡ" ਨਾਲ ਕੀਤਾ ਗਿਆ ਸਨਮਾਨਿਤ

ਖਾਲਸਾ /ਕੌਮੀ ਮਾਰਗ ਬਿਊਰੋ | October 27, 2026 07:21 PM


ਲੁਧਿਆਣਾ-ਸਮੁੱਚੇ ਵਿਸ਼ਵ ਅੰਦਰ ਗੁਰਮਤਿ ਸੰਗੀਤ ਦੇ ਪ੍ਰਚਾਰ ਤੇ ਪ੍ਰਸਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਦੇ ਉਦੇਸ਼ ਨੂੰ ਲੈ ਕੇ ਗੁਰਮਤਿ ਸੰਗੀਤ ਵਿੱਦਿਆ ਦੇ ਉਸਤਾਦ ਸੁਖਵੰਤ ਸਿੰਘ ਵੱਲੋ ਕੀਤੇ ਜਾ ਰਹੇ ਸੁਹਿਰਦ ਕਾਰਜ ਸਮੁੱਚੀ ਕੌਮ ਲਈ ਪ੍ਰੇਣਾ ਦਾ ਸਰੋਤ ਹਨ!ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੁਰਾਤਨ ਕਲਾ ਪੰਜਾਬ ਘਰਾਣਾ ਤਬਲਾ ਵਾਦਨ ਸਿੱਖਿਆ ਕੇਂਦਰ ਪਿੰਡ ਫਤਹਿਗੜ੍ਹ ਜਿਲ੍ਹਾ ਹੁਸ਼ਿਆਰਪੁਰ ਦੇ ਪ੍ਰਮੁੱਖ ਉਸਤਾਦ ਕੁਲਵਿੰਦਰ ਸਿੰਘ ਨੇ ਤਬਲਾ ਵਾਦਨ ਸਿੱਖਿਆ ਕੇਂਦਰ' ਵੱਲੋਂ ਕਰਵਾਏ ਗਏ ‘ਸਾਲਾਨਾ ਉਸਤਾਦ ਅੱਲਾ ਰੱਖਾ ਸੰਗੀਤ ਸੰਮੇਲਨ 2026’ਦੌਰਾਨ ਗੁਰਮਤਿ ਸੰਗੀਤ ਵਿੱਦਿਆ ਦੇ ਉਸਤਾਦ ਸੁਖਵੰਤ ਸਿੰਘ ਜੀ ਨੂੰ "ਉਸਤਾਦ ਅੱਲਾ ਰੱਖਾ ਐਵਾਰਡ" ਨਾਲ ਨਿਵਾਜਣ ਉਪਰੰਤ ਇਕੱਤਰ ਹੋਈਆਂ ਪ੍ਰਮੁੱਖ ਸ਼ਖਸੀਅਤਾਂ, ਸੰਗੀਤ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ! ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਬੋਲਾਂ ਵਿੱਚ ਕਿਹਾ ਕਿ ਉਸਤਾਦ ਸੁਖਵੰਤ ਸਿੰਘ ਜੀ ਵੱਲੋ ਨਿਰਧਾਰਤ ਰਾਗਾਂ ਵਿੱਚ ਗੁਰਬਾਣੀ ਕੀਰਤਨ ਗਾਇਨ ਕਰਨ ਦੀ ਸ਼ੈਲੀ ਨੂੰ ਉਤਸ਼ਾਹਿਤ ਕਰਕੇ ਸੰਗਤਾਂ ਤੱਕ ਪਹੁੰਚਾਣ ਅਤੇ ਅਜੋਕੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਤੰਤੀ ਸਾਜਾਂ ਰਾਹੀਂ ਗੁਰਮਤਿ ਸੰਗੀਤ ਦੀ ਸਿਖਲਾਈ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਮੁੱਖ ਰੱਖਦਿਆ ਅੱਜ ਅਸੀਂ ਉਨ੍ਹਾਂ ਨੂੰ" ਉਸਤਾਦ ਅੱਲਾ ਰੱਖਾ ਐਵਾਰਡ" ਭੇਟ ਕਰਨ ਵਿੱਚ ਮਾਣ ਮਹਿਸੂਸ ਕਰ ਰਹੇ ਹਾਂ!ਇਸ ਤੋ ਪਹਿਲਾਂ ਉਸਤਾਦ ਕੁਲਵਿੰਦਰ ਸਿੰਘ, ਸ. ਮਲਕੀਅਤ ਸਿੰਘ ਐਡਵੋਕੇਟ, ਪ੍ਰੋ ਕ੍ਰਿਪਾਲ ਸਿੰਘ ਨੇ ਜੈਕਾਰਿਆ ਦੀ ਗੂੰਜ ਵਿੱਚ ਉਸਤਾਦ ਸੁਖਵੰਤ ਸਿੰਘ ਜੀ ਨੂੰ ਉਸਤਾਦ ਅੱਲਾ ਰੱਖਾ ਐਵਾਰਡ" ਭੇਟ ਕਰਕੇ ਸਨਮਾਨਿਤ ਕੀਤਾ!ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਸਿੱਧ ਪ੍ਰਿੰ. ਜਸਪਾਲ ਸਿੰਘ ਸਮੇਤ ਕਈ ਪ੍ਰਮੁੱਖਸਤਿਕਾਰਯੋਗ ਸ਼ਖ਼ਸੀਅਤਾਂ ਵਿਸੇਸ਼ ਤੌਰ ਤੇ ਹਾਜ਼ਰ ਸਨ! ਇਸ ਦੌਰਾਨ ਸਨਮਾਨ ਪ੍ਰਾਪਤ ਕਰਨ ਉਪਰੰਤ ਆਪਣੇ ਧੰਨਵਾਦੀ ਸ਼ਬਦਾਂ ਦੀ ਸਾਂਝ ਕਰਦਿਆਂ ਹੋਇਆ ਉਸਤਾਦ ਸੁਖਵੰਤ ਸਿੰਘ ਜੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼, ਸਮੂਹ ਸਾਧ ਸੰਗਤ ਦੇ ਪਿਆਰ ਅਤੇ ਪੁਰਾਤਨ ਕਲਾ ਪੰਜਾਬ ਘਰਾਣਾ ਤਬਲਾ ਵਾਦਨ ਸਿੱਖਿਆ ਕੇਂਦਰ ਪਿੰਡ ਫਤਹਿਗੜ੍ਹ ਜਿਲ੍ਹਾ ਹੁਸ਼ਿਆਰਪੁਰ ਦੇ ਪ੍ਰਮੁੱਖ ਉਸਤਾਦ ਕੁਲਵਿੰਦਰ ਸਿੰਘ ਜੀ ਵੱਲੋਂ ਜੋ ਐਵਾਰਡ ਰੂਪੀ ਸਨਮਾਨ ਦਾਸ ਨੂੰ ਭੇਟ ਕੀਤਾ ਗਿਆ ਹੈ! ਉਹ ਆਪ ਸਭ ਦੀ ਪਿਆਰ ਭਰੀ ਵੱਡੀ ਅਸੀਸ ਹੈ! ਜਿਸ ਦੇ ਲਈ ਮੈ ਨਿਮਰਤਾ ਸਾਹਿਤ ਧੰਨਵਾਦ ਪ੍ਰਗਟ ਕਰਦਾ ਹਾਂ! ਉਨ੍ਹਾਂ ਨੇ ਕਿਹਾ ਕਿ ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਮੈਂ ਜੀਵਨ ਭਰ ਗੁਰਬਾਣੀ ਕੀਰਤਨ ਨਾਲ ਜੁੜਿਆ ਰਹਾਂ ਅਤੇ ਗੁਰਮਤਿ ਸੰਗੀਤ ਦੀ ਪਰੰਪਰਾ ਦੀ ਸੇਵਾ ਤੇ ਇਸ ਵਿੱਚ ਆਪਣਾ ਨਿਰੰਤਰ ਯੋਗਦਾਨ ਪਾਉਂਦਾ ਰਹਾਂ! ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਅਰਸੇ ਤੋ ਗੁਰਮਤਿ ਸੰਗੀਤ ਦੀ ਪ੍ਰਫੁੱਲਤਾ ਅਤੇ ਸਿਖਿਆਰਥੀਆਂ ਨੂੰ ਗੁਰਮਤਿ ਸੰਗੀਤ ਕਲਾ ਦੀਆਂ ਬਰੀਕੀਆਂ, ਰਾਗਾਂ ਦਾ ਗਾਇਨ, ਤੰਤੀ ਸਾਜ਼ਾਂ ਦੀ ਵਰਤੋ ਤੇ ਸਿਖਲਾਈ ਆਦਿ ਦੀ ਖੋਜ ਭਰਪੂਰ ਜਾਣਕਾਰੀਆਂ ਦੇਣ ਵਿੱਚ ਉਸਤਾਦ ਸੁਖਵੰਤ ਸਿੰਘ ਜੀ ਵੱਲੋ ਕੀਤੀਆਂ ਜਾ ਰਹੀਆਂ ਸੇਵਵਾਂ ਨੂੰ ਮੁੱਖ ਰੱਖਦਿਆ ਉਨ੍ਹਾਂ ਨੂੰ ਉਕਤ ਐਵਾਰਡ ਨਾਲ ਸਨਮਾਨਿਤ ਕਰਨਾ ਆਪਣੇ ਆਪ ਵਿੱਚ ਵੱਡਾ ਮਿਸਾਲੀ ਕਾਰਜ ਹੈ!

 

Have something to say? Post your comment

 
 
 
 

ਪੰਜਾਬ

ਪੰਜਾਬ ਵਿਚ ਪ੍ਰਸ਼ਾਸਨਿਕ ਢਾਂਚਾ ਢਹਿ ਢੇਰੀ ਹੋਇਆ: ਸੁਖਬੀਰ ਸਿੰਘ ਬਾਦਲ

ਅਮਿਤ ਸ਼ਾਹ ਅਤੇ ਬਿਕਰਮ ਸਿੰਘ ਮਜੀਠੀਆ ਪੰਜਾਬ ਦੀ ਜਵਾਨੀ ਨੂੰ ਮੁੜ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਲਈ ਹੱਥ ਮਿਲਾ ਰਹੇ ਹਨ:  ਚੀਮਾ

ਖਾਲਸਾ ਕਾਲਜ, ਰਣਜੀਤ ਐਵੀਨਿਊ ਨੇ ਜੀ.ਐੱਨ.ਡੀ.ਯੂ. ਦੇ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ ਹਾਸਲ ਕੀਤਾ

ਲੱਖਾ ਸਿਧਾਣਾ ਕਿੱਥੇ ਹੈ? ਹਰ ਵਾਰ ਪਾਰਟੀ ਲੀਡਰਸ਼ਿਪ ਨੂੰ ਹੀ ਕਿਉਂ ਬਣਾਇਆ ਜਾਂਦਾ ਹੈ ਨਿਸ਼ਾਨਾ- ਤਰਸੇਮ ਸਿੰਘ

ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇ 53 ਲੋੜਵੰਦ ਮਰੀਜ਼ਾਂ ਦੇ ਗੋਡੇ ਬਦਲ ਕੇ ਦਿੱਤਾ ਨਵਾਂ ਜੀਵਨਦਾਨ

ਸਿੱਖਾਂ ਦੀਆਂ ਦਸਤਾਰਾਂ ਦੀ ਬੇਅਬਦੀ ਕਰਨ ਵਾਲੇ ਅਧਿਕਾਰੀਆਂ ਤੇ ਹੋਵੇ ਸਖਤ ਕਾਰਵਾਈ -ਐਡਵੋਕੇਟ ਧਾਮੀ

ਭਗਵੰਤ ਮਾਨ ਸਰਕਾਰ ਨੇ ਟਰਾਂਸਪੋਰਟ ਵਿਭਾਗ ਵਿੱਚ ਤਰਸ ਦੇ ਆਧਾਰ 'ਤੇ 9 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ, ਈਸਟ ਮੋਹਨ ਨਗਰ ਵਿਖੇ ਗੁਰਮਤਿ ਸਮਾਗਮ ਕਰਵਾਇਆ

ਸ਼ਹੀਦ ਭਾਈ ਪਰਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਨਸ਼ਾ ਮੁਕਤ ਪੰਜਾਬ ਲਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਖੇ ਹੋਏ ਅਰਦਾਸ ਸਮਾਗਮ

ਯੂਕੇ ’ਚ ਨਸ਼ਿਆਂ ਵਿਰੁੱਧ ਕਾਰਜ ਕਰਨ ਵਾਲੇ ‘ਸਿੱਖ ਰਿਕਵਰੀ ਨੈਟਵਰਕ’ ਦੀ 10ਵੀਂ ਵਰ੍ਹੇਗੰਢ ਸਮਾਗਮ ਵਿੱਚ ਜਥੇਦਾਰ ਗੜਗੱਜ ਵੱਲੋਂ ਸ਼ਮੂਲੀਅਤ