BREAKING NEWS

ਨੈਸ਼ਨਲ

ਸਿੱਖਾਂ ’ਤੇ ਪੁਲਿਸ ਹਮਲੇ ਅਤੇ ਨਸ਼ਾ ਤਸਕਰੀ ਰੋਕਣ ’ਚ ਨਾਕਾਮੀ ਲਈ ਪੰਜਾਬ ਦੇ ਗ੍ਰਹਿ ਮੰਤਰੀ ਦੇਣ ਅਸਤੀਫ਼ਾ: ਜੀਵਨ ਸਿੰਘ ਤਮਿਲ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 29, 2026 07:27 PM

ਨਵੀਂ ਦਿੱਲੀ - ਬਹੁਜਨ ਦ੍ਰਾਵਿੜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸਰਦਾਰ ਜੀਵਨ ਸਿੰਘ ਤਮਿਲ ਨੇ ਮਾਨਸਾ ਵਿੱਚ ਸ਼ਹੀਦ ਭਾਈ ਪਰਵਿੰਦਰ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੱਖਾਂ ’ਤੇ ਪੁਲਿਸ ਵੱਲੋਂ ਕੀਤੇ ਕਥਿਤ ਹਮਲੇ ਅਤੇ ਦਸਤਾਰਾਂ ਸਮੇਤ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੀ ਜ਼ਿੰਮੇਵਾਰੀ ਲੈਂਦਿਆਂ ਪੰਜਾਬ ਦੇ ਗ੍ਰਹਿ ਮੰਤਰੀ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਸਰਦਾਰ ਜੀਵਨ ਸਿੰਘ ਤਮਿਲ ਨੇ ਕਿਹਾ ਕਿ ਸਿੱਖਾਂ ’ਤੇ ਹੋਈ ਕਾਰਵਾਈ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਅਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ, ਨਾ ਕਿ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਵਾਲਿਆਂ ਨੂੰ ਦਬਾਉਣਾ। ਉਨ੍ਹਾਂ ਗੁਜਰਾਤ ਰਾਹੀਂ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰਾਂ ਨਸ਼ਾ ਤਸਕਰੀ ਰੋਕਣ ਵਿੱਚ ਨਾਕਾਮ ਰਹੀਆਂ ਹਨ ਅਤੇ ਇਸ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਦੇ ਨੌਜਵਾਨਾਂ ਨੂੰ ਹੋ ਰਿਹਾ ਹੈ। ਤਮਿਲ ਨੇ ਕਿਹਾ ਕਿ ਭਾਈ ਪਰਵਿੰਦਰ ਸਿੰਘ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਉਨ੍ਹਾਂ ਸਿਆਸੀ ਤੇ ਜਮਹੂਰੀ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਸ਼ਾਂਤਮਈ ਵਿਰੋਧ ਹਰ ਨਾਗਰਿਕ ਦਾ ਹੱਕ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਨਤਾ ਸਰਕਾਰਾਂ ਦੀ ਕਾਰਗੁਜ਼ਾਰੀ ਦਾ ਜਵਾਬ ਦੇਵੇਗੀ।

Have something to say? Post your comment

 
 
 
 

ਨੈਸ਼ਨਲ

ਕਾਲਕਾ-ਕਾਹਲੋਂ ਦਾ ਦਾਅਵਾ, ਮਨਜੀਤ ਸਿੰਘ ਜੀਕੇ ਖ਼ਿਲਾਫ਼ ਕੇਸਾਂ ’ਚ ਕਾਰਵਾਈ ਤੇਜ਼

ਜੀਕੇ ਦਾ ਕਾਲਕਾ ਕਾਹਲੋਂ ਉਪਰ ਪਲਟਵਾਰ, 100ਵੀਂ ਪ੍ਰੈੱਸ ਕਾਨਫਰੰਸ ਵੀ ਮੈਨੂੰ ਪੰਥ ਲਈ ਤੁਹਾਡੀ ਨਾਕਾਮੀਆਂ ਲਈ ਬੋਲਣ ਤੋਂ ਨਹੀਂ ਰੋਕ ਸਕਦੀ

ਰਾਹੁਲ 1 ਨਵੰਬਰ ਵਾਲੀ ਰੈਲੀ ਮੁਲਤਵੀ ਕਰਨ - ਵਪਾਰੀਆਂ ਨੇ ਲਗਾਏ ਪੋਸਟਰ ‘ਮੁਹੱਬਤ ਦੀ ਦੁਕਾਨ ਦੇ ਨਾਮ ’ਤੇ ਸਾਡੀ ਦੁਕਾਨ ਖਰਾਬ ਨਾ ਕਰੋ’ 

ਮਾਨਸਾ ਮਾਮਲੇ ’ਚ ਗ੍ਰਿਫ਼ਤਾਰ ਨੌਜਵਾਨਾਂ ’ਤੇ ਦਰਜ ਇਰਾਦਾ ਕਤਲ ਦੇ ਕੇਸ ਤੁਰੰਤ ਵਾਪਸ ਲਏ ਜਾਣ: ਬਾਬਾ ਹਰਦੀਪ ਸਿੰਘ ਮਹਿਰਾਜ

ਦਲ ਖਾਲਸਾ ਦੇ ਮਾਨਸਾ ਆਗੂ ਭਾਈ ਗੁਰਤੇਜ ਸਿੰਘ ਅਤੇ ਭਾਈ ਸੁੱਖਾ ਸਿੰਘ ਮਾਨਸਾ ਮੋਰਚੇ ਤੋਂ ਗ੍ਰਿਫ਼ਤਾਰ, ਦਲ ਖਾਲਸਾ ਨੇ ਕੀਤੀ ਸਾਰਿਆਂ ਦੀ ਰਿਹਾਈ ਦੀ ਮੰਗ

ਰੰਗਾਰੰਗ ਪੇਸ਼ਕਾਰੀਆਂ ਨਾਲ ਸਜਿਆ ‘ਜਸ਼ਨ-ਏ-ਫਰੈਸ਼ਰ’, ਜੀ.ਟੀ.ਬੀ.ਆਈ.ਟੀ. ’ਚ ਵਿਦਿਆਰਥੀਆਂ ਨੇ ਮਚਾਈਆਂ ਧੂਮਾਂ

ਪੰਜਾਬ ਦੇ ਸਰੋਤ ਇੱਥੋਂ ਦੇ ਲੋਕਾਂ ਦੇ ਹਨ, ਭਲਾਈ ਕਾਰਜਾਂ ’ਤੇ ਖ਼ਰਚ ਪੈਸੇ ਦੀ ਬਰਬਾਦੀ ਨਹੀਂ: ਹਰਪਾਲ ਸਿੰਘ ਚੀਮਾ

ਨਨਕਾਣਾ ਸਾਹਿਬ ਯੂਨੀਵਰਸਿਟੀ ਵਿੱਚ ਪਰਮਜੀਤ ਸਿੰਘ ਸਰਨਾ ਦੀ ਨਿਯੁਕਤੀ ’ਤੇ ਦਿੱਲੀ ਅਕਾਲੀ ਦਲ ਵੱਲੋਂ ਖੁਸ਼ੀ ਦਾ ਪ੍ਰਗਟਾਵਾ: ਵੀਰਜੀ

ਚੋਣ ਕਮਿਸ਼ਨ ਦਾ ਸੁਪਰੀਮ ਕੋਰਟ ਵਿੱਚ ਸਪੱਸ਼ਟੀਕਰਨ - ਸੀਈਸੀ ਦੇ ਇੱਕਪਾਸੜ ਫੈਸਲਿਆਂ ਦੇ ਦਾਅਵਿਆਂ ਨੂੰ ਨਕਾਰਿਆ

ਤਿਉਹਾਰਾਂ ਦੇ ਮੱਦੇਨਜ਼ਰ ਰਾਹੁਲ ਗਾਂਧੀ ਦੀ 1 ਨਵੰਬਰ ਦੀ ਰੈਲੀ ਮੁਲਤਵੀ ਕਰਨ ਦੀ ਮੰਗ ਕੀਤੀ ਪੰਮਾ ਨੇ