ਨੈਸ਼ਨਲ

ਨਵੰਬਰ 1984 ਦੇ ਜ਼ਖ਼ਮ ਅੱਜ ਵੀ ਤਾਜ਼ਾ, ਖੁਲੇਆਮ ਘੁੰਮ ਰਹੇ ਦੋਸ਼ੀਆਂ ਨੂੰ ਜੇਲ੍ਹ ਭੇਜਣ ਤੋਂ ਬਿਨਾਂ ਇਨਸਾਫ਼ ਅਧੂਰਾ: ਸੰਤ ਮੀਤ ਸਿੰਘ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | October 31, 2026 07:26 PM

ਨਵੀਂ ਦਿੱਲੀ - 1984 ਦੇ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਦਿੱਲੀ ਸਮੇਤ ਦੇਸ਼ ਭਰ ਵਿੱਚ ਵਾਪਰੇ ਸਿੱਖ ਨਸਲਕੁਸ਼ੀ ਦੇ ਭਿਆਨਕ ਦੁਖਾਂਤ ਨੇ ਸਮੁੱਚੀ ਸਿੱਖ ਕੌਮ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਸਨ। ਉਸ ਦੌਰਾਨ ਹਜ਼ਾਰਾਂ ਬੇਗੁਨਾਹ ਸਿੱਖਾਂ, ਬਜ਼ੁਰਗਾਂ, ਬੀਬੀਆਂ ਅਤੇ ਮਾਸੂਮ ਬੱਚਿਆਂ ਨੂੰ ਅਤਿਅੰਤ ਬੇਰਹਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸਿੱਖਾਂ ਦੀ ਅਰਬਾਂ-ਖਰਬਾਂ ਰੁਪਏ ਦੀ ਜਾਇਦਾਦ ਲੁੱਟ ਕੇ ਅੱਗ ਦੇ ਹਵਾਲੇ ਕਰ ਦਿੱਤੀ ਗਈ ਸੀ। ਇਸ ਦਰਦਨਾਕ ਅਤੇ ਅਣਮਨੁੱਖੀ ਘਟਨਾਕ੍ਰਮ ਦੇ ਡੂੰਘੇ ਜ਼ਖ਼ਮ ਅੱਜ ਵੀ ਸਿੱਖ ਮਾਨਸਿਕਤਾ ਵਿੱਚ ਤਾਜ਼ਾ ਹਨ ਅਤੇ ਇਹ ਕਦੇ ਵੀ ਭੁਲਾਏ ਨਹੀਂ ਜਾ ਸਕਦੇ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਵਾਰਡ ਨੰਬਰ 32 ਤੋਂ ਚੋਣ ਉਮੀਦਵਾਰ ਸਰਦਾਰ ਸੰਤ ਮੀਤ ਸਿੰਘ ਨੇ ਇਹ ਗੰਭੀਰ ਸ਼ਬਦ ਪ੍ਰਗਟ ਕਰਦਿਆਂ ਆਖਿਆ ਕਿ ਸਿੱਖ ਕੌਮ ਆਪਣੇ ਸ਼ਹੀਦਾਂ ਦੀ ਸ਼ਹਾਦਤ ਅਤੇ ਇਸ ਨਸਲਕੁਸ਼ੀ ਦੇ ਦਰਦ ਨੂੰ ਕਦੇ ਨਹੀਂ ਵਿਸਾਰ ਸਕਦੀ। ਉਨ੍ਹਾਂ ਕਿਹਾ ਕਿ ਜੋ ਲੋਕ ਸਿੱਖਾਂ ਨੂੰ ਇਹ ਦਰਦਨਾਕ ਦਿਹਾੜੇ ਭੁੱਲ ਜਾਣ ਦੀ ਸਲਾਹ ਦਿੰਦੇ ਹਨ, ਉਨ੍ਹਾਂ ਦੀ ਇਹ ਗੱਲ ਕਦੇ ਵੀ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬੇਗੁਨਾਹਾਂ ਦੇ ਵਹਾਏ ਖ਼ੂਨ ਦਾ ਹਿਸਾਬ ਮੰਗਣਾ ਅਤੇ ਆਪਣੇ ਇਤਿਹਾਸ ਦੇ ਇਸ ਦੁਖਾਂਤ ਨੂੰ ਯਾਦ ਰੱਖਣਾ ਸਿੱਖਾਂ ਦਾ ਅਟੁੱਟ ਹੱਕ ਹੈ। ਸਰਦਾਰ ਸੰਤ ਮੀਤ ਸਿੰਘ ਨੇ ਸਰਕਾਰਾਂ ਅਤੇ ਵਿਰੋਧੀਆਂ 'ਤੇ ਸਿੱਧਾ ਨਿਸ਼ਾਨਾ ਸਾਧਦਿਆਂ ਚੇਤਾਵਨੀ ਦਿੱਤੀ ਕਿ ਇਨਸਾਫ਼ ਦੀ ਆਵਾਜ਼ ਨੂੰ ਦਬਾਉਣ ਦੀਆਂ ਸਾਜ਼ਿਸ਼ਾਂ ਕਦੇ ਕਾਮਯਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੌਮ ਦੇ ਜ਼ਖ਼ਮਾਂ 'ਤੇ ਮਲ੍ਹਮ ਲਾਉਣ ਦੀ ਬਜਾਏ ਇਤਿਹਾਸ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਸਿੱਖ ਸੰਗਤ ਆਪਣੇ ਹੱਕਾਂ ਅਤੇ ਸ਼ਹੀਦਾਂ ਦੀ ਯਾਦ ਲਈ ਡਟ ਕੇ ਪਹਿਰਾ ਦਿੰਦੀ ਰਹੇਗੀ। ਅਕਾਲੀ ਆਗੂ ਦੇ ਇਸ ਤਿੱਖੇ ਬਿਆਨ ਨੇ ਦਿੱਲੀ ਦੀ ਸਿਆਸਤ ਵਿੱਚ ਭਾਰੀ ਹਲਚਲ ਮਚਾ ਦਿੱਤੀ ਹੈ। ਅੰਤ ਵਿੱਚ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਸ਼ਰੇਆਮ ਘੁੰਮ ਰਹੇ ਦੋਸ਼ੀਆਂ ਨੂੰ ਤੁਰੰਤ ਜੇਲ੍ਹ ਵਿੱਚ ਡੱਕੇ, ਤਾਂ ਜੋ ਇਨਸਾਫ਼ ਲਈ ਤੜਫ ਰਹੇ ਸਿੱਖਾਂ ਦੇ ਹਿਰਦਿਆਂ 'ਤੇ ਮਲ੍ਹਮ ਲਗਾਈ ਜਾ ਸਕੇ।

Have something to say? Post your comment

 
 
 
 

ਨੈਸ਼ਨਲ

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸਮੂਹ ਇਸਤਰੀ ਸਤਿਸੰਗ ਸਭਾਵਾਂ ਦਾ ਵਿਸ਼ੇਸ਼ ਗੁਰਮਤਿ ਸਮਾਗਮ

ਸਿੰਗਲ ਕਾਮਨ ਐਪਲੀਕੇਸ਼ਨ ਫਾਰਮ ਨਾਲ ਨਿਵੇਸ਼ਕਾਂ ਨੂੰ ਵੱਖ-ਵੱਖ ਵਿਭਾਗਾਂ ਦੇ ਗੇੜੇ ਮਾਰਨ ਤੋਂ ਮਿਲੀ ਨਿਜਾਤ

ਨਵੰਬਰ ’84 ਦੇ ਜ਼ਖ਼ਮ ਅੱਜ ਵੀ ਅੱਲੇ—ਸਿੱਖ ਕੌਮ ਨਾ ਭੁੱਲੀ ਹੈ, ਨਾ ਭੁੱਲੇਗੀ: ਪਰਮਜੀਤ ਸਿੰਘ ਵੀਰਜੀ

ਏਅਰ ਮਾਰਸ਼ਲ ਇੰਦਰਪਾਲ ਸਿੰਘ ਵਾਲੀਆ ਹੋਣਗੇ ਹਵਾਈ ਸੈਨਾ ਦੇ ਨਵੇਂ ਉਪ ਮੁਖੀ ਨਿਯੁਕਤ - 1 ਨਵੰਬਰ ਤੋਂ ਅਹੁਦਾ ਸੰਭਾਲਣਗੇ

1 ਨਵੰਬਰ ਦੀ ਰੈਲੀ ਰੱਦ ਨਾ ਹੋਈ ਤਾਂ ਵਪਾਰੀ ਕਰਨਗੇ ਰਾਹੁਲ ਗਾਂਧੀ ਦਾ ਬਾਈਕਾਟ: ਪੰਮਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 360ਵੇਂ ਪ੍ਰਕਾਸ਼ ਪੁਰਬ ਲਈ ਤਿਆਰੀਆਂ ਤੇਜ਼, ਪਟਨਾ ਪ੍ਰਸ਼ਾਸਨ ਨਾਲ ਅਹਿਮ ਮੀਟਿੰਗ

ਬੈਲਜੀਅਮ ’ਚ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਲਈ ਸੰਘਰਸ਼ ਤੇਜ਼- ਸਾਬਕਾ ਜਥੇਦਾਰ ਦੇ ਰਵਈਏ ਕਾਰਨ ਪੰਥ ਦੀ ਸਥਿਤੀ ਅਸਹਿਜ- ਬਿੰਦਰ ਸਿੰਘ

ਸਰਨਾ ਦੀ ਪਾਕਿਸਤਾਨੀ ਸਫ਼ੀਰ ਨਾਲ ਮੁਲਾਕਾਤ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਸੰਗਤ ਲਈ ਵੀਜ਼ੇ ਯਕੀਨੀ ਬਣਾਉਣ ਦੀ ਮੰਗ

ਕਾਲਕਾ-ਕਾਹਲੋਂ ਦਾ ਦਾਅਵਾ, ਮਨਜੀਤ ਸਿੰਘ ਜੀਕੇ ਖ਼ਿਲਾਫ਼ ਕੇਸਾਂ ’ਚ ਕਾਰਵਾਈ ਤੇਜ਼

ਜੀਕੇ ਦਾ ਕਾਲਕਾ ਕਾਹਲੋਂ ਉਪਰ ਪਲਟਵਾਰ, 100ਵੀਂ ਪ੍ਰੈੱਸ ਕਾਨਫਰੰਸ ਵੀ ਮੈਨੂੰ ਪੰਥ ਲਈ ਤੁਹਾਡੀ ਨਾਕਾਮੀਆਂ ਲਈ ਬੋਲਣ ਤੋਂ ਨਹੀਂ ਰੋਕ ਸਕਦੀ