BREAKING NEWS
• ਪੰਜਾਬ ਵਿਧਾਨ ਸਭਾ ਚੋਣਾਂ 2027: ਆਮ ਆਦਮੀ ਪਾਰਟੀ ਨੇ 40 ਉਮੀਦਵਾਰਾਂ ਦਾ ਐਲਾਨ ਕੀਤਾ, ਮੁੱਖ ਮੰਤਰੀ ਭਗਵੰਤ ਮਾਨ ਨੂੰ ਧੂਰੀ ਤੋਂ ਟਿਕਟ ਮਿਲੀ • ਸਿੰਗਲ ਕਾਮਨ ਐਪਲੀਕੇਸ਼ਨ ਫਾਰਮ ਨਾਲ ਨਿਵੇਸ਼ਕਾਂ ਨੂੰ ਵੱਖ-ਵੱਖ ਵਿਭਾਗਾਂ ਦੇ ਗੇੜੇ ਮਾਰਨ ਤੋਂ ਮਿਲੀ ਨਿਜਾਤ • ਪੰਜਾਬ ਸਿਰਫ਼ ਦੇਸ਼ ਦਾ ਅੰਨ ਭੰਡਾਰ ਹੀ ਨਹੀਂ ਬਲਕਿ ਆਧੁਨਿਕ ਉਦਯੋਗ ਅਤੇ ਇਨੋਵੇਸ਼ਨ ਕੇਂਦਰ ਵਜੋਂ ਵੀ ਉੱਭਰ ਰਿਹੈ: ਅਮਨ ਅਰੋੜਾ • ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਕੀ ਪ੍ਰੇਮੀਆਂ ਨੂੰ ਸਭ ਤੋਂ ਵੱਡਾ ਤੋਹਫ਼ਾ ਦਿੱਤਾ: ਨਿਤਿਨ ਕੋਹਲੀ • ਤਰਨ ਤਾਰਨ ਵਿਖੇ ਕਰੀਬ 5.94 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਅੰਬੇਦਕਰ ਭਵਨ ਅੰਤਿਮ ਪੜਾਅ ਵਿੱਚ: ਡਾ. ਬਲਜੀਤ ਕੌਰ • ਯੋਗ ਆਊਟਸੋਰਸ ਕਾਮਿਆਂ ਨੂੰ ਠੇਕੇ 'ਤੇ ਲਿਆਉਣ ਵਿੱਚ ਕੋਈ ਪ੍ਰਬੰਧਕੀ ਦੇਰੀ ਬਰਦਾਸ਼ਤ ਨਹੀਂ ਹੋਵੇਗੀ: ਹਰਪਾਲ ਸਿੰਘ ਚੀਮਾ

ਪੰਜਾਬ

ਸੰਸਾਰ ਦਾ ਸਭ ਤੋਂ ਵਿਸ਼ਾਲ ਰਾਗ-ਆਧਾਰਿਤ ਕੀਰਤਨ ਪ੍ਰੋਜੈਕਟ "ਸਬਦ ਨਾਦ" ਨੂੰ ਪ੍ਰਮੁੱਖ ਸ਼ਖਸੀਅਤਾਂ ਨੇ ਕੀਤਾ ਸੰਗਤ ਅਰਪਣ

ਆਰ. ਐਸ. ਖਾਲਸਾ/ ਕੌਮੀ ਮਾਰਗ ਬਿਊਰੋ | October 31, 2026 09:03 PM

 ਲੁਧਿਆਣਾ-ਸਮੁੱਚੇ ਵਿਸ਼ਵ ਅੰਦਰ ਗੁਰਮਤਿ ਸੰਗੀਤ ਤੇ ਨਿਰਧਾਰਤ ਰਾਗਾਂ ਵਿੱਚ ਗੁਰਬਾਣੀ ਕੀਰਤਨ ਦੇ ਗਾਇਨ ਦੇ ਪ੍ਰਸਾਰੇ ਦੀ ਲਹਿਰ ਨੂੰ ਪ੍ਰਚੰਡ ਕਰਨ ਅਤੇ ਸੱਚਖੰਡਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਦੀ ਦੂਰਦਰਸ਼ੀ ਵਾਲੀ ਸੋਚ ਤੋਂ ਪ੍ਰੇਰਿਤ ਹੋ ਕੇ ਗੁਰਬਾਣੀ ਦੀ ਸੰਪੂਰਨ ਰਾਗਾਤਮਕ ਤੇ ਸੰਗੀਤਕ ਵਿਰਾਸਤ ਨੂੰ ਸਤਿਕਾਰ ਸਹਿਤ ਸੰਭਾਲਣਾ ਦੇ ਉਦੇਸ਼ ਨੂੰ ਲੈ ਕੇ ਗੁਰਮਤਿ ਸੰਗੀਤ ਵਿੱਦਿਆ ਦੇ ਉਸਤਾਦ ਸੁਖਵੰਤ ਸਿੰਘ, ਸ੍ਰੀ ਕੇ. ਜੇ ਸਿੰਘ( ਪ੍ਰੋਡਿਉਸਰ) ਫਾਸਟ ਫਾਰਵਡ ਪ੍ਰੋਡਕਸ਼ਨ ਤੇ ਪ੍ਰਸਿੱਧ ਕੀਰਤਨੀਏ ਪਦਮ ਸ੍ਰੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਵੱਲੋ ਸਾਂਝੇ ਰੂਪ ਵਿੱਚ ਕੀਤੇ ਜਾ ਰਹੇ ਸੁਹਿਰਦ ਕਾਰਜ ਸਮੁੱਚੀ ਕੌਮ ਲਈ ਪ੍ਰੇਣਾ ਦਾ ਸਰੋਤ ਹਨ!ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਪੰਥ ਦੀ ਮਹਿਨਾਜ਼ ਸ਼ਖਸੀਅਤ ਬਾਬਾ ਸਰਬਜੋਤ ਸਿੰਘ ਬੇਦੀ ਊਨਾ ਸਾਹਿਬ ਵਾਲਿਆ ਨੇ ਅੱਜ ਰਾਮਗੜ੍ਹੀਆ ਗਰਲਜ਼ ਕਾਲਜ਼ ਦੇ ਆਡੀਟੋਰੀਅਮ ਵਿਖੇ ਵਿਸ਼ਵ ਦੇ ਸਭ ਤੋਂ ਵਿਸ਼ਾਲ ਰਾਗ-ਆਧਾਰਿਤ ਕੀਰਤਨ ਪ੍ਰੋਜੈਕਟ "ਸਬਦ ਨਾਦ" ਨੂੰ ਸੰਗਤ ਅਰਪਣ ਕਰਨ ਹਿੱਤ ਆਯੋਜਿਤ ਕੀਤੇ ਗਏ ਯਾਦਗਾਰੀ ਸਮਾਗਮ ਦੌਰਨ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਪ੍ਰਮੁੱਖ ਧਾਰਮਿਕ, ਸਮਾਜਿਕ, ਸਾਹਿਤਕ, ਗਾਇਕੀ ਤੇ ਸੰਗੀਤ ਖੇਤਰ ਨਾਲ ਜੁੜੀਆਂ ਪ੍ਰਮੁੱਖ ਸ਼ਖਸੀਅਤਾਂ ਵੱਡੀ ਗਿਣਤੀ ਵਿੱਚ ਇਕੱਤਰ ਗੁਰੂ ਘਰ ਦੇ ਪ੍ਰਸਿੱਧ ਕੀਰਤਨੀਆਂ ਅਤੇ
ਗੁਰਮਤਿ ਸੰਗੀਤ ਨਾਲ ਪਿਆਰ ਕਰਨ ਪ੍ਰੇਮੀਆਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਕੀਤਾ! ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬਾਨ ਤੇ ਭਗਤਾਂ ਵੱਲੋ 62 ਰਾਗਾਂ ਵਿੱਚ
ਉਚਰੀ ਇਲਾਹੀ ਬਾਣੀ ਨੂੰ ਗੁਰਮਤਿ ਸੰਗੀਤ ਦੇ ਰਾਹੀ ਉੱਚ ਕੋਟੀ ਦੇ ਕੀਰਤਨੀਆਂ ਤੇ ਗਾਇਕ ਕਲਾਕਾਰਾਂ ਦੀ ਮਧੁਰ ਆਵਾਜ਼ ਵਿੱਚ ਰਿਕਾਰਡ ਕਰਕੇ ਗੁਰਬਾਣੀ ਕੀਰਤਨ ਦਾ ਇੱਕ ਗੁਲਦਸਤਾ ਸੰਗਤਾਂ ਨੂੰ ਭੇਟ ਕਰਨ ਦੇ ਦੇਖੇ ਗਏ ਸੁਪਨੇ ਨੂੰ ਹਕੀਕੀ ਰੂਪ ਵਿੱਚ ਬਦਲਣ ਲਈ ਆਰੰਭਿਆ ਗਿਆ ਉਕਤ ਵੱਡਾ ਕਾਰਜ ਅੱਜ ਸਖਤ ਘਾਲਣਾ ਤੋ ਬਾਅਦ ਅਕਾਲ ਪੁਰਖ ਦੀ ਕ੍ਰਿਪਾ ਨਾਲ ਅੱਜ ਸੰਮਪੂਰਨ ਹੋਇਆ ਹੈ! ਜਿਸ ਲਈ ਮੈ ਉਸਤਾਦ ਸੁਖਵੰਤ ਸਿੰਘ, ਸ੍ਰੀ ਕੇ. ਜੇ ਸਿੰਘ( ਪ੍ਰੋਡਿਉਸਰ) ਫਾਸਟ ਫਾਰਵਡ ਪ੍ਰੋਡਕਸ਼ਨ ਤੇ ਪ੍ਰਸਿੱਧ ਕੀਰਤਨੀਏ ਪਦਮ ਸ੍ਰੀ ਭਾਈਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਅਤੇ ਇਸ ਇਤਿਹਾਸਕ ਕਾਰਜ ਨੂੰ ਸਫਲ ਕਰਨ ਵਾਲੀ ਉਨ੍ਹਾਂ ਦੀ ਸਮੁੱਚੀ ਟੀਮ ਦੇ ਮੈਬਰਾਂ ਨੂੰ ਆਪਣੀ ਦਿਲੀ ਮੁਬਾਰਕਬਾਦ ਦੇਦਾ ਹਾਂ! ਇਸ ਮੌਕੇ
ਉਸਤਾਦ ਸੁਖਵੰਤ ਸਿੰਘ ਇਕੱਤਰ ਹੋਈਆਂ ਪ੍ਰਮੁੱਖ ਸ਼ਖਸੀਅਤਾਂ, ਸੰਗੀਤ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਆਪਣੇ ਪ੍ਰਭਾਵਸ਼ਾਲੀ ਬੋਲਾਂ ਵਿੱਚ ਕਿਹਾ ਕਿ ਨਿਰਧਾਰਤ ਰਾਗਾਂ ਵਿੱਚ ਗੁਰਬਾਣੀ ਕੀਰਤਨ ਗਾਇਨ ਕਰਨ ਦੀ ਸ਼ੈਲੀ ਨੂੰ ਉਤਸ਼ਾਹਿਤ ਕਰਨ
ਦੇ ਮਨੋਰਥ ਨੂੰ ਲੈ ਕੇ ਸੱਚਖੰਡ ਵਾਸੀ
ਬਾਬਾ ਸੁੱਚਾ ਸਿੰਘ ਜੀ ਵੱਲੋ ਆਰੰਭੇ ਕਾਰਜਾਂ ਦੀ ਲੜੀ ਨੂੰ ਨਿਰੰਤਰ ਅੱਗੇ ਤੋਰਦਿਆ ਹੋਇਆ ਸੰਮਪੂਰਨ ਹੋਇਆ
ਦੁਨੀਆ ਦਾ ਸਭ ਤੋਂ ਵਿਸ਼ਾਲ ਰਾਗ-ਆਧਾਰਿਤ ਕੀਰਤਨ ਪ੍ਰੋਜੈਕਟ
"ਸਬਦ ਨਾਦ" 18 ਘੰਟਿਆਂ ਦਾ ਇੱਕ ਵਿਸ਼ੇਸ਼ ਰਿਕਾਰਡ ਸੰਗੀਤਕ ਪ੍ਰੋਜੈਕਟ ਹੈ!ਜਿਸ ਵਿੱਚ 141 ਮੌਲਿਕ ਸ਼ਬਦਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ 31 ਰਾਗਾਂ ਅਤੇ ਹੋਰ ਰਾਗਾਂ ਸਮੇਤ ਸਮੁੱਚੇ 62 ਰਾਗਾਂ ਅਤੇ ਚੋਣਵੀਆਂ ਗੁਰਬਾਣੀ ਨੂੰ ਰਵਾਇਤੀ ਪਰੰਪਰਾਵਾਂ ਅਨੁਸਾਰ ਸੰਗੀਤਬੱਧ ਕੀਤਾ ਗਿਆ ਹੈ
ਤਾਂ ਕਿ ਅਜੋਕੀ ਨੌਜਵਾਨ ਪੀੜ੍ਹੀ, ਬੱਚਿਆਂ ਤੇ ਸੰਗਤਾਂ ਨੂੰ ਤੰਤੀ ਸਾਜਾਂ ਰਾਹੀਂ ਗੁਰਮਤਿ ਸੰਗੀਤ ਨਾਲ ਜੋੜਿਆ ਜਾ ਸਕੇ!ਉਨ੍ਹਾਂ ਨੇ ਆਪਣੇ ਸਹਿਯੋਗੀਆਂ ਸ੍ਰੀ ਕੇ. ਜੀ ਸਿੰਘ, ਪਦਮ ਸ਼੍ਰੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਸਮੇਤ ਸ਼ਬਦ ਨਾਦ ਦੀ ਸਮੱਚੀ ਟੀਮ ਦੇ ਮੈਬਰਾਂ ਅਤੇ ਇਸ ਪ੍ਰੋਜੈਕਟ ਨਾਲ ਜੁੜੇ ਭਾਰਤ ਤੇ ਦੁਨੀਆ ਭਰ ਦੇ 200 ਤੋਂ ਵੱਧ ਕੀਰਤਨੀਆਂ-
ਕਲਾਕਾਰ ਜਿਨ੍ਹਾਂ ਵਿੱਚ ਸਿੱਖ ਰਾਗੀ ਸਿੰਘ, ਭਾਰਤੀ ਸ਼ਾਸਤਰੀ ਗਾਇਕ ਅਤੇ ਪ੍ਰਸਿੱਧ ਸਾਜ਼-ਵਾਦਕ ਸ਼ਾਮਲ ਹਨ ਦਾ ਦਿਲ ਦੀਆਂ ਗਹਿਰਾਈਆਂ ਤੋ ਧੰਨਵਾਦ ਪ੍ਰਗਟ ਕੀਤਾ! ਜਿੰਨ੍ਹਾਂ ਦੀ ਇੱਕ ਦਹਾਕੇ ਦੀ ਅਣਥੱਕ ਮਿਹਨਤ ਤੋਂ ਬਾਅਦ ਅੱਜ ਉਕਤ ਪ੍ਰੋਜੈਕਟ ਸੰਗਤ-ਅਰਪਣ ਕੀਤਾ ਗਿਆ।ਉਨ੍ਹਾਂ ਨੇ ਦੱਸਿਆ ਕਿ ਸ਼ਬਦ ਨਾਦ ਦੇ ਆਡੀਓ ਵਿੱਚ ਕੁੱਲ 18 ਘੰਟਿਆਂ ਦਾ ਸੰਗੀਤ ਇਕੱਠਾ ਕੀਤਾ ਗਿਆ ਹੈ।ਇਹ ਪਹਿਲਾ ਵਿਸ਼ਾਲ ਪੱਧਰ ਦਾ ਅਜਿਹਾ ਪੁਰਾਲੇਖੀ ਪ੍ਰੋਜੈਕਟ ਹੈ, ਜਿਸ ਵਿੱਚ ਸਿੱਖਾਂ ਦੇ ਰਵਾਇਤੀ ਸੰਗੀਤ ਨੂੰ ਆਡੀਓ ਰੂਪ ਵਿੱਚ ਵਿਵਸਥਿਤ ਕਰਕੇ ਸੰਭਾਲਿਆ ਗਿਆ ਹੈ। ਸਮਾਗਮ ਦੌਰਾਨ ਸ੍ਰੀ ਕੇ. ਜੇ ਸਿੰਘ(ਪ੍ਰੋਡਿਉਸਰ) ਫਾਸਟ ਫਾਰਵਡ ਪ੍ਰੋਡਕਸ਼ਨ ਤੇ ਪ੍ਰਸਿੱਧ ਕੀਰਤਨੀਏ ਪਦਮ ਸ੍ਰੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਬਦ ਨਾਦ’ ਸਾਡੇ ਸਦੀਵੀ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਮਰ ਸਿੱਖਿਆ ਅਤੇ ਆਤਮਿਕ ਸਾਰ ਦਾ ਪ੍ਰਤੀਕ ਹੈ, ਖਾਸ ਕਰਕੇ ਸਿੱਖ ਗੁਰੂ ਸਾਹਿਬਾਨ ਵੱਲੋਂ ਸਥਾਪਿਤ ਗੁਰਮਤਿ ਸੰਗੀਤ ਦੀ ਉਸ ਪਰੰਪਰਾ ਦੀ ਪਾਲਣਾ ਕਰਦਿਆਂ ਜਿਸ ਵਿੱਚ ਰਾਗਾਂ ਦਾ ਸੰਬੰਧ ਦਿਨ ਦੇ ਨਿਸ਼ਚਿਤ ਸਮਿਆਂ ਨਾਲ ਜੁੜਿਆ ਹੋਇਆ ਹੈ, ਇਸ ਪ੍ਰੋਜੈਕਟ ਨੂੰ ਦਿਨ ਦੇ ਵੱਖ-ਵੱਖ ਸਮਿਆਂ ਅਨੁਸਾਰ ਸੱਤ ਐਲਬਮਾਂ ਵਿੱਚ ਵਿਵਸਥਿਤ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਫਾਸਟ ਫਾਰਵਡ ਪ੍ਰੋਡਕਸ਼ਨ ਦੇ ਬੈਨਰ ਹੇਠ "ਅਸਲੀ ਮਿਊਜ਼ਿਕ" ਵੱਲੋਂ ਰਿਲੀਜ਼ ਕੀਤੇ ਗਏ ਇਸ ਪ੍ਰੋਜੈਕਟ ਦੇ ਸਾਰੇ ਸੱਤ ਭਾਗ ਯੂਟਿਊਬ, ਐਪਲ ਮਿਊਜ਼ਿਕ, ਸਪੌਟੀਫਾਈ, ਐਮਾਜ਼ਾਨ ਮਿਊਜ਼ਿਕ, ਜੀ. ਓ .ਸਾਵਨ ਅਤੇ ਗਾਨਾ ਵਰਗੇ ਪ੍ਰਮੁੱਖ ਸੰਗੀਤਕ ਮੰਚਾਂ 'ਤੇ ਉਪਲਬਧ ਹਨ। ਇਸ ਤੋ ਪਹਿਲਾ
"ਸਬਦ ਨਾਦ" ਨੂੰ ਸੰਗਤ ਅਰਪਣ ਕਰਨ ਹਿੱਤ ਆਯੋਜਿਤ ਕੀਤੇ ਗਏ ਯਾਦਗਾਰੀ ਸਮਾਗਮ ਦੌਰਨ
ਪ੍ਰਸਿੱਧ ਕੀਰਤਨੀਏ ਪਦਮ ਸ੍ਰੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਸਮੇਤ ਪ੍ਰਮੁੱਖ ਗਾਇਕਾਂ ਨੇ ਉਕਤ ਪ੍ਰੋਜੈਕਟ ਵਿੱਚ ਗਾਇਨ ਕੀਤੇ ਗੁਰਬਾਣੀ ਸ਼ਬਦਾਂ ਦਾ ਗਾਇਨ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਕਰਕੇ ਆਪਣਾ ਸਿੱਜਦਾ ਤੇ ਸਤਿਕਾਰ ਅਰਪਿਤ ਕੀਤਾ, ਉਪਰੰਤ ਸਮਾਗਮ ਅੰਦਰ ਵਿਸੇਸ਼ ਤੌਰ ਤੇ ਪੁੱਜੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸਾਂਝੇ ਤੌਰ ਤੇ "ਸਬਦ ਨਾਦ" ਦੇ ਸੱਤ ਭਾਗਾਂ ਵਾਲੀ ਐਲਬਮ ਨੂੰ ਸੰਗਤ ਅਰਪਣ ਕੀਤਾ! ਇਸ ਦੌਰਾਨ ਗੁਰਮਤਿ ਸੰਗੀਤ ਵਿੱਦਿਆ ਦੇ ਉਸਤਾਦ ਸੁਖਵੰਤ ਸਿੰਘ, ਸ੍ਰੀ ਕੇ. ਜੇ ਸਿੰਘ( ਪ੍ਰੋਡਿਉਸਰ) ਫਾਸਟ ਫਾਰਵਡ ਪ੍ਰੋਡਕਸ਼ਨ ਤੇ ਪ੍ਰਸਿੱਧ ਕੀਰਤਨੀਏ ਪਦਮ ਸ੍ਰੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ
ਵੱਲੋ ਉਕਤ ਪ੍ਰੋਜੈਕਟ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਸਮੂਹ ਕੀਰਤਨੀਆਂ, ਗਾਇਕ ਕਲਾਕਰਾਂ, ਪ੍ਰਮੁੱਖ ਧਾਰਮਿਕ ਸ਼ਖਸੀਅਤਾਂ ਤੇ ਸਮੁੱਚੇ ਸਮਾਗਮ ਨੂੰ ਸਫਲ ਕਰਨ ਵਾਲੇ ਸਹਿਯੋਗੀਆਂ ਜਿੰਨ੍ਹਾਂ ਵਿੱਚ ਰਾਮਗੜ੍ਹੀਆ ਐਜੂਕੇਸ਼ਨਲ ਕੌਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਵੀ ਕੀਤਾ! ਇਸ ਮੌਕੇ ਡਾ. ਗੁਰਨਾਮ ਸਿੰਘ, ਪ੍ਰੋ. ਮਨਜੀਤ ਸਿੰਘ ਸਾਬਕਾ ਜੱਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਰਣਜੀਤ ਸਿੰਘ ਦਿੱਲੀ, ਪ੍ਰਿੰ. ਜਸਪਾਲ ਸਿੰਘ, ਬਾਬਾ ਹਰਿਜੀਤ ਸਿੰਘ ਪ੍ਰੋ ਗੁਰਭਜਨ ਸਿੰਘ ਗਿੱਲ, ਟੀ. ਪੀ ਐਸ ਸੰਧੂ, ਗੁਰਪ੍ਰੀਤ ਸਿੰਘ ਤੂਰ, ਸ. ਪ੍ਰਿਤਪਾਲ ਸਿੰਘ ਮੈਬਰ ਧਰਮ ਪ੍ਰਚਾਰ ਕਮੇਟੀ( ਸ੍ਰੋਮਣੀ ਕਮੇਟੀ ), ਭਾਈ ਅਮਨਦੀਪ ਸਿੰਘ ਅੰਮ੍ਰਿਤਸਰ ਵਾਲੇ, ਭਾਈ ਗੁਰਸ਼ਰਨ ਸਿੰਘ ਲੁਧਿਆਣੇ ਵਾਲੇ, ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ, ਪੰਮਾ ਭੈਣ ਜੀ ਅੰਮ੍ਰਿਤਸਰ ਵਾਲੇ, ਜਸਬੀਰ ਸਿੰਘ ਪਟਿਆਲਾ, ਪ੍ਰਿੰਸੀਪਲ ਸ੍ਰੀਮਤੀ ਅਜੀਤ ਕੌਰ, ਡਾ. ਗੁਰਿੰਦਰ ਸਿੰਘ ਬਟਾਲਾ, ਭਾਰਤ ਦੇ ਨਾਮਵਰ ਗਾਇਕਾਂ ਹਰੀਹਰਨ, ਰੇਖਾ ਭਾਰਦਵਾਜ, ਰੋਂਕਿਨੀ ਗੁਪਤਾ, ਦੇਵੇਂਦਰ ਪਾਲ ਸਿੰਘ, ਜਸਪਿੰਦਰ ਨਰੂਲਾ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜਰ ਸਨ!

Have something to say? Post your comment

 
 
 
 

ਪੰਜਾਬ

ਮਾਨ ਸਰਕਾਰ ਵੱਲੋਂ ਨਸ਼ਾ ਤਸਕਰੀ ਦੇ ਕੇਸਾਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਇਤਿਹਾਸਕ ਕਦਮ; 35 ਵਿਸ਼ੇਸ਼ ਐੱਨ.ਡੀ.ਪੀ.ਐੱਸ. ਅਦਾਲਤਾਂ ਹੋਣਗੀਆਂ ਸਥਾਪਤ

ਪੰਜਾਬ ਵਿਧਾਨ ਸਭਾ ਚੋਣਾਂ 2027: ਆਮ ਆਦਮੀ ਪਾਰਟੀ ਨੇ 40 ਉਮੀਦਵਾਰਾਂ ਦਾ ਐਲਾਨ ਕੀਤਾ, ਮੁੱਖ ਮੰਤਰੀ ਭਗਵੰਤ ਮਾਨ ਨੂੰ ਧੂਰੀ ਤੋਂ ਟਿਕਟ ਮਿਲੀ

ਲੋਕ ‘ਆਪ’ ਨੂੰ ਪੰਜਾਬ ਦਾ ਵਿਕਾਸ ਜਾਰੀ ਰੱਖਣ ਲਈ ਇਕ ਹੋਰ ਮੌਕਾ ਦੇਣਗੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

'ਆਪ' ਨੇ ਪੰਜਾਬ ਵਿੱਚ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ, ਭਗਵੰਤ ਮਾਨ ਧੂਰੀ ਤੋਂ ਲੜਨਗੇ ਚੋਣ 

‘ਜ਼ਖ਼ਮ 84 ਦੇ’ ਵਿਸ਼ੇ ਉੱਤੇ ਚੰਡੀਗੜ੍ਹ ’ਚ ਕੰਨਕਲੇਵ 4 ਨਵੰਬਰ ਨੂੰ

ਹਰਸਿਮਰਤ ਬਾਦਲ ਨੇ ਲੋਕ ਸਭਾ ਸਪੀਕਰ ਨੂੰ ਮਾਨਸਾ ਦੇ ਐਸਐਸਪੀ ਵਿਰੁੱਧ ਵਿਸ਼ੇਸ਼ ਅਧਿਕਾਰ ਉਲੰਘਣਾ ਦੀ ਕਾਰਵਾਈ ਦੀ ਮੰਗ ਕੀਤੀ

ਲੱਖਾ ਸਿਧਾਣਾ ਤੇ ਮੋਹਨਜੀਤ ਸਿੰਘ ਸ਼ੇਰੋਂ ਦੀ ਗ੍ਰਿਫ਼ਤਾਰੀ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ: ਜਸਟਿਸ ਰਣਜੀਤ ਸਿੰਘ

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਗਿੱਧਾ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ

ਸ੍ਰੀ ਗੁਰੂ ਤੇਗ ਬਹਾਦਰ ਨਗਰ ਵਾਸੀਆਂ ਨੇ ਸਿਟੀ ਬੱਸ ਸਟੈਂਡ ਦੇ ਕਾਰਨ ਆਉਣ ਵਾਲੀਆਂ ਮੁਸ਼ਕਿਲਾਂ ਤੋ ਮੇਅਰ ਨੂੰ ਜਾਣੂ ਕਰਵਾਇਆ

ਗ਼ੈਰ-ਕਾਨੂੰਨੀ ਮਾਈਨਿੰਗ ਦੇ ਮਾਮਲਿਆਂ ਵਿੱਚ 28.70 ਕਰੋੜ ਰੁਪਏ ਦੇ ਜੁਰਮਾਨੇ ਲਾਏ, 27.33 ਕਰੋੜ ਵਸੂਲੇ: ਬਰਿੰਦਰ ਕੁਮਾਰ ਗੋਇਲ