ਪੰਜਾਬ

ਦਰਬਾਰ ਸਾਹਿਬ 'ਤੇ ਹਮਲੇ ਦਾ ਜਵਾਬ ਸੀ ਇੰਦਰਾ ਗਾਂਧੀ ਦਾ ਅੰਤ, ਨਹੀਂ ਭੁੱਲੇਗਾ ਨਵੰਬਰ 1984 ਦੇ ਸ਼ਹੀਦਾਂ ਦਾ ਦਰਦ: ਭਾਈ ਪਰਮਜੀਤ ਸਿੰਘ ਭਿਓਰਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 02, 2026 07:16 PM

ਨਵੀਂ ਦਿੱਲੀ - ਬੂੜੇਲ ਜੇਲ੍ਹ ਅੰਦਰ ਬੰਦ ਧਾਰਮਿਕ-ਰਾਜਨੀਤਿਕ ਨਜ਼ਰਬੰਦ ਭਾਈ ਪਰਮਜੀਤ ਸਿੰਘ ਭਿਓਰਾ ਨੇ ਆਪਣੇ ਤਾਜ਼ਾ ਬਿਆਨ ਰਾਹੀਂ 1984 ਦੇ ਖੂਨੀ ਘੱਲੂਘਾਰੇ ਨੂੰ ਚੇਤੇ ਕਰਦਿਆਂ ਉਸ ਵੇਲੇ ਦੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਨੂੰ ਸਿੱਖ ਮਾਨਸਿਕਤਾ, ਅਣਖ ਅਤੇ ਸੁਵੈਮਾਨ ਉੱਤੇ ਹੋਏ ਕਹਿਰੀ ਬਾਰੂਦੀ ਹਮਲਿਆਂ ਦਾ ਇੱਕ ਕੁਦਰਤੀ ਤੇ ਇਤਿਹਾਸਕ ਪ੍ਰਤੀਕਰਮ ਕਰਾਰ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਕੇ ਸਿੱਖਾਂ ਦੀਆਂ ਇਲਾਹੀ ਭਾਵਨਾਵਾਂ ਅਤੇ ਸਰਬਉੱਚ ਰੂਹਾਨੀ ਕੇਂਦਰ ਨੂੰ ਢਹਿ-ਢੇਰੀ ਕਰਨ ਦੀ ਜੋ ਬਜਰ ਗਲਤੀ ਤਤਕਾਲੀ ਹਕੂਮਤ ਨੇ ਕੀਤੀ ਸੀ ਉਸਦਾ ਜਵਾਬ ਕੌਮ ਦੇ ਗੈਰਤਮੰਦ ਜੁਝਾਰੂਆਂ ਨੇ ਆਪਣੇ ਖੂਨ ਨਾਲ ਦਰਜ ਕਰਵਾ ਕੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ। ਉਹਨਾਂ ਨੇ ਨਵੰਬਰ 1984 ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਸਰਕਾਰੀ ਸ਼ਹਿ ਉੱਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਜ਼ਿੰਦਾ ਜਲਾ ਕੇ ਅਤੇ ਕੋਹ-ਕੋਹ ਕੇ ਸ਼ਹੀਦ ਕੀਤੇ ਜਾਣ ਦੀ ਅਤਿ ਦੁਖਦਾਈ ਤ੍ਰਾਸਦੀ ਉੱਤੇ ਗਹਿਰੇ ਦੁੱਖ ਤੇ ਸੰਵੇਦਨਾ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅੱਜ ਵੀ ਉਹਨਾਂ ਪੀੜਤ ਪਰਿਵਾਰਾਂ ਦਾ ਦਰਦ ਹਰ ਦਰਦਮੰਦ ਸਿੱਖ ਦੇ ਹਿਰਦੇ ਨੂੰ ਵਲੂੰਧਰਦਾ ਹੈ ਅਤੇ ਉਹਨਾਂ ਮਜ਼ਲੂਮਾਂ ਦੀਆਂ ਚੀਕਾਂ ਤੇ ਕੁਰਲਾਹਟਾਂ ਭਾਰਤੀ ਇਨਸਾਫ਼ ਪ੍ਰਣਾਲੀ ਦੇ ਮੂੰਹ ਉੱਤੇ ਇੱਕ ਕਾਲਾ ਧੱਬਾ ਹਨ ਜਿਨ੍ਹਾਂ ਨੂੰ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਮੁਕੰਮਲ ਇਨਸਾਫ਼ ਨਹੀਂ ਮਿਲ ਸਕਿਆ। ਆਪਣੇ ਬਿਆਨ ਵਿੱਚ ਰੂਹ ਕੰਬਾਊ ਹਕੀਕਤਾਂ ਦਾ ਜ਼ਿਕਰ ਕਰਦਿਆਂ ਭਾਈ ਪਰਮਜੀਤ ਸਿੰਘ ਭਿਓਰਾ ਨੇ ਗਲੇ ਵਿੱਚ ਬਲਦੇ ਟਾਇਰ ਪਾ ਕੇ ਜਿਊਂਦੇ ਸਾੜੇ ਗਏ ਮਾਸੂਮ ਬੱਚਿਆਂ, ਬਜ਼ੁਰਗਾਂ ਅਤੇ ਪਤੀਆਂ ਦੇ ਸਾਹਮਣੇ ਉੱਜੜੀਆਂ ਸੁਹਾਗਣਾਂ ਦੀਆਂ ਬੇਬਸ ਚੀਕਾਂ ਦਾ ਦਰਦ ਬਿਆਨ ਕਰਦਿਆਂ ਆਖਿਆ ਕਿ ਹਕੂਮਤੀ ਗੁੰਡਿਆਂ ਵੱਲੋਂ ਬਹਾਏ ਗਏ ਉਸ ਬੇਗੁਨਾਹ ਖੂਨ ਦਾ ਇੱਕ-ਇੱਕ ਕਤਰਾ ਅੱਜ ਵੀ ਧਰਤੀ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਹੈ ਅਤੇ ਇਹ ਅਣਮਨੁੱਖੀ ਕਾਰਾ ਸਿਖ ਇਤਿਹਾਸ ਦਾ ਉਹ ਨਾਸੂਰ ਹੈ ਜਿਸਦੀ ਪੀੜ ਹਰ ਆਉਣ ਵਾਲੀ ਨਸਲ ਦੇ ਹਿਰਦੇ ਨੂੰ ਤੜਫਾਉਂਦੀ ਰਹੇਗੀ।
ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਭਾਈ ਭਿਓਰਾ ਨੇ ਸਿੱਖ ਕੌਮ ਨੂੰ ਜ਼ੁਲਮ ਵਿਰੁੱਧ ਇੱਕਜੁੱਟ ਹੋਣ ਦਾ ਸੱਦਾ ਦਿੰਦਿਆਂ ਇਹ ਵੀ ਜ਼ੋਰ ਦੇ ਕੇ ਆਖਿਆ ਕਿ ਜਦੋਂ-ਜਦੋਂ ਵੀ ਕੋਈ ਜਬਰ-ਜ਼ੁਲਮ ਦੀ ਹੱਦ ਪਾਰ ਕਰਕੇ ਸਿੱਖ ਸ਼ਾਨ ਤੇ ਅਣਖ ਨੂੰ ਵੰਗਾਰੇਗਾ ਤਾਂ ਸ਼ਹੀਦਾਂ ਦਾ ਇਹ ਖੂਨ ਅਤੇ ਕੌਮੀ ਵਿਰਸਾ ਆਉਣ ਵਾਲੀਆਂ ਨਸਲਾਂ ਨੂੰ ਨਿਆਂ ਅਤੇ ਸਵੈ-ਮਾਣ ਦੀ ਜੰਗ ਲੜਨ ਲਈ ਸਦਾ ਪ੍ਰੇਰਨਾ ਦਿੰਦਾ ਰਹੇਗਾ ਅਤੇ ਹਕੂਮਤੀ ਜਬਰ ਦੇ ਬਾਵਜੂਦ ਸਿੱਖ ਮਾਨਸਿਕਤਾ ਕਦੇ ਵੀ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਨਵੰਬਰ 84 ਦੇ ਨਸਲਕੁਸ਼ੀ ਪੀੜਤਾਂ ਦੇ ਜ਼ਖਮਾਂ ਨੂੰ ਵਿਸਾਰ ਨਹੀਂ ਸਕਦੀ।

Have something to say? Post your comment

 
 
 
 

ਪੰਜਾਬ

ਏਆਈ ਰਾਹੀਂ ਗੁਰਬਾਣੀ ਨਾਲ ਸਬੰਧਤ ਚੁਣੌਤੀਆਂ ਗੰਭੀਰ, ਸਿੱਖਾਂ ਨੂੰ ਸਹੀ ਮਾਡਲ ਤਿਆਰ ਕਰਨ ਦੀ ਲੋੜ - ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਨਵੰਬਰ 1984 ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਕੇਵਲ ਸਿੰਘ ਢਿੱਲੋਂ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ- ਕੀਤੀ ਪੰਜਾਬ ਦੇ ਵਿਕਾਸ ਅਤੇ ਰਾਜਮਾਰਗ ਪ੍ਰੋਜੈਕਟਾਂ ਸਬੰਧੀ ਚਰਚਾ

ਈਡੀ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਹੁਸ਼ਿਆਰਪੁਰ ਸਥਿਤ ਘਰ 'ਤੇ ਛਾਪਾ ਮਾਰਿਆ, ਟੀਮ ਸਵੇਰੇ 5 ਵਜੇ ਪਹੁੰਚੀ

ਆਮ ਆਦਮੀ ਪਾਰਟੀ ਦੇ ਤਿੰਨ ਮੁਅੱਤਲ ਵਿਧਾਇਕ ਜੌੜਾਮਾਜਰਾ,ਪਠਾਨਮਾਜਰਾ ਅਤੇ ਕੁੰਵਰ ਵਿਜੇ ਪ੍ਰਤਾਪ ਭਾਜਪਾ ਵਿੱਚ ਹੋਏ ਸ਼ਾਮਲ

ਨਵੰਬਰ 1984 ਦਾ ਸਿੱਖ ਕਤਲੇਆਮ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਮੱਥੇ 'ਤੇ ਕਲੰਕ –ਐਡਵੋਕੇਟ ਧਾਮੀ

ਔਰਤਾਂ ਦੇ ਮੋਬਾਈਲਾਂ ’ਤੇ ਮੁੜ ਹੋਈ ਸਨਮਾਨ ਰਾਸ਼ੀ ਦੀ ‘ਟੂੰ-ਟੂੰ’, ਮੁੱਖ ਮੰਤਰੀ ਮਾਨ ਨੇ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ’ਚ ਪਾਏ ਪੈਸੇ

ਜਲੰਧਰ ਵਿੱਚ ਅੰਤਰਰਾਸ਼ਟਰੀ ਹਾਕੀ ਮੁਕਾਬਲਿਆਂ ਦਾ ਆਯੋਜਨ ਪੰਜਾਬ ਲਈ ਮਾਣ ਵਾਲੀ ਗੱਲ-ਪਰਗਟ ਸਿੰਘ

ਸਾਬਕਾ ਕੈਬਨਿਟ ਮੰਤਰੀ ਜੋੜਾਮਾਜਰਾ ਅਤੇ ਵਿਧਾਇਕ ਪਠਾਣ ਮਾਜਰਾ ਨੇ ਦਿੱਤਾ ਆਮ ਆਦਮੀ ਪਾਰਟੀ ਤੋਂ ਅਸਤੀਫਾ

ਹਰਭਜਨ ਸਿੰਘ ਈ.ਟੀ.ਓ. ਵਲੋਂ ਸੂਬੇ ਦੇ ਸੜਕ ਵਿਕਾਸ ਕਾਰਜਾਂ ਦੀ ਸਮੀਖਿਆ