ਨੈਸ਼ਨਲ

ਪਰਮਿੰਦਰ ਸਿੰਘ ਪਾਗਲੀ ਬਣੇ ਵਾਰਿਸ ਪੰਜਾਬ ਕੈਨੇਡਾ ਈਸਟ ਦੇ ਪ੍ਰਧਾਨ, ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੇ ਸਿੱਖ ਸੰਸਥਾਵਾਂ ਵੱਲੋਂ ਸਵਾਗਤ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 04, 2026 07:20 PM

ਨਵੀਂ ਦਿੱਲੀ - ਪਰਮਿੰਦਰ ਸਿੰਘ ਪਾਗਲੀ ਨੂੰ ਵਾਰਿਸ ਪੰਜਾਬ ਕੈਨੇਡਾ ਈਸਟ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਕਿਊਬਿਕ ਦੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ, ਸਿੱਖ ਜਥੇਬੰਦੀਆਂ ਅਤੇ ਸਮਾਜਿਕ ਸੰਸਥਾਵਾਂ ਦੇ ਪ੍ਰਮੁੱਖ ਆਗੂਆਂ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਗਈ। ਵਧਾਈ ਦੇਣ ਵਾਲਿਆਂ ਵਿੱਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਦੇ ਪ੍ਰਧਾਨ ਸੁਰਜੀਤ ਸਿੰਘ ਭਾਊ, ਗੁਰੂ ਪਾਰਕ ਦੇ ਪ੍ਰਧਾਨ ਜਸਵਿੰਦਰ ਸਿੰਘ, ਹਡਸਨ ਦੇ ਪ੍ਰਧਾਨ ਜਤਿੰਦਰ ਸਿੰਘ ਮੁਲਤਾਨੀ, ਕਿਊਬਿਕ ਸਿੱਖ ਕੌਂਸਲ ਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਖੇਲਾ, ਸਾਨੇ ਪੰਜਾਬ ਦੇ ਪ੍ਰਧਾਨ ਨਰਿੰਦਰ ਸਿੰਘ ਮਿਨਹਾਸ, ਗੁਰਦੁਆਰਾ ਸਾਹਿਬ ਦੇ ਖਜ਼ਾਨਚੀ ਬਲਰਾਜ ਸਿੰਘ ਕੈਰੋ, ਡੀਡੀਓ ਗੁਰਦੁਆਰਾ ਸਾਹਿਬ ਤੋਂ ਸੁਰਿੰਦਰ ਸਿੰਘ ਸਰੋਆ ਅਤੇ ਨੌਨਸਟਾਪ ਟਰੱਕਿੰਗ ਦੇ ਸਰਬਜੀਤ ਸਿੰਘ ਮਿਨਹਾਸ ਸ਼ਾਮਲ ਹਨ। ਇਸ ਮੌਕੇ ਸਮੂਹ ਆਗੂਆਂ ਨੇ ਆਸ ਪ੍ਰਗਟਾਈ ਕਿ ਪਰਮਿੰਦਰ ਸਿੰਘ ਪਾਗਲੀ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਨਿਭਾਉਂਦਿਆਂ ਸਿੱਖ ਭਾਈਚਾਰੇ ਦੀ ਆਵਾਜ਼ ਨੂੰ ਹੋਰ ਮਜ਼ਬੂਤ ਕਰਨਗੇ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਪਰਮਿੰਦਰ ਸਿੰਘ ਪਾਗਲੀ ਨੂੰ ਹਰ ਪੱਖੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।

Have something to say? Post your comment

 
 
 

ਨੈਸ਼ਨਲ

1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਪੀੜਤ ਨਿਰਪ੍ਰੀਤ ਕੌਰ ਨੇ 1 ਨਵੰਬਰ ਨੂੰ "ਕਾਲਾ ਦਿਵਸ" ਵਜੋਂ ਮਨਾਉਣ ਦੀ ਕੀਤੀ ਮੰਗ

ਬੀਜੇਪੀ-ਆਰ.ਐਸ.ਐਸ ਵੱਲੋਂ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਕੇ ਢਹਿ-ਢੇਰੀ ਕਰਨਾ, ਵਿਸਫੋਟਕ - ਮਾਨ

42 ਸਾਲ ਬਾਅਦ ਵੀ 1984 ਦੇ ਸਿੱਖ ਕਤਲੇਆਮ ਦਾ ਇਨਸਾਫ਼ ਅਧੂਰਾ, ਸਾਜ਼ਿਸ਼ ਬੇਨਕਾਬ ਕਰਨ ਵਿੱਚ ਸਰਕਾਰਾਂ ਨਾਕਾਮ: ਸਤਨਾਮ ਸਿੰਘ ਗੰਭੀਰ

ਸੁਪਰੀਮ ਕੋਰਟ ਨੇ ਹਵਾਰਾ ਦੀ ਪੰਜਾਬ ਦੀ ਜੇਲ੍ਹ ਵਿੱਚ ਤਬਦੀਲੀ 'ਤੇ ਸੁਣਵਾਈ ਫਰਵਰੀ 2027 ਤੱਕ ਮੁਲਤਵੀ ਕਰ ਦਿੱਤੀ

ਪੰਜਾਬੀਆਂ ਤੇ ਸਿੱਖਾਂ ਦੀ ਕਾਤਲ ਭਾਜਪਾ ਵਿਚ ਜਾਣ ਵਾਲੇ ਆਗੂ, ਪਹਿਲੋ ਵੱਡੇ ਸਾਮਿਲ ਹੋਏ ਆਗੂਆ ਦੇ ਹਸ਼ਰ ਨੂੰ ਚੇਤੇ ਰੱਖਣ : ਮਾਨ

ਗਲੋਬਲ ਫਾਊਂਡੇਸ਼ਨ ਦੇ ਦੀਕਸ਼ਾਂਤ ਸਮਾਗਮ ’ਚ ਉੱਘੀਆਂ ਸ਼ਖ਼ਸੀਅਤਾਂ ਨੂੰ ਡਾਕਟਰੇਟ ਨਾਲ ਕੀਤਾ ਗਿਆ ਸਨਮਾਨਿਤ

ਨਵੰਬਰ 1984 ਦੇ ਸ਼ਹੀਦਾਂ ਨੂੰ ਦਿੱਲੀ ਕਮੇਟੀ ਵੱਲੋਂ ਸ਼ਰਧਾਂਜਲੀ, ਰਾਹੁਲ ਗਾਂਧੀ ਦੀ ਰੈਲੀ ’ਤੇ ਤਿੱਖਾ ਇਤਰਾਜ਼

42 ਸਾਲ ਬਾਅਦ ਵੀ ਇਨਸਾਫ਼ ਦੀ ਉਡੀਕ, ਕੁਲਦੀਪ ਸਿੰਘ ਭੋਗਲ ਨੇ ਦਿੱਲੀ ਪੁਲਿਸ ਦੀ ਕਾਰਵਾਈ ’ਤੇ ਚੁੱਕੇ ਸਵਾਲ

ਮਮਤਾ ਬੈਨਰਜੀ ਨੇ ਰਾਮਲੀਲਾ ਮੈਦਾਨ ਤੋਂ ਕਿਹਾ, "ਜੋ ਲੋਕ ਕਾਫ਼ਰ ਹਨ, ਉਹ ਹਰ ਰੋਜ਼ ਡਰਦੇ ਹਨ

ਵੋਟ ਚੋਰੀ ਦੇ ਮਾਮਲੇ ਵਿੱਚ ਜੇਲ ਜਾਣਗੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ -ਰਾਹੁਲ ਗਾਂਧੀ