ਨੈਸ਼ਨਲ

ਕਿਰਪਾਨ ਨੂੰ ਅਪਰਾਧਕ ਹਥਿਆਰ ਨਾਲ ਜੋੜਨ ਵਿਰੁੱਧ 250 ਤੋਂ ਵੱਧ ਗੁਰਦੁਆਰੇ ਯੂਕੇ ਦੇ ਪ੍ਰਧਾਨ ਮੰਤਰੀ ਨੂੰ ਲਿਖਣਗੇ ਪੱਤਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 08, 2026 09:02 PM

ਨਵੀਂ ਦਿੱਲੀ- ਸਿੱਖਾਂ ਦੇ ਪੰਜ ਕਕਾਰਾਂ ਵਿੱਚ ਸ਼ਾਮਲ ਪਵਿੱਤਰ ਕਿਰਪਾਨ ਦੀ ਧਾਰਮਿਕ ਮਹੱਤਤਾ ਨੂੰ ਅਪਰਾਧਕ ਹਥਿਆਰ ਨਾਲ ਜੋੜਨ ਅਤੇ ਇਸ ਸਬੰਧੀ ਬ੍ਰਿਟੇਨ ਦੇ ਗ੍ਰਹਿ ਵਿਭਾਗ (ਹੋਮ ਆਫਿਸ) ਵੱਲੋਂ ਅਪਣਾਏ ਜਾ ਰਹੇ ਕਥਿਤ ਵਿਤਕਰੇ ਭਰੇ ਰਵੱਈਏ ਵਿਰੁੱਧ ਸਿੱਖ ਫੈਡਰੇਸ਼ਨ (ਯੂਕੇ) ਨੇ ਦੇਸ਼-ਵਿਆਪੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹੈਨਰੀ ਨੋਵਾਕ ਦੇ ਕਤਲ ਦੀ ਦੁਖਦਾਈ ਘਟਨਾ ਤੋਂ ਬਾਅਦ ਪੈਦਾ ਹੋਏ ਵਿਵਾਦ ਨੂੰ ਲੈ ਕੇ ਜਥੇਬੰਦੀ ਦਾ ਦੋਸ਼ ਹੈ ਕਿ ਸਰਕਾਰ ਅਸਲ ਪ੍ਰਸ਼ਾਸਨਿਕ ਅਤੇ ਪੁਲਿਸੀ ਨਾਕਾਮੀਆਂ ਵੱਲੋਂ ਧਿਆਨ ਹਟਾਉਣ ਲਈ ਪਵਿੱਤਰ ਕਿਰਪਾਨ ਨੂੰ ਨਿਸ਼ਾਨਾ ਬਣਾ ਰਹੀ ਹੈ, ਜਦਕਿ ਉਕਤ ਕਤਲ ਵਿੱਚ ਵਰਤਿਆ ਗਿਆ ਹਥਿਆਰ ਕਿਰਪਾਨ ਨਹੀਂ ਸੀ। ਸਿੱਖ ਫੈਡਰੇਸ਼ਨ ਯੂਕੇ ਵੱਲੋਂ 6 ਨਵੰਬਰ ਨੂੰ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੂੰ ਰਸਮੀ ਪੱਤਰ ਭੇਜ ਕੇ ਤੁਰੰਤ ਮੁਲਾਕਾਤ ਦੀ ਮੰਗ ਕੀਤੀ ਗਈ ਹੈ। ਇਸ ਮੁਹਿੰਮ ਦੇ ਤਹਿਤ ਯੂਕੇ ਗੁਰਦੁਆਰਾ ਅਲਾਇੰਸ ਦੇ ਤਾਲਮੇਲ ਨਾਲ 250 ਤੋਂ ਵੱਧ ਗੁਰਦੁਆਰਾ ਸਾਹਿਬਾਨ ਨੂੰ ਪ੍ਰਧਾਨ ਮੰਤਰੀ ਨੂੰ ਵੱਖਰੇ ਤੌਰ ’ਤੇ ਪੱਤਰ ਲਿਖਣ ਦੀ ਅਪੀਲ ਕੀਤੀ ਗਈ ਹੈ। ਜਥੇਬੰਦੀ ਅਨੁਸਾਰ ਮੁਹਿੰਮ ਦੇ ਪਹਿਲੇ 24 ਘੰਟਿਆਂ ਅੰਦਰ ਹੀ ਲਗਭਗ 80 ਗੁਰਦੁਆਰੇ ਆਪਣੇ ਪੱਤਰ ਭੇਜ ਚੁੱਕੇ ਹਨ। ਇਸ ਤੋਂ ਇਲਾਵਾ ਹਜ਼ਾਰਾਂ ਸਿੱਖ ਨਾਗਰਿਕਾਂ ਵੱਲੋਂ ਦੇਸ਼ ਭਰ ਦੇ 300 ਤੋਂ ਵੱਧ ਸੰਸਦ ਮੈਂਬਰਾਂ ਨੂੰ ਪੱਤਰ ਭੇਜ ਕੇ ਹੋਮ ਆਫਿਸ ਦੇ ਰਵੱਈਏ ਦਾ ਵਿਰੋਧ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸਿੱਖ ਫੈਡਰੇਸ਼ਨ ਯੂਕੇ ਦੇ ਮੁੱਖ ਕਾਰਜਕਾਰੀ ਅਤੇ ਰਾਜਨੀਤਿਕ ਸੰਪਰਕ ਅਧਿਕਾਰੀ ਦਬਿੰਦਰਜੀਤ ਸਿੰਘ ਸਿੱਧੂ ਓ.ਬੀ.ਈ. ਨੇ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਤੱਥਾਂ ਦੀ ਬਜਾਏ ਮੀਡੀਆ ਦੇ ਦਬਾਅ ਹੇਠ ਪ੍ਰਤੀਕਿਰਿਆ ਦੇ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖ ਭਾਈਚਾਰਾ ਜੁਰਮ ਅਤੇ ਚਾਕੂਬਾਜ਼ੀ ਵਿਰੁੱਧ ਕਾਨੂੰਨੀ ਕਾਰਵਾਈ ਅਤੇ ਜਨਤਕ ਸੁਰੱਖਿਆ ਦਾ ਪੂਰਾ ਸਮਰਥਨ ਕਰਦਾ ਹੈ, ਪਰ ਜਿਸ ਕਤਲ ਵਿੱਚ ਕਿਰਪਾਨ ਦੀ ਵਰਤੋਂ ਹੀ ਨਹੀਂ ਹੋਈ, ਉਸ ਨਾਲ ਸਿੱਖਾਂ ਦੇ ਪਵਿੱਤਰ ਧਾਰਮਿਕ ਚਿੰਨ੍ਹ ਨੂੰ ਜੋੜਨਾ ਗਲਤ ਅਤੇ ਨਿੰਦਣਯੋਗ ਹੈ। ਉਨ੍ਹਾਂ ਅਨੁਸਾਰ ਹੋਮ ਆਫਿਸ ਨੇ ਪ੍ਰਮੁੱਖ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਨਾਲ ਕੋਈ ਢੁੱਕਵੀਂ ਅਤੇ ਪਾਰਦਰਸ਼ੀ ਸਲਾਹ-ਮਸ਼ਵਰਾ ਪ੍ਰਕਿਰਿਆ ਨਹੀਂ ਅਪਣਾਈ। ਇਸ ਤੋਂ ਇਲਾਵਾ ਕਿਰਪਾਨ ਸਬੰਧੀ ਕਾਨੂੰਨੀ ਛੋਟਾਂ ਅਤੇ ਧਾਰਮਿਕ ਆਜ਼ਾਦੀ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਸਤਾਵਾਂ ’ਤੇ ਵੀ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਜਥੇਬੰਦੀ ਨੇ ਪ੍ਰਧਾਨ ਮੰਤਰੀ ਅਤੇ ਹੋਮ ਆਫਿਸ ਤੋਂ ਮੰਗ ਕੀਤੀ ਹੈ ਕਿ ਸਿੱਖ ਫੈਡਰੇਸ਼ਨ ਯੂਕੇ ਅਤੇ ਯੂਕੇ ਗੁਰਦੁਆਰਾ ਅਲਾਇੰਸ ਦੇ ਨੁਮਾਇੰਦਿਆਂ ਨਾਲ ਤੁਰੰਤ ਬੈਠਕ ਕੀਤੀ ਜਾਵੇ, ਧਾਰਮਿਕ ਕਾਰਨਾਂ ਕਰਕੇ ਕਿਰਪਾਨ ਰੱਖਣ ਸਬੰਧੀ ਕਾਨੂੰਨੀ ਛੋਟ ਬਾਰੇ ਹੁਣ ਤੱਕ ਕਿਨ੍ਹਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਹੈ, ਇਸ ਦਾ ਵੇਰਵਾ ਜਨਤਕ ਕੀਤਾ ਜਾਵੇ ਅਤੇ ਕਿਰਪਾਨ ਨਾਲ ਸਬੰਧਤ ਕਾਨੂੰਨ ਵਿੱਚ ਕਿਸੇ ਵੀ ਤਬਦੀਲੀ ਨੂੰ ਪੂਰੀ, ਪਾਰਦਰਸ਼ੀ ਅਤੇ ਭਰੋਸੇਯੋਗ ਸਲਾਹ-ਮਸ਼ਵਰਾ ਹੋਣ ਤੱਕ ਰੋਕਿਆ ਜਾਵੇ। ਸਿੱਖ ਫੈਡਰੇਸ਼ਨ ਨੇ ਚਿਤਾਵਨੀ ਦਿੱਤੀ ਕਿ ਕਿਸੇ ਇੱਕ ਵਿਅਕਤੀ ਦੇ ਅਪਰਾਧ ਦੀ ਆੜ ਵਿੱਚ ਬ੍ਰਿਟੇਨ ਦੇ ਦਸ ਲੱਖ ਤੋਂ ਵੱਧ ਅਮਨਪਸੰਦ ਸਿੱਖਾਂ ਦੀਆਂ ਧਾਰਮਿਕ ਆਜ਼ਾਦੀਆਂ ਨੂੰ ਸੀਮਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜਥੇਬੰਦੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਗੁਰਦੁਆਰਿਆਂ, ਸਿੱਖ ਸੰਸਥਾਵਾਂ ਅਤੇ ਸਿੱਖ ਸੰਗਤਾਂ ਵੱਲੋਂ ਇਕਜੁੱਟਤਾ ਦਾ ਵੱਡਾ ਪ੍ਰਗਟਾਵਾ ਕੀਤਾ ਜਾਵੇਗਾ, ਤਾਂ ਜੋ ਸਰਕਾਰ ਨੂੰ ਸਪੱਸ਼ਟ ਸੰਦੇਸ਼ ਦਿੱਤਾ ਜਾ ਸਕੇ ਕਿ ਸਿੱਖ ਧਰਮ ਨੂੰ ਕਿਸੇ ਅਪਰਾਧ ਲਈ ਬਲੀ ਦਾ ਬੱਕਰਾ ਨਹੀਂ ਬਣਾਇਆ ਜਾ ਸਕਦਾ।

Have something to say? Post your comment

 
 

ਨੈਸ਼ਨਲ

"ਇਹ ਇੱਕ ਨਿੱਜੀ ਕਿਤਾਬ ਹੈ, ਰਾਜਨੀਤਿਕ ਨਹੀਂ," ਸੋਨੀਆ ਗਾਂਧੀ ਨੇ ਆਪਣੀ ਆਤਮਕਥਾ 'ਤੇ ਕਿਹਾ

ਗੁਰੂ ਘਰ ਦੀ ਮਰਿਆਦਾ ਸਰਵਉੱਚ, ਉਲੰਘਣਾ ਕਰਨ ਵਾਲੇ ਕੀਰਤਨੀ ਜਥਿਆਂ ਨੂੰ ਸੱਦਾ ਨਾ ਦਿੱਤਾ ਜਾਵੇ: ਇੰਦਰਜੀਤ ਸਿੰਘ ਵਿਕਾਸਪੁਰੀ

ਕਤਲ ਦੇ ਹਥਿਆਰ ਨੂੰ ਕਿਰਪਾਨ ਦੱਸਣ ਵਿਰੁੱਧ ਸਿੱਖ ਫੈਡਰੇਸ਼ਨ ਯੂ.ਕੇ. ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਲਾਕਾਤ ਦੀ ਚੁਣੌਤੀ

ਕਰਤਾਰਪੁਰ ਲਾਂਘਾ ਲਗਾਤਾਰ ਬੰਦ ਰਹਿਣ 'ਤੇ ਸਿੱਖ ਸੰਗਤ 'ਚ ਭਾਰੀ ਰੋਸ, ਸਤਨਾਮ ਸਿੰਘ ਗੰਭੀਰ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ

ਪਰਿਵਾਰਕ ਏਕਤਾ ਦੀ ਪੇਸ਼ ਕੀਤੀ ਅਨੋਖੀ ਮਿਸਾਲ, ਚਾਰ ਪੀੜ੍ਹੀਆਂ ਦੇ 250 ਪਰਿਵਾਰਕ ਮੈਂਬਰਾਂ ਨੂੰ ਇੱਕ ਮੰਚ ’ਤੇ ਲਿਆਏ ਗੁਰਵਿੰਦਰ ਸਿੰਘ ਬਾਵਾ

ਪੰਜਾਬ ਦੇ ਸਰੋਤਾਂ ’ਤੇ ਪ੍ਰਵਾਸੀਆਂ ਦਾ ਵਧਦਾ ਬੋਝ ਚਿੰਤਾਜਨਕ, 2027 ਦੀਆਂ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਨਿਰਪੱਖ ਜਾਂਚ ਦੀ ਮੰਗ:  ਰਤਿੰਦਰ ਸਿੰਘ ਇੰਦੌਰ

ਸ਼ੂਟਰ ਹੈਰੀ ਬਾਕਸਰ ਨੂੰ ਅਮਰੀਕਾ ਤੋਂ ਭਾਰਤ ਵਾਪਸ ਲਿਆਉਣ ਵਿੱਚ ਕਈ ਮਹੀਨੇ ਲੱਗ ਸਕਦੇ ਹਨ- ਜਾਂਚ ਏਜੰਸੀਆਂ

1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮੁਕੱਦਮੇ ਸੰਸਥਾਗਤ ਧੋਖਾਧੜੀ ਵਜੋਂ ਚਲਾਏ ਗਏ: ਸਾਬਕਾ ਜੱਜ

ਸਰਕਾਰ ਨੇ ਅਗਨੀਵੀਰ ਯੋਜਨਾ 'ਤੇ ਫੈਸਲਾ ਉਲਟਾ ਕੇ ਗਲਤੀ ਮੰਨੀ, ਰਾਹੁਲ ਗਾਂਧੀ ਸਹੀ ਸਾਬਤ ਹੋਏ: ਸਚਿਨ ਪਾਇਲਟ

ਡੀਏ ਬਕਾਏ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਰਾਹਤ, ਸੁਪਰੀਮ ਕੋਰਟ ਨੇ ਮਾਣਹਾਨੀ ਦੀ ਕਾਰਵਾਈ 'ਤੇ ਰੋਕ ਲਗਾ ਦਿੱਤੀ