BREAKING NEWS
• ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਸਰਕਾਰਾਂ ਨੇ ਪੰਜਾਬ ਨੂੰ ਵਿਕਾਸ ਵਿੱਚ ਪਿਛਾੜਿਆ-ਮੁੱਖ ਮੰਤਰੀ ਭਗਵੰਤ ਸਿੰਘ ਮਾਨ • ਸਰਕਾਰੀ ਸਕੂਲ ਅਜਿਹੇ ਅਦਾਰੇ ਬਣਨੇ ਚਾਹੀਦੇ ਹਨ, ਜਿਨ੍ਹਾਂ `ਤੇ ਹਰ ਬੱਚੇ ਅਤੇ ਮਾਪੇ ਮਾਣ ਕਰ ਸਕਣ: ਮੁੱਖ ਮੰਤਰੀ ਭਗਵੰਤ ਸਿੰਘ ਮਾਨ • ਪੰਜਾਬ ਦੀ ਪਰਾਲੀ ਸਾੜਨ ਨਾਲ ਦਿੱਲੀ ਦੇ ਪ੍ਰਦੂਸ਼ਣ ਉੱਪਰ ਬਹੁਤ ਘੱਟ ਅਸਰ - ਸੌਰਭ ਭਾਰਦਵਾਜ ਨੇ ਭਾਜਪਾ 'ਤੇ ਕੀਤਾ ਹਮਲਾ • ਭਗਵੰਤ ਮਾਨ ਸਰਕਾਰ 'ਸਿੱਖਿਆ ਕ੍ਰਾਂਤੀ' ਤਹਿਤ ਦਸੰਬਰ ਤੱਕ 2,004 ਹੋਰ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਲੈਬਾਂ ਸਥਾਪਤ ਕਰੇਗੀ • "ਇਹ ਇੱਕ ਨਿੱਜੀ ਕਿਤਾਬ ਹੈ, ਰਾਜਨੀਤਿਕ ਨਹੀਂ," ਸੋਨੀਆ ਗਾਂਧੀ ਨੇ ਆਪਣੀ ਆਤਮਕਥਾ 'ਤੇ ਕਿਹਾ • ਗੁਰੂ ਘਰ ਦੀ ਮਰਿਆਦਾ ਸਰਵਉੱਚ, ਉਲੰਘਣਾ ਕਰਨ ਵਾਲੇ ਕੀਰਤਨੀ ਜਥਿਆਂ ਨੂੰ ਸੱਦਾ ਨਾ ਦਿੱਤਾ ਜਾਵੇ: ਇੰਦਰਜੀਤ ਸਿੰਘ ਵਿਕਾਸਪੁਰੀ

ਨੈਸ਼ਨਲ

ਮਾਂਟਰੀਅਲ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਮਿਲਿਆ ਭਰਵਾਂ ਹੁੰਗਾਰਾ; ਸੀਨੀਅਰ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਪਾਰਟੀ ਵਿੱਚ ਸ਼ਾਮਲ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 11, 2026 06:35 PM

ਨਵੀਂ ਦਿੱਲੀ - ਅਕਾਲੀ ਦਲ ਵਾਰਿਸ ਪੰਜਾਬ ਦੇ–ਕੈਨੇਡਾ ਈਸਟ ਵੱਲੋਂ 8 ਨਵੰਬਰ ਨੂੰ ਗੁਰਦੁਆਰਾ ਸਾਹਿਬ ਗ੍ਰੇਟਰ ਮਾਂਟਰੀਅਲ, ਡੀ.ਡੀ.ਓ. ਵਿਖੇ ਕਰਵਾਏ ਗਏ ਸਮਾਗਮ ਨੂੰ ਸੰਗਤ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਮਾਂਟਰੀਅਲ ਦੀ ਸੀਨੀਅਰ ਤੇ ਨੌਜਵਾਨ ਲੀਡਰਸ਼ਿਪ ਸਮੇਤ ਵੱਡੀ ਗਿਣਤੀ ਵਿੱਚ ਕਮਿਊਨਿਟੀ ਮੈਂਬਰਾਂ ਨੇ ਪਾਰਟੀ ਵਿੱਚ ਸ਼ਮੂਲੀਅਤ ਕਰਕੇ ਇਸ ਨੂੰ ਨਵੀਂ ਮਜ਼ਬੂਤੀ ਦਿੱਤੀ। ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਆਗੂਆਂ ਵਿੱਚ ਸ. ਨਰਿੰਦਰ ਸਿੰਘ ਮਿਨਹਾਸ, ਸ. ਬਲਰਾਜ ਸਿੰਘ ਕੈਰੋਂ, ਸ. ਸਰਬਜੀਤ ਸਿੰਘ ਮਿਨਹਾਸ, ਸ. ਪਰਗਟ ਸਿੰਘ ਭੰਡਾਲ, ਸ. ਗੁਰਦੀਪ ਸਿੰਘ ਜੰਡੂ, ਸ. ਸਤਨਾਮ ਸਿੰਘ ਭਮਰਾ, ਸ. ਧਨਵੀਰ ਸਿੰਘ, ਸ. ਜੋਬਨਜੀਤ ਸਿੰਘ, ਸ. ਗੁਰਜੀਤ ਸਿੰਘ, ਸ. ਸੀਤਲ ਸਿੰਘ ਸ਼ਾਹਕੋਟ, ਸ. ਜਸਪ੍ਰੀਤ ਸਿੰਘ ਸੰਧੂ, ਸ. ਭੁਪਿੰਦਰ ਸਿੰਘ ਜੰਡੂ, ਸ. ਸੁਰਿੰਦਰ ਸਿੰਘ ਸਰੋਆ ਅਤੇ ਜਨਪਾਲ ਸਿੰਘ ਦੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਨੌਜਵਾਨਾਂ ਅਤੇ ਸੰਗਤ ਮੈਂਬਰਾਂ ਨੇ ਪਾਰਟੀ ਦੀ ਮੈਂਬਰਸ਼ਿਪ ਲੈ ਕੇ ਪੰਜਾਬ, ਪੰਥ ਅਤੇ ਕੌਮ ਦੀ ਸੇਵਾ ਲਈ ਆਪਣੀ ਵਚਨਬੱਧਤਾ ਪ੍ਰਗਟਾਈ। ਪਾਰਟੀ ਦੇ ਕੈਨੇਡਾ ਈਸਟ ਦੇ ਪ੍ਰਧਾਨ ਸ. ਪਰਮਿੰਦਰ ਸਿੰਘ ਪਾਂਗਲੀ ਨੇ ਇਸ ਭਰਵੇਂ ਹੁੰਗਾਰੇ ਲਈ ਸਮੂਹ ਸਾਧ ਸੰਗਤ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਵੇਂ ਆਗੂਆਂ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਨਾਲ ਮਾਂਟਰੀਅਲ ਵਿੱਚ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ, ਨਸ਼ਾ ਮੁਕਤ ਪੰਜਾਬ ਦੀ ਸਿਰਜਣਾ, ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੇ ਪਾਣੀਆਂ ਦੀ ਰਾਖੀ, ਕਿਸਾਨੀ ਹੱਕਾਂ ਦੀ ਸੁਰੱਖਿਆ ਅਤੇ ਪੰਜਾਬ ਦੀ ਵਿਲੱਖਣ ਹੋਂਦ ਤੇ ਪਛਾਣ ਨੂੰ ਬਚਾਉਣ ਲਈ ਦ੍ਰਿੜਤਾ ਨਾਲ ਖੜ੍ਹੀ ਰਹੇਗੀ। ਉਨ੍ਹਾਂ ਨਵੇਂ ਸ਼ਾਮਲ ਹੋਏ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਵੀ ਦਿੱਤਾ।

Have something to say? Post your comment

 
 

ਨੈਸ਼ਨਲ

ਸੋਨੀਆ ਗਾਂਧੀ ਦੀ ਪੁਸਤਕ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਅਤੇ ਗਾਂਧੀ ਪਰਿਵਾਰ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼: ਕਾਲਕਾ ਤੇ ਕਾਹਲੋਂ

ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟਾ ਦੀ ਤਸਵੀਰ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਨਿਊਯਾਰਕ ਦੀ ਸ਼ਹੀਦੀ ਗੈਲਰੀ ਵਿੱਚ ਸੁਸ਼ੋਭਿਤ

ਪੰਜਾਬ ਦੀ ਆਰਥਿਕਤਾ, ਸੱਭਿਆਚਾਰਕ ਪਛਾਣ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਲੈ ਕੇ ਸਰਕਾਰਾਂ ਜਵਾਬਦੇਹ ਬਣਨ- ਸੰਤ ਮੀਤ ਸਿੰਘ

ਗੁਰਬਾਣੀ ਨੂੰ ਫ਼ਿਲਮੀ ਧੁਨਾਂ ’ਤੇ ਗਾਉਣ ਅਤੇ ਗੁਰੂ ਘਰ ਦੀ ਸਟੇਜ ਨੂੰ ਰੀਲਾਂ ਦਾ ਮੰਚ ਬਣਾਉਣ ’ਤੇ ਰੋਕ ਲਾਉਣ ਦੀ ਮੰਗ: ਹਰਜੋਤ ਸ਼ਾਹ ਸਿੰਘ

1984 ਸਿੱਖ ਦੰਗਿਆਂ ਲਈ ਰਾਜੀਵ ਗਾਂਧੀ ਦੋਸ਼ੀ -ਸੋਨੀਆ ਗਾਂਧੀ ਦੀ ਕਿਤਾਬ ਉੱਪਰ ਸਿਰਸਾ ਨੇ ਬੋਲਿਆ ਹਮਲਾ

ਚੋਣ ਕਮਿਸ਼ਨ ਦੇ ਸਖਤ ਨਿਰਦੇਸ਼ ਆਚਾਰ ਸਹਿੰਤਾ ਦੇ ਦੌਰਾਨ ਰਿਟਾਇਰਡ ਅਫਸਰਾਂ ਤੇ ਵੀ ਲਾਗੂ ਰਹਿਣਗੇ ਸਰਕਾਰੀ ਕਰਮਚਾਰੀਆਂ ਵਾਲੇ ਨਿਯਮ

ਪੰਜਾਬ ਦੀ ਪਰਾਲੀ ਸਾੜਨ ਨਾਲ ਦਿੱਲੀ ਦੇ ਪ੍ਰਦੂਸ਼ਣ ਉੱਪਰ ਬਹੁਤ ਘੱਟ ਅਸਰ - ਸੌਰਭ ਭਾਰਦਵਾਜ ਨੇ ਭਾਜਪਾ 'ਤੇ ਕੀਤਾ ਹਮਲਾ

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ ਦਿਮਾਗੀ ਨਕਸਲ ਟਿੱਪਣੀ 'ਤੇ ਜਨਤਕ ਬਹਿਸ ਲਈ ਫਿਰ ਚੁਣੌਤੀ ਦਿੱਤੀ

ਦਿੱਲੀ ਵਿੱਚ ਪ੍ਰਦੂਸ਼ਣ ਨੇ ਮਚਾਈ ਤਬਾਹੀ : ਅਕਸ਼ਰਧਾਮ ਦਾ ਏਅਰ ਕੁਆਲਿਟੀ ਇੰਡੈਕਸ 840 ਨੂੰ ਪਾਰ ਕਰ ਗਿਆ-ਸਾਹ ਲੈਣ ਵਿੱਚ  ਆ ਰਹੀ ਹੈ ਮੁਸ਼ਕਲ

ਮਜ਼ਦੂਰਾਂ ਤੇ ਲੇਬਰ ਨਾਲ ਦੀਵਾਲੀ ਮਨਾਕੇ ਪੰਮਾ ਨੇ ਦਿੱਤਾ ਸਾਂਝੀਵਾਲਤਾ ਦਾ ਸੰਦੇਸ਼; ਤੋਹਫ਼ੇ ਭੇਟ ਕਰਕੇ ਮਿਹਨਤਕਸ਼ ਵਰਗ ਦਾ ਕੀਤਾ ਸਨਮਾਨ