BREAKING NEWS
• ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਸਰਕਾਰਾਂ ਨੇ ਪੰਜਾਬ ਨੂੰ ਵਿਕਾਸ ਵਿੱਚ ਪਿਛਾੜਿਆ-ਮੁੱਖ ਮੰਤਰੀ ਭਗਵੰਤ ਸਿੰਘ ਮਾਨ • ਸਰਕਾਰੀ ਸਕੂਲ ਅਜਿਹੇ ਅਦਾਰੇ ਬਣਨੇ ਚਾਹੀਦੇ ਹਨ, ਜਿਨ੍ਹਾਂ `ਤੇ ਹਰ ਬੱਚੇ ਅਤੇ ਮਾਪੇ ਮਾਣ ਕਰ ਸਕਣ: ਮੁੱਖ ਮੰਤਰੀ ਭਗਵੰਤ ਸਿੰਘ ਮਾਨ • ਪੰਜਾਬ ਦੀ ਪਰਾਲੀ ਸਾੜਨ ਨਾਲ ਦਿੱਲੀ ਦੇ ਪ੍ਰਦੂਸ਼ਣ ਉੱਪਰ ਬਹੁਤ ਘੱਟ ਅਸਰ - ਸੌਰਭ ਭਾਰਦਵਾਜ ਨੇ ਭਾਜਪਾ 'ਤੇ ਕੀਤਾ ਹਮਲਾ • ਭਗਵੰਤ ਮਾਨ ਸਰਕਾਰ 'ਸਿੱਖਿਆ ਕ੍ਰਾਂਤੀ' ਤਹਿਤ ਦਸੰਬਰ ਤੱਕ 2,004 ਹੋਰ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਲੈਬਾਂ ਸਥਾਪਤ ਕਰੇਗੀ • "ਇਹ ਇੱਕ ਨਿੱਜੀ ਕਿਤਾਬ ਹੈ, ਰਾਜਨੀਤਿਕ ਨਹੀਂ," ਸੋਨੀਆ ਗਾਂਧੀ ਨੇ ਆਪਣੀ ਆਤਮਕਥਾ 'ਤੇ ਕਿਹਾ • ਗੁਰੂ ਘਰ ਦੀ ਮਰਿਆਦਾ ਸਰਵਉੱਚ, ਉਲੰਘਣਾ ਕਰਨ ਵਾਲੇ ਕੀਰਤਨੀ ਜਥਿਆਂ ਨੂੰ ਸੱਦਾ ਨਾ ਦਿੱਤਾ ਜਾਵੇ: ਇੰਦਰਜੀਤ ਸਿੰਘ ਵਿਕਾਸਪੁਰੀ

ਪੰਜਾਬ

ਖਾਲਸਾ ਯੂਨੀਵਰਸਿਟੀ ਵੱਲੋਂ ਸਾਹਿਤਕ ਸ਼ਾਮ ‘ਅਦਬੀ ਬੈਠਕ’ ਕਰਵਾਈ ਗਈ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | November 12, 2026 07:31 PM

ਅੰਮ੍ਰਿਤਸਰ-ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਐਜੂਕੇਸ਼ਨ ਅਤੇ ਸਕੂਲ ਆਫ਼ ਲੈਂਗੂਏਜ਼ਜ ਵੱਲੋਂ ਉਰਦੂ ਵਿਅੰਗ ਅਤੇ ਦਾਸਤਾਨਗੋਈ ’ਤੇ ਆਧਾਰਿਤ ਇਕ ਸਾਹਿਤਕ ਸ਼ਾਮ ‘ਅਦਬੀ ਬੈਠਕ’ ਕਰਵਾਈ ਗਈ।ਜਿਸ ’ਚ ਮੁੱਖ ਮਹਿਮਾਨ ਵਜੋਂ ਹਾਜ਼ਰ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਫਨਕਾਰਾਂ ਦੇ ਫਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਦਾਸਤਾਨਗੋਈ ’ਚ ਸ਼ਬਦਾਂ ਦਾ ਉਚਾਰਨ, ਹਾਵ—ਭਾਵ ਨਾਲ ਪੇਸ਼ਕਾਰੀ ਕੋਈ ਸਾਧਾਰਨ ਕਿਰਿਆ ਨਹੀਂ, ਬਲਕਿ ਸੁਲਝੇ ਹੋਏ ਕਲਾਕਾਰਾਂ ਦਾ ਕੰਮ ਹੈ।

ਇਸ ਪ੍ਰੋਗਰਾਮ ਦੀ ਸ਼ੁਰੂਆਤ ’ਚ ’ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਅਤੇ ਫੈਕਲਟੀ ਆਫ ਲੈਂਗੂਏਜ਼ਜ ਡੀਨ ਡਾ. ਰਮਿੰਦਰ ਕੌਰ ਨੇ ਸਾਂਝੇ ਤੌਰ ’ਤੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ, ਡਾਇਰੈਕਟਰ ਪ੍ਰੀਖਿਆਵਾਂ ਡੀਨ ਡਾ. ਕੰਵਲਜੀਤ ਸਿੰਘ, ਧਰਮ ਅਧਿਐਨ ਵਿਭਾਗ ਮੁਖੀ ਡਾ. ਇੰਦਰਜੀਤ ਸਿੰਘ ਗੋਗੋਆਣੀ, ਵਿਦਿਆਰਥੀ ਭਲਾਈ ਡੀਨ ਡਾ. ਅਜੇ ਸਹਿਗਲ, ਸਰਕਾਰੀ ਕਾਲਜ, ਗੁਰਦਾਸਪਰ ਪ੍ਰਿੰਸੀਪਲ ਡਾ. ਅਸ਼ਵਨੀ ਭੱਲਾ ਦਾ ਸਵਾਗਤ ਕੀਤਾ।ਉਪਰੰਤ ਡਾ. ਕੁਮਾਰ ਨੇ ਕਿਹਾ ਨੇ ਸਮਾਗਮ ਦੇ ਮੁੱਖ ਕਲਾਕਾਰਾਂ ਡਾ. ਜੈਸ਼੍ਰੀ ਸੇਠੀ ਅਤੇ ਜਨਾਬ ਮੁਹੰਮਦ ਸਮੀਰ ਅਬਾਦਾਨ ਖ਼ਾਨ ਨਾਲ ਸਰੋਤਿਆਂ ਨੂੰ ਰੂੑਬਰੂ ਕਰਵਾਇਆ।ਉਨ੍ਹਾਂ ਸਮਾਗਮ ਦੇ ਮਕਸਦ ਨੂੰ ਸਰੋਤਿਆਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਸੰਵਾਦ, ਬਿਰਤਾਂਤ, ਬਹਿਸ—ਮੁਆਫਸੇ ਦੀ ਲੰਬੀ ਪ੍ਰੰਪਰਾ ਰਹੀ ਹੈ ਅਤੇ ਦਾਸਤਾਨਗੋਈ ਜਾਂ ਕਿੱਸਾਗੋਈ ਜਾਂ ਬਿਰਤਾਂਤ ਕਹਿਣ ਦਾ ਹੁਨਰ ਇਕ ਪੇਸ਼ਾਵਰ ਕਿੱਤੇ ਵਜੋਂ ਮਕਬੂਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਅੱਜ ਦੇ ਪ੍ਰੋਗਰਾਮ ਦਾ ਮਕਸਦ ਨਵੇਂ ਕਿੱਤੇ ਜਿਵੇਂ ਕਿ ਕਿੱਸਾ ਜਾਂ ਕਹਾਣੀ ਸੁਣਾਉਣ ਦੀ ਕਲਾ ਨੂੰ ਉਤਸ਼ਾਹਿਤ ਕਰਨਾ ਹੈ, ਕਿਉਂਕਿ ਕੁਸ਼ਲਤਾ ਭਰਪੂਰ ਵਿਦਿਆਰਥੀ ਇਕ ਚੰਗੇ ਅਤੇ ਉਸਾਰੂ ਸਮਾਜ ਦੀ ਸਿਰਜਣਾ ਕਰਦੇ ਹਨ।ਇਸ ਉਪਰੰਤ ਦੋਹਾਂ ਕਲਾਕਾਰਾਂ ਨੇ ਦਾਸਤਾਨਗੋਈ ਦੀ ਪ੍ਰੰਪਰਾ ਸੁਣਾਉਦਿਆਂ ਪਤਰਸ ਬੁਖਾਰੀ ਦੇ ਦੋ ਮਜ਼ਮੂਨਾਂ ਦਾ ਸਟੇਜ ’ਤੇ ਬਿਰਤਾਂਤ ਸਿਰਜ ਕੇ ਆਪਣੇ ਫ਼ਨ ਦਾ ਮੁਜਾਹਰਾ ਕਰਕੇ ਸਰੋਤਿਆਂ ਨੂੰ ਕੀਲਿਆ।

ਇਸ ਮੌਕੇ ਡਾ. ਮਹਿਲ ਸਿੰਘ ਨੇ ਸਟੇਜ ਤੋਂ ਕਲਾਕਾਰਾਂ ਦੁਆਰਾ ਪੇਸ਼ ਕੀਤੇ ਗਏ ਮਜ਼ਮੂਨਾਂ ’ਚੋਂ ਕੁਝ ਘਟਨਾਵਾਂ ਨਾਲ ਜੋੜ ਕੇ ਪੰਜਾਬੀ ਸਾਹਿਤ ਜਗਤ ’ਚੋਂ ਕੁਝ ਕਿੱਸੇ ਵੀ ਸੁਣਾਏ।ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਵਿਦਿਆਰਥੀਆਂ ’ਚ ਵਿਹਾਰਕ ਗਿਆਨ ਅਤੇ ਕਲਾਤਮਕ ਸੂਝ ’ਚ ਇਜ਼ਾਫ਼ਾ ਹੁੰਦਾ ਹੈ ਜੋ ਕਿ ਉਨ੍ਹਾਂ ਦੀ ਸਖਸ਼ੀਅਤ ਦੇ ਵਿਕਾਸ ਲਈ ਅਤਿਅੰਤ ਜ਼ਰੂਰੀ ਹੈ।

ਇਸ ਸਮਾਗਮ ਮੌਕੇ ਡਾ. ਰਮਿੰਦਰ ਕੌਰ ਨੇ ਸਮੂਹ ਮਹਿਮਾਨਾਂ, ਕਲਾਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਇਸ ਰਸਮ ਦੇ ਅਰਥ ਅਤੇ ਸਾਰਥਿਕਤਾ ’ਤੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਅਦਾਕਾਰੀ ਨਾਲ ਸਾਰਾ ਸਮਾਗਮ ਖੁਸ਼ਗਵਾਰ ਹੋ ਗਿਆ ਅਤੇ ਕਹਾਣੀ ਸੁਣਾਉਣ ਦੀ ਇਸ ਅਦਭੱੁਤ ਕਲਾ ਨੂੰ ਵਿਦਿਆਰਥੀ ਆਪਣੇ ਅਧਿਆਪਨ ’ਚ ਸ਼ਾਮਿਲ ਕਰਕੇ ਉਸ ਨੂੰ ਪ੍ਰਭਾਵਸ਼ਾਲੀ ਬਣਾ ਸਕਦੇ ਹਨ।ਇਸ ਮੌਕੇ ਡਾ. ਕੁਮਾਰ ਅਤੇ ਡਾ. ਰਮਿੰਦਰ ਕੌਰ ਨੇ ਆਏ ਮਹਿਮਾਨਾਂ ਨੰੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।ਡਾ. ਕੁਮਾਰ ਨੇ ਕਿਹਾ ਕਿ ਪ੍ਰੋਗਰਾਮ ਦਾ ਆਯੋਜਨ ਸਕੂਲ ਆਫ਼ ਐਜੂਕੇਸ਼ਨ ਦੇ ਅਸਿਸਟੈਂਟ ਪ੍ਰੋਫੈਸਰ ਡਾ. ਪੂਨਮਪ੍ਰੀਤ ਕੌਰ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ’ਚ ਮੰਚ ਸੰਚਾਲਣ ਦਾ ਕਾਰਜ ਸਕੂਲ਼ ਆਫ਼ ਪੰਜਾਬੀ ਸਟੱਡੀਜ ਸਹਾਇਕ ਪ੍ਰੋਫ਼ੈਸਰ ਡਾ. ਕੁਲਵੰਤ ਕੌਰ ਨੇ ਬਾਖੂਬੀ ਨਿਭਾਇਆ।

Have something to say? Post your comment

 
 

ਪੰਜਾਬ

ਵਿਸ਼ੇਸ਼ ਗਹਿਰੀ ਸੁਧਾਈ 2027: ਪੰਜਾਬ ਵਿੱਚ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ – ਅਨਿੰਦਿਤਾ ਮਿੱਤਰਾ, ਸੀ.ਈ.ਓ. ਪੰਜਾਬ

ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੁਰਗੱਦੀ ਪੁਰਬ ਬੜੀ ਸ਼ਰਧਾ ਨਾਲ ਮਨਾਇਆ

ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵਾਧਾ, ਫਿਰੋਜ਼ਪੁਰ ਦੇ ਸਭ ਤੋਂ ਵੱਧ

ਪੰਜਾਬ ਚੋਣਾਂ 2027: 2022 ਵਿੱਚ, 'ਆਪ' ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਦੋਂ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਅਸਫਲ ਰਹੇ

ਸ੍ਰੀ ਅਨੰਦਪੁਰ ਸਾਹਿਬ ਬਣਿਆ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ, ਹਰਜੋਤ ਸਿੰਘ ਬੈਂਸ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਰਾਸ਼ਟਰੀ ਸਨਮਾਨ ਕੀਤਾ ਪ੍ਰਾਪਤ

ਪੂਰਾ ਪੀਪੀਸੀਐਸ ਸਿਸਟਮ ਭ੍ਰਿਸ਼ਟ ਹੈ -ਸੁਨੀਲ ਜਾਖੜ

ਪੰਜਾਬ ਦੇ ਸਾਬਕਾ ਡੀਐਸਪੀ ਨੂੰ ਅਗਵਾ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ, 32 ਸਾਲਾਂ ਬਾਅਦ ਸਜ਼ਾ ਸੁਣਾਈ ਗਈ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਹਜ਼ਾਰ ਹੋਰ ‘ਪੇਂਡੂ ਖੇਡ ਮੈਦਾਨਾਂ’ ਦਾ ਕੀਤਾ ਉਦਘਾਟਨ

ਪੰਜਾਬ ਭਰ ਵਿੱਚ ਛੱਠ ਪੂਜਾ ਲਈ 104 ਸਥਾਨਾਂ ਦੀ ਸ਼ਨਾਖ਼ਤ ਕੀਤੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਸਰਕਾਰਾਂ ਨੇ ਪੰਜਾਬ ਨੂੰ ਵਿਕਾਸ ਵਿੱਚ ਪਿਛਾੜਿਆ-ਮੁੱਖ ਮੰਤਰੀ ਭਗਵੰਤ ਸਿੰਘ ਮਾਨ