ਪੰਜਾਬ

ਤੀਰਥ ਯਾਤਰਾ ਬੱਸਾਂ ਦੇ ਹਾਦਸੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ : ਕੇਵਲ ਸਿੰਘ ਢਿੱਲੋਂ

ਕੌਮੀ ਮਾਰਗ ਬਿਊਰੋ | November 15, 2026 08:03 PM

ਚੰਡੀਗੜ੍ਹ- ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤੀਰਥ ਯਾਤਰਾ ਬੱਸਾਂ ਦਾ ਸਿਰਫ਼ ਸੜਕ ਹਾਦਸਾ ਨਹੀਂ, ਸਗੋਂ ਸਰਕਾਰੀ ਸਿਸਟਮ ਵਲੋਂ ਕੀਤੇ ਗਏ ਕਤਲ ਹਨ, ਇਨ੍ਹਾਂ ਲਈ ਜਿੱਥੇ ਬੱਸ ਮਾਲਕਾਂ ਖਿਲਾਫ਼ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਲਈ ਸਿੱਧੇ ਤੋਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ। ਇਹ ਸ਼ਬਦ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਹਨ। ਉਹ ਮੁੱਖ ਮੰਤਰੀ ਤੀਰਥ ਯਾਤਰਾ ਦੀਆਂ ਦੋ ਬੱਸਾਂ ਵਿਚਾਲੇ ਨੌਸ਼ਹਿਰਾ ਪਨੂੰਆਂ ਵਿੱਚ ਸੜਕ ਹਾਦਸੇ ਦੌਰਾਨ 5 ਲੋਕਾਂ ਦੀ ਮੌਤ ਹੋਣ ਅਤੇ 18 ਜਣਿਆਂ ਦੇ ਗੰਭੀਰ ਜਖ਼ਮੀ ਹੋਣ ਦੀ ਘਟਨਾ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਸਨ।

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅਕਤੂਬਰ 2026 ਵਿੱਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੁੱਖ ਮੰਤਰੀ ਤੀਰਥ ਯਾਤਰਾ ਦੀਆਂ ਬੱਸਾਂ ਨੂੰ ਯਾਤਰੀਆਂ ਲਈ ਸੁਰੱਖਿਅਤ ਨਾ ਹੋਣ ਦਾ ਨੋਟਿਸ ਜਾਰੀ ਕੀਤਾ ਸੀ। ਇਨ੍ਹਾਂ ਵਿੱਚ ਕਿਸੇ ਦੀ ਰਜਿਸ਼ਟ੍ਰੇਸ਼ਨ ਖ਼ਤਮ ਹੋ ਚੁੱਕੀ ਸੀ, ਕਿਸੇ ਦੀ ਫਿਟਨੈੱਸ ਨਹੀ ਸੀ। ਨਾ ਇਨ੍ਹਾਂ ਦਾ ਬੀਮਾ ਹੈ ਅਤੇ ਨਾ ਹੀ ਪ੍ਰਦੂਸ਼ਣ ਸਰਟੀਫਿਕੇਟ। ਫੇਰ ਵੀ ਇਹ ਬੱਸਾਂ ਸੜਕਾਂ ਦੇ ਕਿਵੇਂ ਦੌਰ ਰਹੀਆਂ।

ਢਿੱਲੋਂ ਨੇ ਹੈਰਾਨੀ ਪ੍ਰਗਟਾਉਂਦਿਆ ਕਿਹਾ ਕਿ ਪੰਜਾਬ ਸਰਕਾਰ ਨੇ ਜਨਵਰੀ 2026 ਵਿੱਚ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਦੱਸਿਆ ਸੀ ਕਿ ਇਨ੍ਹਾਂ ਵਿੱਚੋਂ ਕੋਈ ਵੀ ਬੱਸ ਪੰਜਾਬ ਵਿੱਚ ਰਜਿਸਟਡ ਨਹੀਂ ਹੈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਨ੍ਹਾਂ ਬੱਸਾਂ ਵਿੱਚ ਅਣ-ਅਧਿਕਾਰਤ ਮੌਡੀਫਿਕੇਸ਼ਨ, ਡਰਾਇਵਰ ਤੇ ਯਾਤਰੀਆਂ ਵਿਚਾਲੇ ਪਾਰਟੀਸ਼ਨ, ਐਮਰਜੈਂਸੀ ਐਗਜਿਟ ਨਾ ਹੋਣ, ਬਾਰੀਆਂ ਵਿੱਚ ਅੜਚਨਾਂ ਖੜੀਆਂ ਕਰਨ, ਅੱਗ ਲੱਗਣ ਦੀ ਸੂਰਤ ਵਿੱਚ ਲੋੜੀਂਦੇ ਪ੍ਰਬੰਧ ਨਾ ਕਰਨ ਵਰਗੇ ਇਲਜ਼ਾਮ ਲਾਏ ਗਏ ਸਨ, ਪੰਜਾਬ ਤੋਂ ਬਾਹਰ ਕਈ ਸੂਬਿਆਂ ਵਿੱਚ ਬੱਸਾਂ ਜ਼ਬਤ ਵੀ ਹੋਈਆਂ, ਚਲਾਨ ਵੀ ਕੱਟੇ ਗਏ, ਪਰ ਪੰਜਾਬ ਸਰਕਾਰ ਨੇ ਢੀਠਤਾ ਨਹੀਂ ਛੱਡੀ। ਉਲਟਾ ਭਾਰਤੀ ਜਨਤਾ ਪਾਰਟੀ ਉੱਤੇ ਹੀ ਇਲਜ਼ਾਮ ਲਾਏ ਕਿ ਉਹ ਤੀਰਥ ਯਾਤਰਾ ਸਕੀਮ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੀਰਥ ਯਾਤਰਾ ਸਕੀਮ ਚਲਾ ਰਹੀ ਹੈ, ਨਾ ਹੀ ਅਸੀਂ ਪੰਜਾਬ ਵਿੱਚ ਤੀਰਥ ਯਾਤਰਾ ਸਕੀਮ ਦੇ ਖਿਲਾਫ਼ ਹਾਂ, ਸਾਡੀ ਚਿੰਤਾ ਪੰਜਾਬ ਦੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਲੈ ਕੇ ਸੀ, ਜੋ ਹੁਣ ਸੱਚ ਸਾਬਿਤ ਹੋਈ।

ਕੇਵਲ ਸਿੰਘ ਢਿੱਲੋਂ ਨੇ ਅਰਵਿੰਦ ਕੇਜਰੀਵਾਲ ਨੂੰ ਸਿੱਧਾ ਸਵਾਲ ਕੀਤਾ ਕਿ ਦਿੱਲੀ ਤੋਂ ਲਿਆ ਕੇ ਪੰਜਾਬ ਤੀਰਥ ਯਾਤਰਾ ਦਾ ਇੰਚਾਰਜ ਲਾਏ ਕਮਲ ਬਾਂਸਲ ਦੀ ਜ਼ਿੰਮੇਵਾਰੀ ਕੌਣ ਤੈਅ ਕਰੇਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਖਤਰੇ ਵਿੱਚ ਪਾ ਕੇ ਬਾਹਰੀ ਸੂਬਿਆਂ ਦੀਆਂ ਨਿੱਜੀ ਬੱਸਾਂ ਰਾਹੀਂ ਪੰਜਾਬ ਵਿੱਚ ਬੱਸ ਮਾਫ਼ੀਆ ਚਲਾ ਕੇ, ਨਹੀਂ ਤਾਂ ਯਾਤਰਾ ਸਕੀਮ ਲਈ ਸਰਕਾਰੀ ਤੇ ਪੰਜਾਬ ਦੀਆਂ ਕੰਪਨੀਆਂ ਦੀ ਵਰਤੋਂ ਕੀਤੀ ਜਾ ਸਕਦੀ ਸੀ।

Have something to say? Post your comment

 
 

ਪੰਜਾਬ

750 ਕਿਸਾਨਾਂ ਦੀ ਕਾਤਲ ਭਾਜਪਾ ਨਾਲ ਸਮਝੌਤਾ ਕਰਨ ਜਾ ਰਿਹਾ ਅਕਾਲੀ ਦਲ-ਭਗਵੰਤ ਸਿੰਘ ਮਾਨ

ਬਾਬਾ ਦੀਪ ਸਿੰਘ ਜੀ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਹੋਈਆਂ ਨਤਮਸਤਕ

ਅਨੇਕਾਂ ਕੁਰਬਾਨੀਆਂ ਸਦਕਾ ਹੋਂਦ ਵਿਚ ਆਈ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਮਾਣਮੱਤੀ ਵਿਰਾਸਤ- ਐਡਵੋਕੇਟ ਧਾਮੀ

ਰੇਲਵੇ ਟਰੈਕ ਬਲਾਸਟ ਵਿੱਚ ਗ੍ਰਿਫਤਾਰ ਮਹਿਕਦੀਪ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਉਹ ਕਿਸੇ ਦੀ ਨਹੀਂ ਸੀ ਸੁਣਦੀ ਮਰਜ਼ੀ ਦੀ ਸੀ ਮਾਲਕ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਵਿਖੇ ਛਠ ਮਹਾਂਪਰਵ ਦੇ ਜਸ਼ਨਾਂ ਵਿੱਚ ਕੀਤੀ ਸ਼ਿਰਕਤ

ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਨਾਲ ਖੜ੍ਹੇ ਹਾਂ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਬੀਬੀ ਹਰਜੀਤ ਕੌਰ ਤਲਵੰਡੀ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ

ਐਡਵੋਕੇਟ ਧਾਮੀ ਦੇ ਸਿਰ ਸਜ ਸਕਦਾ ਹੈ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ ਤਾਜ਼

ਤਰਨਤਾਰਨ ਵਿੱਚ 'ਮੁੱਖ ਮੰਤਰੀ ਤੀਰਥ ਯਾਤਰਾ' ਵਾਲੀਆਂ ਬੱਸਾਂ ਦੀ ਟੱਕਰ, 4 ਦੀ ਮੌਤ, ਕਈ ਜ਼ਖਮੀ

ਪੰਜਾਬ ਵਿੱਚ ਪਰਾਲੀ ਸਾੜਨ ਦੇ 5,785 ਮਾਮਲੇ, 2 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ