ਲੁਧਿਆਣਾ - ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਿੰਸੀਪਲ ਡਰਾਫਟਿੰਗ ਕਮੇਟੀ ਦੀ ਲੁਧਿਆਣਾ ਵਿਖੇ ਹੋਈ ਅਹਿਮ ਮੀਟਿੰਗ ਦੌਰਾਨ ਪੰਥਕ ਏਕਤਾ, ਪੰਜਾਬ ਦੇ ਹੱਕਾਂ ਅਤੇ ਸਿੱਖ ਸਿਧਾਂਤਕ ਰਵਾਇਤਾਂ ਨੂੰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪੰਥਕ ਅਤੇ ਪੰਜਾਬ ਦੇ ਹਿੱਤਾਂ ਨਾਲ ਜੁੜੇ ਵੱਖ-ਵੱਖ ਮਸਲਿਆਂ ’ਤੇ ਸਾਂਝੀ ਰਣਨੀਤੀ ਤਿਆਰ ਕਰਨ ਅਤੇ ਆਪਸੀ ਤਾਲਮੇਲ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਤਿੰਨ ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ।
ਮੀਟਿੰਗ ਵਿੱਚ ਐਡਵੋਕੇਟ ਗੁਰਵਿੰਦਰ ਸਿੰਘ, ਬਾਬਾ ਦਲਜੀਤ ਸਿੰਘ ਸੋਢੀ ਅਤੇ ਸਤਿੰਦਰਜੀਤ ਸਿੰਘ ਗਿੱਲ ਨੂੰ ਤਾਲਮੇਲ ਕਮੇਟੀ ਦੀ ਜ਼ਿੰਮੇਂਵਾਰੀ ਸੌਂਪੀ ਗਈ। ਇਸ ਦੇ ਨਾਲ ਹੀ ਤਜਿੰਦਰ ਸਿੰਘ ਢਿੱਲੋਂ ਅਤੇ ਅਵਤਾਰ ਸਿੰਘ ਸੇਖੋਂ ਨੂੰ ਪ੍ਰਿੰਸੀਪਲ ਡਰਾਫਟਿੰਗ ਕਮੇਟੀ ਦੇ ਬੁਲਾਰੇ ਨਿਯੁਕਤ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਡਰਾਫਟਿੰਗ ਕਮੇਟੀ ਦੇ ਆਗੂ ਗੁਰਦੀਪ ਸਿੰਘ ਭੰਡਾਲ, ਜਸਵਿੰਦਰ ਸਿੰਘ ਢਿੱਲੋਂ, ਜਗਦੀਪ ਸਿੰਘ ਕੰਸਾਲਾ ਅਤੇ ਕ੍ਰਿਸ਼ਨ ਸਿੰਘ ਰੁਪਾਣਾ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਿਯੁਕਤੀਆਂ ਮਹਿਜ ਜਥੇਬੰਦਕ ਅਹੁਦਿਆਂ ਦੀ ਵੰਡ ਨਹੀਂ, ਸਗੋਂ ਪੰਥਕ ਅਤੇ ਪੰਜਾਬ ਪੱਖੀ ਸੋਚ ਰੱਖਣ ਵਾਲੀਆਂ ਤਾਕਤਾਂ ਨੂੰ ਇੱਕ ਸਾਂਝੇ ਮੰਥ ਤੇ ਇਕੱਠਾ ਕਰਨ ਵਾਲੀ ਇੱਕ ਅਹਿਮ ਕਦਮ ਹਨ।
ਉਨ੍ਹਾਂ ਦੱਸਿਆ ਕਿ ਤਾਲਮੇਲ ਕਮੇਟੀ ਵੱਖ-ਵੱਖ ਪੰਥਕ ਜਥੇਬੰਦੀਆਂ, ਪੰਜਾਬ ਹਿਤੈਸ਼ੀ ਆਗੂਆਂ, ਬੁੱਧੀਜੀਵੀਆਂ ਅਤੇ ਲੋਕ ਹਿੱਤਾਂ ਲਈ ਸੰਘਰਸ਼ ਸ਼ਖਸ਼ੀਅਤਾਂ ਨਾਲ ਸੰਪਰਕ ਪ੍ਰਾਪਤ ਕਰਕੇ ਸਾਂਝੀ ਵਿਚਾਰਧਾਰਾ ਅਤੇ ਸਾਂਝੇ ਸੰਘਰਸ਼ ਦਾ ਸੁਨੇਹਾ ਲੈ ਕੇ ਜਾਵੇਗੀ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਪੰਥਕ ਤਾਕਾਂ ਨਿਜੀ ਹਿੱਤਾਂ ਅਹੁਦਿਆਂ ਅਤੇ ਸਿਆਣ ਸਿਆਸੀ ਵਖਰਵਿਆਂ ਤੋਂ ਉੱਪਰ ਉੱਠ ਕੇ ਇਹ ਨਿਸ਼ਾਨ ਸਾਹਿਬ ਹੇਠ ਇਕੱਤਰ ਹੋਣ ਅਤੇ ਪੰਜਾਬ ਦੀ ਹੋਂਦ ਹੱਕ ਦੇ ਭਵਿੱਖ ਦੀ ਲੜਾਈ ਨੂੰ ਸਾਂਝਾ ਤੌਰ ਤੇ ਅੱਗੇ ਵਧਾਉਣ
ਆਗੂਆਂ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਅੱਜ ਸਿਧਾਂਤਾਂ ਅਤੇ ਅਮਲ ਵਿਚਕਾਰ ਵੱਡਾ ਪਾੜਾ ਨਜ਼ਰ ਆ ਰਿਹਾ ਹੈ ਜਿਹੜੀਆਂ ਸਿਆਸੀ ਪਾਰਟੀਆਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖੜ ਕੇ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਲਈ ਸੌਂਹਾਂ ਖਾਦੀਆਂ ਰਹੀਆਂ ਹਨ, ਜੇਕਰ ਉਹੀ ਪਾਰਟੀਆਂ ਅੱਜ ਸੱਤਾ ਦੇ ਦਬਾਅ ਹੇਠ ਸਰਕਾਰੀ ਏਜੰਡਿਆਂ ਨੂੰ ਲਾਗੂ ਕਰਨ ਦਾ ਸਾਧਨ ਬਣ ਰਹੀਆਂ ਹਨ ਤਾਂ ਇਹ ਪੰਥ ਤੇ ਪੰਜਾਬ ਦੇ ਭਵਿੱਖ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਉਹਨਾਂ ਸਪਸ਼ਟ ਕੀਤਾ ਕਿ ਪੰਥਕ ਰਾਜਨੀਤੀ ਦਾ ਮਕਸਦ ਸਿਰਫ ਚੋਣਾਂ ਜਿੱਤਣਾ ਜਦ ਸੱਤਾ ਹਾਸਲ ਕਰਨਾ ਨਹੀਂ ਹੋ ਸਕਦਾ ਇਸ ਦਾ ਅਸਲ ਮਕਸ ਸ੍ਰੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਕੌਮਾਂ ਪੰਥਕ ਮਰਿਆਦਾ ਪੰਜਾਬ ਦੇ ਸੰਵਿਧਾਨਿਕ ਹੱਕਾਂ ਕਿਸਾਨਾਂ ਨੌਜਵਾਨਾਂ ਵਪਾਰੀਆਂ ਅਤੇ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੋਣਾ ਜਰੂਰੀ ਹੋਣਾ ਚਾਹੀਦਾ ਹੈ ਜਿਹੜੀ ਰਾਜਨੀਤੀ ਆਪਣੇ ਬੁਨਿਆਦੀ ਸਿਧਾਂਤ ਤੋਂ ਭਟਕ ਜਾਵੇ ਉਹ ਕਦੇ ਵੀ ਪੰਥ ਅਤੇ ਪੰਜਾਬ ਦੀ ਸਚਿਨ ਨੁਮਾਇੰਦਗੀ ਨਹੀਂ ਕਰ ਸਕਦੀ।
ਆਗੂਆਂ ਨੇ ਕਿਹਾ ਹੈ ਕਿ ਪ੍ਰਿੰਸੀਪਲ ਡਰਾਫਟਿੰਗ ਕਮੇਟੀ ਕਿਸੇ ਨਿੱਜੀ ਸਿਆਸੀ ਲਾਲਸਾ ਜਾਂ ਅਹੁਦਿਆਂ ਦੀ ਲੜਾਈ ਲਈ ਨਹੀਂ ਸਗੋਂ ਪੰਥਕ ਸਿਧਾਂਤਾਂ ਜਥੇਬੰਦਕ ਜਵਾਬਦੇਹੀ ਅਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਉਦੇਸ਼ ਨਾਲ ਆਪਣੀ ਜਿੰਮੇਂਵਾਰੀ ਨਿਭਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਤਾਲਮੇਲ ਕਮੇਟੀ ਵੱਲੋਂ ਵੱਖ-ਵੱਖ ਵਰਗਾਂ ਨਾਲ ਵਿਚਾਰ ਵਟਾਂਦਰਾ ਕਰਕੇ ਸਾਂਝੀ ਪੰਥਕ ਸੋਚ ਉੱਤੇ ਪੰਜਾਬ ਪੱਖੀ ਏਜੰਡੇ ਨੂੰ ਅੱਗੇ ਲਿਜਾਣ ਲਈ ਠੋਸ ਯਤਨ ਕੀਤੇ ਜਾਣਗੇ।
ਇਸ ਅਹਿਮ ਮੀਟਿੰਗ ਵਿੱਚ ਚਮਕੌਰ ਸਿੰਘ ਬਰਾੜ, ਬਲਜਿੰਦਰ ਸਿੰਘ ਲਸੋਈ ਲਖਵੀਰ ਸਿੰਘ ਲੱਖਾ, ਨਿਰਵੈਰ ਸਿੰਘ, ਮਹਿੰਦਰ ਸਿੰਘ ਬਾਜਵਾ ਅਤੇ ਸਮੇਤ ਵੱਖ-ਵੱਖ ਜਿਲਿਆਂ ਤੋਂ ਪਹੁੰਚੀਆਂ ਟੀਮਾਂ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਆਗੂਆਂ ਨੇ ਅੰਤ ਵਿੱਚ ਸਮੂਹ ਪੰਥਕ ਅਤੇ ਪੰਜਾਬ ਹਿਤੈਸ਼ੀ ਸ਼ਕਤੀਆਂ ਨੂੰ ਅਪੀਲ ਕੀਤੀ ਹੈ ਕਿ ਨਿੱਜੀ ਅਤੇ ਸਿਆਸੀ ਵਖਰੇਵਿਆਂ ਨੂੰ ਪਾਸੇ ਰੱਖ ਕੇ ਪੰਥਕ ਯਤਨ ਦੇ ਵਡੇਰੇ ਉਦੇਸ਼ ਲਈ ਇਕ ਮੰਚ ਤੇ ਇਕੱਠੇ ਹੋਣ ਕਿਉਂਕਿ ਪੰਜਾਬ ਦੀ ਹੋਂਦ ਅਤੇ ਪੰਥਕ ਸਿਧਾਂਤਾਂ ਦੀ ਰਾਖੀ ਲਈ ਹੁਣ ਸਿਰਫ ਗੱਲਾਂ ਨਹੀਂ ਸਗੋਂ ਸਾਂਝੇ ਯਤਨਾਂ ਅਤੇ ਠੋਸ ਫੈਸਲਿਆਂ ਦੀ ਲੋੜ ਹੈ।