BREAKING NEWS
• ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੇ ਮਾਣ-ਸਨਮਾਨ, ਨੌਕਰੀ ਦੀ ਸੁਰੱਖਿਆ ਅਤੇ ਬਿਹਤਰ ਸੇਵਾ ਸ਼ਰਤਾਂ ਲਈ ਵਚਨਬੱਧ: ਹਰਪਾਲ ਸਿੰਘ ਚੀਮਾ • ਮੁਲਾਜ਼ਮਾਂ ਦੀਆਂ ਜ਼ਿਆਦਾਤਰ ਵਿਚਾਰ ਅਧੀਨ ਜਾਇਜ਼ ਮੰਗਾਂ ਅੰਤਿਮ ਪੜਾਅ ’ਤੇ: ਹਰਪਾਲ ਸਿੰਘ ਚੀਮਾ • ਦਾਦੀ ਚਰਨ ਕੌਰ ਨੂੰ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਦਿੱਤੀ ਮੁੱਖ ਅਗਨੀ, ਅੰਤਿਮ ਵਿਦਾਈ ਮੌਕੇ ਉਮੜਿਆ ਜਨ ਸੈਲਾਬ • ਪੰਜਾਬ ਦੇ ਸ਼ਹਿਰਾਂ ਵਿੱਚ ਵੱਧ ਰਹੀ ਪ੍ਰਵਾਸੀਆਂ ਦੀ ਆਮਦ ਖਤਰਨਾਕ ਰੁਝਾਨ ਵਲ, ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਸ਼੍ਰੋਮਣੀ ਰਾਗੀ ਸਭਾ ਸ਼੍ਰੀ ਅੰਮ੍ਰਿਤਸਰ ਨੇ • ਐਡਵੋਕੇਟ ਹਰਜਿੰਦਰ ਸਿੰਘ ਧਾਮੀ ਛੇਵੀਂ ਵਾਰ ਸਰਬਸੰਮਤੀ ਨਾਲ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ • ਪੰਜਾਬ ਸਰਕਾਰ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ

ਪੰਜਾਬ

ਆਪ ਸਰਕਾਰ ਦੇ ਤਿੰਨ ਮੰਤਰੀਆਂ ਦੇ ਮਹਿਕਮਿਆਂ ਨੇ 150 ਏਕੜ ਪੰਚਾਇਤੀ ਜਮੀਨ ਚਹੇਤੇ ਮਾਇਨਿੰਗ ਮਾਫੀਆਂ ਨੂੰ ਸੌਂਪੀ-ਸੁਨੀਲ ਜਾਖੜ

ਕੌਮੀ ਮਾਰਗ ਬਿਊਰੋ | November 25, 2026 09:30 PM

ਚੰਡੀਗੜ੍ਹ- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪੰਚਾਇਤੀ ਰਾਜ ਕਾਨੂੰਨ ਦੀ ਮੂਲ ਭਾਵਨਾ ਨੂੰ ਦਰਕਿਨਾਰ ਕਰਦਿਆਂ ਕਾਨੂੰਨ ਵਿਚ ਸੋਧ ਕਰਕੇ ਆਪਣੇ ਤਿੰਨ ਮੰਤਰੀਆਂ ਦੇ ਵਿਭਾਗਾਂ ਦੀ ਮਿਲੀਭੁਗਤ ਨਾਲ ਪੂਰੀ ਤਰਾਂ ਗੈਰਕਾਨੂੰਨੀ ਤਰੀਕਾ ਅਪਨਾਉਂਦਿਆਂ 150 ਏਕੜ ਪੰਚਾਇਤੀ ਜਮੀਨ ਮਾਇਨਿੰਗ ਮਾਫੀਆ ਨੂੰ ਸੋਂਪ ਦਿੱਤੀ ਹੈ।

ਅੱਜ ਇੱਥੇ ਮਾਇਨਿੰਗ ਮਾਫੀਆ ਰਾਹੀਂ ਪੰਜਾਬ ਦੇ ਸ਼ਰੋਤਾਂ ਤੇ ਖਜਾਨੇ ਦੀ ਆਪ ਪਾਰਟੀ ਦੇ ਦਿੱਲੀ ਤੋਂ ਆਏ ਧਾੜਵੀਆਂ ਵੱਲੋਂ ਕੀਤੀ ਜਾ ਰਹੀ ਲੁੱਟ ਦੀ ਲੜੀ ਦੀ ਪਹਿਲੀ ਕੜੀ ਦੀ ਪ੍ਰੈਸ ਕਾਨਫਰੰਸ ਵਿਚ ਸੁਨੀਲ ਜਾਖੜ ਨੇ ਤੱਥਾਂ ਸਹਿਤ ਆਪ ਦੀ ਕੱਟੜ ਬੇਈਮਾਨ ਸਰਕਾਰ ਦੇ ਭ੍ਰਿਸ਼ਟਾਚਾਰ ਦੀ ਪੋਲ ਖੋਲੀ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਪੰਜਾਬ ਦੇ ਕੁਦਰਤੀ ਸ਼ਰੋਤਾ ਅਤੇ ਖਜਾਨੇ ਦੀ ਹੀ ਲੁੱਟ ਨਹੀਂ ਸਗੋਂ ਵਾਤਾਵਰਨ ਤੇ ਚੌਗਿਰਦੇ ਨਾਲ ਜੁੜਿਆ ਹੋਇਆ ਇਹ ਗੰਭੀਰ ਮੁੱਦਾ ਹੈ।
ਸੁਨੀਲ ਜਾਖੜ ਨੇ ਦੱਸਿਆ ਕਿ ਇਕ ਪਾਸੇ ਤਾਂ ਈਡੀ ਪਠਾਨਕੋਟ ਜ਼ਿਲ੍ਹੇ ਵਿਚ ਆਪ ਸਰਕਾਰ ਵੱਲੋਂ ਆਪਣੇ ਚਹੇਤੇ ਮਾਇਨਿੰਗ ਮਾਫੀਆਂ ਨੂੰ 92 ਏਕੜ ਪੰਚਾਇਤੀ ਜਮੀਨ ਤਬਦੀਲ ਕਰਨ ਦੀ ਜਾਂਚ ਕਰ ਰਹੀ ਹੈ ਅਤੇ ਇਸ ਮਾਮਲੇ ਵਿਚ ਮਾਨਯੋਗ ਕੋਰਟ ਨੇ ਵੀ ਟਿੱਪਣੀ ਕੀਤੀ ਹੈ ਕਿ ਕੌਮਾਂਤਰੀ ਸਰਹੱਤ ਦੇ ਜੰਗਲਾਤ ਵਿਭਾਗ ਦੀ ਇਸ ਜਮੀਨ ਤੇ ਹੋ ਰਹੀ ਮਾਇਨਿੰਗ ਸਰੱਹਦ ਪਾਰੋਂ ਨਸ਼ੇ, ਹਥਿਆਰਾਂ, ਆਂਤਕਵਾਦੀਆਂ ਆਦਿ ਦੀ ਤਸਕਰੀ ਲਈ ਖਤਰਾ ਬਣ ਕੇ ਦੇਸ਼ ਦੀ ਕੌਮੀ ਸੁਰੱਖਿਆ ਨੂੰ ਦਾਅ ਤੇ ਲਗਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਬੜੇ ਹੈਰਾਨੀਜਨਕ ਤਰੀਕੇ ਨਾਲ ਵਣ ਵਿਭਾਗ ਵੱਲੋਂ ਸੁਰੱਖਿਅਤ ਐਲਾਣੀ ਰੱਖ ਦੇ ਖੇਤਰ ਵਿਚ ਵੀ ਮਾਇਨਿੰਗ ਹੋ ਰਹੀ ਹੈ ਜਦ ਕਿ ਰੱਖ ਦੇ ਤਾਂ ਇਕ ਕਿਲੋਮੀਟਰ ਦੂਰ ਤੱਕ ਵੀ ਮਾਇਨਿੰਗ ਦੀ ਮਨਾਹੀ ਹੁੰਦੀ ਹੈ।

ਇਸੇ ਮਾਮਲੇ ਵਿਚ ਅਗਲੇ ਪੜਾਅ ਦੀ ਗੱਲ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਆਪ ਦੀ ਭ੍ਰਿਸ਼ਟ ਸਰਕਾਰ ਨੇ ਪੰਚਾਇਤੀ ਜਮੀਨਾਂ ਹਥਿਆਉਣ ਤੇ ਫਿਰ ਆਪਣੇ ਚਹੇਤੇ ਮਾਇਨਿੰਗ ਮਾਫੀਆ ਨੂੰ ਦੇ ਕੇ ਇਸਤੋਂ ਲੁੱਟ ਕਰਨ ਲਈ ਪੰਚਾਇਤੀ ਰਾਜ ਕਾਨੂੰਨ ਦੀ ਬੇਸਿਕ ਸਟਰਕਚਰ (ਮੂਲ ਭਾਵਨਾ ) ਨਾਲ ਖਿਲਵਾੜ ਕਰਦਿਆਂ ਇਸ ਵਿਚ 2025 ਬਦਲਾਅ ਕੀਤਾ। ਜਾਖੜ ਨੇ ਦੋਸ਼ ਲਾਇਆ ਕਿ ਇਨ੍ਹਾਂ ਤਬਦੀਲੀਆਂ ਰਾਹੀਂ ਪੰਚਾਇਤ ਦੇ ਮਤੇ ਅਤੇ ਡਿਪਟੀ ਕਮਿਸ਼ਨਰ ਦੀ ਪ੍ਰਵਾਨਗੀ ਦੇ ਆਧਾਰ 'ਤੇ ਜ਼ਮੀਨ ਦੇਣ ਦਾ ਰਾਹ ਖੋਲ੍ਹਿਆ ਗਿਆ, ਜਦਕਿ ਉਨ੍ਹਾਂ ਅਨੁਸਾਰ ਇਸ ਨਾਲ ਜ਼ਮੀਨ ਦੀ ਨਿਲਾਮੀ ਅਤੇ ਹੋਰ ਲਾਜ਼ਮੀ ਕਾਨੂੰਨੀ ਪ੍ਰਕਿਰਿਆਵਾਂ ਦੀ ਮਹੱਤਤਾ ਖ਼ਤਮ ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ ਕਿ ਪੰਚਾਇਤੀ ਜਮੀਨ ਨੂੰ ਪਹਿਲਾਂ ਮਾਫੀਆ ਨੂੰ ਦੇਣਾਂ ਸੰਭਵ ਨਹੀਂ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਬਦਲਾਅ ਕਰ ਦਿੱਤਾ ਕਿ ਪੰਚਾਇਤ ਦੇ ਮਤੇ ਤੋਂ ਬਾਅਦ ਇਹ ਜਮੀਨ ਮਾਫੀਆ ਨੁੰ ਦਿੱਤੀ ਜਾ ਸਕਦੀ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਇਸ ਤਰਾਂ ਆਪਣੀ ਲੁੱਟ ਨੂੰ ਕਾਨੂੰਨੀ ਜਾਮਾ ਪਹਿਣਾ ਕੇ ਮਾਨ ਸਰਕਾਰ ਨੇ ਹੁਣ ਤੱਕ ਪਠਾਨਕੋਟ ਜ਼ਿਲ੍ਹੇ ਵਿਚ ਹੀ (ਪਹਿਲਾਂ ਦਿੱਤੀ 92 ਏਕੜ ਤੋਂ ਵੱਖਰੀ) 150 ਏਕੜ ਹੋਰ ਪੰਚਾਇਤੀ ਜਮੀਨ ਪੰਚਾਇਤਾਂ ਤੋਂ ਖੋਹ ਕੇ ਮਾਇਨਿੰਗ ਮਾਫੀਆ ਨੂੰ ਦੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸੋਧੇ ਕਾਨੂੰਨ ਦੀ ਵੀ ਉਲੰਘਣਾ ਕਰਦਿਆਂ ਨਾ ਤਾਂ ਪੰਚਾਇਤਾਂ ਦੇ ਆਮ ਇਜਲਾਸ ਹੋਏ ਤੇ ਨਾ ਹੀ ਖੂਲੀ ਬੋਲੀ ਰਾਹੀਂ ਜਮੀਨ ਠੇਕੇ ਤੇ ਦਿੱਤੀ ਗਈ ਸਗੋਂ ਸਾਰੇ ਨਿਯਮ ਦਰਕਿਨਾਰ ਇਹ ਜਮੀਨਾਂ ਆਪਣੇ ਚਹੇਤਿਆਂ ਨੂੰ ਦੇ ਦਿੱਤੀਆਂ ਗਈਆਂ। ਜਾਖੜ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਸਿਰਫ਼ ਬਿਆਨਬਾਜ਼ੀ ਨਹੀਂ ਕਰ ਰਹੇ, ਸਗੋਂ ਉਨ੍ਹਾਂ ਕੋਲ ਸਬੰਧਤ ਜ਼ਮੀਨਾਂ ਦੇ ਖਸਰਾ ਨੰਬਰਾਂ, ਮਾਲਕੀ ਰਿਕਾਰਡ, ਲੈਟਰ ਆਫ ਇੰਟੈਂਟ ਅਤੇ ਹੋਰ ਦਸਤਾਵੇਜ਼ਾਂ ਸਮੇਤ ਜਾਣਕਾਰੀ ਮੌਜੂਦ ਹੈ।

ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਨੇ ਦਸਤਾਵੇਜ਼ ਅਤੇ ਨਕਸ਼ੇ ਪੇਸ਼ ਕਰਦਿਆਂ ਦਾਅਵਾ ਕੀਤਾ ਇਸ ਸਾਰੇ ਘਪਲੇ ਵਿਚ ਪੰਜਾਬ ਦੇ ਤਿੰਨ ਵਿਭਾਗਾਂ ਪੰਚਾਇਤੀ ਰਾਜ ਵਿਭਾਗ (ਗਲਤ ਤਰੀਕੇ ਨਾਲ ਕਾਨੂੰਨ ਵਿਚ ਸੋਧ ਤੇ ਬਿਨ੍ਹਾਂ ਆਮ ਇਜਲਾਸ ਤੇ ਖੂਲੀ ਬੋਲੀ ਦੇ ਜਮੀਨ ਦੇਣਾ), ਮਾਇਨਿੰਗ ਵਿਭਾਗ (ਗੈਰ ਕਾਨੂੰਨੀ ਮਾਇਨਿੰਗ) ਅਤੇ ਜੰਗਲਾਤ ਵਿਭਾਗ (ਸੁਰੱਖਿਅਤ ਐਲਾਣੇ ਖੇਤਰਾਂ ਵਿਚ ਮਾਇਨਿੰਗ) ਦੇ ਮੰਤਰੀਆਂ ਦੀ ਸਮੂਲੀਅਤ ਹੈ ਅਤੇ ਇਹ ਘਪਲਾ ਵੱਡੀ ਜਾਂਚ ਦੀ ਮੰਗ ਕਰਦਾ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਆਪਣੀ ਜਿੰਮੇਵਾਰੀ ਸਮਝਦਿਆਂ ਆਪ ਸਰਕਾਰ ਦੇ ਅਜਿਹੇ ਸਾਰੇ ਘਪਲਿਆਂ ਨੂੰ ਨਾ ਕੇਵਲ ਪੰਜਾਬ ਦੇ ਲੋਕਾਂ ਦੀ ਕਚਿਹੀਰੀ ਵਿਚ ਜਨਤਕ ਕਰ ਰਹੀ ਹੈ ਸਗੋਂ ਚਾਰਜਸ਼ੀਟ ਵੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਸਰਕਾਰ ਬਣਨ ਤੋਂ ਬਾਅਦ ਇੰਨ੍ਹਾਂ ਦੋਸ਼ੀਆਂ ਨੂੰ ਕਾਨੂੰਨ ਅੱਗੇ ਜਵਾਬਦੇਹ ਬਣਾਇਆ ਜਾ ਸਕੇ।

Have something to say? Post your comment

 
 

ਪੰਜਾਬ

ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਵੱਡਾ ਸਿਆਸੀ ਝਟਕਾ, ਕਈ ਵੱਡੇ ਆਗੂ ਕਾਂਗਰਸ ਵਿੱਚ ਸ਼ਾਮਲ

ਪੁਲਿਸ ਨੂੰ ਹਮਦਰਦੀ, ਪੇਸ਼ੇਵਾਰਤਾ ਅਤੇ ਲੋਕ-ਪੱਖੀ ਵਿਵਹਾਰ ਰਾਹੀਂ ਲੋਕਾਂ ਦਾ ਭਰੋਸਾ ਜਿੱਤਣਾ ਚਾਹੀਦਾ ਹੈ: ਮੁੱਖ ਮੰਤਰੀ ਭਗਵੰਤ ਮਾਨ

ਚੰਗਾ ਬੰਦਾ ਹੈ ਲੈ ਜਾਓ..." ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਲਈ ਆਪਣਾ ਵਿਸ਼ੇਸ਼ ਰੱਥ ਭੇਜਿਆ

ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੇ ਮਾਣ-ਸਨਮਾਨ, ਨੌਕਰੀ ਦੀ ਸੁਰੱਖਿਆ ਅਤੇ ਬਿਹਤਰ ਸੇਵਾ ਸ਼ਰਤਾਂ ਲਈ ਵਚਨਬੱਧ: ਹਰਪਾਲ ਸਿੰਘ ਚੀਮਾ

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਨੂੰ ਲੈ ਕੇ ਫਿਰ ਵਧਿਆ ਵਿਵਾਦ, 30 ਨਵੰਬਰ ਨੂੰ ਅਹਿਮ ਮੀਟਿੰਗ

ਮਾਹਰ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪੂਰਤੀ ਦੀ ਲੋਅ ’ਚ ਤਾਲਮੇਲ ਕਮੇਟੀ ਪੰਜਾਬ ਸਰਕਾਰ ਨੂੰ 30 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੱਲਬਾਤ ਦਾ ਸੱਦਾ

ਪੰਜਾਬ ਦੇ ਲੋਕ 2007-2017 ਦੇ ਅਕਾਲੀ ਦਲ ਬਾਦਲ-ਭਾਜਪਾ ਸ਼ਾਸਨ ਦੌਰਾਨ ‘ਚਿੱਟੇ’ ਅਤੇ ‘ਬੇਅਦਬੀ’ ਨੂੰ ਕਦੇ ਨਹੀਂ ਭੁੱਲਣਗੇ: ਮੁੱਖ ਮੰਤਰੀ ਭਗਵੰਤ ਮਾਨ

ਪੰਜਾਬ ਨੂੰ ਬਰਬਾਦ ਕਰਨ ਵਾਲੇ ਫਿਰ ਇਕੱਠੇ ਹੋ ਗਏ - ਜਨਤਾ ਢੁੱਕਵਾਂ ਜਵਾਬ ਦੇਵੇਗੀ- ਆਪ

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਧੋਖੇਬਾਜ਼ ਪਾਰਟੀਆਂ - ਉਨ੍ਹਾਂ ਦਾ ਗਠਜੋੜ ਮੌਕਾਪ੍ਰਸਤ ਰਾਜਨੀਤੀ ਦਾ ਹਿੱਸਾ -ਪਰਗਟ ਸਿੰਘ

ਅਕਾਲੀ ਦਲ ਦੀ ਐਨਡੀਏ ਵਿੱਚ ਵਾਪਸੀ 'ਤੇ ਖੁਸ਼ੀ ਪ੍ਰਗਟ ਕੀਤੀ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਨੇ