ਨੈਸ਼ਨਲ

ਜਤਿੰਦਰ ਸਿੰਘ ਸੋਨੂੰ ਬਣੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸੀਨੀਅਰ ਵਾਈਸ ਪ੍ਰੈਸੀਡੈਂਟ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 27, 2026 07:02 PM

ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵੱਲੋਂ ਪਾਰਟੀ ਦੇ ਸਰਗਰਮ ਮੈਂਬਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਤਿੰਦਰ ਸਿੰਘ ਸੋਨੂੰ ਨੂੰ ਸੀਨੀਅਰ ਵਾਈਸ ਪ੍ਰੈਸੀਡੈਂਟ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਪਰਮਜੀਤ ਸਿੰਘ ਸਰਨਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਨੇ ਜਤਿੰਦਰ ਸਿੰਘ ਸੋਨੂੰ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ ਅਤੇ ਪਾਰਟੀ ਦੀ ਮਜ਼ਬੂਤੀ ਲਈ ਉਨ੍ਹਾਂ ਤੋਂ ਹੋਰ ਸਰਗਰਮ ਭੂਮਿਕਾ ਦੀ ਆਸ ਪ੍ਰਗਟਾਈ।
ਤਿਲਕ ਨਗਰ ਇਲਾਕੇ ਤੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਜਤਿੰਦਰ ਸਿੰਘ ਸੋਨੂੰ ਸ਼ਹੀਦ ਭਗਤ ਸਿੰਘ ਸੇਵਾ ਦਲ ਨਾਲ ਜੁੜ ਕੇ ਵੱਖ-ਵੱਖ ਮਨੁੱਖਤਾਵਾਦੀ ਅਤੇ ਸਮਾਜ ਸੇਵੀ ਕਾਰਜਾਂ ਵਿੱਚ ਸਰਗਰਮ ਯੋਗਦਾਨ ਪਾਉਂਦੇ ਆ ਰਹੇ ਹਨ। ਆਪਣੀਆਂ ਸੇਵਾਵਾਂ ਅਤੇ ਲੋਕਾਂ ਨਾਲ ਨਿਰੰਤਰ ਜੁੜੇ ਰਹਿਣ ਕਰਕੇ ਉਹ ਇਲਾਕੇ ਵਿੱਚ ਹਰਮਨ ਪਿਆਰੇ ਹਨ। ਨਵੀਂ ਜ਼ਿੰਮੇਵਾਰੀ ਮਿਲਣ ’ਤੇ ਜਤਿੰਦਰ ਸਿੰਘ ਸੋਨੂੰ ਨੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ, ਵਿਸ਼ੇਸ਼ ਕਰਕੇ ਬਲਵਿੰਦਰ ਸਿੰਘ ਭੂੰਦੜ ਅਤੇ ਪਰਮਜੀਤ ਸਿੰਘ ਸਰਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਭਰੋਸੇ ਨੂੰ ਆਪਣੀ ਮਿਹਨਤ, ਵਫ਼ਾਦਾਰੀ ਅਤੇ ਨਤੀਜਾਮੁਖੀ ਕਾਰਗੁਜ਼ਾਰੀ ਨਾਲ ਕਾਇਮ ਰੱਖਣਗੇ। ਉਨ੍ਹਾਂ ਕਿਹਾ ਕਿ ਇਹ ਅਹੁਦਾ ਉਨ੍ਹਾਂ ਲਈ ਸਿਰਫ਼ ਸਨਮਾਨ ਨਹੀਂ, ਸਗੋਂ ਪੰਥ, ਪਾਰਟੀ ਅਤੇ ਸਿੱਖ ਸੰਗਤ ਪ੍ਰਤੀ ਹੋਰ ਵੱਡੀ ਜ਼ਿੰਮੇਵਾਰੀ ਹੈ। ਉਹ ਦਿੱਲੀ ਵਿੱਚ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ, ਸਿੱਖ ਮਸਲਿਆਂ ਦੀ ਦ੍ਰਿੜਤਾ ਨਾਲ ਪੈਰਵੀ ਕਰਨ ਅਤੇ ਗੁਰਦੁਆਰਾ ਪ੍ਰਬੰਧਾਂ ਨੂੰ ਸੰਗਤ ਦੀਆਂ ਆਸਾਂ ਅਨੁਸਾਰ ਚਲਾਉਣ ਲਈ ਪੂਰੀ ਤਾਕਤ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਅਹੁਦੇ ਦੀ ਮਰਿਆਦਾ ਨੂੰ ਬਿਆਨਾਂ ਨਾਲ ਨਹੀਂ, ਸਗੋਂ ਆਪਣੇ ਕੰਮ ਅਤੇ ਲੋਕਾਂ ਦੀ ਸੇਵਾ ਰਾਹੀਂ ਸਾਬਤ ਕਰਨਗੇ।

 

Have something to say? Post your comment

 
 

ਨੈਸ਼ਨਲ

Preparations Reviewed for ‘Tilak-Janeu Defender March’

ਵਿਦੇਸ਼ਾਂ ਵਿੱਚ ਸਿੱਖਾਂ ਦੇ ਕਤਲਾਂ ਪਿੱਛੇ ਭਾਰਤੀ ਤੰਤਰ ਦੀ ਭੂਮਿਕਾ ਬਾਰੇ ਉੱਠੇ ਸਵਾਲਾਂ ਦੀ ਗੂੰਜ ਕੈਨੇਡਾ ਦੀ ਅਦਾਲਤ ਵਿੱਚ ਮੁੜ ਦੇਵੇਗੀ ਸੁਣਾਈ

ਬੰਦੀ ਸਿੰਘਾਂ ਦੀ ਰਿਹਾਈ ਅਕਾਲੀ-ਭਾਜਪਾ ਗਠਜੋੜ ਦੀ ਪਹਿਲੀ ਤਰਜੀਹ-ਸਥਾਈ ਹੱਲ ਕੱਢਣ ਲਈ ਯਤਨ ਕੀਤੇ ਜਾਣਗੇ- ਸਰਨਾ

ਬਾਦਲ-ਭਾਜਪਾ ਗੈਰ-ਸਿਧਾਂਤਕ ਗਠਜੋੜ ਪਿਛਲੇ ਗੁਨਾਹਾਂ ਨੂੰ ਮੁੜ ਦਹੁਰਾਉਣ ਦੀ ਹੀ ਸ਼ੁਰੂਆਤ : ਪੰਚ ਪ੍ਰਧਾਨੀ ਜਥਾ

ਸ਼੍ਰੋਮਣੀ ਕਮੇਟੀ ਵੱਲੋਂ ਮਾਤਾ ਗੁਜਰੀ ਕਾਲਜ ਕਰਤਾਰਪੁਰ (ਜਲੰਧਰ) ਵਿਖੇ ‘ਭਗਤ ਰਵਿਦਾਸ ਜੀ : ਜੀਵਨ ਦਰਸ਼ਨ’ ਵਿਸ਼ੇ ’ਤੇ ਕਰਵਾਇਆ ਸੈਮੀਨਾਰ

'ਸੰਵਿਧਾਨ ਦੀ ਅਸਲ ਕਾਪੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਭਗਵਾਨ ਰਾਮ, ਬੁੱਧ ਅਤੇ ਮਹਾਂਵੀਰ ਜੀ ਦੀਆਂ ਤਸਵੀਰਾਂ ਹਨ,' ਗ੍ਰਹਿ ਮੰਤਰੀ ਸ਼ਾਹ ਨੇ  ਸੰਵਿਧਾਨ ਦੀ ਭਾਵਨਾ ਨੂੰ ਸਮਝਣ ਦੀ ਕੀਤੀ ਅਪੀਲ 

ਕਾਂਗਰਸ ਨੇ "ਸੰਵਿਧਾਨ ਰੱਖਿਆ ਮਾਰਚ" ਕੱਢਿਆ- ਭਾਜਪਾ 'ਤੇ ਸੰਵਿਧਾਨ ਨੂੰ ਕਮਜ਼ੋਰ ਕਰਨ ਦਾ ਲਗਾਇਆ ਦੋਸ਼  

ਕਾਂਗਰਸ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਲਈ ਕੰਮ ਕਰ ਰਹੀ ਹੈ: ਰਾਜਨਾਥ ਸਿੰਘ

ਪੰਜਾਬ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ , ਭਾਜਪਾ-ਅਕਾਲੀ ਦਲ ਗੱਠਜੋੜ ਮਜਬੂਰੀ ਵਾਲਾ- ਸਚਿਨ ਪਾਇਲਟ

ਅਕਾਲੀ ਦਲ ਨੂੰ ਵੱਡਾ ਭਰਾ ਕਹਿਣ ਤੇ ਵਾਰਿਸ ਪਠਾਨ ਨੇ  ਮਾਰਿਆ ਤਾਅਨਾ ਸ਼ਿਵ ਸੇਨਾ ਨੂੰ ਵੀ ਭਾਜਪਾ ਨੇ ਵੱਡਾ ਭਾਈ ਕਿਹਾ ਸੀ ਹੁਣ ਦੇਖੋ