ਪੰਜਾਬ

ਸੇਵਾ ਪੰਥੀ ਮਹਾਪੁਰਖਾ ਦੀ ਯਾਦ ਵਿਚ ਡੇਰਾ ਮਿਠਾ ਟਿਵਾਣਾ ਵਿਖੇ ਸਮਾਗਮ ਆਰੰਭ- 29 ਨਵੰਬਰ ਨੂੰ ਮੁੱਖ ਸਮਾਗਮ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | November 27, 2026 07:16 PM

ਅੰਮ੍ਰਿਤਸਰ- ਸੇਵਾ ਪੰਥੀ ਮਹਾਂਪੁਰਖ ਮਹੰਤ ਜਵਾਹਰ ਸਿੰਘ ਜੀ ਖੁੰਡੇ ਵਾਲੇ ਮਹੰਤ ਮੋਹਕਮ ਸਿੰਘ ਜੀ ਅਤੇ ਮਹੰਤ ਦਇਆ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਇੱਕ ਗੁਰਮਤਿ ਸਮਾਗਮ ਗੁਰਦੁਆਰਾ ਡੇਰਾ ਮਿੱਠਾ ਟਿਵਾਣਾ ਸਾਹਿਬ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ। ਤਿੰਨ ਦਿਨ ਚੱਲਣ ਵਾਲੇ ਇਸ ਸਮਾਗਮ ਦੇ ਵਿੱਚ ਵੱਖ-ਵੱਖ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਸ਼ਖਸੀਅਤਾਂ ਗੁਰੂ ਸੰਗਤ ਦੇ ਦਰਸ਼ਨ ਕਰਨਗੀਆਂ। ਅੱਜ ਸਮਾਗਮ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 13 ਅਖੰਡ ਪਾਠ ਸਾਹਿਬ ਆਰੰਭ ਕਰਵਾ ਕੇ ਹੋਈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹੰਤ ਸੁਰਿੰਦਰ ਸਿੰਘ ਮਿੱਠਾ ਟਿਵਾਣਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹੰਤ ਜਵਾਹਰ ਸਿੰਘ ਖੁੰਡੇ ਵਾਲੇ ਮਹੰਤ ਮੋਹਕਮ ਸਿੰਘ ਅਤੇ ਮਹੰਤ ਦਇਆ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ। ਜਿਨਾ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਭਾਗ ਲੈ ਰਹੀਆਂ ਹਨ। ਉਹਨਾਂ ਆਖਿਆ ਕਿ ਮਹੰਤ ਜਵਾਹਰ ਸਿੰਘ ਖੂੰਡੇ ਵਾਲਿਆਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਬਤੀਤ ਕੀਤਾ। ਇਹਨਾਂ ਸਮਾਗਮਾਂ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਵਿਸ਼ੇਸ਼ ਤੌਰ ਤੇ ਭਾਗ ਲੈਣਗੇ। 29 ਨਵੰਬਰ ਨੂੰ ਮੁੱਖ ਸਮਾਗਮ ਦੇ ਵਿੱਚ ਆਈਆਂ ਸੰਗਤਾਂ ਨੂੰ ਰਾਗੀ ਢਾਡੀ ਕਵੀਸ਼ਰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ। ਉਹਨਾਂ ਦੱਸਿਆ ਕਿ ਇਹਨਾਂ ਸਮਾਗਮਾਂ ਦੇ ਵਿੱਚ ਭਾਗ ਲੈਣ ਲਈ ਸੇਵਾ ਪੰਥੀ ਮਹਾਪੁਰਸ਼ ਵੱਖ ਵੱਖ ਸਿੱਖ ਸੰਪਰਦਾਵਾਂ ਦੇ ਮੁਖੀ ਵੀ ਹਾਜ਼ਰੀਆਂ ਭਰਨਗੇ। ਇਸ ਮੌਕੇ ਤੇ ਭਾਈ ਗੁਰਪ੍ਰੀਤ ਸਿੰਘ ਜੀ ਵੀ ਹਾਜਰ ਸਨ।

Have something to say? Post your comment

 
 

ਪੰਜਾਬ

ਭਾਜਪਾ-ਅਕਾਲੀ ਗੱਠਜੋੜ ਪੰਜਾਬ ਵਿੱਚ ਵੀ ਸਿੰਗਲ ਡਿਜਿਟ ਤੱਕ ਸਿਮਟੇਗਾ- ਪਰਗਟ ਸਿੰਘ

ਸਿੱਖਿਆ ਤੇ ਮਿਹਨਤ ਹੀ ਉੱਜਵਲ ਭਵਿੱਖ ਦੀ ਮਜ਼ਬੂਤ ਨੀਂਹ: ਵਿਧਾਇਕ ਧੁੰਨ

ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੀਆਂ ਸਾਰੀਆਂ ਸ਼ਹਿਰੀ ਸਥਾਨਕ ਇਕਾਈਆਂ ਵਿੱਚ ‘ਮਿਸ਼ਨ ਕਲੀਨ ਪੰਜਾਬ 3.0’ ਦੀ ਸ਼ੁਰੂਆਤ: ਹਰਜੋਤ ਸਿੰਘ ਬੈਂਸ

ਪਾਉਂਟਾ ਸਾਹਿਬ ਤੋਂ ਸੋਲਨ ਗਏ ਜਸ਼ਨਦੀਪ ਸਿੰਘ ਨੂੰ ਕੱਕਾਰਾਂ ਕਾਰਨ ਪਟਵਾਰੀ ਦੀ ਪ੍ਰੀਖਿਆ ਤੋਂ ਰੋਕਣਾ ਸਿੱਖੀ ਦੀ ਪਹਿਚਾਣ ’ਤੇ ਹਮਲਾ : ਸ਼ਮਸ਼ੇਰ ਸਿੰਘ ਪੱਧਰੀ

ਪਿਆਰ ਤੇ ਸਾਂਝ ਦੇ 30 ਸਾਲ

ਪੰਜਾਬ ਦੀਆਂ ਔਰਤਾਂ ਘਰ ਦੇ ਮਰਦਾਂ ਨੂੰ ‘ਆਪ’ ਨੂੰ ਵੋਟ ਪਾਉਣ ਲਈ ਤਿਆਰ ਕਰਨ- ਕੇਜਰੀਵਾਲ

ਅਕਾਲੀ ਦਲ ਨੇ ਵਜ਼ੀਰੀ ਖਾਤਰ ਭਾਜਪਾ ਨਾਲ ਹੱਥ ਮਿਲਾ ਕੇ ਕਿਸਾਨਾਂ ਦਾ ਭਰੋਸਾ ਵੇਚਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੋਗਾ ਵਿੱਚ 'ਆਪ' ਦੀ ਰੈਲੀ ਤੋਂ ਪਹਿਲਾਂ, ਸਮਾਗਮ ਵਾਲੀ ਥਾਂ 'ਤੇ ਕੌਫੀ ਮਸ਼ੀਨ ਫਟਣ ਕਾਰਨ ਇੱਕ ਵਰਕਰ ਦੀ ਮੌਤ

ਕੀ ਕੇਜਰੀਵਾਲ ਮੋਗੇ ਮੁੜ ਵਖਵਾਦੀ ਤਾਕਤਾਂ ਨੂੰ ਮਿਲਣ ਆਏ ਹਨ-ਸੁਨੀਲ ਜਾਖੜ

ਖਾਲਸਾ ਕਾਲਜ ਵਿਖੇ 120ਵਾਂ ਡਿਗਰੀ ਵੰਡ ਸਮਾਰੋਹ -ਮਜੀਠੀਆ, ਛੀਨਾ ਨੇ 1497 ਦੇ ਕਰੀਬ ਵੰਡੀਆਂ ਡਿਗਰੀਆਂ