ਪੰਜਾਬ

ਸਿੱਖਿਆ ਤੇ ਮਿਹਨਤ ਹੀ ਉੱਜਵਲ ਭਵਿੱਖ ਦੀ ਮਜ਼ਬੂਤ ਨੀਂਹ: ਵਿਧਾਇਕ ਧੁੰਨ

ਕੌਮੀ ਮਾਰਗ ਬਿਊਰੋ | November 27, 2026 07:22 PM

ਭਿੱਖੀਵਿੰਡ-ਖੇਮਕਰਨ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਸਵਰਨ ਸਿੰਘ ਧੁੰਨ ਨੇ ਅੱਜ ਅਸਲ ਉਤਾਰ ਵਿਖੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਸਾਲਾਨਾ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਸਰਦਾਰ ਸਵਰਨ ਸਿੰਘ ਧੁੰਨ ਨੇ ਵਿਦਿਆਰਥੀਆਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਮਿਹਨਤ, ਲਗਨ ਅਤੇ ਸਮਰਪਣ ਸਦਕਾ ਹਾਸਲ ਕੀਤੀਆਂ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਕੇ ਸਨਮਾਨਿਤ ਕੀਤਾ।

ਵਿਧਾਇਕ ਧੁੰਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਿੱਖਿਆ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਦੇਣ ਦੇ ਨਾਲ-ਨਾਲ ਸਮਾਜ ਅਤੇ ਦੇਸ਼ ਦੀ ਤਰੱਕੀ ਦਾ ਮਜ਼ਬੂਤ ਆਧਾਰ ਵੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਅਤੇ ਸਮਾਜ ਦੀ ਅਨਮੋਲ ਪੂੰਜੀ ਹਨ। ਬੱਚਿਆਂ ਅੰਦਰ ਛੁਪੇ ਹੁਨਰਾਂ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਸਫ਼ਲਤਾ ਦੀਆਂ ਉਚਾਈਆਂ ਤੱਕ ਪਹੁੰਚਾਉਣ ਲਈ ਅਧਿਆਪਕਾਂ ਅਤੇ ਮਾਪਿਆਂ ਦਾ ਵਡਮੁੱਲਾ ਯੋਗਦਾਨ ਹੈ

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਪੂਰੀ ਲਗਨ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧਣ ਦਾ ਸੱਦਾ ਦਿੰਦਿਆਂ ਕਿਹਾ ਕਿ ਮਿਹਨਤ ਅਤੇ ਲਗਨ ਨਾਲ ਕੀਤਾ ਗਿਆ ਹਰ ਯਤਨ ਸਫ਼ਲਤਾ ਦੇ ਨਵੇਂ ਰਾਹ ਖੋਲ੍ਹਦਾ ਹੈ। ਉਨ੍ਹਾਂ ਹੋਣਹਾਰ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਅਤੇ ਜੀਵਨ ਦੀਆਂ ਆਉਣ ਵਾਲੀਆਂ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਵੀ ਭੇਂਟ ਕੀਤੀਆਂ।

ਇਸ ਮੌਕੇ ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

Have something to say? Post your comment

 
 

ਪੰਜਾਬ

ਭਾਜਪਾ-ਅਕਾਲੀ ਗੱਠਜੋੜ ਪੰਜਾਬ ਵਿੱਚ ਵੀ ਸਿੰਗਲ ਡਿਜਿਟ ਤੱਕ ਸਿਮਟੇਗਾ- ਪਰਗਟ ਸਿੰਘ

ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੀਆਂ ਸਾਰੀਆਂ ਸ਼ਹਿਰੀ ਸਥਾਨਕ ਇਕਾਈਆਂ ਵਿੱਚ ‘ਮਿਸ਼ਨ ਕਲੀਨ ਪੰਜਾਬ 3.0’ ਦੀ ਸ਼ੁਰੂਆਤ: ਹਰਜੋਤ ਸਿੰਘ ਬੈਂਸ

ਪਾਉਂਟਾ ਸਾਹਿਬ ਤੋਂ ਸੋਲਨ ਗਏ ਜਸ਼ਨਦੀਪ ਸਿੰਘ ਨੂੰ ਕੱਕਾਰਾਂ ਕਾਰਨ ਪਟਵਾਰੀ ਦੀ ਪ੍ਰੀਖਿਆ ਤੋਂ ਰੋਕਣਾ ਸਿੱਖੀ ਦੀ ਪਹਿਚਾਣ ’ਤੇ ਹਮਲਾ : ਸ਼ਮਸ਼ੇਰ ਸਿੰਘ ਪੱਧਰੀ

ਸੇਵਾ ਪੰਥੀ ਮਹਾਪੁਰਖਾ ਦੀ ਯਾਦ ਵਿਚ ਡੇਰਾ ਮਿਠਾ ਟਿਵਾਣਾ ਵਿਖੇ ਸਮਾਗਮ ਆਰੰਭ- 29 ਨਵੰਬਰ ਨੂੰ ਮੁੱਖ ਸਮਾਗਮ

ਪਿਆਰ ਤੇ ਸਾਂਝ ਦੇ 30 ਸਾਲ

ਪੰਜਾਬ ਦੀਆਂ ਔਰਤਾਂ ਘਰ ਦੇ ਮਰਦਾਂ ਨੂੰ ‘ਆਪ’ ਨੂੰ ਵੋਟ ਪਾਉਣ ਲਈ ਤਿਆਰ ਕਰਨ- ਕੇਜਰੀਵਾਲ

ਅਕਾਲੀ ਦਲ ਨੇ ਵਜ਼ੀਰੀ ਖਾਤਰ ਭਾਜਪਾ ਨਾਲ ਹੱਥ ਮਿਲਾ ਕੇ ਕਿਸਾਨਾਂ ਦਾ ਭਰੋਸਾ ਵੇਚਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੋਗਾ ਵਿੱਚ 'ਆਪ' ਦੀ ਰੈਲੀ ਤੋਂ ਪਹਿਲਾਂ, ਸਮਾਗਮ ਵਾਲੀ ਥਾਂ 'ਤੇ ਕੌਫੀ ਮਸ਼ੀਨ ਫਟਣ ਕਾਰਨ ਇੱਕ ਵਰਕਰ ਦੀ ਮੌਤ

ਕੀ ਕੇਜਰੀਵਾਲ ਮੋਗੇ ਮੁੜ ਵਖਵਾਦੀ ਤਾਕਤਾਂ ਨੂੰ ਮਿਲਣ ਆਏ ਹਨ-ਸੁਨੀਲ ਜਾਖੜ

ਖਾਲਸਾ ਕਾਲਜ ਵਿਖੇ 120ਵਾਂ ਡਿਗਰੀ ਵੰਡ ਸਮਾਰੋਹ -ਮਜੀਠੀਆ, ਛੀਨਾ ਨੇ 1497 ਦੇ ਕਰੀਬ ਵੰਡੀਆਂ ਡਿਗਰੀਆਂ