ਟ੍ਰਾਈਸਿਟੀ

ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦਿਤੀ ਜਾਵੇ : ਜੇ ਪੀ ਸਿੰਘ

January 10, 2019 05:55 PM

ਮੋਹਾਲੀ, , ਕਲਗੀਧਰ ਸੇਵਕ ਜਥੇ ਦੇ ਪ੍ਰਧਾਨ, ਫੇਜ 3ਬੀ 2 ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਮੁਹਾਲੀ ਦੇ ਇੰਚਾਰਜ ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਜਰੂਰ ਦੇਣੀ ਚਾਹੀਦੀ ਹੈ ਤਾਂ ਕਿ ਇਹ ਬੱਚੇ ਵੱਡੇ ਹੋ ਕੇ ਦਸਤਾਰਧਾਰੀ ਬਣ ਸਕਣ|

ਮੋਹਾਲੀ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਅੱਜ ਅਨੇਕਾਂ ਸਿੱਖ ਨੌਜਵਾਨ ਦਸਤਾਰ ਬੰਨਣ ਦੀ ਥਾਂ ਬਿਨਾ ਦਸਤਾਰ ਤੋਂ ਰਹਿਣਾ ਪਸੰਦ ਕਰ ਰਹੇ ਹਨ, ਇਸਦਾ ਕਾਰਨ ਇਹ ਹੈ ਕਿ ਇਨਾਂ ਨੌਜਵਾਨਾਂ ਨੂੰ ਬਚਪਣ ਵਿੱਚ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਨਹੀਂ ਦਿਤੀ ਗਈ, ਜਿਸ ਕਰਕੇ ਇਹ ਨੌਜਵਾਨ ਦਸਤਾਰ ਦੀ ਮਹਾਨਤਾ ਨੂੰ ਨਹੀਂ ਸਮਝ ਰਹੇ, ਜਿਸ ਕਾਰਨ ਇਹ ਨੌਜਵਾਨ ਦਸਤਾਰਧਾਰੀ ਬਣਨ ਤੋਂ ਗੁਰੇਜ ਕਰਨ ਲੱਗਦੇ ਹਨ|

ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਜੇ ਸਿੱਖ ਬਚਿਆਂ ਨੂੰ ਬਚਪਣ ਵਿੱਚ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦੇ ਦਿਤੀ ਜਾਵੇ ਤਾਂ ਉਹ ਬੱਚੇ ਵੱਡੇ ਹੋ ਕੇ ਦਸਤਾਰ ਧਾਰੀ ਸਿੱਖ ਨੌਜਵਾਨ ਜਰੂਰ ਬਣਨਗੇ|

ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਕਈ ਪਜਾਬੀ ਗਾਣਿਆਂ ਵਿੱਚ ਜਦੋਂ ਕਿਸੇ ਗਾਇਕ ਦਾ ਬਚਪਣ ਦਿਖਾਇਆ ਜਾਂਦਾ ਹੈ, ਤਾਂ ਉਸ ਸਮੇਂ ਬਚਪਣ ਵਿੱਚ ਉਸ ਗਾਇਕ ਦੇ ਕੇਸ ਰਖੇ ਹੋਏ ਹ ੁੰਦੇ ਹਨ, ਜਿਹਨਾਂ ਉਪਰ ਉਸਨੇ ਪਟਕਾ ਜਾਂ ਚਿੱਟਾ ਰੁਮਾਲ ਬੰਨਿਆ ਹੁੰਦਾ ਹੈ, ਪਰ ਜਦੋਂ ਇਹ ਬੱਚਾ ਨੌਜਵਾਨ ਦੇ ਰੂਪ ਵਿੱਚ ਦਿਖਾਇਆ ਜਾਂਦਾ ਹੈ ਤਾਂ ਉਸ ਨੂੰ ਕਲੀਨ ਸੇਵ ਦਿਖਾਇਆ ਜਾਂਦਾ ਹੈ, ਅਜਿਹੇ ਗਾਣਿਆਂ ਦਾ ਵੀ ਨੌਜਵਾਨਾਂ ਉਪਰ ਗਲਤ ਅਸਰ ਪੈਂਦਾ ਹੈ| ਅਜਿਹੇ ਗਾਣੇ ਦੇਖ ਸੁਣ ਕੇ ਬਚਪਣ ਵਿਚ ਸਿੱਖ ਕੇਸਾਧਾਰੀ ਰਹੇ ਨੌਜਵਾਨ ਜਵਾਨੀ ਵਿੱਚ ਕਲੀਨ ਸੇਵ ਹੋ ਜਾਂਦੇ ਹਨ| ਇਸ ਲਈ ਗਾਇਕ ਵੀਰਾਂ ਨੂੰ ਆਪਣੇ ਗਾਣਿਆਂ ਦਾ ਫਿਲਮਾਂਕਣ ਕਰਨ ਵੇਲੇ ਇਸ ਗਲ ਦਾ ਵੀ ਧਿਆਨ ਰਖਣਾ ਚਾਹੀਦਾ ਹੈ ਅਤੇ ਬਚਪਣ ਵਿਚ ਸਿੱਖ ਦਿਖਾਏ ਗਏ ਬਚੇ ਨੂੰ ਜਵਾਨੀ ਵਿਚ ਵੀ ਸਿੱਖ ਤੇ ਦਸਤਾਰਧਾਰੀ ਵਿਖਾਇਆ ਜਾਂਣਾ ਚਾਹੀਦਾ ਹੈ|

Have something to say? Post your comment

 
 
 
 

ਟ੍ਰਾਈਸਿਟੀ

ਪ੍ਰਸ਼ਾਸਨ ਦੀ ਪੱਤਰਕਾਰ ਮਾਨਤਾ ਕਮੇਟੀ ਦਾ ਵਫ਼ਦ ਵੀਪੀ ਸਿੰਘ ਬਦਨੌਰ ਨੂੰ ਮਿਲਿਆ

ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ

ਅਪਰਾਧਾਂ ਦੇ ਅੰਕੜੇ ਸਾਂਝੇ ਕਰਨ ਲਈ ਪੰਚਕੂਲਾ 'ਚ ਬਣੇਗਾ ਸਾਂਝਾ ਪੁਲਿਸ ਤੇ ਡਰੱਗ ਸਕੱਤਰੇਤ

ਬਾਂਸਲ, ਕਿਰਨ ਤੇ ਧਵਨ ਨੇ ਚੰਡੀਗੜ੍ਹ ਵਿਚ ਪੰਜਾਬੀ ਨੂੰ ਸਿਰਮੌਰ ਭਾਸ਼ਾ ਬਣਾਉਣ ਦਾ ਕੀਤਾ ਵਾਅਦਾ

ਨਾਨਕਸ਼ਾਹੀ ਨਵੇਂ ਸਾਲ ਨੂੰ ਸਮਰਪਿਤ ਅੰਤਰਰਾਸ਼ਟਰੀ ਸਿੱਖ ਵਾਤਾਵਰਨ ਦਿਵਸ 14 ਮਾਰਚ ਨੂੰ : ਭਾਈ ਜਤਿੰਦਰਪਾਲ ਸਿੰਘ

ਫੇਜ 3ਬੀ 2 ਮਾਰਕੀਟ ਵਿੱਚ ਸ਼ਾਮ ਨੂੰ ਸ਼ਰਾਬੀ ਨੌਜਵਾਨਾਂ ਵੱਲੋਂ ਮਚਾਇਆ ਜਾਂਦਾ ਹੁੜਦੰਗ : ਜੇ ਪੀ ਸਿੰਘ

ਯੂਪੀ ਦੇ ਵਿੱਤ ਮੰਤਰੀ ਨੇ ਕੁੰਭ ਮੇਲਾ 2019 ਦੇ ਲਈ ਟ੍ਰਾਈਸਿਟੀ ਨਿਵਾਸੀਆਂ ਨੂੰ ਸੱਦਾ ਦਿੱਤਾ

ਸਿੱਖ ਔਰਤਾਂ ਲਈ ਹੈਲਮਟ ਲਾਜ਼ਮੀ ਬਣਾਉਣ ਵਾਲਾ ਨੋਟੀਫਿਕੇਸ਼ਨ ਯੂਟੀ ਪ੍ਰਸਾਸ਼ਕ ਵਾਪਸ ਲੈਣ-ਅਕਾਲੀ ਦਲ

ਸੁਖਬੀਰ ਬਾਦਲ ਵੱਲੋਂ ਚੰਡੀਗਡ਼ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ।