ਮਨੋਰੰਜਨ

ਉੱਘੇ ਪੰਜਾਬੀ ਗਾਇਕ ਕੇ ਦੀਪ ਦਾ ਦੇਹਾਂਤ

ਪ੍ਰਭ ਕਿਰਨ ਸਿੰਘ/ਕੌਮੀ ਮਾਰਗ ਬਿਉਰੋ | October 22, 2020 08:32 PM

ਹਰਫਨਮੌਲਾ ਮਸ਼ਹੂਰ ਪੰਜਾਬੀ ਗਾਇਕ ਕੇ ਦੀਪ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਕੇ ਦੀਪ ਪਿਛਲੇ ਲੰਮੇ ਸਮੇਂ ਤੋਂ ਗੰਭੀਰ ਬੀਮਾਰੀ ਦੇ ਚਲਦਿਆਂ ਹਸਪਤਾਲ ’ਚ ਇਲਾਜ ਅਧੀਨ ਸਨ, ਜਿਸ ਦੇ ਚਲਦਿਆਂ ਉਨ੍ਹਾਂ ਦਾ ਅੱਜ ਦਿਹਾਂਤ ਹੋ ਗਿਆ । ਕੇ ਦੀਪ ਨੇ ਲੁਧਿਆਣਾ ਦੇ ਦੀਪ ਹਸਪਤਾਲ ’ਚ ਆਖਰੀ ਸਾਹ ਲਏ। ਕੇ ਦੀਪ ਦਾ ਅੰਤਿਮ ਸੰਸਕਾਰ 23 ਅਕਤੂਬਰ ਨੂੰ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ’ਚ ਹੋਵੇਗਾ। 

ਮਰਹੂਮ ਕੇ ਦੀਪ ਦਾ ਅਸਲ ਨਾਮ ਕੁਲਦੀਪ ਸਿੰਘ ਸੀ । ਗਾਇਕ ਕੇ ਦੀਪ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ। ਕੇ ਦੀਪ ਤੇ ਜਗਮੋਹਣ ਕੌਰ ਦੀ ਦੋਗਾਣਾ ਜੋੜੀ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਸੀ। ਕੇ ਦੀਪ ਦੇ ਤੁਰ ਜਾਣ ਨਾਲ ਸੰਗੀਤ ਜਗਤ 'ਚ ਸੋਗ ਦੀ ਲਹਿਰ ਫੈਲ ਗਈ ਹੈ।

ਕੇ ਦੀਪ ਦਾ ਜਨਮ 10 ਦਸੰਬਰ 1940 ਨੂੰ ਰੰਗੂਨ ਬਰਮਾ ਵਿਖੇ ਹੋਇਆ ਸੀ ਜਿਸ ਨੇ ਪੰਜਾਬੀ ਗਾਇਕੀ ਵਿਚ ਨਵੀਆਂ ਪੈੜਾਂ ਪਾਈਆਂ । ਇਸਨੇ ਜ਼ਿਆਦਾਤਰ ਆਪਣੀ ਜੀਵਨ ਸਾਥਣ  ਜਗਮੋਹਣ ਕੌਰ ਨਾਲ਼ ਦੋਗਾਣੇ ਗਾਏ ਅਤੇ ਇਹ ਜੋੜੀ ਖ਼ਾਸ ਕਰ ਆਪਣੇ ਹਾਸਰਸ ਕਿਰਦਾਰਾਂ ਮਾਈ ਮੋਹਣੋ ਅਤੇ ਪੋਸਤੀ ਲਈ ਜਾਣੀ ਜਾਂਦੀ ਸੀ । ਇਸ ਜੋੜੀ ਦਾ ਗਾਇਆ ਮੇਰਾ ਬੜਾ ਕਰਾਰਾ ਪੂਦਨਾ ਬਹੁਤ ਮਕਬੂਲ ਹੋਇਆ। ਕੇ ਦੀਪ ਹਰਮਫ਼ਨਮੌਲਾ ਕਲਾਕਾਰ ਇਸ ਲਈ ਜਾਣਿਆ ਜਾਂਦੇ ਸਨ ਜਿੰਨ੍ਹਾਂ ਨੇ ਸਕੂਲ ਕਾਲਜ ਦੇ ਦਿਨਾਂ ਤੋਂ ਫ਼ਿਲਮੀਂ ਗੀਤਾਂ ਦੀਆਂ ਧੁੰਨਾਂ, ਸਾਜ਼ਾਂ ਨੂੰ ਮੂੰਹ ਨਾਲ ਵਜਾਉਣ ਅਤੇ ਨਾਮੀਂ ਫ਼ਿਲਮ ਸਟਾਰਾਂ ਦੀ ਮਮਿੱਕਰੀ ਕਰਕੇ ਮੁੱਢਲੀ ਪਛਾਣ ਬਣਾਈ।

ਕੱਲਕੱਤੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਇਨ੍ਹਾਂ ਦੀ ਮੁਲਾਕਾਤ ਗਾਇਕਾ ਜਗਮੋਹਣ ਕੌਰ ਨਾਲ਼ ਹੋਈ ਅਤੇ ਇਹਨਾਂ ਨੇ ਰਲ਼ ਕੇ ਆਪਣਾ ਗਰੁੱਪ ਬਣਾ ਲਿਆ। ਬਾਅਦ ਵਿੱਚ ਇਹਨਾਂ ਅੰਤਰਜਾਤੀ ਵਿਆਹ ਕਰਵਾ ਲਿਆ। ਜਗਮੋਹਣ ਕੌਰ ਦੀ ਮੌਤ ਕੲੀ ਵਰ੍ਹੇ ਪਹਿਲਾਂ ਹੀ ਹੋ ਚੁੱਕੀ ਹੈ ।

ਇਸ ਮਰਹੂਮ ਗਾਇਕ ਨੇ ਪੰਜਾਬੀ ਗੀਤ ਸੰਗੀਤ ਦੇ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੇ ਨਾਲ ਜਗਮੋਹਨ ਕੌਰ ਦੀ ਜੋੜੀ ਨੇ ਅਣਗਿਣਤ ਸਦਾਬਹਾਰ ਗੀਤ ਦਿੱਤੇ ਜੋ ਰਹਿੰਦੀ ਦਨੀਆਂ ਤਕ ਸੁਣੇ ਜਾਂਦੇ ਰਹਿਣਗੇ। ਜਗਮੋਹਨ ਕੌਰ ਜਿੱਥੇ ਬੁਲੰਦ ਆਵਾਜ਼ ਦੀ ਮਲਿਕਾ ਵਜੋਂ ਜਾਣੀ ਜਾਂਦੀ ਸੀ, ਉੱਥੇ ਕੇ ਦੀਪ ਨੇ ਗਾਇਕ ਦੇ ਨਾਲ ਨਾਲ ਇਕ ਸੁਲਝੇ ਹੋਏ ਮੰਚ ਸੰਚਾਲਕ ਤੇ ਸਫਲ ਕਾਮੇਡੀਅਨ ਵਜੋਂ ਵੀ ਪਛਾਣ ਬਣਾਈ। ਇਸ ਜੋੜੀ ਨੇ ‘ਮਾਈ ਮੋਹਣੋ’ ਤੇ ‘ਪੋਸਤੀ’ ਪਾਤਰਾਂ ਦੀ ਸਿਰਜਣਾ ਕਰਕੇ ਗੀਤ ਸੰਗੀਤ ਨੂੰ ਕਾਮੇਡੀ ਰੰਗਤ ਦੇਣ ਦੀ ਨਵੀਂ ਪਿਰਤ ਵੀ ਪਾਈ । ਇਨ੍ਹਾਂ ਵੱਲੋਂ ਸਮਾਜਿਕ ਵਿਅੰਗ ਕਰਦੇ ਕਾਮੇਡੀ ਭਰਪੂਰ ਟੋਟਕਿਆਂ ਤੇ ਗੀਤ ਸੰਗੀਤ ਦੇ ‘ਪੋਸਤੀ ਕੈਨੇਡਾ ਵਿਚ’, ‘ਪੋਸਤੀ ਲੰਡਨ ਵਿਚ’, ‘ਪੋਸਤੀ ਇੰਗਲੈਂਡ ਵਿਚ’ ਤੇ ‘ਨਵੇਂ ਪੁਆੜੇ ਪੈ ਗਏ’ ਨੇ ਰਿਕਾਰਡਿੰਗ ਤਵਿਆਂ (Gramophone) ਦੀ ਆਪਣੇ ਸਮੇਂ ਰਿਕਾਰਡ ਤੋੜ ਵਿਕਰੀ ਕੀਤੀ ਸੀ ।

 

Have something to say? Post your comment

 

ਮਨੋਰੰਜਨ

ਪਦਮਸ਼੍ਰੀ ਪੁਰਸਕਾਰ ਮਿਲਣ 'ਤੇ ਨਿਰਮਲ ਰਿਸ਼ੀ ਦਾ ਅੱਖਰਾਂ ਨਾਲ ਸਨਮਾਨ,ਅਦਾਕਾਰਾ ਸੋਨਮ ਬਾਜਵਾ,ਐਮੀ ਵਿਰਕ ਨੂੰ ਵੀ 41 ਅੱਖਰੀ ਫੱਟੀ ਭੇਂਟ

ਪੰਜਾਬੀ ਫਿਲਮ ਸ਼ਾਇਰ ਦੇ ਅੱਜ ਸਾਰੇ ਹੀ ਸ਼ੋ ਹੋਏ ਰੱਦ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"