ਨੈਸ਼ਨਲ

ਇਲਾਕਾ ਨਿਵਾਸੀਆਂ ਨੇ ਆਪ ਸੰਭਾਲਿਆ ਮੋਰਚਾ ਖਰੜ ਦੀਆਂ ਸੜਕਾਂ ਦਰੁਸਤ ਕਰਨ ਦਾ

ਕੌਮੀ ਮਾਰਗ ਬਿਊਰੋ | September 27, 2025 09:31 PM

ਖਰੜ -ਮੋਹਾਲੀ ਨਾਲ ਲੱਗਦੇ ਸ਼ਹਿਰ ਖਰੜ ਦੀਆਂ ਸੜਕਾਂ ਬਾਰੇ ਹਰ ਕੋਈ ਜਾਣਦਾ ਥੋੜੇ ਜਿਹੇ ਮੀਂਹ ਪੈਣ ਤੋਂ ਬਾਅਦ ਉਹ ਸੜਕਾਂ ਨਹਿਰਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ ।  ਜਿੱਥੇ ਸੜਕਾਂ ਟੁੱਟੀਆਂ ਹਨ ਟੋਏ ਹਨ ਉਥੇ ਦੁਰਘਟਨਾਵਾਂ ਆਮ ਹੁੰਦੀਆਂ ਰਹਿੰਦੀਆਂ ਹਨ । ਕਈ ਵਾਰ ਤਾਂ ਸਕੂਲੇ ਜਾਣ ਵਾਲੀਆਂ ਬੱਸਾਂ ਉਹਨਾਂ ਟੋਇਆ ਚਿੱਕੜਾਂ ਵਿੱਚ ਫਸ ਜਾਂਦੀਆਂ ਹਨ ।  ਖਰੜ ਨਿਵਾਸੀਆਂ ਨੇ ਵਾਰ ਵਾਰ ਇਹ ਅਪੀਲਾਂ ਆਪਣੇ ਚੁਣੇ ਹੋਏ ਨੁਮਾਇੰਦਿਆਂ , ਸਰਕਾਰੀ ਅਫਸਰਾਂ ਨੂੰ ਕੀਤੀਆਂ ਪਰੰਤੂ ਐਤਕੀ ਦੀਆਂ ਬਾਰਸ਼ਾਂ ਨੇ ਤਾਂ ਸਭ ਸਰਕਾਰੀ ਦਾਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੇ।
 ਤਰਲਿਆ ਅਤੇ ਬੇਨਤੀਆਂ ਤੋਂ ਥੱਕੇ ਖਰੜ ਇਲਾਕਾ ਨਿਵਾਸੀਆਂ ਨੇ ਆਪ ਹੀ ਹੌਸਲਾ ਕੀਤਾ ਅਤੇ 71 ਸਾਲਾਂ ਰਿਟਾਇਰਡ ਇੰਜੀਨੀਅਰ ਵਿਕਰਮਜੀਤ ਸਿੰਘ ਸੱਚਦੇਵ ਦੀ ਅਗਵਾਈ ਵਿੱਚ ਉਹਨਾਂ ਹਾਰ ਨਾ ਮੰਨਣ ਦੀ ਠਾਣ ਲਈ ਅਤੇ ਖੁਦ ਹੀ ਮੈਦਾਨ ਵਿੱਚ ਉਤਰ ਕੇ ਸੜਕਾਂ ਨੂੰ ਦਰੁਸਤ ਕਰਨ ਵਾਲੇ ਪਾਸੇ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ । ਉਨ੍ਹਾਂ ਨੇ ਰੋਡ ਦਾ ਸਰਵੇ ਕੀਤਾ, ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਨਕਸ਼ੇ ਤਿਆਰ ਕੀਤੇ ਅਤੇ ਵਾਰਡ ਮੈਂਬਰ ਸ਼੍ਰੀ ਸੋਹਨ ਸਿੰਘ ਨਾਲ ਮਿਲ ਕੇ ਤਕਨੀਕੀ ਅਤੇ ਪ੍ਰੈਕਟੀਕਲ ਮੁਸ਼ਕਲਾਂ ‘ਤੇ ਚਰਚਾ ਕੀਤੀ। ਨਾ ਸਿਰਫ਼ ਵਾਰਡ ਮੈਂਬਰ ਤੋਂ ਕੰਮ ਮੁਕੰਮਲ ਕਰਨ ਦੀ ਤਾਰੀਖ ਦਾ ਵਾਅਦਾ ਲਿਆ, ਸੰਬੰਧਤ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਖੁਸ਼ੀ ਦੀ ਗੱਲ ਹੈ ਕਿ ਜਨਤਾ ਦੀਆਂ ਇਨ੍ਹਾਂ ਸਮੱਸਿਆਵਾਂ ਲਈ ਸੰਬੰਧਤ ਵਿਭਾਗਾਂ ਵੱਲੋਂ ਸਹਿਯੋਗ ਮਿਲ ਰਿਹਾ ਹੈ।ਇਹ ਸੜਕ, ਜੋ ਸ਼ੈਮਰੋਕ ਸਕੂਲ ਦੇ ਮੋੜ ਤੋਂ ਗੁਰਦੁਆਰਾ ਗੁਰੂ ਕਿਰਪਾ ਸਾਹਿਬ ਤੱਕ ਜਾਂਦੀ ਹੈ, ਲੋਕਾਂ ਅਤੇ ਸਕੂਲ ਦੀਆਂ ਬੱਸਾਂ ਲਈ ਬਹੁਤ ਮਹੱਤਵਪੂਰਨ ਹੈ। ਕੁਝ ਸਮਾਂ ਪਹਿਲਾਂ ਇੱਥੇ ਸਕੂਲ ਦੀ ਬੱਸ ਗਾਰੇ ਵਿੱਚ ਫਸ ਗਈ ਸੀ ਅਤੇ ਬੱਚਿਆਂ ਨੂੰ ਮੁਸ਼ਕਲ ਨਾਲ ਬਚਾਇਆ ਗਿਆ ਸੀ। 

ਲੱਤਾਂ ਦੀ ਬਿਮਾਰੀ ਦੀ ਪਰਵਾਹ ਨਾ ਕਰਦੇ ਹੋਏ ਸਚਦੇਵ ਜੀ  ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਮੇਜਰ ਸਿੰਘ, ਕਰਮਜੀਤ ਸਿੰਘ , ਜਸਪ੍ਰੀਤ ਸਿੰਘ, ਰਵੀ ਚੰਦ ਅਤੇ ਸ਼ੈਮਰੋਕ ਸਕੂਲ ਦੀ ਮੈਨੇਜਮੈਂਟ ਵੀ ਉਹਨਾਂ ਦੇ ਨਾਲ ਸਹਿਯੋਗ ਕਰਨ ਆ ਗਈ

ਰੋਡ ਵਰਕ ਦੇ ਕੰਮ ਸਵੇਰ, ਦੁਪਹਿਰ ਅਤੇ ਸ਼ਾਮ ਖ਼ੁਦ ਮਾਨੀਟਰ ਕਰ ਰਹੇ ਹਨ। ਰੋਡ ਮਟੀਰੀਅਲ ਸਾਈਟ ‘ਤੇ ਪਹੁੰਚ ਚੁੱਕਾ ਹੈ ਅਤੇ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਸੜਕ ਦੇ ਕੰਮ ਦੀ ਸ਼ੁਰੂਆਤ ਲੋਕਾਂ ਲਈ ਨਵੇਂ ਵਿਸ਼ਵਾਸ ਦੀ ਕਿਰਣ ਬਣੀ ਹੈ।

Have something to say? Post your comment

 
 
 
 

ਨੈਸ਼ਨਲ

ਦਿੱਲੀ ਹਾਈ ਕੋਰਟ ਨੇ ਸਕੂਲਾਂ ਦੇ ਸਟਾਫ ਦੇ ਬਕਾਏ ਦੇ ਮਾਮਲੇ ਦੇ ਹੱਲ ਵਾਸਤੇ ਦੋ ਮਹੀਨੇ ਦਾ ਸਮਾਂ ਦਿੱਤਾ: ਕਾਲਕਾ, ਕਾਹਲੋਂ

ਭਾਈ ਭਰਪੂਰ ਸਿੰਘ ਸਮਾਣਾ ਅਤੇ ਬੀਬੀ ਅਰਵੀਨ ਕੌਰ ਦੀ ਯਾਦ ਵਿੱਚ ਅਖੰਡ ਕੀਰਤਨ ਸਮਾਗਮ ਅਤੇ ਅੰਤਿਮ ਅਰਦਾਸ

ਮੌਂਟਰੀਆਲ ਵਿਖ਼ੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਣ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ

ਪੰਥਕ ਸੰਸਥਾਵਾਂ ਦੀ ਖੁਦਮੁਖਤਿਆਰੀ 'ਤੇ ਹਮਲਾ ਕਰਣ ਵਾਲੇ ਸਤਿਕਾਰ (ਸੋਧ) ਐਕਟ, 2026 ਨੂੰ ਜੱਥੇਦਾਰ ਵਲੋਂ ਰੱਦ ਕਰਣਾ ਸ਼ਲਾਘਾਯੋਗ-ਵੀਰਜੀ

ਕੌਰਨਾਮਾ-3 ਕਿਤਾਬ 6 ਮਈ ਨੂੰ ਸ਼ਹੀਦ ਭਾਈ ਪੰਜਵੜ ਦੇ ਤੀਜੇ ਸ਼ਹੀਦੀ ਸਮਾਗਮ ਮੌਕੇ ਕੀਤੀ ਜਾਵੇਗੀ ਜਾਰੀ-ਭਾਈ ਦਲਜੀਤ ਸਿੰਘ ਖਾਲਸਾ

ਹਰੀ ਨਗਰ ਤੋਂ ਪ੍ਰਮੁੱਖ ਸਿੱਖ ਆਗੂਆਂ ਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਮੂਲੀਅਤ

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਵਿਖ਼ੇ ਲੜੀਵਾਰ ਗੁਰਬਾਣੀ ਪ੍ਰੋਗਰਾਮ

‘ਕੌਰਨਾਮਾ-3’ ਛਪਣ ’ਤੇ ਸ਼ੁਕਰਾਨੇ ਵਜੋਂ ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ ਵਿਖੇ ਕਰਵਾਈ ਗਈ ਅਰਦਾਸ

ਸ਼ਮਸ਼ੇਰ ਸਿੰਘ ਸੰਧੂ ਸਮਰਥਕਾਂ ਸਮੇਤ ਬਾਦਲ ਅਕਾਲੀ ਦਲ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਾਮਲ: ਹਰਮੀਤ ਸਿੰਘ ਕਾਲਕਾ

ਸਰਨਾ ਨੇ ਮਨਜਿੰਦਰ ਸਿਰਸਾ ਤੇ ਸਿੱਖ ਇਤਿਹਾਸ ਨੂੰ ਭਗਵਾ ਕਰਨ ਦੇ ਲਗਾਏ ਦੋਸ਼