BREAKING NEWS
ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਤੂਫਾਨ ਕਾਰਨ ਹੋਏ ਨੁਕਸਾਨ ਤੋਂ ਬਾਅਦ ਬਹਾਲੀ ਯਤਨਾਂ ਦੀ ਸਮੀਖਿਆ ਲਈ ਉੱਚ-ਪੱਧਰੀ ਮੀਟਿੰਗ ਦੀ ਕੀਤੀ ਪ੍ਰਧਾਨਗੀ; ਪੀ.ਐਸ.ਪੀ.ਸੀ.ਐਲ. ਦੇ ਸ਼ਾਨਦਾਰ ਯਤਨਾਂ ਦੀ ਕੀਤੀ ਸ਼ਲਾਘਾਡਿਪਟੀ ਸਪੀਕਰ ਰੌੜੀ ਨੇ ਪਿੰਡ ਸਾਧੋਵਾਲ ਵਿੱਚ 43.22 ਲੱਖ ਦੀ ਲਾਗਤ ਨਾਲ ਬਣਿਆ ਮੁੱਖ ਮੰਤਰੀ ਖੇਡ ਮੈਦਾਨ ਕੀਤਾ ਲੋਕ ਅਰਪਿਤਚਾਰ ਸਾਲਾਂ ਦੀ ਵੱਡੀ ਉਪਲਬਧੀ: 26.68 ਕਰੋੜ ਦੇ ਕਰਜ਼ਿਆਂ ਨਾਲ 1367 ਪਰਿਵਾਰ ਬਣੇ ਆਤਮ-ਨਿਰਭਰ—ਡਾ. ਬਲਜੀਤ ਕੌਰਕਬੱਡੀ ਪ੍ਰਮੋਟਰ ਕਤਲ ਕੇਸ ਦਾ ਆਖਰੀ ਸ਼ੂਟਰ ਤ੍ਰਿਪੁਰਾ ਤੋਂ ਗ੍ਰਿਫ਼ਤਾਰਵੈਟ ਉਗਰਾਹੀ ਵਿੱਚ 23.28% ਦਾ ਭਾਰੀ ਵਾਧਾ, ਨਤੀਜੇ ਵਜੋਂ 230 ਕਰੋੜ ਰੁਪਏ ਦਾ ਇਜ਼ਾਫਾ: ਹਰਪਾਲ ਸਿੰਘ ਚੀਮਾਬਾਬਾ ਸਾਹਿਬ ਅੰਬੇਡਕਰ ਦਾ ਨਿਆਂ ਅਤੇ ਬਰਾਬਰੀ ਦਾ ਦ੍ਰਿਸ਼ਟੀਕੋਣ ਅੱਜ ਭਾਰਤ ਦੀਆਂ ਸੰਸਥਾਵਾਂ ਦਾ ਮਾਰਗਦਰਸ਼ਨ ਕਰੇ: ਹਰਪਾਲ ਸਿੰਘ ਚੀਮਾ

ਸਿਹਤ ਅਤੇ ਫਿਟਨੈਸ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 07 ਸਾਲ ਦੇ ਨਿੱਕੇ ਦਿਲਸ਼ਾਨ ਦੀ ਜਾਨ ਬਚਾਈ ਗਈ

ਕੌਮੀ ਮਾਰਗ ਬਿਊਰੋ | July 01, 2021 07:09 PM


ਬੰਗਾ :    ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ. ਪੀ. ਪੀ. ਸਿੰਘ  ਐਮ. ਐਸ. (ਲੈਪਰੋਸਕੋਪਿਕ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ) ਨੇ ਸੱਟ ਲੱਗਣ ਨਾਲ 07 ਸਾਲਾਂ ਦੇ ਬੱਚੇ ਦਿਲਸ਼ਾਨ ਸਿੰਘ ਦੇ ਖਰਾਬ ਹੋ ਗਏ ਗੁਰਦੇ ਨੂੰ ਵੱਡੇ ਅਪਰੇਸ਼ਨ ਨਾਲ ਕੱਢ ਕੇ ਜਾਨ ਬਚਾਉਣ ਦਾ ਸਮਾਚਾਰ ਹੈ । ਇਸ ਸਬੰਧੀ ਡਾ. ਪੀ. ਪੀ. ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅਮਰਜੈਂਸੀ ਵਿਚ 7 ਸਾਲ ਦਾ ਬੱਚਾ ਦਿਲਸ਼ਾਨ ਸਿੰਘ ਸਪੁੱਤਰ ਮੁਖਤਿਆਰ ਸਿੰਘ ਗੰਭੀਰ ਹਾਲਤ ਵਿਚ ਦਾਖਲ ਹੋਇਆ। ਪਰਿਵਾਰ ਅਨੁਸਾਰ ਘਰ ਵਿਚ ਖੇਤੀਬਾੜੀ ਵਾਲਾ ਇੱਕ ਸੰਦ ਦਿਲਸ਼ਾਨ 'ਤੇ ਖੇਡਦੇ ਵੇਲੇ ਡਿੱਗ ਪਿਆ  ਸੀ ਜਿਸ ਕਰਕੇ ਬਾਂਹ ਤੇ ਸੱਟ ਲੱਗ ਗਈ। ਉਸ ਦੀ ਬਾਂਹ ਫਰੈਕਚਰ ਹੋਣ ਕਾਰਨ ਨੇੜੇ ਦੇ ਇੱਕ ਹਸਪਤਾਲ ਤੋਂ ਪਲਸਤਰ ਕਰਵਾ ਲਿਆ। ਪਰ ਬੱਚੇ ਦੇ ਪੇਟ 'ਤੇ ਲੱਗੀ ਵਾਲੀ ਸੱਟ ਵੱਲ ਕਿਸੇ ਧਿਆਨ ਨਹੀਂ ਕੀਤਾ। ਜਦੋਂ ਬੱਚੇ ਦਿਲਸ਼ਾਨ ਦੀ ਜ਼ਿਆਦਾ ਤਕਲੀਫ਼ ਦੇਖੀ ਤਾਂ ਉਸ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ  ਲਿਆਂਦਾ ਅਤੇ ਅਮਰਜੈਂਸੀ ਵਿਚ ਦਾਖਲ ਕਰਵਾਇਆ। ਦਰਦਾਂ ਨਾਲ ਬੱਚੇ ਦਾ ਬੁਰਾ ਹਾਲ ਸੀ ਅਤੇ ਪੇਟ ਫੁੱਲਣ ਨਾਲ ਹਾਲਤ ਬਹੁਤ ਗੰਭੀਰ ਹੋ ਚੁੱਕੀ ਸੀ। ਡਾ. ਪੀ. ਪੀ. ਸਿੰਘ ਨੇ ਦੱਸਿਆ  ਕਿ ਜਾਂਚ ਅਤੇ ਪੇਟ ਦੇ ਸਕੈਨ ਵਿਚ ਪਤਾ ਲੱਗਾ ਕਿ ਖੇਤੀਬਾੜੀ ਸੰਦ ਦੇ ਭਾਰ ਪੈਣ ਨਾਲ ਪੇਟ ਵਿਚ ਅੰਦਰੂਨੀ ਸੱਟ ਲੱਗਣ ਕਰਕੇ ਬੱਚੇ  ਦਾ ਖੱਬਾ ਗੁਰਦਾ ਫਿਸ ਚੁੱਕਾ ਸੀ ਅਤੇ ਉਸ ਦਾ ਸਾਰਾ ਖੂਨ ਪੇਟ ਵਿਚ ਫੈਲ ਰਿਹਾ ਹੈ। ਬੱਚੇ  ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਪੇਟ ਵਿਚ ਫਿਸ ਚੁੱਕੇ ਖਰਾਬ ਗੁਰਦੇ ਅਤੇ ਪੇਟ ਵਿਚ ਫੈਲੀ ਇਨਫੈਕਸ਼ਨ/ਖੂਨ ਨੂੰ ਇੱਕ ਵੱਡੇ ਅਪਰੇਸ਼ਨ ਰਾਹੀਂ ਬਾਹਰ ਕੱਢਿਆ ਗਿਆ। ਅਪਰੇਸ਼ਨ ਉਪਰੰਤ ਹੁਣ ਇਹ ਨੰਨਾ ਮੁੰਨਾ ਦਿਲਸ਼ਾਨ ਸਿੰਘ ਬਿਲਕੁੱਲ ਠੀਕ ਹੈ। ਡਾ. ਪੀ. ਪੀ. ਸਿੰਘ  ਐਮ. ਐਸ (ਲੈਪਰੋਸਕੋਪਿਕ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ) ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਰੀਰ ਵਿਚ ਦੋ ਗੁਰਦੇ ਹੁੰਦੇ ਹਨ, ਜੋ ਸਰੀਰ ਦੇ ਖੂਨ ਨੂੰ ਸਾਫ਼ ਕਰਨ ਅਤੇ ਸਰੀਰ ਵਿਚੋਂ ਵਾਧੂ ਪਦਾਰਥਾਂ, ਤੱਤਾਂ ਨੂੰ ਪਿਸ਼ਾਬ ਰਾਹੀ ਬਾਹਰ ਕੱਢਣ ਦਾ ਕੰਮ ਕਰਕੇ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਦੇ ਹਨ। ਪਰ ਇਸ ਦੇ ਨਾਲ ਹੀ ਪ੍ਰਮਾਤਮਾ ਨੇ ਸਰੀਰ ਇਸ ਤਰ੍ਹਾਂ ਦਾ ਬਣਾਇਆ ਹੈ ਕਿ ਜੇ ਇੱਕ ਗੁਰਦਾ ਖਰਾਬ ਹੋ ਜਾਵੇ ਤਾਂ ਦੂਜੇ ਗੁਰਦੇ ਨਾਲ  ਵਧੀਆ ਤੇ ਤੰਦਰੁਸਤ ਜੀਵਨ ਬਤੀਤ ਕੀਤਾ ਜਾ ਸਕਦਾ ਹੈ । ਉਹਨਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਜਰੀ ਵਿਭਾਗ ਵਿਚ ਪੇਟ ਅਤੇ ਗੁਰਦੇ ਦੀਆਂ ਬਿਮਾਰੀਆਂ ਦੇ ਇਲਾਜ ਅਤੇ ਅਪਰੇਸ਼ਨ ਲਈ ਹਰ ਤਰ੍ਹਾਂ ਦੇ ਆਧੁਨਿਕ ਇਲਾਜ ਪ੍ਰਬੰਧ ਹਨ। ਇਸ ਮੌਕੇ ਬੱਚੇ ਦੀ ਮਾਂ ਬਲਬੀਰ ਕੌਰ ਨੇ ਉਸ ਦੇ ਪੁੱਤਰ ਦਿਲਸ਼ਾਨ ਸਿੰਘ ਦਾ ਵਧੀਆ ਅਪਰੇਸ਼ਨ/ਇਲਾਜ ਕਰਕੇ ਬੱਚੇ ਦੀ ਜਾਨ ਬਚਾਉਣ ਲਈ ਡਾ. ਪੀ. ਪੀ. ਸਿੰਘ ਅਤੇ ਸਮੂਹ ਮੈਡੀਕਲ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ, ਡਾਕਟਰ ਪੀ. ਪੀ. ਸਿੰਘ  ਐਮ. ਐਸ. (ਲੈਪਰੋਸਕੋਪਿਕ ਅਤੇ ਵੱਡੇ ਅਪਰੇਸ਼ਨਾਂ ਦੇ ਮਾਹਿਰ), ਡਾ. ਦੀਪਕ ਦੁੱਗਲ (ਬੇਹੋਸ਼ੀ ਦੇ ਮਾਹਿਰ), ਸਮੂਹ ਸਟਾਫ਼ ਅਤੇ ਬੱਚੇ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਸਿਹਤਯਾਬ ਬੱਚੇ ਦਿਲਸ਼ਾਨ ਸਿੰਘ ਨਾਲ ਤਸਵੀਰ ਕਰਵਾਉਂਦੇ ਡਾ. ਪੀ. ਪੀ. ਸਿੰਘ  (ਐਮ. ਐਸ.) ਅਤੇ ਮੈਡੀਕਲ ਸਟਾਫ, ਇਨਸੈੱਟ ਵਿਚ:- ਡਾ. ਪੀ. ਪੀ. ਸਿੰਘ  (ਐਮ. ਐਸ.) ਅਤੇ ਬੇਹੋਸ਼ੀ ਦੇ ਮਾਹਿਰ ਡਾ. ਦੀਪਕ ਦੁੱਗਲ ਦੀ ਬੱਚੇ ਨਾਲ ਯਾਦਗਾਰੀ ਤਸਵੀਰ

 

Have something to say? Post your comment

 
 
 
 

ਸਿਹਤ ਅਤੇ ਫਿਟਨੈਸ

ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਸੰਪੂਰਨ ਟੀਕਾਕਰਨ ਜ਼ਰੂਰੀ : ਡਾ. ਅਲਕਜੋਤ ਕੌਰ

2050 ਤੱਕ ਹੋ ਜਾਏਗੀ ਅਤਿ ਦੀ ਗਰਮੀ, ਭਾਰਤ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚ ਹੋਏਗਾ ਸ਼ਾਮਲ

ਚੜ੍ਹਦੀਕਲਾ ਬ੍ਰਦਰਹੁਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਲੋੜਵੰਦ ਬੱਚਿਆਂ ਲਈ ਖਿਡੌਣੇ ਦਾਨ ਮੁਹਿੰਮ

ਅਲਜਾਇਮਰ ਦੇ ਲੱਛਣਾਂ ਤੇ ਹਮਲਾ ਕਰੇਗੀ ਹਰੀ ਚਾਹ ਤੋਂ ਬਣੀ ਦਵਾਈ -ਬਣਾਈ ਮੁਹਾਲੀ ਦੇ ਵਿਗਿਆਨੀਆਂ ਨੇ

ਕੀ ਤੁਹਾਨੂੰ ਵੀ ਬਹੁਤ ਠੰਢ ਲੱਗਦੀ ਹੈ? ਇਸ ਪ੍ਰਾਣਾਯਾਮ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਸ਼ਾਮਲ ਕਰੋ

ਸਵੇਰ ਦੀ ਰੁਟੀਨ ਸਿਹਤਮੰਦ ਜੀਵਨ ਦੀ ਨੀਂਹ ਹੈ; ਆਯੁਰਵੇਦ ਦੇ ਦ੍ਰਿਸ਼ਟੀਕੋਣ ਬਾਰੇ ਜਾਣੋ

ਦੀਵਾਲੀ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਵਿੱਚ ਹਵਾ ਦੀ ਗੁਣਵੱਤਾ 'ਗੰਭੀਰ'

ਨਾਭੀ ਸਰੀਰ ਦਾ ਗੁਪਤ ਪਾਵਰ ਬਟਨ ਹੈ; ਇਸਦੀ ਦੇਖਭਾਲ ਕਿਵੇਂ ਕਰਨੀ ਹੈ ਸਿੱਖੋ

ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ‘ਤਣਾਅ ਨੂੰ ਕਾਬੂ ਕਰਨਾ’ ਵਿਸ਼ੇ ’ਤੇ ਪ੍ਰੋਗਰਾਮ ਸੰਪੰਨ

ਲੂਅ ਤੋਂ ਬਚਣ ਲਈ ਵੱਧ ਤੋਂ ਵੱਧ ਤਰਲ ਪਦਾਰਥ ਪੀਓ: ਡਾਕਟਰ ਰਾਜ ਕੁਮਾਰ