ਸਿਹਤ ਅਤੇ ਫਿਟਨੈਸ

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਵਰਲਡ ਹਾਰਟ ਡੇਅ ਮਨਾਇਆ ਗਿਆ

ਕੌਮੀ ਮਾਰਗ ਬਿਊਰੋ | September 29, 2021 07:04 PM


ਬੰਗਾ - ਪੰਜਾਬ ਦੇ ਪੇਂਡੂ ਇਲਾਕੇ ਦੀ ਪ੍ਰਸਿੱਧ ਨਰਸਿੰਗ ਸੰਸਥਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਅੱਜ ਵਰਲਡ ਹਾਰਟ ਡੇਅ ਮਨਾਇਆ ਗਿਆ । ਇਸ ਮੌਕੇ ਕਰਵਾਏ ਗਏ ਵਿਸ਼ੇਸ਼ ਸੈਮੀਨਾਰ ਦਾ ਉਦਘਾਟਨ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਸ. ਕਾਹਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਵਰਲਡ ਹਾਰਟ ਡੇਅ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਦਿਲ ਸਰੀਰ ਦਾ ਇੱਕ ਸਭ ਤੋਂ ਅਹਿਮ ਅੰਗ ਹੈ ਪਰ ਮੌਜੂਦਾ 21ਵੀ ਸਦੀਂ ਵਿਚ ਅਸੀਂ ਆਪਣੇ ਭੋਜਨ ਦਾ ਸਹੀ ਖਾਣ ਪੀਣ ਨਾ ਰੱਖਣ ਕਰਕੇ ਅਤੇ ਚਿੰਤਾਵਾਂ ਰੱਖਣ ਕਰਕੇ ਦਿਲ ਦੀ ਬਿਮਾਰੀ ਬਹੁਤ ਤੇਜ਼ੀ ਨਾਲ ਦੁਨੀਆ ਭਰ ਵਿਚ ਵੱਧ ਰਹੀ ਹੈ। ਇਸ ਲਈ ਸਰੀਰ ਨੂੰ ਤੰਦਰੁਸਤ ਰੱਖਣ ਲਈ ਦਿਲ ਦੀ ਤੰਦਰੁਸਤੀ ਦਾ ਹਮੇਸ਼ਾਂ ਧਿਆਨ ਰੱਖਿਆ ਜਾਣਾ ਬੇਹੱਦ ਜ਼ਰੂਰੀ ਹੈ। ਸ. ਕਾਹਮਾ ਨੇ ਕਿਹਾ ਕਿ ਸਮੂਹ ਨਰਸਿੰਗ ਵਿਦਿਆਰਥੀ ਫੀਲਡ ਵਿਚ ਕੰਮ ਕਰਨ ਸਮੇਂ ਆਮ ਲੋਕਾਈ ਨੂੰ ਦਿਲ ਦੀ ਬਿਮਾਰੀਆਂ ਤੋਂ ਰੋਕਥਾਮ ਲਈ ਜਾਗਰੂਕ ਵੀ ਕਰਨ ਜੋ ਇਸ ਬਿਮਾਰੀ ਦੀ ਰੋਕਥਾਮ ਕੀਤੀ ਜਾ ਸਕੇ। ਇਸ ਮੌਕੇ ਸੈਮੀਨਾਰ ਵਿਚ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਵਰਲਡ ਹਾਰਟ ਡੇਅ ਸ਼ੁਰੂਆਤ ਬਾਰੇ ਜਾਣਕਾਰੀ ਦਿੱਤੀ ਉੱਥੇ ਨਾਲ ਹੀ ਇਸ ਬਿਮਾਰੀ ਤੋਂ ਰੋਕਥਾਮ ਸਬੰਧੀ ਸਾਵਧਾਨੀਆਂ ਬਾਰੇ ਦੱਸਿਆ। ਵਰਲਡ ਹਾਰਟ ਡੇਅ ਨੂੰ ਸਮਰਪਿਤ ਇਸ ਸੈਮੀਨਾਰ ਵਿਚ ਵੱਖ ਵੱਖ ਕਲਾਸਾਂ ਦੇ ਨਰਸਿੰਗ ਵਿਦਿਆਰਥੀਆਂ ਨੇ ਦਿਲ ਦੇ ਰੋਗਾਂ ਬਾਰੇ ਆਪਣੇ ਜਾਣਕਾਰੀ ਭਰਪੂਰ ਪੇਪਰ ਪੜ੍ਹੇ। ਇਸ ਮੌਕੇ ਦਿਲ ਦੇ ਰੋਗਾਂ ਪ੍ਰਤੀ ਜਾਗਰੂਕ ਕਰਦੀ ਪੋਸਟਰ ਪ੍ਰਦਰਸ਼ਨੀ ਵੀ ਲਗਾਈ ਗਈ । ਇਸ ਸੈਮੀਨਾਰ ਵਿਚ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ, ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਸ. ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਸ. ਜਗਜੀਤ ਸਿੰਘ ਸੋਢੀ ਪ੍ਰਬੰਧਕ ਮੈਂਬਰ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ, ਮੈਡਮ ਸੁਖਮਿੰਦਰ ਕੌਰ, ਮੈਡਮ ਸਰੋਜ ਬਾਲਾ, ਮੈਡਮ ਨਵਜੋਤ ਕੌਰ ਸਹੋਤਾ, ਸ੍ਰੀ ਸੰਜੇ ਕੁਮਾਰ, ਮੈਡਮ ਇਕਵਿੰਦਰ ਕੌਰ ਅਤੇ ਹੋਰ ਸਟਾਫ਼ ਅਤੇ ਨਰਸਿੰਗ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ : ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਅੱਜ ਵਰਲਡ ਹਾਰਟ ਡੇਅ ਸਮਰਪਿਤ ਸੈਮੀਨਾਰ ਦਾ ਉਦਘਾਟਨ ਕਰਦੇ ਹੋਏ ਸ. ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ

 

Have something to say? Post your comment

 

ਸਿਹਤ ਅਤੇ ਫਿਟਨੈਸ

ਜੀਵਨ ਦੇ ਢੰਗ ਤਰੀਕੇ ਬਦਲ ਜਾਣ ਕਾਰਨ ਭਾਰਤ ਇਸ ਸਮੇ ਸ਼ੂਗਰ ਦੇ ਮਰੀਜਾਂ ਦੀ ਰਾਜਧਾਨੀ ਬਣ ਚੁੱਕਾ -ਡਾਕਟਰ ਹਰਪ੍ਰੀਤ ਸਿੰਘ

ਦੇਸ਼ ਵਿੱਚ ਫੈਲੀ ਨਵੀਂ ਬਿਮਾਰੀ "ਟਮਾਟਰ ਬੁਖਾਰ" ਉਰਫ ਟੋਮੇਟੋ ਫਲੂ

ਮੂੰਹ ਦੇ ਕੈਂਸਰ ਨੂੰ ਕੀਤਾ ਜਾ ਸਕਦਾ ਹੈ ਖਤਮ: ਡਾ. ਜੀ. ਕੇ. ਰਾਥ

ਯੋਗ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ - ਜਤਿੰਦਰ ਸ਼ਰਮਾ

ਵਧ ਰਹੀ ਗਰਮੀ ਅਤੇ ਲੂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ: ਡਾ. ਪਰਮਿੰਦਰ ਕੌਰ  

ਪੀ.ਐਚ.ਸੀ. ਬੂਥਗੜ੍ਹ ਵਿਖੇ ਸਿਹਤ ਮੇਲਾ ਅੱਜ, ਵਿਧਾਇਕਾ ਅਨਮੋਲ ਗਗਨ ਮਾਨ ਕਰਨਗੇ ਉਦਘਾਟਨ

ਸ਼ੁਗਰ ਦੇ ਮਰੀਜਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਸੁਲ^ਗੋ

ਮਾਨਸਿਕ ਸਿਹਤ ਵਿਸ਼ੇ ’ਤੇ ਵਰਕਸ਼ਾਪ ਲਗਾਈ ਗਈ ਸੀਬਾ ਸਕੂਲ ਵਿਖੇ

ਕੋਵਿਡ ਪਾਜ਼ੇਟਿਵ ਲੋਕਾਂ ਜਾਨ ਬਚਾਉਣ ਵਾਲੀ ਇੱਕ ਹੋਰ ਦਵਾਈ ਮਿਲੀ

ਜਪਾਨ ਦੀ ਰਵਾਇਤੀ ਪਲਮ ਵਾਈਨ, ਹੁਣ ਭਾਰਤ ਵਿੱਚ