ਨੈਸ਼ਨਲ

ਸੁਨੀਲ ਜਾਖੜ ਨੂੰ ਸ਼ੱਕ ਸਿੰਘੂ ਬਾਰਡਰ ਦੀਆਂ ਘਟਨਾਵਾਂ ਪਿੱਛੇ ਖੂਫੀਆਂ ਏਂਜਸੀਆਂ ਦਾ ਹੱਥ

ਕੌਮੀ ਮਾਰਗ ਬਿਊਰੋ | October 19, 2021 06:18 PM


ਚੰਡੀਗੜ੍ਹ
ਪੰਜਾਬ ਪ੍ਰਦੇਸ਼ ਕਾਂਗਸਰ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਸਿੰਘੂ ਬਾਰਡਰ ਤੇ ਇਕ ਵਿਅਕਤੀ ਦੀ ਹੋਈ ਹੱਤਿਆਂ ਦੇ ਮਾਮਲੇ ਵਿਚ ਕੇਂਦਰ ਦੀਆਂ ਖੂਫੀਆਂ ਏਂਜਸੀਆਂ ਦਾ ਹੱਥ ਹੋਣ ਦਾ ਸੱਕ ਪ੍ਰਗਟ ਕਰਦਿਆਂ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਅੰਦੋਲਣ ਨੂੰ ਇਕ ਧਰਮ ਵਿਸੇਸ਼ ਦਾ ਅੰਦੋਲਣ ਸਿੱਧ ਕਰਨ ਅਤੇ ਸਿੱਖਾਂ ਅਤੇ ਨਿਹੰਗ ਜੱਥੇਬੰਦੀਆਂ ਵਿਚ ਪਾੜਾ ਪਾਉਣ ਦੀ ਸਾਜਿਸ ਕਰ ਰਹੀ ਹੈ।
ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਪਿੱਛਲੇ ਦਿਨੀਂ ਕੇਂਦਰੀ ਖੇਤੀ ਮੰਤਰੀ ਨਾਲ ਹੋਈਆਂ ਬੈਠਕਾਂ ਦੀਆਂ ਜਨਤਕ ਹੋਈਆਂ ਤਸਵੀਰਾਂ ਵਿਚ ਇਕ ਸਾਬਕਾ ਪੁਲਿਸ ਕੈਟ ਪਿੰਕੀ ਦੀ ਹਾਜਰੀ ਅਤੇ ਪਿੱਛਲੇ ਦਿਨਾਂ ਦੌਰਾਨ ਇਕ ਤੋਂ ਬਾਅਦ ਇਕ ਸਿਲਸਿਲੇਵਾਰ ਵਾਪਰੀਆਂ ਘਟਨਾਵਾਂ ਸਿੱਧ ਕਰਦੀਆਂ ਹਨ ਕਿ ਕੇਂਦਰ ਸਰਕਾਰ ਪੰਜਾਬ ਦੇ ਅਮਨ ਭਾਈਚਾਰੇ ਨੂੰ ਭੰਗ ਕਰਨ ਲਈ ਸਾਜਿਸਾਂ ਵਿਚ ਸਾਮਿਲ ਹੈ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਵਰਜਿਆ ਕਿ ਉਹ ਬਾਰੂਦ ਦੇ ਢੇਰ ਨਾਲ ਖੇਡਣਾ ਬੰਦ ਕਰੇ ।
ਸ੍ਰੀ ਜਾਖੜ ਨੇ ਕਿਹਾ ਕਿ ਕੇਂਦਰ ਦੀਆਂ ਏਂਜਸੀਆਂ ਦੀ ਸ਼ੁਰੂ ਤੋਂ ਹੀ ਕੋਸਿ਼ਸ ਰਹੀ ਹੈ ਕਿ ਕਿਸਾਨਾਂ ਦੇ ਧਰਮ ਨਿਰਪੱਖ ਸੰਘਰਸ਼ ਨੂੰ ਸਿੱਖਾਂ ਦਾ ਸੰਘਰਸ਼ ਐਲਾਣਿਆ ਜਾਵੇ ਅਤੇ ਇਸੇ ਲਈ ਅੰਦੋਲਣ ਕਰ ਰਹੇ ਕਿਸਾਨਾਂ ਨੂੰ ਖਾਲੀਸਤਾਨੀ ਕਿਹਾ ਗਿਆ। ਉਨ੍ਹਾਂ ਨੇ ਕਿਹਾ ਕਿ ਸਿੱਖ ਅਤੇ ਪੰਜਾਬੀ ਦੇਸ਼ ਦੀ ਖੜਗ ਭੁਜਾ ਹਨ ਅਤੇ ਇੰਨ੍ਹਾਂ ਨੇ ਆਪਣੀ ਦੇਸ਼ ਭਗਤੀ ਸਿਰਾਂ ਦੀ ਕੁਰਬਾਨੀ ਦੇ ਕੇ ਸਿੱਧ ਕੀਤੀ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਦੀ ਬੈਠਕ ਵਿਚ ਪੁਲਿਸ ਕੈਟ ਦਾ ਹੋਣਾ ਕੇਂਦਰ ਸਰਕਾਰ ਦੀ ਮੰਸਾਂ ਤੇ ਸਵਾਲ ਖੜੇ ਕਰਦਾ ਹੈ।ਉਨ੍ਹਾਂ ਨੇ ਕਿਹਾ ਕਿ ਨਿਹੰਗ ਜੱਥੇਬੰਦੀਆਂ ਗੁਰੂ ਦੀ ਲਾੜਲੀ ਫੌਜ਼ ਹਨ ਪਰ ਸਿੰਘੂ ਬਾਰਡਰ ਦੀ ਘਟਨਾ ਕਿੰਨ੍ਹਾਂ ਨੇ ਕਿਸ ਨੂੰ ਪ੍ਰੇਰ ਕੇ ਕਰਵਾਈ ਜਾ ਕਿੰਨਾਂ ਹਲਾਤਾਂ ਵਿਚ ਵਾਪਰੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਹਤਿਆ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੋਵੇਗੀ ਪਰ ਇਸ ਸਾਰੇ ਵਰਤਾਰੇ ਵਿਚ ਏਂਜਸੀਆਂ ਸਿੱਖਾਂ, ਨਿੰਹਗਾਂ, ਕਿਸਾਨਾਂ ਅਤੇ ਐਸਸੀ ਭਾਈਚਾਰਿਆਂ ਦੇ ਅੰਦਰ ਵੀ ਪਾੜੇ ਪਾਉਣ ਦੀ ਫਿਰਾਕ ਵਿਚ ਹਨ, ਜਿਸ ਤੋਂ ਸਭ ਨੂੰ ਸੁਚੇਤ ਰਹਿਣ ਦੀ ਜਰੂਰਤ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਨਿਹੰਗ ਜੱਥੇਬੰਦੀਆਂ ਦਾ ਦਿੱਲੀ ਤੇ ਬਾਰਡਰਾਂ ਦੇ ਹੋਣਾਂ ਅੰਦੋਲਣ ਲਈ ਨੁਕਸਾਨਦਾਇਕ ਬਿਲਕੁਲ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਉਥੇ ਹੋਣ ਨਾਲ ਹੀ ਭਾਜਪਾ ਦੇ ਦੰਬਗਾਂ ਨੇ ਅੰਦੋਲਣਕਾਰੀ ਕਿਸਾਨਾਂ ਨੂੰ ਉਥੇ ਉਠਾਉਣ ਦਾ ਹੌਂਸਲਾ ਨਹੀਂ ਸੀ ਕੀਤਾ ਪਰ ਜ਼ੇਕਰ ਉਹ ਉਥੇ ਨਾ ਹੋਏ ਤਾਂ ਅੰਦੋਲਣ ਕਮਜੋਰ ਹੋਵੇਗਾ। ਸ੍ਰੀ ਜਾਖੜ ਨੇ ਕਿਹਾ ਕਿ ਪਹਿਲਾਂ ਹਰਿਆਣਾ ਦੇ ਇਕ ਐਸਡੀਐਮ ਵੱਲੋਂ ਪੁਲਿਸ ਨੂੰ ਕਿਸਾਨਾਂ ਦੇ ਸਿਰ ਪਾੜਨ ਦਾ ਕਹਿਣਾ, ਫਿਰ ਹਰਿਆਣਾ ਦੇ ਮੁੱਖ ਮੰਤਰੀ ਦਾ ਲੋਕਾਂ ਨੂੰ ਡਾਂਗਾਂ ਚੁੱਕਣ ਲਈ ਕਹਿਣਾ, ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਭਾਜਪਾ ਨੇਤਾ ਵੱਲੋਂ ਗੱਡੀ ਥੱਲੇ ਦੇ ਕੇ ਮਾਰਿਆ ਜਾਣਾ, ਸਿੰਘੂ ਬਾਰਡਰ ਦੀ ਘਟਨਾ ਅਤੇ ਪੰਜਾਬ ਵਿਚ ਬੀਐਸਐਫ ਨੂੰ 50 ਕਿਲੋਮੀਟਰ ਤੱਕ ਦਾ ਅਧਿਕਾਰ ਦੇਣਾ ਇਹ ਸਭ ਇਕ ਵੱਡੀ ਸਾਜਿਸ ਦੀਆਂ ਕੜੀਆਂ ਜਾਪਦੀਆਂ ਹਨ।
ਸ੍ਰੀ ਜਾਖੜ ਨੇ ਕਿਹਾ ਕਿ ਭਾਜਪਾ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਅੱਗ ਨਾਲ ਖੇਡਣ ਦੀ ਬਜਾਏ ਕਿਸਾਨਾਂ ਦੀ ਮੰਗ ਮੰਨ ਕੇ ਕਾਨੂੰਨ ਰੱਦ ਕਰਨ। ਉਨ੍ਹਾਂ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸੂਬੇ ਦੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਇਕਜੁੱਟ ਹੋਣ।    

 

Have something to say? Post your comment

 

ਨੈਸ਼ਨਲ

ਮਲੇਰੀਆ ਤੋਂ ਬਚਾਅ ਅਤੇ ਕੰਟਰੋਲ ਲਈ ਜਾਗਰੂਕ ਕਰਦਾ ਵਿਸ਼ਵ ਮਲੇਰੀਆ ਦਿਵਸ ਗੁਰੂ ਨਾਨਕ ਪਬਲਿਕ ਸਕੂਲ ਵਿਖ਼ੇ ਮਨਾਇਆ ਗਿਆ

ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ 'ਦੇ ਬਾਹਰ ਹੋਏ ਮੁਜਾਹਿਰੇ ਕਰਕੇ ਯੂਕੇ ਦੇ ਇੰਦਰਪਾਲ ਸਿੰਘ ਗਾਬਾ ਹੋਏ ਗ੍ਰਿਫਤਾਰ

ਦਿੱਲੀ ਦੀ ਜ਼ਮੀਨ ਸਿੱਖ ਪੰਥ ਦੀ ਮਲਕੀਅਤ

ਸੰਸਦ ਸੁਰੱਖਿਆ ਉਲੰਘਣ ਮਾਮਲੇ ਦੀ ਜਾਂਚ ਪੂਰੀ ਕਰਨ ਲਈ ਪੁਲਿਸ ਨੂੰ ਦਿੱਤੀ 30 ਦਿਨਾਂ ਦੀ ਮਿਆਦ ਦਿੱਲੀ ਦੀ ਅਦਾਲਤ ਨੇ

ਅਮਰੀਕਾ ਮੁਲਕ ‘ਮੋਨਰੋ ਡੌਕਟਰੀਨ’ ਦੇ ਖਿਲਾਫ਼ ਬਿਲਕੁਲ ਕੋਈ ਅਮਲ ਬਰਦਾਸਤ ਨਹੀਂ ਕਰਦਾ: ਮਾਨ

ਯੂਕੇ ਵਿੱਚ ਸਿੱਖਾਂ ਦੇ ਆਪਸੀ ਮਸਲੇ ਸੁਲਝਾਉਣ ਲਈ ਸਥਾਪਿਤ ਕੀਤੀ ਗਈ ਸਿੱਖ ਅਦਾਲਤ ਦੀ ਸ਼ਲਾਘਾ: ਸਰਨਾ

ਨਫਰਤ ਭਰੇ ਪ੍ਰਚਾਰ ਕਰਣ ਵਾਲੇ ਨਰਿੰਦਰ ਮੋਦੀ ਦੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਹਮਾਇਤ ਕਿਉਂ..? ਬੀਬੀ ਰਣਜੀਤ ਕੌਰ

ਪ੍ਰਧਾਨ ਮੰਤਰੀ ਦਾ ਬਿਆਨ ਦੇਸ਼ ਦੀ ਮੂਲ ਭਾਵਨਾ ਦੇ ਉਲਟ ਅਤੇ ਚਿੰਤਾਜਨਕ : ਸਰਨਾ

ਐਨਡੀਏ ਨੂੰ 243 ਸੀਟਾਂ ਅਤੇ ਇੰਡੀਆ ਬਲਾਕ ਨੂੰ 242 ਸੀਟਾਂ ਮਿਲਣ ਦਾ ਅਨੁਮਾਨ ਵਾਲਾ ਓਪੀਨੀਅਨ ਪੋਲ ਫਰਜ਼ੀ- ਐਕਸਿਸ ਮਾਈ ਇੰਡੀਆ

ਵਿਸਾਖੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਲੜੀਵਾਰ ਗੁਰਮਤਿ ਸਮਾਗਮ, 26 ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਬਣੇ ਗੁਰੂ ਵਾਲੇ: ਜਤਿੰਦਰ ਸਿੰਘ ਸੋਨੂੰ