ਨੈਸ਼ਨਲ

ਲਖੀਮਪੁਰ ਖੀਰੀ ਕਿਸਾਨ ਕਤਲੇਆਮ: ਅਜੈ ਮਿਸ਼ਰਾ ਟੇਨੀ ਨੂੰ ਤਰੁਤ ਬਰਖ਼ਾਸਤ ਤੇ ਗ਼ਿਫ਼ਤਾਰ ਕੀਤਾ ਜਾਵੇ: ਜਗਮੋਹਨ ਸਿੰਘ ਸ਼ੇਰੂ

ਐਸ.ਆਰ ਸਿੰਘ / ਕੌਮੀ ਮਾਰਗ ਬਿਊਰੋ | October 19, 2021 08:20 PM

ਨਵੀਂ ਦਿੱਲੀ,   ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਅਤੇ ਉਸ ਦੇ ਸਾਥੀਆਂ ਵੱਲੋਂ ਲੋਕਤੰਤਰ ਦਾ ਘਾਣ ਕਰਦਿਆਂ ਹੋਇਆਂ ਜਿਵੇਂ ਕਿਸਾਨਾਂ ਤੇ ਗੱਡੀਆਂ ਚੜ੍ਹਾ ਕੇ ਉਨ੍ਹਾਂ ਦਾ ਕਤਲ ਕੀਤਾ ਇਸ ਨਾਲ ਭਾਜਪਾ ਪਾਰਟੀ ਦਾ ਕਿਸਾਨ ਵਿਰੋਧੀ ਅਤੇ ਲੋਕਤੰਤਰ ਵਿਰੋਧੀ ਚਿਹਰਾ ਸਭ ਦੇ ਸਾਹਮਣੇ ਨੰਗਾ ਹੋਇਆ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਪ੍ਰਦੇਸ਼ ਦੇ ਜੁਆਂਇਟ ਸਕੱਤਰ ਅਤੇ ਉੱਘੇ ਸਮਾਜ ਸੇਵੀ ਸ. ਜਗਮੋਹਨ ਸਿੰਘ ਵਿਰਕ (ਸ਼ੇਰੂ) ਨੇ ਕਿਹਾ ਕਿ ਭੂਤਰੇ ਹੋਏ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਵੱਲੋਂ ਆਪਣੇ ਹੱਕਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਆਪਣੀ ਗੱਡੀ ਹੇਠ ਦਰੜ ਕੇ ਸ਼ਹੀਦ ਕਰ ਦੇਣ ਦੀ ਘਟਨਾ ਦੀ ਜਿੰਨੀ ਵੀ ਨਿਖੇਦੀ ਕੀਤੀ ਜਾਵੇ, ਉਨੀ ਹੀ ਘੱਟ ਹੈ।ਜਗਮੋਹਨ ਸਿੰਘ ਵਿਰਕ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਥਿਤ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਜੇਲ ਦੀਆਂ ਸ਼ਲਾਖ਼ਾਂ ਦੇ ਪਿੱਛੇ ਡੱਕਿਆਂ ਜਾਵੇ।

 

Have something to say? Post your comment

 

ਨੈਸ਼ਨਲ

ਸੰਸਦ ਸੁਰੱਖਿਆ ਉਲੰਘਣ ਮਾਮਲੇ ਦੀ ਜਾਂਚ ਪੂਰੀ ਕਰਨ ਲਈ ਪੁਲਿਸ ਨੂੰ ਦਿੱਤੀ 30 ਦਿਨਾਂ ਦੀ ਮਿਆਦ ਦਿੱਲੀ ਦੀ ਅਦਾਲਤ ਨੇ

ਅਮਰੀਕਾ ਮੁਲਕ ‘ਮੋਨਰੋ ਡੌਕਟਰੀਨ’ ਦੇ ਖਿਲਾਫ਼ ਬਿਲਕੁਲ ਕੋਈ ਅਮਲ ਬਰਦਾਸਤ ਨਹੀਂ ਕਰਦਾ: ਮਾਨ

ਯੂਕੇ ਵਿੱਚ ਸਿੱਖਾਂ ਦੇ ਆਪਸੀ ਮਸਲੇ ਸੁਲਝਾਉਣ ਲਈ ਸਥਾਪਿਤ ਕੀਤੀ ਗਈ ਸਿੱਖ ਅਦਾਲਤ ਦੀ ਸ਼ਲਾਘਾ: ਸਰਨਾ

ਨਫਰਤ ਭਰੇ ਪ੍ਰਚਾਰ ਕਰਣ ਵਾਲੇ ਨਰਿੰਦਰ ਮੋਦੀ ਦੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਹਮਾਇਤ ਕਿਉਂ..? ਬੀਬੀ ਰਣਜੀਤ ਕੌਰ

ਪ੍ਰਧਾਨ ਮੰਤਰੀ ਦਾ ਬਿਆਨ ਦੇਸ਼ ਦੀ ਮੂਲ ਭਾਵਨਾ ਦੇ ਉਲਟ ਅਤੇ ਚਿੰਤਾਜਨਕ : ਸਰਨਾ

ਐਨਡੀਏ ਨੂੰ 243 ਸੀਟਾਂ ਅਤੇ ਇੰਡੀਆ ਬਲਾਕ ਨੂੰ 242 ਸੀਟਾਂ ਮਿਲਣ ਦਾ ਅਨੁਮਾਨ ਵਾਲਾ ਓਪੀਨੀਅਨ ਪੋਲ ਫਰਜ਼ੀ- ਐਕਸਿਸ ਮਾਈ ਇੰਡੀਆ

ਵਿਸਾਖੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਲੜੀਵਾਰ ਗੁਰਮਤਿ ਸਮਾਗਮ, 26 ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਬਣੇ ਗੁਰੂ ਵਾਲੇ: ਜਤਿੰਦਰ ਸਿੰਘ ਸੋਨੂੰ

ਸਰੀ ਵਿਖ਼ੇ ਭਾਈ ਦਿਲਾਵਰ ਸਿੰਘ ਬੱਬਰ ਭਾਈ ਨਿੱਝਰ ਅਤੇ ਸਤਨਾਮ ਸਿੰਘ ਛੀਨਾ ਦੇ ਪਰਿਵਾਰਿਕ ਮੈਂਬਰ ਗੋਲਡ ਮੈਡਲ ਨਾਲ ਸਨਮਾਨਿਤ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਵਿਰੁੱਧ ਜੰਗੀ ਅਪਰਾਧ ਲਈ ਆਈਸੀਜੇ ਨੂੰ ਮੁਕੱਦਮਾ ਚਲਾਉਣਾ ਚਾਹੀਦਾ ਹੈ: ਸੰਯੁਕਤ ਕਿਸਾਨ ਮੋਰਚਾ

ਤਿਹਾੜ ਜੇਲ੍ਹ ਦੇ ਬਾਹਰ ਆਤਿਸ਼ੀ ਅਤੇ ਸੈਂਕੜੇ 'ਆਪ' ਵਰਕਰ ਇਨਸੁਲਿਨ ਲੈ ਕੇ ਇਕੱਠੇ ਹੋਏ