ਹਰਿਆਣਾ

ਮੁੱਖ ਮੰਤਰੀ ਮਨੋਹਰ ਲਾਲ ਨੇ ਹਿਸਾਰ ਵਿਚ ਹਵਾਈ ਅੱਡੇ ਦੇ ਰਨਵੇ ਵਿਸਤਾਰ ਕੰਮਾਂ ਦਾ ਕੀਤਾ ਨਿਰੀਖਣ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | October 26, 2021 06:16 PM

 

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਮਹਾਰਾਜਾ ਅਗਰਸੇਨ ਹਵਾਈ ਅੱਡਾ,  ਹਿਸਾਰ ਦੇ ਦੂਜੇ ਪੜਾਅ ਦੇ ਕੰਮਾਂ ਦੀ ਸਮੀਖਿਆ ਕਰਦੇ ਹੋਏ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਤੈਅ ਕੀਤੀ ਗਈ ਸਮੇਂਸੀਮਾ ਵਿਚ ਕੰਮਾਂ ਨੂੰ ਪੂਰਾ ਕਰਨਾ ਯਕੀਨੀ ਕਰਨ।

            ਮੁੱਖ ਮੰਤਰੀ ਨੇ ਅੱਜ ਹਿਸਾਰ ਵਿਚ ਮਹਾਰਾਜਾ ਅਗਰਸੇਨ ਹਵਾਈ ਅੱਡੇ 'ਤੇ  ਸਿਵਲ ਏਵੀਏਸ਼ਨ ਵਿਭਾਗ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਮੀਟਿੰਗ ਕੀਤੀ। ਸ੍ਰੀ ਮਨੋਹਰ ਲਾਲ ਨੇ ਵਿਭਾਗ ਅਨੁਸਾਰ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਮੀਟਿੰਗ ਵਿਚ ਡਿਵੀਜਨ ਕਮਿਸ਼ਨਰ ਚੰਦਰਸ਼ੇਖਰ,  ਡਿਪਟੀ ਕਮਿਸ਼ਨਰ ਡਾ. ਪ੍ਰਿਯੰਕਾ ਸੋਨੀ ਅਤੇ ਸਿਵਲ ਏਵੀਏਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਹੁਣ ਤਕ ਹੋਈ ਕੰਮਾਂ ਦੀ ਪ੍ਰਗਤੀ ਦੇ ਬਾਰੇ ਵਿਚ ਜਾਣਕਾਰੀ ਦਿੱਤੀ।

            ਮੀਟਿੰਗ ਦੇ ਬਾਅਦ ਮੁੱਖ ਮੰਤਰੀ ਨੇ ਤਲਵੰਡੀ ਮਾਰਗ ਦੇ ਨੇੜੇ ਰਨਵੇ ਵਿਸਤਾਰ ਕੰਮਾਂ ਦਾ ਵੀ ਨਿਰੀਖਣ ਕੀਤਾ ਅਤੇ ਸਿਵਲ ਏਵੀਏਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਇੰਟੀਗੇ੍ਰਟਿਡ ਏਵੀਏਸ਼ਨ ਹੱਬ ਦੇ ਜੁਆਇੰਟ ਵਰਕਿੰਗ ਗਰੁੱਪ ਦੇ ਸੀਨੀਅਰ ਮੈਂਬਰ ਕੈਪਟਨ ਰਾਜੇਸ਼ ਪ੍ਰਤਾਪ ਸਿੰਘ ਨੇ ਉਨ੍ਹਾਂ ਨੁੰ ਜਾਣੂੰ ਕਰਵਾਇਆ ਕਿ ਰਨਵੇ ਦੇ ਵਿਸਤਾਰ ਅਤੇ ਹੋਰ ਨਿਰਮਾਣ ਕੰਮਾਂ ਦੇ ਲਈ ਜਰੂਰੀ ਸਾਰੀ ਰਸਮਾਂ ਪੂਰੀਆਂ ਕਰਨ ਦੇ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

            ਉਨ੍ਹਾਂ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਾਇਆ ਕਿ ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਹਾਈ .ਟੇਂਸ਼ਨ ਪਾਵਰ ਲਾਇਨ ਦੀ ਸ਼ਿਫਟਿੰਗ,  ਹਵਾਈ ਅੱਡੇ ਦੀ 2 ਏਕੜ ਜਮੀਨ 'ਤੇ 33 ਕਿਲੋਵਾਟ ਦੇ ਸਬ-ਸਟੇਸ਼ਨ ਦੀ ਸਥਾਪਨਾ,  ਬਰਵਾਲਾ ਰੋਡ ਤੋਂ ਵੈਕਲਪਿਕ ਮਾਰਗ ਦਾ ਨਿਰਮਾਣ,  ਆਬਜਰਵੇਸ਼ਨ ਹੋਮ ਸ਼ਿਫਟਿੰਗ,  ਕੈਟ ਲਾਈਟਿੰਗ ਦੇ ਕੰਮ,  ਜਲ ਸਪਲਾਈ ਚੈਨਲ ਦੀ ਸ਼ਿਫਟਿੰਗ ਅਤੇ ਹੋਰ ਭਵਨ ਨਿਰਮਾਣ,  ਬਾਊਂਡਰੀ ਵਾਲ ਸਮੇਤ ਹੋਰ ਪਰਿਯੋਜਨਾਵਾਂ ਨੂੰ ਸਮੇਂ 'ਤੇ ਪੂਰੀਆਂ ਕਰਨ ਦੇ ਲਈ ਜਲਦ ਤੇਜੀ ਨਾਲ ਕਾਰਜ ਕੀਤਾ ਜਾ ਰਿਹਾ ਹੈ।

            ਇਸ ਮੌਕੇ 'ਤੇ ਮੇਅਰ ਗੌਤਮ ਸਰਦਾਨਾ,  ਨਗਰ ਨਿਗਮ ਕਮਿਸ਼ਨਰ ਆਸ਼ੋਕ ਕੁਮਾਰ ਗਰਗ,  ਡੀਆਈਜੀ ਬਲਵਾਨ ਸਿੰਘ ਰਾਣਾ,  ਐਚਐਸਵੀਪੀ ਪ੍ਰਸ਼ਾਸਕ ਰਾਜੇਸ਼ ਜੋਗਪਾਲ,  ਵਧੀਕ ਡਿਪਟੀ ਕਮਿਸ਼ਨਰ ਸਵਪ੍ਰਿਲ ਰਵਿੰਦਰਾ ਪਾਟਿਲ ਸਮੇਤ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

 

Have something to say? Post your comment

 

ਹਰਿਆਣਾ

ਨੱਡਾ ਨੇ ਹਰਿਆਣਾ ਦੀ 10 ਲੋਕ ਸਭਾ ਸੀਟਾਂ ਦਾ ਫੀਡਬੈਕ ਲਿਆ

ਪੰਚਕੂਲਾ 'ਚ 10 ਮਈ ਨੂੰ ਜੇਪੀ ਨੱਡਾ ਦਾ ਵਿਸ਼ਾਲ ਰੋਡ ਸ਼ੋਅ ਹੋਵੇਗਾ, ਸੀਐਮ ਨਾਇਬ ਸੈਣੀ ਵੀ ਹੋਣਗੇ ਮੌਜੂਦ : ਗਿਆਨਚੰਦ ਗੁਪਤਾ

ਪ੍ਰਧਾਨ ਮੰਤਰੀ ਮੋਦੀ ਨੇ ਸੇਵਾ, ਸੁਸ਼ਾਸਨ ਅਤੇ ਗਰੀਬਾਂ ਦੀ ਭਲਾਈ ਵਾਲੀ ਸਰਕਾਰ ਦਿੱਤੀ: ਨਾਇਬ ਸੈਣੀ

ਹਰਿਆਣਾ ਕਮੇਟੀ ਨੂੰ ਕੋਰਟ ਵਿੱਚ ਲਿਜਾਣ ਅਤੇ ਸਾਧਨਾਂ ਦੀ ਦੁਰਵਰਤੋਂ ਕਰਨ ਵਾਲੇ ਮੈਂਬਰ ਗੁਰੂਘਰ ਦੇ ਦੋਸ਼ੀ - ਭਾਈ ਅਜਰਾਣਾ

ਮੁੱਖ ਮੰਤਰੀ ਹਰਿਆਣਾ ਗੁਰਦੁਆਰਾ ਨਰਾਇਣਗੜ ਵਾਲੀ ਘਟਨਾ ਦੇ ਦੋਸ਼ੀਆਂ ਨੂੰ ਦੇਵੇ ਸਖਤ ਸਜ਼ਾ - ਜਥੇਦਾਰ ਦਾਦੂਵਾਲ

ਜਦੋਂ ਰਾਹੁਲ ਗਾਂਧੀ ਨੇ ਬਿੱਲ ਪਾੜਿਆ ਤਾਂ ਸੰਵਿਧਾਨ ਕਿੱਥੇ ਸੀ: ਨਾਇਬ ਸਿੰਘ ਸੈਣੀ

ਭਾਰਤ ਅਗਲੇ ਦੋ ਸਾਲਾਂ ਵਿੱਚ ਦੁਨੀਆ ਦੀ ਤੀਜੀ ਆਰਥਿਕ ਸ਼ਕਤੀ ਬਣ ਜਾਵੇਗਾ: ਨਾਇਬ ਸੈਣੀ

ਇਕ ਦਿਨ ਦੇਸ਼ ਦੇ ਨਾਂਅ ਜਰੂਰ ਕਰਨ ਵੋਟਰ , ਲੋਕਤੰਤਰ ਵਿਚ ਹਰ ਵੋਟ ਦਾ ਮਹਤੱਵ - ਅਨੁਰਾਗ ਅਗਰਵਾਲ

ਰਾਜ ਬੱਬਰ ਕੋਲ ਹੈ 22 ਕਰੋੜ ਰੁਪਏ ਦੀ ਜਾਇਦਾਦ

ਹਰਿਆਣਾ ਕਮੇਟੀ ਨੇ ਸਿਰਸਾ ਵਿਖੇ ਧਰਮ ਪ੍ਰਚਾਰ ਦਾ ਖੋਲਿਆ ਸਬ ਦਫ਼ਤਰ