ਹਰਿਆਣਾ

ਸਿੱਖ ਇਤਿਹਾਸ ਤੋਂ ਅਣਜਾਣ ਲੋਕ ਸਿੱਖ ਜਜ਼ਬਾਤਾਂ ਨਾਲ ਖੇਡਣ ਤੋਂ ਗੁਰੇਜ਼ ਕਰਨ -- ਜਥੇਦਾਰ ਦਾਦੂਵਾਲ

ਕੌਮੀ ਮਾਰਗ ਬਿਊਰੋ | April 14, 2022 09:42 PM


 ਸਿੱਖ ਸਿਧਾਂਤਾਂ ਤੇ ਪ੍ਰੰਪਰਾਵਾਂ ਤੋਂ ਅਨਜਾਣ ਲੋਕ ਪਹਿਲਾਂ ਵੀ ਕਈ ਵਾਰ ਸਿੱਖ ਜਜ਼ਬਾਤਾਂ ਨਾਲ ਖੇਡਣ ਦਾ ਯਤਨ ਕਰ ਚੁੱਕੇ ਹਨ ਕਈ ਲੋਕ ਜਾਣਬੁੱਝ ਕੇ ਜਾਂ ਸਿੱਖਵਿਰੋਧੀ ਲੋਕਾਂ ਦੇ ਹੱਥ ਠੋਕੇ ਬਣ ਕੇ ਸਿੱਖ ਜਜ਼ਬਾਤਾਂ ਨਾਲ ਖੇਡਣ ਦੀ ਤਿਆਰੀ ਕਰ ਰਹੇ ਹਨ ਅਜਿਹੇ ਲੋਕਾਂ ਨੂੰ ਐਸਾ ਕਰਨ ਦੀ ਕਦਾਚਿਤ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਲੰਦਨ ਤੋਂ ਇੱਕ ਪ੍ਰੈੱਸ ਨੋਟ ਜਾਰੀ ਕਰਕੇ ਮੀਡੀਆ ਨਾਲ ਕੀਤਾ ਜਥੇਦਾਰ ਦਾਦੂਵਾਲ ਜੀ ਜੋ ਕੁਝ ਦਿਨਾਂ ਤੋਂ ਇੰਗਲੈਂਡ ਦੇ ਵਿੱਚ ਧਰਮ ਪ੍ਰਚਾਰ ਅਤੇ ਸੰਗਤਾਂ ਦੇ ਮੇਲ ਮਿਲਾਪ ਦੌਰੇ ਤੇ ਹਨ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਸਿੱਖ ਸਿਧਾਂਤਾਂ ਤੋਂ ਅਨਜਾਣ ਲੋਕਾਂ ਵਲੋਂ ਨਾਨਕ ਸ਼ਾਹ ਫਕੀਰ ਫਿਲਮ ਬਣਾ ਕੇ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਣ ਦੀ ਤਿਆਰੀ ਕੀਤੀ ਗਈ ਸੀ ਜਿਸ ਦਾ ਸਿੱਖ ਸੰਸਥਾਵਾਂ ਸਿੱਖ ਪੰਥ ਵੱਲੋਂ ਮੂੰਹ ਤੋੜਵਾਂ ਜਵਾਬ ਦੇਣ ਤੇ ਇਸ ਨੂੰ ਠੱਲ ਪਈ ਸੀ ਅਤੇ ਹੁਣ ਵੀ ਖਾਲਸੇ ਦੀ ਮਾਂ ਮਾਤਾ ਸਾਹਿਬ ਕੌਰ ਜੀ ਦੇ ਨਾਮ ਦੀ ਫ਼ਿਲਮ ਬਣਾ ਕੇ ਸਿੱਖ ਜਜ਼ਬਾਤਾਂ ਨਾਲ ਖੇਡਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਸਿੱਖ ਜਗਤ ਵਿੱਚ ਬੁੱਤਪ੍ਰਸਤੀ ਲਈ ਕੋਈ ਜਗ੍ਹਾ ਨਹੀਂ ਹੈ ਸਿੱਖ ਗੁਰੂਆਂ ਜਾਂ ਉਨ੍ਹਾਂ ਦੇ ਪਰਿਵਾਰਾਂ ਸਾਹਿਬਜ਼ਾਦਿਆਂ ਤੇ ਸਿੰਘਾਂ ਸ਼ਹੀਦਾਂ ਦੇ ਨਾਂ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਫ਼ਿਲਮ ਬਣਾਉਣ ਤੋਂ ਪਹਿਲਾਂ ਸਬੰਧਤ ਲੋਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਨਜ਼ੂਰੀ ਲੈਣੀ ਚਾਹੀਦੀ ਹੈ ਅਗਰ ਇਹ ਮਨਜ਼ੂਰੀ ਨਹੀਂ ਮਿਲਦੀ ਤਾਂ ਇਸ ਤਰ੍ਹਾਂ ਦੇ ਕੰਮਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਚੰਦ ਸਿੱਕਿਆਂ ਦੀ ਖਾਤਰ ਸਿੱਖ ਜਜ਼ਬਾਤਾਂ ਨਾਲ ਖੇਡਣਾ ਕਦਾਚਿਤ ਵੀ ਸਹੀ ਨਹੀਂ ਹੈ ਸਿੱਖ ਧਰਮ ਦਾ ਪ੍ਰਚਾਰ ਗੁਰੂ ਘਰਾਂ ਦੇ ਅੰਦਰ ਦੋਨੇਂ ਟਾਇਮ ਗੁਰਬਾਣੀ ਨਿੱਤਨੇਮ ਕਥਾ ਕੀਰਤਨ ਦੇ ਨਾਲ ਪੂਰੇ ਸੰਸਾਰ ਵਿੱਚ ਹੋ ਰਿਹਾ ਹੈ ਤੇ ਸਿੱਖ ਪ੍ਰਚਾਰਕ ਸਿੱਖ ਸੰਸਥਾਵਾਂ ਆਪੋ ਆਪਣੇ ਤਰੀਕੇ ਨਾਲ ਰਾਗੀ ਢਾਡੀ ਪ੍ਰਚਾਰਕ ਕਥਾ ਵਾਚਕ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਦੇ ਹਨ ਜਿਸ ਨੂੰ ਕਰੋੜਾਂ ਸੰਗਤਾਂ ਰੋਜ਼ਾਨਾ ਸਰਵਣ ਕਰਦੀਆਂ ਹਨ ਅਤੇ ਸਿੱਖ ਸੰਗਤਾਂ ਗੁਰੂ ਨਾਲ ਜੁੜਦੀਆਂ ਹਨ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਪਰਦੇ ਤੇ ਪੇਸ਼ ਕਰਨ ਨਾਲ ਸਿੱਖੀ ਵਿਚ ਵਾਧਾ ਨਹੀਂ ਹੋਵੇਗਾ ਸਗੋਂ ਦੁਬਿਧਾਵਾਂ ਹੀ ਫੈਲਣਗੀਆਂ ਇਸ ਕਰਕੇ ਐਸੀ ਬੁੱਤਪ੍ਰਸਤੀ ਦੇ ਯਤਨ ਕਰਨ ਵਾਲੇ ਲੋਕਾਂ ਨੂੰ ਸਿੱਖ ਜ਼ਜਬਾਤਾਂ ਨਾਲ ਖੇਡਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਜਿਹੇ ਲੋਕਾਂ ਦੇ ਘਟੀਆ ਮਨਸੂਬੇ ਸਿੱਖ ਸੰਸਥਾਵਾਂ ਅਤੇ ਸਿੱਖ ਸੰਗਤਾਂ ਕਦਾਚਿਤ ਵੀ ਸਫਲ ਨਹੀਂ ਹੋਣ ਦੇਣਗੀਆਂ

Have something to say? Post your comment

 

ਹਰਿਆਣਾ

ਪੰਚਕੂਲਾ 'ਚ 10 ਮਈ ਨੂੰ ਜੇਪੀ ਨੱਡਾ ਦਾ ਵਿਸ਼ਾਲ ਰੋਡ ਸ਼ੋਅ ਹੋਵੇਗਾ, ਸੀਐਮ ਨਾਇਬ ਸੈਣੀ ਵੀ ਹੋਣਗੇ ਮੌਜੂਦ : ਗਿਆਨਚੰਦ ਗੁਪਤਾ

ਪ੍ਰਧਾਨ ਮੰਤਰੀ ਮੋਦੀ ਨੇ ਸੇਵਾ, ਸੁਸ਼ਾਸਨ ਅਤੇ ਗਰੀਬਾਂ ਦੀ ਭਲਾਈ ਵਾਲੀ ਸਰਕਾਰ ਦਿੱਤੀ: ਨਾਇਬ ਸੈਣੀ

ਹਰਿਆਣਾ ਕਮੇਟੀ ਨੂੰ ਕੋਰਟ ਵਿੱਚ ਲਿਜਾਣ ਅਤੇ ਸਾਧਨਾਂ ਦੀ ਦੁਰਵਰਤੋਂ ਕਰਨ ਵਾਲੇ ਮੈਂਬਰ ਗੁਰੂਘਰ ਦੇ ਦੋਸ਼ੀ - ਭਾਈ ਅਜਰਾਣਾ

ਮੁੱਖ ਮੰਤਰੀ ਹਰਿਆਣਾ ਗੁਰਦੁਆਰਾ ਨਰਾਇਣਗੜ ਵਾਲੀ ਘਟਨਾ ਦੇ ਦੋਸ਼ੀਆਂ ਨੂੰ ਦੇਵੇ ਸਖਤ ਸਜ਼ਾ - ਜਥੇਦਾਰ ਦਾਦੂਵਾਲ

ਜਦੋਂ ਰਾਹੁਲ ਗਾਂਧੀ ਨੇ ਬਿੱਲ ਪਾੜਿਆ ਤਾਂ ਸੰਵਿਧਾਨ ਕਿੱਥੇ ਸੀ: ਨਾਇਬ ਸਿੰਘ ਸੈਣੀ

ਭਾਰਤ ਅਗਲੇ ਦੋ ਸਾਲਾਂ ਵਿੱਚ ਦੁਨੀਆ ਦੀ ਤੀਜੀ ਆਰਥਿਕ ਸ਼ਕਤੀ ਬਣ ਜਾਵੇਗਾ: ਨਾਇਬ ਸੈਣੀ

ਇਕ ਦਿਨ ਦੇਸ਼ ਦੇ ਨਾਂਅ ਜਰੂਰ ਕਰਨ ਵੋਟਰ , ਲੋਕਤੰਤਰ ਵਿਚ ਹਰ ਵੋਟ ਦਾ ਮਹਤੱਵ - ਅਨੁਰਾਗ ਅਗਰਵਾਲ

ਰਾਜ ਬੱਬਰ ਕੋਲ ਹੈ 22 ਕਰੋੜ ਰੁਪਏ ਦੀ ਜਾਇਦਾਦ

ਹਰਿਆਣਾ ਕਮੇਟੀ ਨੇ ਸਿਰਸਾ ਵਿਖੇ ਧਰਮ ਪ੍ਰਚਾਰ ਦਾ ਖੋਲਿਆ ਸਬ ਦਫ਼ਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਕ ਧਾਰਮਿਕ ਭਾਈਚਾਰੇ ਦੇ ਲੋਕਾਂ ਨੂੰ ਦੂਜੇ ਖਿਲਾਫ ਲੜਾਉਣ ਲਈ ਭੜਕਾ ਰਹੇ ਹਨ-ਸੁਖਬੀਰ ਸਿੰਘ ਬਾਦਲ